Share on Facebook

Main News Page

ਸਿੱਖ ਸਿਧਾਂਤ ਨਾ "ਸਲੇਕਸ਼ਨ" ਨੂੰ ਮਾਨਤਾ ਦੇਂਦਾ ਹੈ ਨਾ "ਇਲੇਕਸ਼ਨ" ਨੂੰ

ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਖਤਮ ਹੋ ਗਈਆਂ। ਨਤੀਜੇ ਵੀ ਜੋ ਉੱਮੀਦ ਕੀਤੀ ਗਈ ਸੀ ਉਸ ਦੇ ਮੁਤਾਬਿਕ ਹੀ ਆਏ। ਲੇਕਿਨ ਇਹ ਚੋਣਾਂ ਇਕ ਅਹਿਮ ਸਵਾਲ ਇਹ ਖੜਾ ਕਰ ਗਈਆਂ, ਕੇ ਸਿੱਖ ਕੌਮ ਦੇ ਧਾਰਮਿਕ ਅਦਾਰੇ, ਜੋ ਕੌਮ ਦੇ ਭਵਿਖ ਦਾ ਨਕਸ਼ਾ ਉਲੀਕਦੇ ਨੇ, ਉਨਾਂ ਲਈ ਚੋਣਾਂ ਦਾ ਇਹ ਤਰੀਕਾ ਜਾ "ਸਿਸਟਮ" ਕੀ ਗੁਰਮਤਿ ਅਨੁਸਾਰੀ ਹੈ?

ਇਨਾਂ ਚੋਣਾਂ ਤੋਂ ਪਹਿਲਾਂ ਕੁਝ ਵਿਦਵਾਨਾਂ ਨੇ ਅਪਣੇ ਲੇਖਾਂ ਰਾਹੀ ਬਹੁਤ ਹੀ ਵਡਮੁਲੇ ਵਿਚਾਰ ਰੱਖੇ, ਜੋ ਇਸ ਸਮੈਂ ਦੀ ਲੋੜਵੰਦ ਵਿਚਾਰ ਚਰਚਾ ਦੀ ਸ਼ੁਰੂਵਾਤ ਦੀਆਂ ਮੁਡਲੀਆਂ ਕੜੀਆਂ ਵਾਂਗ ਸਾਬਿਤ ਹੋਏ ਹਨ। ਸਾਰੇ ਹੀ ਵਿਦਵਨਾਂ ਨੇ ਬਹੁਤ ਹੀ ਸੁਚੰਗੇ ਢੰਗ ਨਾਲ ਸਿੱਖ ਧਾਰਮਿਕ ਅਦਾਰਿਆ ਦੀ ਇਸ ਚੌਣ ਪ੍ਰਣਾਲੀ ਤੇ ਅਪਣੀ ਅਪਣੀ ਰਾਏ ਤੇ ਵੀਚਾਰ ਰਖੇ ਹਨ।ਇਸ ਚਰਚਾ ਦੀ ਸ਼ੁਰੁਵਾਤ ਵਿਚ ਇਹ ਤਾਂ ਲਗਭਗ ਤੈ ਹੈ ਕੇ ਸਿੱਖ ਧਾਰਮਿਕ ਅਦਾਰਿਆ ਤੇ ਪ੍ਰਬੰਧਕ ਕਮੇਟੀਆਂ ਦੀਆ ਚੋਣਾਂ ਦਾ ਇਹ ਸਿਸਟਮ ਬਿਲਕੁਲ ਹੀ ਗੁਰਮਤਿ ਅਨੁਸਾਰੀ ਨਹੀ ਹੈ।

ਦੂਜੇ ਸ਼ਬਦਾ ਵਿਚ ਜੇ ਸਪਸ਼ਟ ਰੂਪ ਵਿਚ ਕਹਿਆ ਜਾਵੇ ਤੇ ਇਸ ਚਰਚਾ ਦੀ ਸ਼ੁਰੂਵਾਤ ਹੀ ਇਸੇ ਕਰਕੇ ਮਹਿਸੂਸ ਕੀਤੀ ਗਈ ਕੇ ਸਿੱਖ ਧਾਰਮਿਕ ਅਦਾਰਿਆ ਦੇ ਗਠਨ ਦਾ ਇਹ ਤਰੀਕਾ ਬਿਲਕੁਲ ਹੀ ਗੁਰਮਤਿ ਅਨੁਸਾਰੀ ਨਹੀ ਹੈ। ਗੁਰੂ ਘਰ ਵਿਚ ਨਾਂ ਤੇ "ਇਲੇਕਸ਼ਨ" ਦੀ ਹੀ ਪ੍ਰਥਾ ਰਹੀ ਹੈ ਤੇ ਨਾਂ ਹੀ "ਸਲੇਕਸ਼ਨ" ਦੀ ਹੀ ਪ੍ਰਥਾ ਰਹੀ ਹੈ। "ਗੁਰੂ ਗੱਦੀ" ਦੀ ਪ੍ਰਥਾ ਇਸ ਗਲ ਨੂੰ ਹੋਰ ਵੀ ਪ੍ਰੋੜਤਾ ਪ੍ਰਦਾਨ ਕਰਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਦਾ ਨਾ ਤੇ "ਸਲੇਕਸ਼ਨ" ਕੀਤਾ ਸੀ ਤੇ ਨਾਂ ਹੀ "ਇਲੇਕਸ਼ਨ" ਕੀਤਾ ਸੀ। ਕਿਸੇ ਵੀ ਗੁਰੂ ਦੇਹ ਨੂੰ ਗੁਰੂ ਗੱਦੀ ਉਸ ਦੀ "ਯੋਗਤਾ" (ਮੇਰਿਟ) ਅਨੁਸਾਰ ਜਾਂ ਉਨਾਂ ਦੇ "ਗੁਣਾਂ" ਦੀ ਪਛਾਣ ਕਰਕੇ ਦਿਤੀ ਗਈ ਸੀ ਨਾਂ ਕੇ ਕਿਸੇ ਚੋਣ ਰਾਹੀ। ਗੁਰੂ ਸ਼ਬਦਾ ਅਨੁਸਰ ਗੁਣਾਂ ਵਾਲਾ ਮਨੁਖ ਹੀ ਸ਼੍ਰੇਸ਼ਠ ਮਨਿਆ ਗਇਆ ਹੈ-

ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣ ਵੰਤਿਆ ਦੂਰਿ ॥ ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ॥੨॥ ਅੰਕ 27

ਕੁਝ ਵੀਰਾ ਨੇ ਇਹ ਦਲੀਲ ਵੀ ਦਿਤੀ ਕੇ "ਇਲੇਕਸ਼ਨ" ਤੇ "ਸਲੇਕਸ਼ਨ" ਵਿਚ ਬਹੁਤਾ ਫਰਕ ਨਹੀ ਹੈ, ਲੇਕਿਨ ਸੱਚਾਈ ਤੇ ਇਹ ਹੈ ਕੇ "ਇਲੇਕਸ਼ਨ" ਤੇ "ਸਲੇਕਸ਼ਨ" ਵਿਚ ਬਹੁਤ ਵਡਾ ਫਰਕ ਹੈ। ਇਸ ਬਾਰੇ ਚਰਚਾ ਕਰਕੇ ਹੀ ਅਗੇ ਵਧਨਾਂ ਠੀਕ ਹੋਵੇਗਾ। ਸਿਲੇਕਸ਼ਨ ਤਾਂ ਹੁੰਦਾ ਹੈ ਜਦੋ ਸਾਡੇ ਕੋਲ ਸਾਡੇ ਬਿਬੇਕ ਅਨੁਸਾਰ ਇਕ ਤੋਂ ਵਧ "ਆਪਸ਼ਨ" ਹੂੰਦੇ ਹਨ। ਉਦਾਹਰਣ ਦੇ ਤੌਰ ਤੇ ਜੇ ਮੈਂ ਅਪਣੀ ਕੰਪਨੀ ਦੇ ਮੇਨੇਜਰ ਦੀ ਨਿਯੁਕਤੀ ਲਈ ਪੰਜ ਬੰਦਿਆਂ ਵਿਚੌਂ ਇਕ ਬੰਦੇ ਨੂੰ , ਜੋ ਯੋਗ ਸਮਝਿਆ ਜਾਂਦਾ ਹੈ ਉਸ ਨੂੰ "ਸਲੇਕਟ" ਕਰ ਲੈਂਦਾ ਹਾਂ, ਭਾਵੇ ਉਹ ਅਗੇ ਜਾ ਕੇ ਮੇਰੀ ਬੁੱਧੀ ਅਨੁਸਾਰ ਯੋਗ ਨਿਕਲੇ ਤੇ ਭਾਵੇ ਨਾਂ ਨਿਕਲੇ। ਦੂਜੇ ਸ਼ਬਦਾਂ ਵਿਚ ਐਸੇ "ਸਲੇਕਟ" ਕੀਤੇ ਹੋਏ ਬੰਦੇ ਦੀ ਆਂਕੀ ਗਈ "ਯੋਗਤਾ", ਉਸ ਦੀ ਯੋਗਤਾ ਆਂਕਣ ਵਾਲੇ ਬੰਦੇ ਜਾਂ ਬੰਦਿਆ ਦੇ ਪੈਨਲ ਦੀ ਨਿਜੀ ਵਿਦਵਤਾ ਅਨੁਸਾਰ ਹੀ ਹੁੰਦੀ ਹੈ, ਉਹ ਸਹੀ ਵੀ ਹੋ ਸਕਦੀ ਹੈ ਤੇ ਗਲਤ ਵੀ ਹੋ ਸਕਦੀ ਹੈ। ਇਸ ਲਈ ਇਹ ਤਰੀਕਾ ਵੀ ਸਿੱਖ ਸਿਧਾਂਤ ਅਨੁਸਾਰ ਸਹੀ ਨਹੀ ਕਿਉਕੇ ਚੋਣ ਕਰਨ ਵਾਲਿਆਂ ਦੀ ਵਿਦਵਤਾ ਤੇ ਉਨਾਂ ਦਾ ਸਵਾਰਥ ਉਸ ਵਿਅਕਤੀ ਦੀ ਯੋਗਤਾ ਉਪਰ ਹਾਵੀ ਹੋ ਸਕਦਾ ਹੈ।

ਦੂਜੀ ਪ੍ਰਣਾਲੀ "ਇਲੇਕਸ਼ਨ" ਦੀ ਹੈ ਜਿਸ ਵਿਚ ਇਕ ਤੋਂ ਵਧ ਕੇੰਡਿਡੇਟਸ ਵਿਚੋਂ ਇਕ ਦੀ ਚੋਣ ਕੀਤੀ ਜਾਂਦੀ ਹੈ, ਇਹ ਪੂਰੀ ਤਰਹਾਂ ਗਣਿਤ ਦੇ ਨਿਯਮ "ਲਾਅ ਆਫ ਪ੍ਰਾਬੇਬਿਲਿਟੀ" (L
aw of Probability) ਦੇ ਅਧੀਨ ਤੇ "ਭਾਗ" ਉਪਰ ਨਿਰਭਰ ਕਰਦੀ ਹੈ। ਕਿਉ ਕੇ ਇਹ ਇਲੇਕਸ਼ਨ, ਪਰਚੀਆਂ ਜਾਂ ਵੋਟ ਪਾ ਕੇ ਕੀਤਾ ਜਾਂਦਾ ਹੈ ਨਾਂ ਕੇ ਯੋਗਤਾ ਅਤੇ ਗੁਣਾਂ ਦੇ ਅਧਾਰ ਤੇ। ਇਸ ਲਈ ਇਹ ਵੀ ਗੁਰਮਤਿ ਅਨੁਸਾਰੀ ਨਹੀ ਹੈ, ਕਿਉਕੇ ਕਿਸਮਤ, ਭਾਗ ਆਦਿਕ ਨੂੰ ਗੁਰਮਤਿ ਕੋਈ ਮਹਤੱਵ ਨਹੀ ਦੇਂਦੀ। ਪਰਚੀ ਵਿਚ ਨਿਕਲਿਆ ਨਾਮ ਕਿਸੇ ਅਯੋਗ ਜਾ ਗੁਣਾਂ ਤੋ ਹੀਣ ਬੰਦੇ ਦਾ ਵੀ ਹੋ ਸਕਦਾ ਹੈ।

ਹੁਣ ਇਹ ਕਹਿਨਾਂ ਕੇ ਗੁਰੂ ਨਾਨਕ ਸਾਹਿਬ ਨੇ ਭਾਈ ਲਹਣਾ, ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਤੇ ਗੁਰੂ ਰਾਮ ਦਾਸ ਜੀ ਨੇ ਗੁਰੂ ਅਰਜਨ ਸਾਹਿਬ ਜੀ ਦਾ "ਸਲੇਕਸ਼ਨ" ਕੀਤਾ ਇਹ ਬਿਲੁਕੁਲ ਵੀ ਠੀਕ ਨਹੀ।ਗੁਰੂਆਂ ਦੀਆ ਦਸ ਦੇਹਾਂ ਅਪਣੇ "ਗੁਣਾਂ", "ਯੋਗਤਾ" , ਤੇ "ਮੇਰਿਟ" ਅਨੁਸਾਰ ਹੀ ਗੁਰੂ ਦੀ ਪਦਵੀ ਨੂੰ ਪ੍ਰਾਪਤ ਹੋ ਸਕੀਆਂ। ਜੋ ਉਸ ਪਦਵੀ ਦੇ ਯੋਗ ਸੀ ਉਹ ਹੀ ਉਸ ਪਦਵੀ ਨੂੰ ਪ੍ਰਾਪਤ ਕਰ ਸਕਿਆ-

ਤਖਤਿ ਬਹੈ ਤਖਤੈ ਕੀ ਲਾਇਕ

ਇਥੇ ਕੋਈ ਪਾਠਕ ਇਹ ਸਵਾਲ ਕਰ ਸਕਦਾ ਹੈ ਕੇ ਇਸ ਲੇਖ ਦੇ ਤੀਜੇ ਪਹਿਰੇ ਵਿਚ ਇਹ ਕਹਿਆ ਗਇਆ ਹੈ ਕੇ-

"ਸਲੇਕਟ" ਕੀਤੇ ਹੋਏ ਬੰਦੇ ਦੀ ਆਂਕੀ ਹੋਈ "ਯੋਗਤਾ", ਉਸ ਦੀ ਯੋਗਤਾ ਆਂਕਣ ਵਾਲੇ ਬੰਦੇ ਜਾਂ ਬੰਦਿਆ ਦੇ ਪੈਨਲ ਦੀ ਨਿਜੀ ਵਿਦਵਤਾ ਅਨੁਸਾਰ ਹੀ ਹੁੰਦੀ ਹੈ, ਉਹ ਸਹੀ ਵੀ ਹੋ ਸਕਦੀ ਹੈ ਤੇ ਗਲਤ ਵੀ ਹੋ ਸਕਦੀ ਹੈ। ਇਸ ਲਈ ਇਹ ਤਰੀਕਾ ਵੀ ਸਿੱਖ ਸਿਧਾਂਤ ਅਨੁਸਾਰ ਸਹੀ ਨਹੀ ਕਿਉਕੇ ਚੋਣ ਕਰਨ ਵਾਲਿਆਂ ਦੀ ਵਿਦਵਤਾ ਤੇ ਉਨਾਂ ਦਾ ਸਵਾਰਥ ਉਸ ਵਿਅਕਤੀ ਦੀ ਯੋਗਤਾ ਉਪਰ ਹਾਵੀ ਹੋ ਸਕਦਾ ਹੈ।

ਇਹ ਤੱਥ ਬਿਲਕੁਲ ਸਹੀ ਹੈ,ਲੇਕਿਨ ਇਹ ਗਲ ਦੁਣੀਆਵੀ ਬੰਦਿਆ ਦੀ ਨਿਯੁਕਤੀ ੳਪਰ ਤੇ ਬਿਲਕੁਲ ਖਰੀ ਉਤਰਦੀ ਹੈ ਕਿਉਕੇ ਸਲੇਕਸ਼ਨ ਕਰਨ ਵਾਲੇ ਕਿਸੇ ਵੀ ਦੁਣਿਆਵੀ ਬੰਦੇ ਦੀ ਵਿਦਵਤਾ, ਸੋਝੀ ਤੇ ਯੋਗਤਾ ਸੰਪੂਰਣ ਨਹੀ ਹੋ ਸਕਦੀ। ਲੇਕਿਨ ਇਹ ਤੱਥ ਗੁਰੂਆ ਦੀ ਪਦਵੀ ਲਈ ਬਿਲਕੁਲ ਲਾਗੂ ਨਹੀ ਹੁੰਦਾ ਕਿਉਕੇ ਗੁਰੂ ਅਪਣੇ ਆਪ ਵਿਚ ਸੰਪੂਰਣ ਹੁੰਦਾ ਹੈ,ਉਹ ਗਲਤੀ ਨਹੀ ਕਰਦਾ।

ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥ ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ ਅੰਕ 61

ਅਜ ਇਸੇ ਸਿਧਾਂਤ ਤੇ, ਕੇ ਗੁਰੂ ਜਨਮ ਲੈਂਦਿਆ ਹੀ ਅਪਣੇ ਆਪ ਵਿਚ ਪੂਰਣ ਤੇ ਯੋਗ ਹੁੰਦਾ ਹੈ ਅਸੀ ਉਸ ਸਾਖੀ ਨੂੰ ਗੁਰਮਤਿ ਅਨੁਸਾਰੀ ਮਣਦੇ ਹਾਂ ਕੇ ਗੁਰੂ ਹਰਿ ਕਿਸ਼ਨ ਸਾਹਿਬ ਨੇ ਬਹੁਤ ਛੋਟੀ ਜਹੀ ਅਵਸਥਾ ਵਿਚ ਹੀ ਅਪਣੇ ਸੇਵਾ ਕਰਨ ਦੇ ਗੁਣਾਂ ਕਰਕੇ ਹੀ ਚੇਚਕ ਦੇ ਰੋਗੀਆਂ ਦੀ ਸੇਵਾ ਕੀਤੀ ਤੇ ਅਪਣੀ ਜਾਨ ਦਾ ਵੀ ਪਰਵਾਹ ਨਹੀ ਕੀਤੀ। ਅਪਣੇ ਰੱਬੀ ਗੁਣਾਂ ਕਰਕੇ ਹੀ ਇਹ ਜਾਣ ਲਿਆ ਕੇ "ਬਾਬਾ ਬਕਾਲੇ" ਹੈ। ਉਨਾਂ ਦੀ ਇਸ "ਜਨਮ ਜਾਤ" ਰੱਬੀ ਗੁਣਾਂ ਤੇ ਯੋਗਤਾ ਕਾਰਣ ਹੀ ਉਨਾਂ ਨੂੰ ਗੁਰੂ ਦੀ ਪਦਵੀ ਦਿਤੀ ਗਈ। ਗੁਰੂ ਨਾਨਕ ਦੇ ਬਹੁਤ ਹੀ ਛੋਟੀ ਅਵਸਥਾ ਵਿਚ ਦੁਧ ਦੇ ਭਰੇ ਦੋਹਾਂ ਕਟੋਰਿਆ ਤੇ ਹਥ ਰਖਣਾਂ ਤੇ ਮੌਲਵੀ ਨੂੰ ਅਵਲ ਅੱਲਾ ਦਾ ਪਾਠ ਪੜ੍ਹਾ ਦੇਣਾਂ ਇਹ ਸਾਬਿਤ ਕਰਦਾ ਹੈ ਕੇ ਦਸ ਗੁਰੂ ਦੇਹਾਂ, ਜਨਮ ਜਾਤ ਹੀ ਗੁਣਾਂ ਤੋਂ ਉਤ ਪ੍ਰੋਤ ਸਨ। ਉਹ ਰੱਬੀ ਭਾਣਾਂ ਸੀ ਜੋ ਦਸ ਦੇਹਾਂ ਤਕ ਵਖ ਵਖ ਰੂਪ ਵਿਚ ਵਰਤਨਾਂ ਸੀ।

ਗੁਰੂ ਜਨਮ ਜਾਤਿ ਗੁਣਕਾਰੀ ਹੁੰਦਾ ਹੈ ਉਸ ਦਾ ਸਲੇਕਸ਼ਨ ਜਾਂ ਇਲੇਕਸ਼ਨ ਨਹੀ ਸੀ ਕੀਤਾ ਗਇਆ। ਉਸ ਦੇ ਜਨਮਜਾਤ ਰੱਬੀ ਗੁਣਾਂ ਨੂੰ ਕੇਵਲ ਪਛਾਣਿਆ ਗਇਆ ਸੀ, ਜੋ ਉਸ ਨੂੰ ਰੱਬੀ ਦਾਤ ਦੇ ਰੂਪ ਵਿਚ ਜਨਮ ਵੇਲੇ ਹੀ ਪ੍ਰਾਪਤ ਸਨ।ਉਨਾਂ ਨੂੰ ਗੁਰੂ ਦੀ ਪਦਵੀ ਦੇਣ ਲਈ ਸਿਰਫ ਇਕੋ ਇਕ "ਅਥਾਰਟੀ" ਮੌਜੂਦ ਸੀ, ਉਹ ਸੀ ਪਿਛਲੇ ਗੁਰੂ ਦੀ ਸੰਪੂਰਣ ਯੋਗਤਾ ਅਤੇ ਗੁਣ। ਆਉਣ ਵਾਲੇ ਗੁਰੂ ਦੇ ਗੁਣਾਂ ਤੇ ਯੋਗਤਾ ਨੂੰ ਮੋਜੂਦਾ ਗੁਰੂ ਹੀ ਪਛਾਣ ਸਕਦਾ ਸੀ ਹੋਰ ਕੋਈ ਵੀ ਨਹੀ, ਕਿਉਕੇ ਮੌਜੂਦਾ ਗੁਰੂ ਹੀ ਸੰਪੂਰਣ ਤੇ ਰੱਬੀ ਗੁਣਾਂ ਦਾ ਧਾਰਣੀ ਸੀ। ਉਹ ਰਬੀ ਗੁਣਾਂ ਨੂੰ ਪਛਾਣ ਕੇ ਹੀ ਕਿਸੇ ਦੇਹ ਨੂੰ ਅਗਲੀ ਗੁਰੂ ਗੱਦੀ ਸੌਪਦਾ ਸੀ। 1699 ਦੀ ਵਸਾਖੀ ਵਾਲੇ ਦਿਨ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਦੇ ਗੁਣਾਂ ਤੇ ਯੋਗਯਤਾ ਦੀ ਪਛਾਣ ਹੀ ਕੀਤੀ ਸੀ, ਜਿਸ ਵਿਚ ਪੰਜ ਪਿਆਰੇ ਕਾਮ ਯਾਬ ਰਹੇ। ਇਨਾਂ ਪੰਜ ਪਿਆਰਿਆਂ ਦੀ ਨਿਉਕਤੀ ਨਾਂ ਤੇ ਇਲੇਕਸ਼ਨ ਸੀ ਤੇ ਨਾਂ ਹੀ ਸਲੇਕਸ਼ਨ ਸੀ। ਉਨਾਂ ਪੰਜ ਸਿਖਾਂ ਦੇ ਸਫਲ ਹੋਣ ਦਾ ਕਾਰਣ ਉਨਾਂ ਦੀ ਯੋਗਿਯਤਾ ਤੇ ਗੁਣ ਹੀ ਸਨ। ਸ਼੍ਰੀ ਚੰਦ ਤੇ ਪ੍ਰਥਵੀ ਚੰਦ ਇਸੇ ਕਰਕੇ ਇਸ ਮੇਰਿਟ ਤੋਂ ਬਾਹਰ ਹੋ ਗਏ ਸਨ ਕੇ ਉਹ ਰੱਬੀ ਗੁਣਾਂ ਤੋਂ ਵਾਂਝੇ ਸਨ। ਗੁਰੂ ਅੰਗਦ ਦੇਵ ਜੀ ਦੀ ਇਹ ਸਾਖੀ ਕੇ ਉਹ ਪਹਿਲਾਂ ਦੇਵੀ ਦੇ ਦਰਬਾਰ ਜਾਇਆ ਕਰਦੇ ਸਨ ਤੇ ਗੁਰੂ ਨਾਨਕ ਦੇ ਦਰਸ਼ਨਾਂ ਤੋਂ ਬਾਦ ਉਨਾਂ ਦੇਵੀ ਦੇ ਦਰਸ਼ਨ ਕਰਨ ਜਾਣਾਂ ਛੱਡ ਦਿਤਾ ਸੀ। ਬਹੁਤੇ ਗੁਰਮਤਿ ਦੀ ਪਰਖ ਵਾਲੇ ਵਿਦਵਾਨ, ਇਸ ਸਾਖੀ ਨੂੰ ਮਨਘੜੰਤ ਮਨਦੇ ਹਨ ਤੇ ਗੁਰਮਤਿ ਅਨੁਸਾਰੀ ਨਹੀ ਮਣਦੇ, ਕਿਉ ਕੇ ਗੁਰੂ ਜਨਮਜਾਤ ਸੰਪੂਰਣ ਤੇ ਪੂਰਾ ਹੀ ਇਸ ਦੁਣੀਆ ਵਿਚ ਰੱਬੀ ਆਦੇਸ਼ਾਂ ਕਰਕੇ ਆਇਆ, ਉਹ ਜਨਮ ਜਾਤ ਹੀ ਸੰਪੂਰਣ ਸੀ ਤੇ ਭਾਵੀ ਗੁਰੂ ਬਨਣ ਦੇ ਕਾਬਿਲ ਸੀ। ਸਿਰਫ ਉਸ ਵੇਲੇ ਦੇ ਮੌਜੂਦਾ ਦੇਹ ਰੂਪ ਗੁਰੂ ਨੇ ਉਨਾਂ ਦੇ ਰੱਬੀ ਗੁਣਾਂ ਦੀ ਪਛਾਣ ਮਾਤਰ ਹੀ ਕੀਤੀ ਸੀ। ਗੁਰੂ ਸਲੇਕਸ਼ਨ ਤੇ ਇਲੇਕਸ਼ਨ ਵਿਚ ਕਦੀ ਵੀ ਨਹੀ ਆਇਆ। ਉਹ ਤੇ ਆਪ ਗੁਣਾਂ ਤੇ ਯੋਗਤਾ ਦੀ ਘਸਵੱਟੀ (ਬੲਨਚਹ ਮੳਰਕ) ਹੁੰਦਾ ਹੈ।

ਜੇ ਗੁਰੂ ਸਾਹਿਬਾਨ ਨੇ ਸਾਨੂਂ "ਗੁਣਾਂ" ਤੇ "ਯੋਗਤਾ" ਨਾਲ ਕਿਸੇ ਪਦਵੀ ਦੀ ਨਿਯੁਕਤੀ ਕਰਨ ਦਾ ਸਿਧਾਂਤ ਦਿਤਾ ਤੇ ਫੇਰ ਇਹ ਸਲੇਕਸ਼ਨ ਤੇ ਇਲੇਕਸ਼ਨ ਦੋਵੇ ਹੀ ਪ੍ਰਣਾਲੀਆਂ (ਸਿਸਟਮ) ਗੁਰਮਤਿ ਅਨੁਸਾਰੀ ਨਹੀ ਹਨ।ਸਾਨੂੰ ਕਿਸੇ ਵੀ ਆਗੂ ਦੀ ਨਿਯੁਕਤੀ ਉਸ ਵਿਯਕਤੀ ਦੀ "ਯੋਗਤਾ" (ਮੇਰਿਟ) ਤੇ "ਗੁਣਾਂ" ਅਨੁਸਾਰ ਹੀ ਕਰਨ ਦਾ "ਸਿਸਟਮ" ਅਗੇ ਲਿਆਣਾਂ ਪਵੇਗਾ। ਇਸ ਲਈ ਪੰਥ ਦੇ ਵਿਦਵਾਨਾਂ ਨੂੰ ਇਸ ਵਿਸ਼ੈ ਤੇ ਚਰਚਾ ਕਰਕੇ ਇਕ ਐਸੇ "ਸਿਸਟਮ" ਦਾ ਖਰੜਾ ਤਿਆਰ ਕਰਨਾਂ ਪਵੇਗਾ, ਜਿਸ ਵਿਚ ਸਲੇਕਸ਼ਨ ਤੇ ਇਲੇਕਸ਼ਨ ਪ੍ਰਭਾਵੀ ਨਾਂ ਹੋ ਕੇ "ਯੋਗਯਤਾ" ਤੇ "ਗੁਣਾਂ" ਦਾ ਗੁਰਮਤਿ ਸਿਧਾਂਤ ਪ੍ਰਭਾਵੀ ਹੋਵੇ। ਇਹ ਸਿਸਟਮ ਹੀ ਕੌਮ ਦੀ ਚੜਦੀਕਲਾ ਲਈ ਸਹਾਇਕ ਹੋ ਸਕੇਗਾ। ਵਰਨਾਂ ਜੇ ਮੌਜੂਦਾ ਇਲੇਕਸ਼ਨ ਪ੍ਰਣਾਲੀ ਚਲਦੀ ਰਹੀ ਤੇ।ਸਾਡੀ ਕੌਮ ਦੀ ਅਗੁਵਾਈ ਇਹ ਗਿਆਨ ਵਿਹੂਣੇ, ਗੁਣ ਵਿਹੂਣੇ ਤੇ ਅਯੋਗ ਆਗੂ ਹੀ ਕਰਦੇ ਰਹਿਣਗੇ।

ਇੰਦਰ ਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top