Share on Facebook

Main News Page

"ਹਾਂਗਕਾਂਗ ਸਿੱਖ ਐਸੋਸੀਏਸ਼ਨ" ਦੇ ਸੁਹਿਰਦ ਯਤਨਾਂ ਸਦਕਾ "ਚਾਈਨੀਸ ਯੂਨੀਵਰਸਿਟੀ ਆਫ ਹਾਂਗਕਾਂਗ" ਵਿਚ "ਸਿੱਖ ਧਰਮ" ਬਾਰੇ ਕੋਰਸ ਸ਼ੁਰੂ ਕਰਵਾਉਣ ,ਚ ਕਾਮਯਾਬੀ ਮਿਲੀ

* ਪਹਿਲੇ ਬੈਚ ਦੀਆਂ ਕਲਾਸਾਂ 29 ਸਤੰਬਰ ਤੋਂ ਸ਼ੁਰੂ
* "ਹਾਂਗਕਾਂਗ ਸਿੱਖ ਐਸੋਸੀਏਸ਼ਨ" ਵਲੋਂ ਪਹਿਲੇ ਬੈਚ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ

28 ਸਤੰਬਰ (ਜੰਗਬਹਾਦਰ ਸਿੰਘ): ਹਾਂਗਕਾਂਗ ਵਿਚ ਵਸ ਰਹੇ ਪੰਜਾਬੀ ਭਾਈਚਾਰੇ ਲਈ ਬੇਹਦ ਮਾਣ ਅਤੇ ਖੁਸ਼ੀ ਭਰਭੂਰ ਖ਼ਬਰ ਹੈ ਕਿ "ਚਾਈਨਿਸ ਯੁਨੀਵਰਸਿਟੀ ਆਫ ਹਾਂਗਕਾਂਗ" ਵਿਚ "ਸਿੱਖ ਧਰਮ" ਬਾਰੇ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਪਹਿਲੇ ਬੈਚ ਦੀਆਂ ਕਲਾਸਾਂ 29 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ।ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਭਾਈ ਗੁਰਮੇਲ ਸਿੰਘ ਅਤੇ ਸਮੇਤ ਸ੍ਰ ਸੁਖਬੀਰ ਸਿੰਘ "ਹਾਂਗਕਾਂਗ ਸਿੱਖ ਐਸੋਸੀਏਸ਼ਨ" ਦੇ ਸਮੂਹ ਮੈਂਬਰ ਸਾਹਿਬਾਨ ਵਲੋਂ ਸ਼ਲਾਘਾਯੋਗ ਕਾਰਜ ਕੀਤਾ ਗਿਆ।

ਇਥੇ ਜਿਕਰਯੋਗ ਹੈ ਕਿ ਯੂਨੀਵਰਸਿਟੀ ਵਲੋਂ ਸ਼ੁਰੂ ਕੀਤਾ ਜਾਣ ਵਾਲਾ ਇਹ ਕੋਰਸ ਵਿਦਿਆਰਥੀ ਪੂਰੇ ਨਾ ਹੋਣ ਕਾਰਨ ਬੰਦ ਹੋਣ ਜਾ ਰਿਹਾ ਸੀ ਜਿਸ ਸਬੰਧੀ ਪੰਜਾਬੀ ਚੇਤਨਾ ਸਮੇਤ ਹੋਰ ਪ੍ਰਮੁਖ ਪੰਜਾਬੀ ਆਨ ਲਾਈਨ "ਨਿਊਜ਼ ਪੇਪਰਾਂ" ਵਿਚ ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ "ਹਾਂਗਕਾਂਗ ਸਿੱਖ ਐਸੋਸੀਏਸ਼ਨ" ਦੇ ਸਮੁਚੇ ਮੈਂਬਰ ਸਾਹਿਬਾਨ ਵਲੋਂ ਜਨ ਸੰਪਰਕ ਮੁਹਿਮ ਸ਼ੁਰੂ ਕੀਤੀ ਗਈ ਅਤੇ ਦਾਖਲੇ ਦੀ ਆਖਰੀ ਮਿਤੀ ਹੋਣ ਦੇ ਬਾਵਜੂਦ ਲੋੜੀਂਦੇ 25 ਵਿਦਿਆਰਥੀਆਂ ਦੀ ਪੂਰਤੀ ਕਰਕੇ ਕੋਰਸ ਸ਼ੁਰੂ ਕਰਵਾ ਦਿਤਾ ਗਿਆ।ਸ੍ਰ ਸਤਪਾਲ ਸਿੰਘ "ਸਲਾਹਕਾਰ" "ਹਾਂਗਕਾਂਗ ਸਿੱਖ ਐਸੋਸੀਏਸ਼ਨ" ਵਲੋਂ ਸਮੁਚੇ ਭਾਈਚਾਰੇ ਨੂੰ ਮੁਬਾਰਕਬਾਦ ਦਿੰਦਿਆਂ ਹੋਇਆਂ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਗਿਆ।ਉਹਨਾ ਕਿਹਾ ਕਿ ਇਸ ਕੋਰਸ ਰਾਹੀ ਸਿੱਖ ਧਰਮ ਬਾਰੇ ਮੁਢਲੀ ਜਾਣਕਾਰੀ ਦੂਸਰੀਆਂ ਕੌਮਾਂ ਨੂੰ ਦਿਤੀ ਜਾ ਸਕੇਗੀ ਜਿਸ ਨਾਲ ਸਿਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਿਚ ਸਹਿਯੋਗ ਮਿਲੇਗਾ।

ਇਸ ਮੁਹਿਮ ਨੂੰ ਉਤਸ਼ਾਹਿਤ ਕਰਦਿਆਂ ਉਹਨਾ ਇਸ ਕੋਰਸ ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦਾ ਐਲਾਨ ਕਰਦਿਆਂ ਉਚੇਚੇ ਤੋਰ ਤੇ ਅਮਰਜੀਤ ਸਿਘ "ਪੰਜਾਬੀ ਚੇਤਨਾ" ਦਾ ਧੰਨਵਾਦ ਕੀਤਾ ਕਿ ਇਹਨਾਂ ਵਲੋਂ ਸਹੀ ਸਮੇ ਤੇ ਜਾਣਕਾਰੀ ਦੇਣ ਕਾਰਨ ਇਸ ਕੌਮੀ ਨੁਕਸਾਨ ਨੂੰ ਬਚਾਇਆ ਜਾ ਸਕਿਆ ਹੈ। ਇਸ ਪੂਰੀ ਮੁਹਿੰਮ ਨੂੰ ਕਾਮਯਾਬ ਕਰਨ ਵਿਚ ਸ੍ਰ ਪ੍ਰਭਦਿਆਲ ਸਿੰਘ,ਜੁਝਾਰ ਸਿੰਘ,ਮਲਕੀਤ ਸਿੰਘ,ਨਿਸ਼ਾਨ ਸਿੰਘ,ਬਲਦੇਵ ਸਿੰਘ "ਬੁਧ ਸਿੰਘ ਵਾਲਾ",ਜਗਰੂਪ ਸਿੰਘ,ਕਰਤਾਰ ਸਿੰਘ ਭਾਲਾ,ਨਿਰਮਲ ਸਿੰਘ ਭੁਲਰ,ਕਮਲ ਸੰਗਤਪੁਰੀਆ,ਦਰਸ਼ਨ ਸਿੰਘ "ਝਾੜੂ ਨੰਗਲ" ਅਤੇ ਹੋਰ ਬਹੁਤ ਸਾਰੇ ਵੀਰਾਂ ਵਲੋਂ ਭਰਭੂਰ ਸਹਿਯੋਗ ਦਿਤਾ ਗਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top