Share on Facebook

Main News Page

(ਅ)ਗਿਆਨੀ ਜਸਵਿੰਦਰ ਸਿੰਘ ਦੀ ਇੱਕ ਹੋਰ ਕਰਤੂਤ

ਅੰਮ੍ਰਿਤਸਰ, 29 ਸਤੰਬਰ (ਚਰਨਜੀਤ ਸਿੰਘ): ਸਿੱਖ ਸੰਗਤਾਂ ਨੂੰ ਗੁਰੂ ਦੇ ਲੜ ਲੱਗਣ ਦੇ ਉਪਦੇਸ਼ ਦੇਣ ਵਾਲੇ ਧਾਰਮਕ ਉਚ ਪਦਵੀਆਂ ’ਤੇ ਬਿਰਾਜਮਾਨ ਲੋਕ ਜਦ ਆਪ ਹੀ ਗੁਰੂ ਦੇ ਸ਼ਰੀਕ ਬਣ ਬੈਠਣ ਤਾਂ ਧਰਮ ਦੇ ਸਿਧਾਤਾਂ ਬਾਰੇ ਆਮ ਵਿਅਕਤੀ ਦਾ ਭੰਬਲਭੁਸੇ ਵਿਚ ਫ਼ਸਣਾ ਯਕੀਨੀ ਹੋ ਜਾਂਦਾ ਹੈ। ਅਜਿਹੀ ਹੀ ਇਕ ਤਸਵੀਰ, ਜੋ ਕਿ ਸਾਰੀ ਗਾਥਾ ਆਪ ਹੀ ਬਿਆਨ ਕਰਦੀ ਹੈ। ਤਸਵੀਰ ਵਿਚ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਜ਼ਮੀਨ ’ਤੇ ਚੌਕੜਾ ਮਾਰ ਕੇ ਬੈਠੇ ਹਨ। ਉਨ੍ਹਾਂ ਦੀ ਕ੍ਰਿਪਾਨ ਗੋਡਿਆਂ ’ਤੇ ਰਖੀ ਹੋਈ ਹੈ।

ਤਸਵੀਰ ਵਿਚ ਇਕ ਔਰਤ ਗਿਆਨੀ ਜੀ ਨੂੰ ਮਥਾ ਟੇਕ ਰਹੀ ਹੈ ਤੇ ਗਿਆਨੀ ਜੀ ਉਸ ਬੀਬੀ ਨੂੰ ਸਾਹਮਣੇ ਮੇਜ਼ ’ਤੇ ਰਖੇ ਥਾਲ ਵਿਚੋਂ ਮਿਸ਼ਰੀ ਤੇ ਇਲਾਚੀਆਂ ‘ਪ੍ਰਸ਼ਾਦ’ ਵਜੋਂ ਦੇ ਰਹੇ ਹਨ। ਇਸ ਤਸਵੀਰ ਵਿਚ ਸਿੱਖ ਰਹਿਤ ਮਰਿਆਦਾ ਦੇ ਉਲਟ ਕਿਸੇ ਵਿਅਕਤੀ ਨੂੰ ਮਥਾ ਟੇਕਣ ਨੂੰ ਲੈ ਕੇ ਪੰਥਕ ਹਲਕਿਆਂ ਵਿਚ ਇਹ ਚਰਚਾ ਸ਼ੁਰੂ ਹੋਈ ਹੈ ਕਿ ਮੁੱਖ ਗ੍ਰੰਥੀ ਜੀ ਅਸਲ ਵਿਚ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਤੋਂ ਅਨਜਾਣ ਹਨ ਜਾਂ ਅਪਣੇ ਧਾਰਮਕ ਆਹੁਦੇ ਦੇ ਗਰੂਰ ਵਿਚ ਮਰਿਯਾਦਾ ਦੀਆਂ ਧਜੀਆਂ ਉਡਾ ਰਹੇ ਹਨ?

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗਿਆਨੀ ਜੀ ਇਕ ਪਤਿਤ ਦੇ ਵਿਆਹ ਵਿਚ ਭੰਗੜਾ ਪਾਉਣ ਕਾਰਨ ਚਰਚਾ ਵਿਚ ਰਹੇ ਹਨ।

ਵਧੇਰੇ ਜਾਨਕਾਰੀ ਲਈ ਹੇਠ ਲਿਖੇ ਲਿੰਕ ਤੇ ਵੇਖੋ ਇਸ ਦੀਆਂ ਵੀਡੀਉ

ਇਹ ਹੈ ‘ਸਿੱਖੀ ਸਰੂਪ’ ਜਿਸ ਦੇ ਵਿਆਹ ਵਿਚ ਸ਼ਾਮਿਲ ਹੈ ਸਾਡਾ ਹੈਡ ਗ੍ਰੰਥੀ, ਦਰਬਾਰ ਸਾਹਿਬ

 
ਰਹਿਤ ਮਰਿਆਦਾ ਦੇ ਉਲੰਘਣ ਦੇ ਦੋਸ਼ੀ, ਹੈਡ ਗ੍ਰੰਥੀ ਦਰਬਾਰ ਸਾਹਿਬ। ਖਾਰੇ ਦੀ ਰਸਮ ਵਿਚ ਸਤਕਾਰ ਯੋਗ ਕਕਾਰ ‘ਕਿਰਪਾਣ’ ਨਾਲ ਇੱਕ ਪਤਿਤ ਉਤੇ ਚਾਦਰ ਤਾਂਣਦੇ ਹੋਏ। ਹੈਡ ਗ੍ਰੰਥੀ ਦਰਬਾਰ ਸਾਹਿਬ ‘ਸਿੱਖ ਰਹਿਤ ਮਰਿਯਾਦਾ ਦਾ ਉਲੰਘਣ ਕਰਕੇ ‘ਸੇਹਰਾ’ ਬਣਦੇ ਹੋਏ। ਗੁਰਬਚਨ ਸਿੰਘ ਜੀ ਸਿੱਖ ਰਹਿਤ ਮਰਿਆਦਾ ਨੂੰ ਤੋੜ ਕੇ ਇਹ ਤੇ ਹੋ ਗਏ ਜੇ ‘ਤਨਖਾਹੀਏ’ ਹੁਣ ਇਨਾਂ ਨੂੰ ‘ਸਕਤਰੇਤ’ ਵਿਚ ਕਦੋਂ ਬੁਲਾਉਗੇ।
ਬਹੁਤ ਮੋਟਾ ਲਿਫਾਫਾ ਮਿਲਿਆ ਹੈ।ਚਲੋ ਕੁਝ ਨੋਟ ਨਚਦੀ ਕੁੜੀ ਤੇ ਵੀ ਵਾਰ ਦੇਈਏ। ਤਾਲੀਆਂ ਮਾਰ ਮਾਰ ਕੇ ਭੰਗੜੇ ਦਾ ਮਜਾ ਵੀ ਲੈ ਲਈਏ ਇਹ ਮੌਕਾ ਰੋਜ ਰੋਜ ਥੋੜੀ ਹੀ ਆਉਣਾ ਹੈ।
ਚਲੋ ਆਪਾਂ ਵੀ ਭੰਗੜਾ ਪਾ ਲਈਏ। ਪ੍ਰਸਾਦ ਲੈ ਲਿਆ ਕਰੋ, ਮੁੰਡਾ ਹੋਇਆ ਤਾਂ ਦੁਬਾਰਾ ਬੁਲਾਉਗੇ। ਭਾਂਵੇ ਜਾਂਦੇ ਸਾਰ ਪੱਗ ਲਾ ਦਵੀਂ, ਭਾਂਵੇ ਜਿੰਨੀ ਦ੍ਹਾੜੀ ਰੱਖੀ ਆ, ਐਨੀ ਵੀ ਨਾਂ ਰੱਖੀਂ। ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦਾ ਆਸ਼ੀਰਵਾਦ ਤੇਰੇ ਨਾਲ ਹੈ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top