Share on Facebook

Main News Page

ਯੂ.ਕੇ. 'ਚ ਗੁਰੂ ਗ੍ਰੰਥ ਦੇ ਪੰਥ ਨੂੰ ਸਮਰਪਿਤ ਜਥੇਬੰਦੀਆਂ ਵੱਲੋਂ ਸਿੱਖ ਪਾਰਲੀਮੇਂਟ ਗਠਿਤ

ਬ੍ਰਿਸ੍ਟਲ ਯੂਕੇ: 24 ਸਿਤੰਬਰ ਦਿਨ ਸ਼ਨੀਵਾਰ ਨੂੰ ਗੁਰੂ ਗ੍ਰੰਥ ਦੇ ਪੰਥ ਨੂੰ ਸਮਰਪਿਤ ਜਥੇਬੰਦੀਆਂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਪ੍ਰੋਫੈਸਰ ਭੁਪਿੰਦਰ ਸਿੰਘ (ਸਿੱਖ ਵਿਜ਼ਨ), ਪ੍ਰਭਦੀਪ ਸਿੰਘ, ਪਰਗਨ ਸਿੰਘ, ਹੀਰਾ ਸਿੰਘ, ਗੁਰਬੰਸ ਸਿੰਘ (ਟਾਈਗਰ ਜਥਾ ਯੂਕੇ), ਮਨਜੀਤ ਸਿੰਘ ਬਾਗੀ (ਯੂਰੋਪਿਅਨ ਧਰਮ ਪ੍ਰਚਾਰ ਕਮੇਟੀ), ਮੋਹਿੰਦਰ ਸਿੰਘ ਰਾਠੋਰ (ਦਲ ਖਾਲਸਾ), ਗੁਰਦੇਵ ਸਿੰਘ ਚੌਂਹਾਨ (ਅਕਾਲੀ ਦਲ ਯੂਕੇ), ਜਗਰੂਪ ਸਿੰਘ, ਸੇਵਾ ਸਿੰਘ (ਸਿੰਘ ਸਭਾ ਇੰਟਰਨੇਸ਼ਨਲ ਯੂਕੇ), ਸੋਹਣ ਸਿੰਘ ਢੇਸੀ (ਟਰਸਟੀ ਬਾਬਾ ਸੰਗ ਗੁਰੂਦਵਾਰਾ), ਜੈਤੇਗੰ ਸਿੰਘ, ਰਾਮ ਸਿੰਘ ਅਤੇ ਤਨਵਿੰਦਰ ਸਿੰਘ (ਬ੍ਰਿਸ੍ਟਲ ਸਿਖ ਕਾਉਂਸਿਲ), ਇੰਦੇਰ੍ਜੋਤ ਸਿੰਘ (ਸਿਖ ਸਪਿਰਿਟ ਯੂਕੇ) ਅਤੇ ਹੋਰ ਬਹੁਤ ਸਾਰੇ ਸੱਜਣਾਂ ਨੇ ਇਸ ਮੀਟਿੰਗ ਵਿੱਚ ਵਿਸੇਸ਼ ਤੌਰ ਤੇ ਸਮੂਲੀਅਤ ਕਰਕੇ ਸਿੱਖ ਪਾਰਲੀਮੇਂਟ ਦੀ ਬੁਨਿਆਦ ਰਖੀ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ, ਕਿ ਜਿਥੇ ਪਹਿਲਾ ਹੀ ਇੰਨੀਆਂ ਜਥੇਬੰਦੀਆਂ ਹਨ ਉਥੇ ਇੱਕ ਨਵੀਂ ਜਥੇਬੰਦੀ ਨੂੰ ਹੋਂਦ ਵਿੱਚ ਲਿਆਉਣ ਦੀ ਲੋੜ ਕਿਓ ਪਈ!

ਕਿਉਂਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਨੂੰ ਖਤਮ ਕਰਨ ਅਤੇ ਰਹਿਤ ਮਰਿਯਾਦਾ ਦਾ ਭੋਗ ਪਾਉਣ ਦਾ ਖਤਰਾ ਸਾਡੇ ਸਿਰ 'ਤੇ ਮੰਡਰਾ ਰਿਹਾ ਹੈ, ਉਸ ਬਾਰੇ ਭਾਂਵੇ ਹਰ ਜਥੇਬੰਦੀ ਆਪੋ-ਆਪਣਾ ਜ਼ੋਰ ਲਗਾ ਰਹੀ ਹੈ, ਪਰ ਬਿਲਕੁਲ ਉਸ ਕਹਾਣੀ ਦੀ ਨਿਆਈ ਹੈ, ਜਿਸ ਵਿਚ ਇਕ ਬੱਚੇ ਦੇ ਹੱਥ ਵਿੱਚ ਇੱਕ ਲਕੜੀ ਦਾ ਟੁਕੜਾ ਫੜਾਇਆ ਤਾਂ ਥੋੜਾ ਜ਼ੋਰ ਲਾਉਣ ਨਾਲ ਉਸ ਬਚੇ ਨੇ ਲਕੜੀ ਤੋੜ ਸਿੱਟੀ, ਪਰ ਜਦੋਂ ਉਸੇ ਬੱਚੇ ਨੂੰ ਲਕੜੀਆਂ ਦਾ ਗੱਠਾ ਫੜਾ ਦਿੱਤਾ, ਤਾਂ ਤੋੜਣ ਦੇ ਅਸਮਰਥ ਹੋ ਗਿਆ । ਇੰਨ ਬਿੰਨ ਏਕਤਾ ਅਤੇ ਟੀਮ ਵਰਕ ਦੇ ਸਿਧਾਂਤ ਨੂੰ ਸਮਝਦੇ ਹੋਏ ਸਾਰੀਆਂ ਪੰਥਿਕ ਜਥੇਬੰਦੀਆ ਇਕਠੀਆਂ ਹੋ ਕੇ ਗੁਰੂ ਗ੍ਰੰਥ ਦੇ ਪੰਥ ਦੇ ਝੰਡੇ ਹੇਠ ਨਵੀਂ ਹੋਂਦ ਵਿੱਚ ਆਈ ਸਿੱਖ ਪਾਰਲੀਮੇਂਟ ਦੇ ਨਾਲ ਤਨ ਮਨ ਧਨ ਨਾਲ ਤੁਰਨ ਲਈ ਵਚਨਬੱਧ ਹੋਈਆਂ।

ਇਹ ਮੀਟਿੰਗ ਤਕਰੀਬਨ ਪੰਜ ਘੰਟੇ ਤੱਕ ਚਲਦੀ ਰਹੀ, ਜਿਸ ਵਿੱਚ ਸਿੱਖ ਪਾਰਲੀਮੇਂਟ ਦੇ ਪ੍ਰਬੰਧਕ ਢਾਂਚੇ ਲਈ ਖੁਦ-ਮੁਖਤਿਆਰੀ (ਸਵੈ-ਪਰਧਾਨਗੀ) ਦੇ ਖੋਖਲੇ ਸਿਸਟਿਮ ਨੂੰ ਨਕਾਰਦੇ ਹੋਇਆਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਚਲਾਈ ਖਾਲਸਈ ਰਵਾਇਤ ਪੰਚ ਪ੍ਰਧਾਨੀ ਨੂੰ ਪ੍ਰਮੁਖਤਾ ਦਿੱਤੀ।

 

ਸਿੱਖ ਪਾਰਲੀਮੇਂਟ ਸਿੱਖਾਂ ਦੀ ਸਾਂਝੀ ਪੰਥਿਕ ਜਮਾਤ ਦੇ ਤੌਰ ਤੇ ਕੰਮ ਕਰੇਗੀ ਅਤੇ ਕੌਮ ਦੇ ਧਾਰਮਿਕ, ਰਾਜਨੀਤਕ, ਸਮਾਜਿਕ ਅਤੇ ਆਰਥਿਕ ਮੁੱਦਿਆਂ ਨੂੰ ਸੁਲਝਾਉਣ ਲਈ ਵਚਨਬੱਧ ਰਹੇਗੀ । ਇਸ ਸੰਸਥਾ ਨੂੰ ਵਿਸ਼ਵ ਭਰ ਵਿੱਚ ਲਾਉਣ ਦਾ ਟੀਚਾ ਮਿਥਿਆ ਗਿਆ ਹੈ।

ਸਮੂਹ ਪੰਥਿਕ ਜਥੇਬੰਦੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ, ਕਿ ਆਓ ਸਿੱਖ ਪਾਰਲੀਮੇਂਟ ਦੇ ਸੇਵਾਦਾਰ ਬਣ ਕੇ, ਇਕ ਟੀਮ ਦੇ ਰੂਪ ਵਿੱਚ ਤਰੀਕੇ ਨਾਲ ਕੰਮ ਕਰੀਏ, ਤਾਂ ਕਿ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਰਹਿਤ ਮਰਿਯਾਦਾ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾ ਸਕੇ।

ਸਿੱਖ ਪਾਰਲੀਮੇਂਟ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top