Share on Facebook

Main News Page

ਸੰਜੀਵ ਭੱਟ ਦੀ ਗ੍ਰਿਫ਼ਤਾਰੀ ਸੰਦੇਸ਼ ਦੇ ਰਹੀ ਹੈ ਕਿ ਘੱਟ ਗਿਣਤੀਆਂ ਦੇ ਹੱਕ ਵਿੱਚ ਬੋਲਣ ਵਾਲੇ ਦਾ ਇਹੀ ਹਸ਼ਰ ਹੋਵੇਗਾ: ਭਾਈ ਸਿਰਸਾ

* ਇਹੋ ਕਾਰਣ ਹੈ ਕਿ ਕੋਈ ਵੀ ਸੱਚ ਬੋਲਣ ਲਈ ਆਪਣਾ ਮੂੰਹ ਨਹੀਂ ਖੋਲ੍ਹਦਾ ਜਿਸ ਦਾ ਸਿੱਟਾ ਇਹ ਹੈ ਕਿ 27 ਸਾਲ ਪਿਛੋਂ ਵੀ ਸਿੱਖਾਂ ਦੀ ਨਸਲਘਾਤ ਕਰਨ ਵਾਲੇ ਕਿਸੇ ਇੱਕ ਵੀ ਦੋਸ਼ੀ ਨੂੰ ਸਜਾ ਨਹੀਂ ਦਿੱਤੀ ਜਾ ਸਕੀ ਅਤੇ ਨਾ ਹੀ 9 ਸਾਲ ਲੰਘ ਜਾਣ ’ਤੇ ਵੀ ਗੁਜਰਾਤ ਵਿੱਚ ਮੁਸਲਮਾਨਾਂ ਦੇ ਕਿਸੇ ਕਾਤਲ ਨੂੰ ਸਜਾ ਦਿੱਤੀ ਗਈ ਹੈ

* ਖੱਬੀਆਂ ਪਾਰਟੀਆਂ ਹੀ ਇਸ ਅਨਿਆਇ ਵਿਰੁਧ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਅਵਾਜ਼ ਬੁਲੰਦ ਕਰਕੇ ਦੇਸ਼ ਵਿੱਚ ਕਾਨੂੰਨ ਦਾ ਰਾਜ ਸਥਾਪਤ ਕਰਨ ਵਿੱਚ ਸਹਾਈ ਹੋਣ

ਬਠਿੰਡਾ, 1 ਅਕਤੂਬਰ (ਕਿਰਪਾਲ ਸਿੰਘ): ਗੁਜਰਤ ਰਾਜ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਸੰਜੀਵ ਭੱਟ ਦੀ ਗ੍ਰਿਫ਼ਤਾਰੀ ਸੰਦੇਸ਼ ਦੇ ਰਹੀ ਹੈ ਕਿ ਘੱਟ ਗਿਣਤੀਆਂ ਦੇ ਹੱਕ ਵਿੱਚ ਬੋਲਣ ਵਾਲੇ ਦਾ ਇਹੀ ਹਸ਼ਰ ਹੋਵੇਗਾ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਗੁਜਰਾਤ ਪੁਲਿਸ ਵਲੋਂ ਸ਼੍ਰੀ ਭੱਟ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀਆਂ ਖ਼ਬਰਾਂ ’ਤੇ ਪ੍ਰਤੀਕਰਮ ਕਰਦੇ ਹੋਏ ਕਹੇ।

ਇਹ ਦੱਸਣਯੋਗ ਹੈ ਕਿ ਸ਼੍ਰੀ ਭੱਟ ਨੇ ਅਦਾਲਤ ਵਿੱਚ ਹਲਫ਼ਨਾਮਾ ਦਿੱਤਾ ਸੀ ਕਿ 2002 ਵਿੱਚ ਗੋਧਰਾ ਕਾਂਡ ਉਪ੍ਰੰਤ ਗੁਜਰਾਤ ਵਿੱਚ ਮੁਸਲਮਾਨਾਂ ਦੇ ਹੋ ਰਹੇ ਕਤਲੇਆਮ ਦੌਰਾਨ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਵਿਚ ਕਿਹਾ ਸੀ ਕਿ ਉਹ ਮੁਸਲਮਾਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ। ਮੋਦੀ ਨੇ ਪੁਲਿਸ ਅਧਿਕਾਰੀਆਂ ਨੂੰ ਜ਼ਬਾਨੀ ਹਦਾਇਤਾਂ ਦਿੱਤੀਆਂ ਸਨ ਕਿ ਮੁਸਲਮਾਨਾਂ ਵਲੋਂ ਪੁਲਿਸ ਕੋਲ ਮਦਦ ਲਈ ਕੀਤੀ ਗਈ ਮੰਗ ਨੂੰ ਨਜ਼ਰਅੰਦਾਜ਼ ਕੀਤਾ ਜਾਵੇ। ਸ਼੍ਰੀ ਭੱਟ ਨੇ ਇਹ ਵੀ ਦੋਸ਼ ਲਾਇਆ ਸੀ ਕਿ ਦੰਗਿਆਂ ਦੌਰਾਨ ਮੋਦੀ ਦੀ ਸ਼ਹਿ ’ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋਈ ਸੀ। ਮੁੱਖ ਮੰਤਰੀ ਮੋਦੀ ਵਲੋਂ ਸ਼੍ਰੀ ਭੱਟ ਨਾਲ ਇਸ ਨਰਾਜ਼ਗੀ ਦੇ ਚਲਦੇ ਉਸ ਨੂੰ ਪਿਛਲੀ 8 ਅਗਸਤ ਦੀ ਰਾਤ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਸੰਜੀਵ ਭੱਟ ਦੀ ਮੁਅੱਤਲੀ ਦੇ ਜਿਹੜੇ ਕਾਰਣ ਦੱਸੇ ਗਏ ਸਨ ਉਨ੍ਹਾਂ ’ਚ ਬਿਨਾ ਦੱਸੇ ਡਿਊਟੀ ਤੋਂ ਗੈਰ ਹਾਜ਼ਰ ਹੋਣਾ, ਵਿਭਾਗੀ ਪੜਤਾਲੀਆ ਕਮੇਟੀ ਅੱਗੇ ਪੇਸ਼ ਨਾ ਹੋਣਾ ਅਤੇ ਸਰਕਾਰੀ ਗੱਡੀ ਦੀ ਦੁਰਵਰਤੋਂ ਕਰਨਾ ਸ਼ਾਮਲ ਸੀ। ਹਾਲੀ ਪਿਛਲੇ ਮੰਗਲਵਾਰ ਹੀ ਸ਼੍ਰੀ ਭੱਟ ਨੇ ਹਾਈ ਕੋਰਟ ਵਿੱਚ ਬਿਆਨ ਦਿੱਤਾ ਸੀ ਕਿ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਸੂਬੇ ਦੇ ਉਸ ਸਮੇਂ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰੇਨ ਪਾਂਡਿਆ ਕਤਲ ਕੇਸ ਦੇ ਅਹਿਮ ਸਬੂਤ ਨਸ਼ਟ ਕਰਨ ਵਾਸਤੇ ਦਬਾਅ ਪਾਇਆ ਸੀ।

ਭਾਈ ਸਿਰਸਾ ਨੇ ਕਿਹਾ ਕਿ ਈਮਾਨਦਾਰ ਪੁਲਿਸ ਅਫ਼ਸਰ ਸ਼੍ਰੀ ਭੱਟ ਨੂੰ ਸਬਕ ਸਿਖਾਉਣ ਲਈ ਇੱਕ ਪੁਰਾਣੇ ਸਾਈਬਰ ਅਪਰਾਧ ਕੇਸ ਵਿੱਚ ਪਿਛਲੇ ਸ਼ੁਕਰਵਾਰ ਗ੍ਰਿਫ਼ਤਾਰ ਕਰ ਲਿਆ ਗਿਆ। ਅਜਿਹੇ ਝੂਠੇ ਕੇਸ ਬਣਾਉਣੇ ਸਰਕਾਰ ਲਈ ਬਹੁਤੇ ਔਖੇ ਨਹੀਂ ਹਨ। ਉਨ੍ਹਾਂ ਕਿਹਾ ਕਿ ਮੋਦੀ ਦੇ ਸਦਭਾਨਾ ਉਪਵਾਸ ਦਾ ਮਖੌਟਾ ਤਾਂ ਉਸ ਸਮੇਂ ਹੀ ਉੱਤਰ ਗਿਆ ਸੀ ਜਿਸ ਸਮੇਂ ਉਸ ਨੇ ਇਕ ਮੌਲਵੀ ਵਲੋਂ ਭੇਟ ਕੀਤੀ ਟੋਪੀ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ ਸੀ ਪਰ ਸ਼੍ਰੀ ਭੱਟ ਦੀ ਗ੍ਰਿਫ਼ਤਾਰੀ ਨੇ ਤਾਂ ਸਾਬਤ ਕਰ ਦਿੱਤਾ ਹੈ ਕਿ ਸ਼੍ਰੀ ਮੋਦੀ ਦੇ ਮਨ ਵਿੱਚ ਘੱਟ ਗਿਣਤੀਆਂ ਵਿਰੁਧ ਨਫ਼ਰਤ ਇਸ ਕਦਰ ਕੁੱਟ ਕੁੱਟ ਭਰੀ ਪਈ ਹੈ ਕਿ ਮੁਸਲਮਾਨ ਤਾਂ ਕੀ ਉਹ ਦੰਗਿਆਂ ਦੇ ਸੱਚ ਪ੍ਰਗਟ ਕਰਨ ਵਾਲੇ ਕਿਸੇ ਹਿੰਦੂ ਨੂੰ ਵੀ ਸਹਿਣ ਕਰਨ ਲਈ ਤਿਆਰ ਨਹੀਂ ਹੈ। 

ਭਾਈ ਸਿਰਸਾ ਨੇ ਕਿਹਾ ਕਿ ਈਮਾਨਦਾਰ ਪੁਲਿਸ ਅਫ਼ਸਰ ਸ਼੍ਰੀ ਭੱਟ ਨੂੰ ਸਬਕ ਸਿਖਾਉਣ ਲਈ ਇੱਕ ਪੁਰਾਣੇ ਸਾਈਬਰ ਅਪਰਾਧ ਕੇਸ ਵਿੱਚ ਪਿਛਲੇ ਸ਼ੁਕਰਵਾਰ ਗ੍ਰਿਫ਼ਤਾਰ ਕਰ ਲਿਆ ਗਿਆ। ਅਜਿਹੇ ਝੂਠੇ ਕੇਸ ਬਣਾਉਣੇ ਸਰਕਾਰ ਲਈ ਬਹੁਤੇ ਔਖੇ ਨਹੀਂ ਹਨ। ਉਨ੍ਹਾਂ ਕਿਹਾ ਕਿ ਮੋਦੀ ਦੇ ਸਦਭਾਨਾ ਉਪਵਾਸ ਦਾ ਮਖੌਟਾ ਤਾਂ ਉਸ ਸਮੇਂ ਹੀ ਉੱਤਰ ਗਿਆ ਸੀ ਜਿਸ ਸਮੇਂ ਉਸ ਨੇ ਇਕ ਮੌਲਵੀ ਵਲੋਂ ਭੇਟ ਕੀਤੀ ਟੋਪੀ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ ਸੀ ਪਰ ਸ਼੍ਰੀ ਭੱਟ ਦੀ ਗ੍ਰਿਫ਼ਤਾਰੀ ਨੇ ਤਾਂ ਸਾਬਤ ਕਰ ਦਿੱਤਾ ਹੈ ਕਿ ਸ਼੍ਰੀ ਮੋਦੀ ਦੇ ਮਨ ਵਿੱਚ ਘੱਟ ਗਿਣਤੀਆਂ ਵਿਰੁਧ ਨਫ਼ਰਤ ਇਸ ਕਦਰ ਕੁੱਟ ਕੁੱਟ ਭਰੀ ਪਈ ਹੈ ਕਿ ਮੁਸਲਮਾਨ ਤਾਂ ਕੀ ਉਹ ਦੰਗਿਆਂ ਦੇ ਸੱਚ ਪ੍ਰਗਟ ਕਰਨ ਵਾਲੇ ਕਿਸੇ ਹਿੰਦੂ ਨੂੰ ਵੀ ਸਹਿਣ ਕਰਨ ਲਈ ਤਿਆਰ ਨਹੀਂ ਹੈ।

ਭਾਈ ਸਿਰਸਾ ਨੇ ਕਿਹਾ ਹਿੰਦੂਤਵੀ ਤਾਕਤਾਂ ਸੱਚ ਨੂੰ ਇਸ ਕਦਰ ਦਬਾ ਕੇ ਰੱਖ ਰਹੀਆਂ ਹਨ ਕਿ ਜਿਸ ਸਮੇਂ ਮਹਾਂਰਾਸ਼ਟਰ ਦੇ ਅਤਿਵਾਦ ਵਿਰੋਧੀ ਦਸਤੇ ਦੇ ਮੁਖੀ ਸਵਰਗੀ ਹੇਮੰਤ ਕਰਕਰੇ ਨੇ ਦੇਸ਼ ਵਿੱਚ ਹੋਏ ਬੰਬ ਧਮਾਕਿਆ ਦਾ ਸੱਚ ਸਾਹਮਣੇ ਲਿਆਂਦਾ, ਕਿ ਜਿਨ੍ਹਾਂ ਧਮਾਕਿਆਂ ਦਾ ਦੋਸ਼ ਮੁਸਲਮਾਨਾਂ ਸਿਰ ਮੜਿਆ ਜਾ ਰਿਹਾ ਸੀ ਅਸਲ ਵਿੱਚ ਉਹ ਹਿੰਦੂ ਕੱਟੜਵਾਦੀਆਂ ਵਲੋਂ ਕੀਤੇ ਗਏ ਸਨ, ਜਿਸ ਵਿੱਚ ਸਾਧਵੀ ਪ੍ਰਤਿਗਿਆ ਠਾਕੁਰ ਅਤੇ ਕਰਨਲ ਪ੍ਰੋਹਿਤ ਆਦਿ ਸ਼ਾਮਲ ਸਨ ਤੇ ਜਿਨ੍ਹਾਂ ਦੀ ਲੜੀ ਲਾਲ ਕ੍ਰਿਸ਼ਨ ਅਡਵਾਨੀ ਤੱਕ ਜਾ ਜੁੜਦੀ ਸੀ, ਤਾਂ ਉਸ ਈਮਾਨਦਾਰ ਅਫ਼ਸਰ ਨੂੰ ਮੁੰਬਈ ਹਮਲੇ ਦੀ ਆੜ ਵਿੱਚ ਖਤਮ ਕਰ ਦਿੱਤਾ ਗਿਆ ਸੀ। ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦਾ ਸੱਚ ਸਾਮ੍ਹਣੇ ਲਿਆਉਣ ਵਾਲੇ ਇੱਕ ਹਿੰਦੂ ਪੁਲਿਸ ਅਫ਼ਸਰ ਨੂੰ ਵੀ ਸ਼੍ਰੀ ਸੰਜੀਵ ਭੱਟ ਦੀ ਤਰ੍ਹਾਂ ਮੁਅੱਤਲ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਭਾਈ ਸਿਰਸਾ ਨੇ ਕਿਹਾ ਕਿ ਇਹ ਭਾਰਤੀ ਲੋਕਤੰਤਰ ਦੇ ਮੂੰਹ ’ਤੇ ਇੱਕ ਥੱਪੜ ਹੈ ਕਿ ਜਿਹੜਾ ਵੀ ਈਮਾਨਦਾਰ ਪੁਲਿਸ ਅਫ਼ਸਰ ਘੱਟ ਗਿਣਤੀਆਂ ’ਤੇ ਢਾਹੇ ਗਏ ਜ਼ਬਰ ਦਾ ਸੱਚ ਸਾਮ੍ਹਣੇ ਲਿਆਉਣ ਦਾ ਯਤਨ ਕਰਦਾ ਹੈ ਉਸ ਨੂੰ ਸਰਕਾਰੀ ਤੰਤਰ ਦਾ ਤਸ਼ਦਦ ਸਹਿਣਾ ਪੈਂਦਾ ਹੈ। ਇਹੋ ਕਾਰਣ ਹੈ ਕਿ ਕੋਈ ਵੀ ਸੱਚ ਬੋਲਣ ਲਈ ਆਪਣਾ ਮੂੰਹ ਨਹੀਂ ਖੋਲ੍ਹਦਾ ਜਿਸ ਦਾ ਸਿੱਟਾ ਇਹ ਹੈ ਕਿ 27 ਸਾਲ ਪਿਛੋਂ ਵੀ ਸਿੱਖਾਂ ਦੀ ਨਸਲਘਾਤ ਕਰਨ ਵਾਲੇ ਕਿਸੇ ਇੱਕ ਵੀ ਦੋਸ਼ੀ ਨੂੰ ਸਜਾ ਨਹੀਂ ਦਿੱਤੀ ਜਾ ਸਕੀ ਅਤੇ ਨਾ ਹੀ 9 ਸਾਲ ਲੰਘ ਜਾਣ ’ਤੇ ਵੀ ਗੁਜਰਾਤ ਵਿੱਚ ਮੁਸਲਮਾਨਾਂ ਦੇ ਕਿਸੇ ਕਾਤਲ ਨੂੰ ਸਜਾ ਦਿੱਤੀ ਗਈ ਹੈ। ਜਦੋਂ ਕਿ ਸਰਕਾਰੀ ਅਤਿਵਾਦ ਦੇ ਸ਼ਿਕਾਰ ਪ੍ਰੋ: ਦਵਿੰਦਰਪਾਲ ਸਿੰਘ ਨੂੰ ਇੱਕ ਝੂਠੇ ਕੇਸ, ਜਿਸ ਦਾ ਕੋਈ ਗਵਾਹ ਵੀ ਨਹੀਂ ਭੁਗਤਿਆ ਉਸ ਨੂੰ ਉਮਰ ਕੈਦ ਨਾਲੋਂ ਵੱਧ ਸਜਾ ਭੁਗਤਣ ਦੇ ਬਾਵਯੂਦ ਦੂਹਰੀ ਸਜਾ ਦੇ ਤੌਰ ’ਤੇ ਫਾਂਸੀ ਤੇ ਲਟਕਾਉਣ ਲਈ ਹਿੰਦੂਤਵੀ ਤਾਕਤਾਂ ਕਾਹਲੀਆਂ ਪਈਆਂ ਹਨ।

ਭਾਈ ਸਿਰਸਾ ਨੇ ਖੱਬੀਆਂ ਪਾਰਟੀਆਂ, ਜਿਹੜੀਆਂ ਆਪਣੇ ਆਪ ਨੂੰ ਧਰਮ ਨਿਰਪੱਖ ਅਖਵਾਉਂਦੀਆਂ ਹਨ, ਨੂੰ ਅਪੀਲ ਕੀਤੀ ਕਿ ਘੱਟ ਗਿਣਤੀਆਂ ਅਤੇ ਉਨ੍ਹਾਂ ਦੇ ਹੱਕ ਵਿੱਚ ਬੋਲਣ ਵਾਲਿਆਂ ਨਾਲ ਕੀਤੇ ਜਾ ਰਹੇ ਇਸ ਅਨਿਆਇ ਵਿਰੁਧ ਉਹ ਹੀ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਅਵਾਜ਼ ਬਲੰਦ ਕਰਕੇ ਦੇਸ਼ ਵਿੱਚ ਕਾਨੂੰਨ ਦਾ ਰਾਜ ਸਥਾਪਤ ਕਰਨ ਵਿੱਚ ਸਹਾਈ ਹੋਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top