Share on Facebook

Main News Page

ਅਮਰਜੀਤ ਚਾਵਲਾ ਨੇ ਜਿੱਤਣ ਤੋਂ ਬਾਅਦ ਦਿਖਾਈ ਔਕਾਤ, ਕੋਰਟ ਕੰਪਲੈਕਸ 'ਚ ਸ਼ਰੇਆਮ ਦਿਖਾਈ ਗੁੰਡਾਗਰਦੀ

* ਪ੍ਰਿੰਸੀਪਲ ਸੁਰਿੰਦਰ ਸਿੰਘ ਦੇ ਮੁੰਡੇ ਨੂੰ ਦਿੱਤੀ ਗੋਲੀ ਮਾਰਨ ਦੀ ਧਮਕੀ ਅਤੇ ਭਤੀਜੇ ਦੀ ਲਾਹੀ ਪੱਗ
* ਤਾੜੀਆਂ ਮਾਰ ਮਾਰ ਕੇ ਭੇਟਾਵਾਂ ਗਾਉਣ ਵਾਲੇ ਚਾਵਲੇ ਨੇ ਦਿਖਾਇਆ ਆਪਣਾ ਅਸਲ ਤਾੜੀ ਮਾਰ ਰੂਪ, ਯੂਥ ਆਗੂ ਨੂੰ ਇਕਲਿਆਂ ਵੇਖ ਕੇ ਲਾਹੀ ਪੱਗ
* ਦਸਤਾਰ ਉਤਾਰ ਕੇ ਪੈਰਾਂ ਨਾਲ ਠੇਡੇ ਮਾਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਕੌਂਸਲ ਮੈਂਬਰ
* "ਭੈਣੀ" ਅਤੇ ਸ਼੍ਰੋਮਣੀ ਕਮੇਟੀ ਮੈਂਬਰ “ਚਾਵਲਾ“ ਦੋਵੇ ਅਪਰਾਧਿਕ ਪਿਛੋਕੜ ਵਾਲੇ ਪੁਲਿਸ ਮੁਖਬਰ

23 ਸਤੰਬਰ ਜੰਗਬਹਾਦਰ ਸਿੰਘ: ਰਾਜ ਨਹੀਂ ਸੇਵਾ ਦੇ ਸਿਧਾਂਤ ਤੇ ਹੋਰ ਦ੍ਰਿੜ ਹੁੰਦਿਆਂ ਅਕਾਲੀਆਂ ਵਲੋਂ ਆਪਣੇ ਹੀ ਹਰਿਆਵਲ ਦਸਤੇ ਦੀ ਸੇਵਾ ਸ਼ੁਰੂ ਕਰ ਦਿਤੀ ਗਈ ਹੈ। ਬੀਤੇ ਕਲ ਚੋਣਾਂ ਜਿਤਣ ਉਪਰੰਤ ਐਸ ਡੀ ਐਮ ਦਫਤਰ ਵਿਚ ਸਰਟੀਫਿਕੇਟ ਲੈਣ ਪਹੁੰਚੇ ਚਾਵਲੇ ਅਤੇ ਉਸਦੀ ਗੁੰਡਾ ਬ੍ਰਿਗੇਡ ਫੈਡਰੇਸ਼ਨ ਨੇ ਮਰਦਾਨਗੀ ਦਿਖਾਉਦਿਆਂ ਕੋਰਟ ਕੰਪਲੈਕਸ ਵਿਚ ਨਿਜੀ ਕੰਮ ਲਈ ਆਏ ਯੂਥ ਆਗੂ ਹਰਤੇਗਬੀਰ ਸਿੰਘ ਤੇਗੀ ਨੂੰ ਇਕਲਿਆਂ ਵੇਖ ਕੇ ਮਾਰ ਕੁਟਾਈ ਸ਼ੁਰੂ ਕਰ ਦਿਤੀ ਅਤੇ ਆਪਣਾ ਆਕਾ ਪ੍ਰਕਾਸ਼ ਸਿੰਘ ਬਾਦਲ ਦੇ ਪਦ ਚਿੰਨਾਂ ਤੇ ਚਲਦਿਆਂ ਹੋਇਆਂ ਪੁਲਿਸ ਦੀ ਮੌਜੁਦਗੀ ਚ ਪਗ ਉਤਾਰ ਕੇ ਸ਼ਰੇਆਂਮ ਪੈਰਾਂ ਹੇਠ ਲਤਾੜਿਆ ਗਿਆ। ਜਦੋਂ ਉਥੇ ਹਾਜ਼ਰ ਪ੍ਰਿੰਸੀਪਲ ਸੁਰਿੰਦਰ ਸਿੰਘ ਦੇ ਸਪੁਤਰ ਸ੍ਰ ਅਮਨਦੀਪ ਸਿੰਘ ਅਤੇ ਉਹਨਾ ਦੇ ਸਮਰਥਕਾਂ ਨੇ ਵਿਰੋਧ ਕੀਤਾ ਤਾਂ ਚਾਵਲੇ ਅਤੇ ਉਸਦੀ ਗੁੰਡਾ ਬ੍ਰਿਗੇਡ ਫੈਡਰੇਸ਼ਨ ਵਲੋਂ ਧਕਾ ਮੁਕੀ ਅਤੇ ਗਾਲੀ ਗਲੋਚ ਕਰਦਿਆਂ ਗੋਲੀਆਂ ਨਾਲ ਭੁੰਨ ਦੇਣ ਦੀ ਧਮਕੀ ਦਿੰਦਿਆਂ ਕਿਹਾ ਗਿਆ ਕਿ ਜਿਥੇ ਇੰਨੇ ਕੇਸ ਚਲ ਰਹੇ ਨੇ ਸਾਡੇ ਤੇ ਉਥੇ ਇਕ ਦੋ ਹੋਰ ਸਹੀ ।

ਪੁਲਿਸ ਵਲੋਂ ਵੀ ਸੁਰਖਿਆ ਦਾ ਬਹਾਨਾ ਬਣਾ ਕੇ ਉਲਟਾ ਯੂਥ ਆਗੂ ਤੇਗੀ ਨੂੰ ਹੀ ਥਾਣੇ ਚ ਬੰਦ ਕਰ ਦਿਤਾ ਗਿਆ। ਅਖੀਂ ਵੇਖਣ ਵਾਲਿਆਂਮੁਤਾਬਕ ਜਦੋਂ ਪੁਲਸਿ 60 ਦੇ ਕਰੀਬ ਗੁੰਡਿਆਂ ਦੇ ਘੇਰੇ ਵਿਚੋ ਸ੍ਰ. ਤੇਗੀ ਨੂੰ ਨਿਕਾਲ ਕੇ ਲਿਜਾ ਰਹੀ ਸੀ ਤਾਂ ਉਸ ਸਮੇ ਚਾਵਲੇ ਦੇ ਹੁਕਮ ਤੇ ਜਗਤਾਰ ਸਿੰਘ ਭੈਣੀ ਨੇ ਪਿਛੋਂ ਦੀ ਜਾ ਕੇ ਸ੍ਰ. ਤੇਗੀ ਦੀ ਪਗ ਉਤਾਰ ਕੇ ਪੈਰਾਂ ਹੇਠ ਸੁਟਵਕੇ ਠੇਡੇ ਮਾਰਨੇ ਸ਼ੁਰੂ ਕਰ ਦਿਤੇ। ਪਰ ਪੁਲਿਸ ਵਲੋਂ ਕਿਸੇ ਵੀ ਗੁੰਡਾ ਅਨਸਰ ਖਿਲਾਫ ਕਾਰਵਾਈ ਕਰਨ ਦੀ ਬਜਾਏ ਤੇਗੀ ਨੂੰ ਹੀ ਫੜੀ ਰਖਿਆ। ਇਸ ਦੇ ਰੋਸ ਵਜੋ ਇਲਾਕੇ ਦੇ ਲੋਕ ਸਿਖ ਮਿਸ਼ਨਰੀ ਕਾਲਜ ਇਕਠੇ ਹੋ ਗਏ ਜਿਥੋਂ ਪ੍ਰਿੰਸੀਪਲ ਸਾਹਿਬ ਨੇ ਐਸ ਐਚ ਓ ਅਤੇ ਡੀ ਐਸ ਪੀ ਨੂੰ ਯੂਥ ਆਗੂ ਨੂੰ ਛਡਣ ਲਈ ਕਿਹਾ। ਉਹਨਾਂ ਦੇ ਮਨਾ ਕਰਨ ਤੇ ਪ੍ਰਿੰਸੀਪਲ ਸਾਹਿਬ ਨੇ ਸ੍ਰ ਦਲਜੀਤ ਸਿੰਘ ਚੀਮਾ ਨੂੰ ਰੋਸ ਮੁਜ਼ਾਹਰਾ ਕਰਨ ਦੀ ਧਮਕੀ ਦੇ ਦਿਤੀ। ਸ੍ਰ. ਚੀਮਾ ਦੇ ਦਖ਼ਲ ਦੇਣ ਤੇ ਐਸ ਐਚ ਓ ਆਪ ਸ੍ਰ. ਤੇਗੀ ਨੂੰ ਸਿੰਘ ਸਾਹਿਬ ਦੀ ਕੋਠੀ ਲੈ ਕੇ ਆਇਆ ਜਿਥੇ ਉਸਨੇ ਸਿੰਘ ਸਾਹਿਬ ਅਤੇ ਮੋਹਤਬਰ ਦੀ ਹਾਜ਼ਰੀ ਚ ਘਟਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਦਸਤਾਰ ਸਿਖ ਕੌਮ ਦਾ ਮਾਣ ਦਾ ਪ੍ਰਤੀਕ ਹੈ, ਅਜ ਮੇਰੀ ਪਗ ਤੇ ਲਤਾਂ ਨਹੀਂ ਮਾਰੀਆਂ ਗਈਆਂ ਇਹ ਸਮੁਚੀ ਕੌਮ ਤੇ ਇਲਾਕੇ ਦੀ ਬੇਇਜ਼ਤੀ ਕੀਤੀ ਗਈ ਹੈ।

ਇਸ ਘਟਨਾ ਤੋਂ ਬਾਅਦ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਦੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਜਿਵੇਂ ਕਿ ਸ਼੍ਰੋਮਣੀ ਕਮੇਟੀ ਚੋਣਾਂ ਤੋਂ ਪਹਿਲਾਂ ਅਮਰਜੀਤ ਸਿੰਘ ਚਾਵਲਾ ਨੂੰ ਅਪਰਾਧਿਕ ਪਿਛੋਕੜ ਵਾਲਾ ਅਤੇ ਆਨੰਦਪੁਰ ਸਾਹਿਬ ਤੋਂ ਬਾਹਰ ਦਾ ਉਮੀਦਵਾਰ ਹੋਣ ਕਰਕੇ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੀ, ਇਹ ਤੌਖਲੇ ਸ਼੍ਰੋਮਣੀ ਕਮੇਟੀ ਚੋਣਾਂ ਦੇ ਅਧਿਕਾਰਤ ਤੌਰ 'ਤੇ ਨਤੀਜੇ ਆਉਣ ਵਾਲੇ ਦਿਨ ਹੀ ਸੱਚ ਹੋ ਗਏ ਹਨ। ਚਾਵਲਾ ਵਲੋਂ ਨਿਹੱਥੇ ਹਰਤੇਗਵੀਰ ਸਿੰਘ ਤੇਗੀ 'ਤੇ ਆਪਣੇ ਦਰਜਨਾਂ ਗੁੰਡਾ ਬਿਰਤੀ ਲੋਕਾਂ ਰਾਹੀਂ ਹਮਲਾ ਕਰਵਾਉਣਾ ਅਤੇ ਚਾਵਲਾ ਦੇ ਝੋਲੀਚੁੱਕ ਅਤੇ ਪੁਲਿਸ ਦੇ ਮੁਖ਼ਬਰ ਕਰਕੇ ਪ੍ਰਸਿੱਧ ਜਗਤਾਰ ਸਿੰਘ ਭੈਣੀ ਰਾਹੀਂ ਤੇਗੀ ਦੀ ਪੱਗ ਦੀ ਬੇਅਦਬੀ ਕਰਨਾ ਇਹ ਗੱਲ ਸਾਬਤ ਕਰਦਾ ਹੈ ਕਿ ਚਾਵਲਾ ਅਜਿਹੀਆਂ ਹਿੰਸਕ ਕਾਰਵਾਈਆਂ ਲਈ ਸ਼ਾਂਤਮਈ ਇਲਾਕੇ ਆਨੰਦਪੁਰ ਸਾਹਿਬ ਦੇ ਲੋਕਾਂ 'ਤੇ ਆਪਣੀ ਦਹਿਸ਼ਤ ਪਾ ਕੇ ਸਿਆਸਤ ਕਰਨਾ ਚਾਹੁੰਦਾ ਹੈ।

ਚਰਚਾ ਤਾਂ ਇਹ ਵੀ ਹੈ ਕਿ ਅਮਰਜੀਤ ਸਿੰਘ ਚਾਵਲਾ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਦਲਜੀਤ ਸਿੰਘ ਚੀਮਾ ਨੂੰ ਇਸ ਹਲਕੇ ਤੋਂ ਉਤਾਰਨ ਤੋਂ ਪਹਿਲਾਂ ਟਰਾਇਲ ਰੂਪ ਵਿਚ ਇਥੋਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਉਤਾਰਿਆ ਸੀ। ਤਾਂ ਜੋ ਇਹ ਪਤਾ ਲੱਗ ਸਕੇ ਕਿ ਬਾਹਰ ਦੇ ਉਮੀਦਵਾਰ ਨੂੰ ਖੜ੍ਹਾ ਕਰਨ 'ਤੇ ਲੋਕਾਂ ਦਾ ਰੋਸ ਤੇ ਵਿਰੋਧ ਕਿੰਨਾ ਕੁ ਨੁਕਸਾਨਦਾਇਕ ਹੋ ਸਕਦਾ ਹੈ ਅਤੇ ਦੂਜਾ ਹਿੰਸਕ ਬਿਰਤੀ ਵਾਲੇ ਚਾਵਲਾ ਨੂੰ ਆਨੰਦਪੁਰ ਸਾਹਿਬ ਇਲਾਕੇ 'ਚ ਸਰਗਰਮ ਕਰਕੇ ਲੋਕਾਂ 'ਚ ਦਹਿਸ਼ਤ ਪੈਦਾ ਕੀਤੀ ਜਾ ਸਕੇ ਤਾਂ ਜੋ ਲੋਕ ਡਰ ਕੇ ਹੀ ਬਾਹਰ ਦੇ ਉਮੀਦਵਾਰਾਂ ਦਾ ਵਿਰੋਧ ਨਾ ਕਰਨ। ਕੁਝ ਵੀ ਹੋਵੇ ਅਜਿਹੀ ਸਿਆਸਤ ਅਕਾਲੀ ਦਲ ਦੇ ਆਕਾਵਾਂ ਨੂੰ ਮਹਿੰਗੀ ਪੈ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top