Share on Facebook

Main News Page

ਅਰਦਾਸ ਵਿੱਚ ਹੁਣ ਤਬਦੀਲੀ ਦੀ ਸਖ਼ਤ ਲੋੜ ਹੈ

ਪੰਜਾਬ ਵਿੱਚ ਹਾਲੀਆ ਗੁਰਦਵਾਰਾ ਚੋਣਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਿੱਖ ਧਰਮ ਅੰਦਰ ਹਿੰਦੂ ਸਰਕਾਰ ਦਾ ਗ਼ਲ੍ਬਾ ਹੀ ਹੋ ਗਿਆ ਹੈ ਅਤੇ ਇੰਡੀਅਨ ਸਟੇਟ ਕਿਸੇ ਕੀਮਤ ਉਤੇ ਸਿੱਖੀ ਨੂੰ ਪਨਪਣ ਨਹੀਂ ਦੇਵੇਗੀ। ਸਿਰਦਾਰ ਕਪੂਰ ਸਿੰਘ ਹੋਰਾਂ ਦੇ ਸ਼ਬਦਾਂ ਨੂੰ ਚੇਤੇ ਕਰਨ ਦੀ ਲੋੜ੍ਹ ਹੈ "ਮੁਲਕ ਹਿੰਦੂ ਕਾ ਰਾਜ ਤਿਕੜੇ ਕਾ ਗੁਰੂ ਰਾਖਾ ਹੈ ਭਾਈ ਸਿਖੜੇ ਕਾ", ਭਾਵ ਅੱਜ ਰਾਜ ਨੂੰ ਚਲਾਉਣ ਵਾਲੀ ਲਾਬੀ ਕਟ੍ਟਰ ਹਿੰਦੁਆਂ ਦੇ ਹੱਥ ਵਿਚ ਹੈ, ਭਾਂਵੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹਨ, ਪਰ ਰਾਜ ਦੇ ਦਿਸ਼ਾ ਨਿਰਦੇਸ ਕਟ੍ਟਰ ਹਿੰਦੂ ਲਾਬੀ ਕੋਲ ਹਨ, ਭਾਵੇ ਰਾਜ ਕਾਂਗਰਸ ਦਾ ਹੋਵੇ ਚਾਹੇ ਬੀ ਜੇ ਪੀ ਦਾ ਹੋਵੇ।

ਸਭ ਤੋਂ ਪਹਿਲਾਂ ਤੁਰੰਤ ਖਾਲਸਾ ਪੰਥ ਨੂੰ ਸਰਬਤ ਖਾਲਸਾ ਸਦਣਾ ਪਵੇਗਾ। ਇੰਡੀਆ ਵਿੱਚ ਇਹ ਸੰਭਵ ਨਹੀਂ ਹੈ, ਇਸ ਲਈ ਤੁਰੰਤ ਯੂਰੋਪ ਵਿਚ ਬੈਠੇ ਸਿੱਖਾਂ ਨੂੰ ਇਸ ਦਾ ਇੰਤਜਾਮ ਕਰਨਾ ਪਵੇਗਾ। ਗੁਰੂ ਗ੍ਰੰਥ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਨੂੰ ਮੰਨਣ ਵਾਲਿਆਂ ਨੂੰ ਇਸਦਾ ਪ੍ਰਬੰਧ ਕਰਨਾ ਪਵੇਗਾ। ਅੱਜ ਹਾਲਾਤ ਨਨਕਾਣਾ ਸਾਹਿਬ ਦੇ ਸਾਕੇ ਨਾਲੋਂ ਵੀ ਭਿਆਨਿਕ ਹੋ ਗਏ ਹਨ। ਖਾਲਸਾ ਪੰਥ ਨੂੰ ਇਕੱਤਰ ਹੋ ਕੇ ਅਰਦਾਸ ਕਰ ਕੇ ਮੋਰਚਾ ਲਾਉਣਾ ਪਵੇਗਾ ਕਿ ਸਤਗੁਰੁ ਪੰਥ ਹੀ ਨਾ ਰਹਾ ਤੋ ਗ੍ਰੰਥ ਕੌਣ ਮੰਨੇਗਾ?

ਆਓ ਖਾਲਸਾ ਜੀ ਅਰਦਾਸ ਦਾ ਹਿੱਸਾ ਬਨਾਈਏ ਕਿ "ਪਾਤਸ਼ਾਹ ਖਾਲਸਾ ਪੰਥ ਨੂੰ ਇੰਡੀਆ ਦੇ ਦਰਬਾਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ੍ਸ਼ੋ"॥

ਖ਼ਾਲਸਾ ਜੀ ਸ਼ਹੀਦਾਂ ਦਾ ਖੂਨ ਪੁਕਾਰ ਰਿਹਾ ਹੈ, ਕਿ "ਸਾਧ ਲਾਣੇ ਅਤੇ ਧੁੰਮੇਂ ਬਾਦਲ ਜੁੰਡਲੀ ਨੇ ਸ਼ਹੀਦਾਂ ਦਾ ਖੂਨ ਰੋਲ ਦਿਤਾ ਹੈ, ਪੰਥ ਨੂੰ ਆਰ.ਐਸ.ਐਸ ਕੋਲ ਗਿਰਵੀ ਰੱਖ ਦਿੱਤਾ ਹੈ, ਹੈ ਕੋਈ ਜੋ ਇਨ੍ਹਾਂ ਨੂੰ ਠੱਲ ਪਾਵੇ?" ਅੱਜ ਗੁਰੂ ਖ਼ਾਲਸਾ ਪੰਥ ਬੀਕਾਨੇਰ ਦੀ ਥਾਂ ਬਦੇਸ਼ਾਂ ਵਿਚ ਬੈਠਾ ਹੈ, ਸਾਨੂੰ ਹੀਂ ਸੁਖਾ ਸਿੰਘ ਮਹਿਤਾਬ ਸਿੰਘ, ਬੋਤਾ ਸਿੰਘ ਗਰਜਾ ਸਿੰਘ ਬਨਣਾ ਪੈਣਾ ਹੈ।

ਖ਼ਾਲਸਾ ਜੀ ਅੱਜ ਪੁਛੋ ਉਨ੍ਹਾਂ ਸਭ ਜਥੇਬੰਦੀਆਂ ਨੂੰ ਜਿਨ੍ਹਾਂ ਨੇ ਪਿਛਲੇ ਸਤਾਈ ਸਾਲਾਂ ਤੋਂ ਖਾਲਿਸਤਾਨ ਦੇ ਨਾਹਰੇ ਮਾਰ ਕੇ ਅਤੇ ਸਤਿਗੁਰੁ ਗ੍ਰੰਥ ਸਾਹਿਬ ਦੇ ਹਜੂਰ ਸੰਤ ਜਰਨੈਲ ਸਿੰਘ ਦੇ ਜਿਉਂਦੇ ਹੋਣ ਦਾ ਕੁਫ਼ਰ ਤੋਲਿਆ, ਕੀ ਇਹ ਸਿੱਖੀ ਹੈ? "ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ"

ਆਓ ਖ਼ਾਲਸਾ ਜੀ ਯੂਰੋਪ ਦੇ ਗੁਰੁਦ੍ਵਾਰਿਆਂ ਵਿਚੋਂ ਪਹਿਲਾਂ ਐਸੇ ਡੇਰੇਦਾਰਾਂ ਦਾ ਦਾਖਲਾ ਬੰਦ ਕਰੀਏ ਅਤੇ ਅਕਾਲ ਤਖ਼ਤ ਸਾਹਿਬ ਦੀ ੧੯੪੫ ਵਾਲੀ ਰਹਿਤ ਮਰਯਾਦਾ ਅਤੇ ਅਸਲ ਨਾਨਕਸ਼ਾਹੀ ਕੈਲੇੰਡਰ ਨੂੰ ਲਾਗੂ ਕਰੀਏ, ਤਦ ਜਾ ਕੇ ਅਸੀਂ ਇੰਡੀਆ ਵਿਚ ਸਿੱਖੀ ਨੂੰ ਪ੍ਰਫੁਲਿਤ ਕਰ ਸਕਾਂਗੇ।

ਪ੍ਰੋਫ਼ੈਸਰ ਭੁਪਿੰਦਰ ਸਿੰਘ ਸੋਲਿਸਟਰ,
ਸੇਵਾਦਾਰ ਸੇਵਾਦਾਰ "ਸਿੱਖ ਵਿਜ਼ਨ"
Cell
: 07809542816 www.sikhvision.co.uk


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top