Share on Facebook

Main News Page

ਭਾਜਪਾ ਪ੍ਰੋ. ਭੁੱਲਰ ਵਾਂਗ ਹਿੰਦੂ ਅਤਿਵਾਦੀਆਂ ਬਾਰੇ ਵੀ ਅਪਣੀ ਰਾਏ ਸਪੱਸ਼ਟ ਕਰੇ: ਭਾਈ ਚੀਮਾ

ਫ਼ਤਿਹਗੜ੍ਹ ਸਾਹਿਬ, 25 ਸਤੰਬਰ (ਗੁਰਪ੍ਰੀਤ ਸਿੰਘ ਮਹਿਕ): ਬਾਦਲ ਸਰਕਾਰ ਦੀ ਪੰਜਾਬ ਦੇ ਹਿਤਾਂ ਤੋਂ ਬੇ-ਮੁੱਖਤਾ ਕਾਰਨ ਹੀ ਹਰਿਆਣਾ ਵਲੋਂ ਹਾਂਸੀ ਬੁਟਾਣਾ ਨਹਿਰ ’ਤੇ ਉਸਾਰੀ ਜਾ ਰਹੀ ਕੰਧ ਨੂੰ ਰੁਕਵਾਉਣ ਲਈ ਸੁਪਰੀਮ ਕੋਰਟ ਵਿਚ ਪੰਜਾਬ ਸਰਕਾਰ ਦੀ ਪਟੀਸ਼ਨ ਰੱਦ ਹੋਈ ਹੈ।

ਇਹ ਵਿਚਾਰ ਪੇਸ਼ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲ ਸਰਕਾਰ ਨੇ ਅਪਣੇ ਸਿਆਸੀ ਹਿੱਤਾਂ ਨੂੰ ਅੱਗੇ ਰਖਦਿਆਂ ਹੀ ਪੰਜਾਬ ਦਾ ਕੇਸ ਸਹੀ ਤਰੀਕੇ ਨਾਲ ਪੇਸ਼ ਨਹੀਂ ਕੀਤਾ ਜੋ ਇਸ ਪਟੀਸ਼ਨ ਦੇ ਰੱਦ ਹੋਣ ਦਾ ਕਾਰਨ ਬਣਿਆ ਹੈ।

ਭਾਈ ਚੀਮਾ ਨੇ ਕਿਹਾ ਕਿ ਪੰਜਾਬ ਦੇ ਮਸਲਿਆਂ ਦਾ ਹੱਲ ਬਾਦਲ ਸਰਕਾਰ ਕਦੇ ਨਹੀਂ ਚਾਹੁੰਦੀ ਸਗੋਂ ਬਾਦਲਕਿਆਂ ਨੇ ਅਪਣੇ ਸਿਆਸੀ ਹਿਤਾਂ ਦੀ ਪੂਰਤੀ ਅਤੇ ਕੇਂਦਰ ਸਰਕਾਰਾਂ ਦੀ ਖ਼ੁਸ਼ੀ ਪ੍ਰਾਪਤੀ ਲਈ ਇਨ੍ਹਾਂ ਮਸਲਿਆਂ ਨੂੰ ਹਮੇਸਾ ਉਲਝਾ ਕੇ ਰੱਖਣ ਦੀ ਕੋਸ਼ਿਸ਼ ਹੀ ਕੀਤੀ ਹੈ ਅਤੇ ਭਵਿੱਖ ਵਿਚ ਵੀ ਪੰਜਾਬੀਆਂ ਨੂੰ ਇਨ੍ਹਾਂ ਲੋਕਾਂ ਤੋਂ ਕੋਈ ਉਸਾਰੂ ਉਮੀਦ ਨਹੀਂ ਰਖਣੀ ਚਾਹੀਦੀ।

ਪੰਜਾਬ ਭਾਜਪਾ ਦੇ ਇੰਚਾਰਜ਼ ਸ਼ਾਂਤਾ ਕੁਮਾਰ ਵਲੋਂ ‘ਅਤਿਵਾਦ’ ਦੇ ਨਾਂ ਹੇਠ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਰੱਦ ਕਰਨ ਦੇ ਮਤੇ ਦੀ ਵਿਰੋਧਤਾ ਬਾਰੇ ਭਾਈ ਚੀਮਾ ਨੇ ਕਿਹਾ ਕਿ ਭਾਜਪਾ ਆਗੂਆਂ ਨੂੰ ਹਿੰਦੂ ਅਤਿਵਾਦੀਆਂ- ਪ੍ਰੀਗਿਆ ਸਾਧਵੀਂ, ਕਰਨਲ ਪ੍ਰੋਹਿਤ, ਅਸੀਮਾਨੰਦ ਅਤੇ ਰਬਿੰਦਰਾ ਕੁਮਾਰ (ਦਾਰ ਸਿੰਘ) ਬਾਰੇ ਵੀ ਅਪਣੀ ਰਾਏ ਸਪੱਸ਼ਟ ਕਰਨੀ ਚਾਹੀਦੀ ਹੈ। ਭਾਜਪਾ ਆਗੂ ਇਨ੍ਹਾਂ ਦੇ ਮਾਮਲੇ ਵਿਚ ਵੀ ਉਹੀ ਪਹੁੰਚ ਅਪਣਾਉਣ ਜਿਹੜੀ ਪ੍ਰੋ. ਭੁੱਲਰ ਦੇ ਮਾਮਲੇ ਵਿਚ ਇਨ੍ਹਾਂ ਲੋਕਾਂ ਨੇ ਅਖ਼ਤਿਆਰ ਕੀਤੀ ਹੋਈ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top