Share on Facebook

Main News Page

ਇਹ ਹੈ ਮੇਰਾ ਪੰਜਾਬ...ਜਿਥੇ ਨਸ਼ਾ ਵੇਚਣ ਦੇ ਅੱਡਿਆਂ ਬਾਰੇ ਲੱਗਦੇ ਹਨ ਬੋਰਡ

ਲੁਧਿਆਣਾ, (29 ਸਤੰਬਰ, ਪੀ.ਐਸ.ਐਨ): ਗੁਰੂਆਂ ਦੇ ਨਾਮ ਤੇ ਜਿਉਂਦੇ ਪੰਜਾਬ ਦੀ ਪਵਿੱਤਰ ਧਰਤੀ ਤੇ ਜਿਥੇ ਨਸ਼ਿਆਂ ਦੇ ਵੱਗਦੇ ਛੇਵੇਂ ਦਰਿਆ ਨੇ ਸਾਰੇ ਸੱਚੇ ਪੰਜਾਬ ਪ੍ਰੇਮੀਆਂ ਨੂੰ ਚਿੰਤਾ 'ਚ ਪਾਇਆ ਹੋਇਆ ਹੈ, ਉਥੇ ਪੰਜਾਬ ਦੀ ਸਰਕਾਰ ਨਸ਼ਿਆਂ ਦੇ ਵਪਾਰ ਨੂੰ ਲੈ ਕੇ ਐਨੀ ਘੂਕ ਸੁੱਤੀ ਹੋਈ ਹੈ ਕਿ ਨਸ਼ਿਆਂ ਦੇ ਸੌਦਾਗਰਾਂ ਵਲੋਂ ਨਸ਼ੇ ਵੇਚਣ ਦੇ ਅੱਡਿਆਂ ਦੀ ਮਸ਼ਹੂਰੀ ਸੜਕਾਂ ਤੇ ਸ਼ਰੇਆਮ ਵੱਡੇ ਵੱਡੇ ਬੋਰਡ ਲਗਾ ਕੇ ਕੀਤੀ ਜਾ ਰਹੀ ਹੈ।

ਇਹ ਹਕੀਕਤ ਲੁਧਿਆਣਾ ਦੇ ਵਾਰਡ ਨੰ. 42 'ਚ ਥਾਣਾ ਡਵੀਜ਼ਨ ਨੰ. 6 ਅਧੀਨ ਪੈਂਦੀ ਇਸਲਾਮ ਗੰਜ ਪੁੱਲੀ ਤੇ ਲੱਗੇ ਨਸ਼ਿਆਂ ਦੇ ਅੱਡਿਆਂ ਸਬੰਧੀ ਬੋਰਡ ਨੇ ਸਾਹਮਣੇ ਲਿਆਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪੁਲੀ ਤੇ ਇੱਕ ਅਜਿਹਾ ਬੋਰਡ ਲਾਇਆ ਗਿਆ ਹੈ, ਜਿਸ ਤੇ ਨਸ਼ਾ ਵੇਚਣ ਵਾਲੇ ਦਾ ਨਾਮ ਅਤੇ ਉਸਤੋਂ ਪ੍ਰਾਪਤ ਹੋਣ ਵਾਲੇ ਨਸ਼ੇ ਦੀ ਕੀਮਤ ਲਿਖੀ ਗਈ ਹੈ। ਇਹ ਬੋਰਡ ਜਿਸ ਥਾਂ ਤੇ ਲਾਇਆ ਗਿਆ ਹੈ, ਉਸ ਦੇ ਨੇੜੇ ਹੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਬਾਂਸਲ ਦਾ ਘਰ ਹੈ, ਥੋੜੀ ਦੂਰ ਹੀ ਥਾਣਾ ਡਵੀਜ਼ਨ ਨੰ. 2 ਸਥਿਤ ਹੈ ਅਤੇ ਸਿਹਤ ਮੰਤਰੀ ਸਤਪਾਲ ਗੁਸਾਂਈ ਅਤੇ ਭਾਜਪਾ ਵਿਧਾਇਕ ਹਰੀਸ਼ ਬੇਦੀ ਇਸੇ ਇਲਾਕੇ 'ਚ ਨਿਵਾਸ ਕਰਦੇ ਹਨ।

ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲਾ ਅਤੇ ਨਸ਼ਿਆਂ ਦੇ ਅੱਡਿਆਂ ਦੇ ਟਿਕਾਣਿਆਂ ਬਾਰੇ ਲੱਗੇ ਇਸ ਬੋਰਡ ਦੀ ਚਰਚਾ ਨੇ ਇਲਾਕੇ 'ਚ ਭਾਰੀ ਹਲਚਲ ਪੈਦਾ ਕਰ ਦਿੱਤੀ ਹੈ ਅਤੇ ਅੱਜ ਸਵੇਰੇ ਜਿਵੇਂ ਹੀ ਬੋਰਡ ਦੇ ਲੱਗੇ ਹੋਣ ਦੀ ਚਰਚਾ ਫੈਲੀ ਤਾਂ ਬੋਰਡ ਨੂੰ ਦੇਖਣ ਵਾਲਿਆਂ ਦੀ ਉਤਸੁਕਤਾ ਅਤੇ ਭੀੜ ਦੋਵੇਂ ਵਧ ਗਈਆਂ। ਜਿਵੇਂ ਹੀ ਇਸ ਬੋਰਡ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਮਿਲੀ ਤਾਂ ਥਾਣੇ ਦੇ ਇੰਚਾਰਜ ਨੇ ਮੌਕੇ ਤੇ ਪੁੱਜ ਕੇ ਇਹ ਬੋਰਡ ਉਤਰਵਾ ਦਿੱਤਾ, ਪਰੰਤੂ ਜਿਨ੍ਹਾਂ ਵਿਅਕਤੀਆਂ ਦਾ ਨਾਮ ਨਸ਼ਿਆਂ ਦੇ ਵਪਾਰੀਆਂ ਵਜੋਂ ਇਸ ਬੋਰਡ ਤੇ ਲਿਖਿਆ ਗਿਆ ਸੀ ਉਨ੍ਹਾਂ ਬਾਰੇ ਚਰਚਾ ਦਿਨ ਭਰ ਇਲਾਕੇ 'ਚ ਗਰਮ ਰਹੀ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top