Share on Facebook

Main News Page

ਭਾਈ ਗੁਰਨਿਸ਼ਾਨ ਸਿੰਘ ਵੱਲੋਂ ਪੱਟੀ ਖੇਤਰ ਦੇ ਪਿੰਡ ਭੱਗੂਪੁਰ ਵਿਖੇ ਲਗਾਈ ਗਈ ਗੁਰਮਤਿ ਕਲਾਸ

ਪੱਟੀ: 26 ਸਤੰਬਰ: ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਵੱਖ-ਵੱਖ ਸੰਸਥਾਂਵਾਂ ਯਤਨਸ਼ੀਲ ਹਨ ਜੋ ਧਰਮ ਪ੍ਰਚਾਰ ਦੇ ਕਾਰਜ਼ਾਂ ਰਾਹੀਂ ਆਪਣੀਆਂ ਸੇਵਾਂਵਾਂ ਸਿੱਖ ਕੌਮ ਨੂੰ ਦੇ ਰਹੀਆਂ ਹਨ। ਏਸੇ ਕਾਰਜ਼ ਤਹਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਰਜ਼ਿ) ਲੁਧਿਆਣਾ ਸੰਸਥਾ ਜੋ ਕਿ 1972 ਤੋਂ ਆਪਣੀਆਂ ਸੇਵਾਂਵਾਂ ਸਿੱਖ ਕੌਮ ਨੂੰ ਦੇ ਰਹੀ ਹੈ, ਸੰਸਥਾ ਦੇ ਅੰਮ੍ਰਿਤਸਰ ਜ਼ੋਨ ਦੇ ਪੱਟੀ ਖੇਤਰ ਵਿੱਚ ਚਲਾਏ ਜਾ ਰਹੇ ਪ੍ਰੋਗਰਾਮਾਂ ਤਹਿਤ ਪੱਟੀ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਵਿੱਚ ਬੱਚਿਆਂ ਦੇ ਨੈਤਿਕ ਸਿੱਖਿਆ ਦੇ ਇਮਤਿਹਾਨ ਲਏ ਜਾ ਰਹੇ ਹਨ, ਵੱਖ-ਵੱਖ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਲਗਾਈਆਂ ਜਾ ਰਹੀਆਂ ਹਨ।

ਸੋ, ਇਸ ਤਹਿਤ ਭਾਈ ਗੁਰਨਿਸ਼ਾਨ ਸਿੰਘ ਵੱਲੋਂ ਪੱਟੀ ਖੇਤਰ ਦੇ ਪਿੰਡ ਭੱਗੂਪੁਰ ਵਿਖੇ ਲਗਾਈ ਜਾ ਰਹੀ ਗੁਰਮਤਿ ਕਲਾਸ ਦਾ ਇੱਕ ਦਿਨ ਦਾ ਕੈਂਪ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਬੱਚਿਆਂ ਵੱਲੋਂ ਕਵਿਤਾ, ਕਵੀਸ਼ਰੀ, ਲੈਕਚਰ ਰਾਹੀਂ ਸੰਗਤਾਂ ਨੂੰ ਜਾਗਰੂਕ ਕੀਤਾ ਗਿਆਂ, ਉਪਰੰਤ ਗੁਰਮਤਿ ਕਲਾਸ ਦੇ ਵਿਦਿਆਰਥੀਆਂ ਦੁਆਰਾ ਦਿੱਤੇ ਗੁਰਮਤਿ ਇਮਤਿਹਾਨ ਦੇ ਨਤੀਜੇ ਸੁਣਾ ਕੇ ਪਹਿਲੇ,ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ।

ਇਮਤਿਹਾਨ ਵਿੱਚੋਂ ਸੀਨੀਅਰ ਗਰੁੱਪ ਵਿੱਚ ਬੱਚੀ ਨਵਨੀਤ ਕੌਰ ਨੇ ਪਹਿਲਾ ਸਥਾਨ, ਬੱਚੇ ਗੁਰਕੀਰਤ ਸਿੰਘ ਨੇ ਦੂਜਾ ਸਥਾਨ ਅਤੇ ਬੱਚੀ ਨਿਮਰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਏਸੇ ਤਰ੍ਹਾਂ ਜੂਨੀਅਰ ਗਰੁੱਪ ਵਿੱਚ ਬੱਚੇ ਸੁਖਦੀਪ ਸਿੰਘ ਨੇ ਪਹਿਲਾ ਸਥਾਨ, ਬੱਚੇ ਪਰਦੀਪ ਸਿੰਘ ਨੇ ਦੂਜਾ ਸਥਾਨ ਅਤੇ ਬੱਚੇ ਵਿਸ਼ਾਲ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।

ਇਸ ਤੋਂ ਇਲਾਵਾ ਬਾਕੀ ਬੱਚਿਆਂ ਨੂੰ ਵੀ ਮੈਡਲ ਦੇ ਕੇ ਉਤਸ਼ਾਹਿਤ ਕੀਤਾ ਗਿਆ। ਭਾਈ ਗੁਰਨਿਸ਼ਾਨ ਸਿੰਘ ਨੇ ਬੱਚਿਆਂ ਦੇ ਮਾਤਾ-ਪਿਤਾ ਨੂੰ ਬੱਚਿਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਭਰਨ ਅਤੇ ਆਪਣੇ ਫ਼ਰਜ਼ਾਂ ਤੋਂ ਜਾਣੂ ਹੋਣ ਲਈ ਗੁਰਮਤਿ ਕਲਾਸ ਵਿੱਚ ਭੇਜਣ ਦੀ ਪ੍ਰੇਣਾ ਕੀਤੀ।

ਅੰਤ ਵਿੱਚ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੱਟੀ ਦਾ ਧੰਨਵਾਦ ਕੀਤਾ ਗਿਆ ਅਤੇ ਬੱਚਿਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਭਾਈ ਕਮਲਜੀਤ ਸਿੰਘ, ਸੁਰਜੀਤ ਸਿੰਘ, ਸਤਬੀਰ ਸਿੰਘ, ਅਤੇ ਪਿੰਡ ਦੇ ਪਤਵੰਤੇ ਸੱਜਣ ਭਾਈ ਬਲਵੰਤ ਸਿੰਘ, ਬਿਕਰਮਜੀਤ ਸਿੰਘ, ਗੁਰਸਾਹਿਬ ਸਿੰਘ, ਗੁਰਵਰਿਆਮ ਸਿੰਘ, ਜੱਜਬੀਰ ਸਿੰਘ, ਅਤੇ ਭਾਈ ਅਜੀਤ ਸਿੰਘ ਹਾਜ਼ਿਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top