Share on Facebook

Main News Page

ਬਾਦਲ ਦੀ ਗੱਦਾਰੀ ਦੀ ਪੋਲ੍ਹ ਖੋਲ੍ਹਣ ਵਾਲੀ ਇੱਕ ਚਿੱਠੀ ਬਣੀ ਚਰਚਾ ਦਾ ਵਿਸ਼ਾ

* ਬਾਦਲ ਵਲੋਂ ਪੰਥ ਨਾਲ ਗੱਦਾਰੀ ਕਰਕੇ ਆਰ ਐਸ ਐਸ ਨਾਲ ਪਾਈ ਭਿਆਲੀ ਦੀ ਕਹਾਣੀ
* ਟੋਹੜਾ ਅਤੇ ਤਲਵੰਡੀ ਵਲੋਂ ਦਿੱਤੇ ਅਸਤੀਫਿਆਂ ਦੀਆਂ ਕਾਪੀਆਂ ਮਿਲੀਆਂ

ਸੰਗਰੂਰ (24 ਸਤੰਬਰ, ਪੀ.ਐਸ.ਐਨ): ਅੱਜ ਕਲ ਇਕ ਚਿੱਠੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਹੜੀ ਆਮ ਫ਼ੋਟੋ ਸਟੇਟ ਕਰਵਾ ਕੇ ਵੰਡੀ ਜਾ ਰਹੀ ਹੈ। ਇਹ ਚਿੱਠੀ ਸਵਰਗੀ ਜਥੇਦਾਰ ਗੁਰਚਰਨ ਟੌਹੜਾ ਅਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਵਲੋਂ ਜਥੇਦਾਰ ਅਕਾਲ ਤਖ਼ਤ, ਜਥੇਦਾਰ ਕੇਸਗੜ੍ਹ ਆਨੰਦਪੁਰ ਸਾਹਿਬ ਅਤੇ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੂੰ 27 ਸਤੰਬਰ 1979 ਨੂੰ ਭੇਜੇ ਅਸਤੀਫ਼ਿਆਂ ਸਬੰਧੀ ਹੈ। ਇਹ ਅਸਤੀਫ਼ੇ ਜਥੇਦਾਰ ਅਕਾਲ ਤਖਤ ਸਾਹਿਬ ਵਲੋਂ ਪੰਥਕ ਹਿਤਾਂ ਨੂੰ ਮੁੱਖ ਰੱਖ ਕੇ ਪੰਥਕ ਏਕਤਾ ਦੀ ਅਪੀਲ ਨੂੰ ਮੁੱਖ ਰਖਦਿਆਂ ਦਿਤੇ ਗਏ ਸਨ। ਇਨ੍ਹਾਂ ਅਸਤੀਫ਼ਿਆਂ ਵਿਚ ਪ੍ਰਕਾਸ਼ ਸਿੰਘ ਬਾਦਲ ਦੀਆਂ ਪੰਥ ਦੁਸ਼ਮਣ ਕਾਰਵਾਈਆਂ ਬਾਰੇ ਵੀ ਦਸਿਆ ਗਿਆ ਹੈ। ਜਿਸ ਵਿਚ ਲਿਖਿਆ ਹੈ ਕਿ ਖ਼ਾਲਸਾ ਪੰਥ ਦੇ ਮੁੱਖ ਸੇਵਾਦਾਰ ਹੋਣ ਨਾਤੇ ਇਸ ਨਤੀਜੇ 'ਤੇ ਪਹੁੰਚੇ ਹਨ ਕਿ ਬੀਤੇ ਸਮੇਂ ਵਿਚ ਪੰਥਕ ਸਿਧਾਂਤਾਂ ਅਤੇ ਪ੍ਰੋਗਰਾਮਾਂ ਦੀ ਬਲੀ ਦੇ ਕੇ ਏਕਤਾ ਨੂੰ ਕਾਇਮ ਰਖਿਆ ਹੈ।

ਇਸ ਦੇ ਉਲਟ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ, ਵਜ਼ੀਰਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਸ਼ਹੀਦਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਅਤੇ ਸਮੁੱਚੇ ਪੰਥ ਨੂੰ ਦੋਫ਼ਾੜ ਕਰਨ ਲਈ ਹੀ ਤੁਲੇ ਰਹੇ। ਅਸਤੀਫ਼ੇ ਵਿਚ ਪਿਛੋਕੜ ਬਾਰੇ ਜਾਣੂ ਕਰਵਾਇਆ ਅਤੇ ਲਿਖਿਆ ਹੈ ਕਿ ਬਾਦਲ ਖ਼ਾਲਸਾ ਪੰਥ ਦੀ ਕ੍ਰਿਪਾ ਅਤੇ ਬਖ਼ਸ਼ਿਸ਼ ਨੂੰ ਭੁੱਲ ਗਏ ਹਨ। ਉਨ੍ਹਾਂ ਲਿਖਿਆ ਹੈ ਕਿ ਉਸ ਸਮੇਂ ਲੋਕ ਸਭਾ ਦੀਆਂ ਚੋਣਾਂ ਵਿਚ ਜਿੱਤ ਕੇ ਲੋਕ ਸ੍ਯਭਾ ਵਿਚ ਗਏ। ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਤੋ ਪੁਛਿਆ ਕਿ ਉਹ ਕੇਂਦਰ ਵਿਚ ਜਾਂ ਪੰਜਾਬ ਵਿਚ ਰਹਿਣਾ ਪਸੰਦ ਕਰਨਗੇ? ਤਾਂ ਬਾਦਲ ਨੇ ਕੇਂਦਰ ਵਿਚ ਜਾਣ ਬਾਰੇ ਕਿਹਾ ਪਰੰਤੂ ਕੇਂਦਰ ਵਿਚ ਅਪਣੀ ਜ਼ੁੰਮੇਵਾਰੀ ਨਾ ਨਿਭਾ ਸਕੇ ਤਾਂ ਅਪਣੀ ਬੀਮਾਰੀ ਦਾ ਬਹਾਨਾ ਬਣਾ ਕੇ ਪੰਜਾਬ ਆਉਣ ਲਈ ਉਤਾਵਲੇ ਹੋ ਗਏ। ਬਾਦਲ ਨੇ ਲੋਕ ਸਭਾ ਵਿਚ ਜਾਣ ਤਂੋ ਫ਼ੌਰਨ ਬਾਅਦ ਪੰਥ ਦੁਸ਼ਮਣ ਜਮਾਤ ਜਨਸੰਘ ਅਤੇ ਆਰ. ਐਸ.ਐਸ. ਨਾਲ ਭਿਆਲੀ ਪਾ ਲਈ ਸੀ ਅਤੇ ਗੁਪਤ ਰੂਪ ਵਿਚ ਇਨ੍ਹਾਂ ਜਥੇਬੰਦੀਆਂ ਸਿਰਕੱਢ ਮੁਖੀਆਂ ਨੂੰ ਪੰਥ ਅਤੇ ਪੰਥਕ ਜਥੇਬੰਦੀਆਂ ਦੇ ਹਿੱਤਾਂ ਦਾ ਘਾਤ ਕਰਨ ਲਈ ਵਿਸ਼ਵਾਸ ਦਿਵਾ ਚੁਕੇ ਸਨ।ਲੰਮੇ ਸਮੇਂ ਤੋਂ ਹਿੰਦੂ ਰਾਸ਼ਟਰ ਦਾ ਟੀਚਾ ਰੱਖਣ ਵਾਲੀ ਇਸ ਜਥੇਬੰਦੀ ਨੂੰ ਸਿੱਖ ਕੌਮ 'ਚੋਂ ਇਕ ਅਜਿਹੇ ਹੀ ਸਿੱਖ ਆਗੂ ਦੀ ਲੋੜ ਸੀ। ਬਾਦਲ ਉਨ੍ਹਾਂ ਦੀ ਕਸਵੱਟੀ 'ਤੇ ਪੂਰਾ ਉਤਰਿਆ।

ਸ: ਬਾਦਲ ਨੇ ਸਦਾ ਲਈ ਅਪਣੀ ਕੁਰਸੀ ਨੂੰ ਕਾਇਮ ਰੱਖਣ ਦਾ ਇਕੋ ਇਕ ਰਾਹ ਲਭਿਆ ਉਹ ਪੰਜਾਬ ਵਿਧਾਨ ਸਭਾ ਵਿਚ ਤਾਕਤ ਦਾ ਤਵਾਜ਼ਨ ਸ਼ਕਤੀਸ਼ਾਲੀ ਰੂਪ ਵਿਚ ਜਨਸੰਘ ਦੇ ਹੱਥਾਂ ਵਿਚ ਸੌਂਪਣਾ ਸੀ। ਬਾਦਲ ਜਨਸੰਘ ਨੂੰ ਬਣਾ ਕੇ ਅਪਣੀ ਕੁਟਲ ਨੀਤੀ ਨੂੰ ਛੁਪਾਉਂਦੇ ਰਹੇ ਜਿਸ ਕਾਰਨ ਪੱਕੀਆਂ ਅਕਾਲੀ ਸੀਟਾਂ ਜਨਸੰਘ ਪਾਰਟੀ ਨੂੰ ਦਿਤੀਆਂ। ਵਜ਼ਾਰਤ ਬਣਨ ਤਂੋ ਬਾਅਦ ਪ੍ਰਧਾਨਗੀ ਦੀ ਚੋਣ ਲਈ 18 ਅਗੱਸਤ 1977 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਰਨਲ ਇਜਲਾਸ ਤੇਜਾ ਸਿੰਘ ਸੁਮੰਦਰੀ ਹਾਲ ਵਿਚ ਹੋਇਆ। ਇਸ ਇਜਲਾਸ ਵਿਚ ਇਤਿਹਾਸਕ ਅਨੰਦਪੁਰੀ ਮਤੇ ਨੂੰ ਜੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਡਿਊਢੀ ਵਿਚ ਪਾਸ ਕੀਤਾ ਗਿਆ ਸੀ ਤੇ ਜਿਸ ਨੂੰ ਜਰਨਲ ਇਜਲਾਸ ਵਿਚ ਪ੍ਰਵਾਨਗੀ ਦਿਤੀ ਜਾਣੀ ਸੀ। ਪਰੰਤੂ ਬਾਦਲ ਜਨ ਸੰਘੀਆਂ ਤੋਂ ਡਰ ਕੇ ਮਤੇ ਨੂੰ ਜਰਨਲ ਇਜਲਾਸ ਵਿਚ ਲਿਆਉਣ ਤੋਂ ਰੋਕਦੇ ਰਹੇ। ਉਨ੍ਹਾਂ ਲਿਖਿਆ ਹੈ ਕਿ ਪ੍ਰਕਾਸ ਸਿੰਘ ਬਾਦਲ ਨੇ ਮੁੱਖ ਮੰਤਰੀ ਵਜੋਂ ਸਟੇਟ ਅਟੋਨਮੀ ਦੇ ਮਤੇ ਉਪਰ ਅਟੋਨਮੀ ਮੰਗ ਵਾਲੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਚੰਡੀਗੜ੍ਹ ਬੁਲਾਉਣ ਦਾ ਐਲਾਨ ਕੀਤਾ ਸੀ ਪਰ ਜਦੋਂ ਜਨਤਾ ਪਾਰਟੀ ਨੇ ਅੱਖਾਂ ਦਿਖਾਈਆਂ ਤਾਂ ਸਿਧਾਂਤ ਦੀ ਰੂਪ ਰੇਖਾ ਵਿਗਾੜ ਕੇ ਮਾਲੀ ਅਧਿਕਾਰਾਂ 'ਤੇ ਆ ਗਏ। ਪੰਥ ਵਿਰੋਧੀਆਂ ਨਾਲ ਮਿਲ ਕੇ ਸਟੇਟ ਅਟਾਨੋਮੀ ਲਈ ਸੱਦੀ ਗਈ ਮੁੱਖ ਮੰਤਰੀਆਂ ਦੀ ਕਾਨਫ਼ਰੰਸ ਦਾ ਵਿਚਾਰ ਵਿਚ ਹੀ ਛੱਡ ਦਿਤਾ। ਅਸਤੀਫ਼ੇ ਵਿਚ ਇਹ ਵੀ ਲਿਖਿਆ ਹੈ ਕਿ ਪੁੰਡਰੀ ਖ਼ੂਨੀ ਕਾਂਡ ਦੇ ਸਬੰਧ ਵਿਚ ਸ: ਸੁਖਜਿੰਦਰ ਸਿੰਘ ਨੇ ਰੋਸਮਈ ਬਿਆਨ ਦਿਤੇ। ਸਿੱਖ ਹਿੱਤਾਂ ਲਈ ਆਵਾਜ਼ ਬੁ¦ਦ ਕੀਤੀ।

ਪੰਜਾਬ ਨੂੰ ਦੋ ਭਾਸ਼ਾਈ ਸੂਬਾ ਬਣਾਉਣ ਦੇ ਯਤਨਾਂ ਦਾ ਕੈਬਨਿਟ ਵਿਚ ਸਿੱਧਾ ਅਤੇ ਤਿੱਖਾ ਵਿਰੋਧ ਕਰਨਾ, ਡੈਮਾਂ ਦਾ ਕੰਟਰੋਲ, ਨਹਿਰੀ ਪਾਣੀਆਂ ਦੀ ਵੰਡ ਅਤੇ ਹੈਡ ਵਰਕਸਾਂ ਦਾ ਕੰਟਰੋਲ ਤੇ ਪੰਜਾਬ ਦਾ ਹੱਕ ਜਤਾਉਣ ਅਤੇ ਕੈਬਨਿਟ ਮੀਟਿੰਗਾਂ ਵਿਚ ਜਨ ਸੰਘੀਆਂ ਨੂੰ ਦੀਆਂ ਕੁਟਲ ਨੀਤੀਆਂ ਦਾ ਵਿਰੋਧ ਕਰਨ ਕਾਰਨ ਸ: ਬਾਦਲ ਨੇ ਗੁੱਸੇ ਹੋ ਕੇ ਸੁਖਜਿੰਦਰ ਸਿੰਘ 'ਤੇ ਬੇਹੂਦਾ ਇਲਜ਼ਾਮ ਲਗਾ ਕੇ ਵਜ਼ਾਰਤ ਤੋਂ ਬਰਤਰਫ਼ ਕਰ ਦਿਤਾ। 14 ਅਕਤੂਬਰ 1978 ਨੂੰ ਅਕਾਲੀ ਦਲ ਦੀ ਮੀਟਿੰਗ ਸੱਦੀ ਗਈ। ਸ: ਬਾਦਲ ਨੇ ਸਰਕਾਰੀ ਮਸ਼ੀਨਰੀ ਦੀ ਗ਼ਲਤ ਵਰਤੋਂ ਕਰ ਕੇ ਤੇਜਾ ਸਿੰਘ ਸਮੁੰਦਰੀ ਹਾਲ ਅੱਗੇ ਜਥੇਬੰਦੀ ਨੂੰ ਦੋਫ਼ਾੜ ਕਰਦਿਆਂ ਹਜ਼ਾਰਾਂ ਲੋਕਾਂ ਦਾ ਇਕੱਠ ਕਰ ਲਿਆ। ਸ੍ਰੀ ਦਰਬਾਰ ਸਾਹਿਬ ਦੇ ਘੇਰੇ ਵਿਚ ਸਿੱਖੀ ਰਵਾਇਤਾਂ ਦੇ ਉਲਟ ਬੈਂਡ ਵਾਜੇ ਮੰਗਵਾ ਕੇ ਅਪਣਾ ਸਵਾਗਤ ਕਰਵਾਇਆ, ਪੰਥਕ ਲੀਡਰਸ਼ਿਪ ਵਿਰੁਧ ਨਾਹਰੇਬਾਜ਼ੀ ਕਰਵਾਈ। ਨਿਰੰਕਾਰੀਆਂ ਦੇ ਹਿਤੈਸ਼ੀ ਜੀਵਨ ਸਿੰਘ ਉਮਰਾ ਨੰਗਲ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਉਨ੍ਹਾਂ ਇਹ ਵੀ ਲਿਖਿਆ ਕਿ ਇਕ ਪਾਸੇ ਸ: ਬਾਦਲ ਕੋਲ ਅਥਾਹ ਸ਼ਕਤੀ ਅਤੇ ਕਾਲੇ ਧਨ ਦੇ ਭੰਡਾਰ ਹਨ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਕੋਲ ਪੰਥ ਲਈ ਆਪਾ ਵਾਰਨ ਵਾਲੇ ਗ਼ਰੀਬ ਵਰਕਰ ਹੀ ਇਸ ਦੇ ਡੈਲੀਗੇਟ ਹਨ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top