Share on Facebook

Main News Page

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀਆਂ ਹੋ ਰਹੀਆਂ ਬੇਅਦਬੀਆਂ ਪ੍ਰਤੀ ਸਿਖਾਂ ਦਾ ਅਵੇਸਲਾਪਨ ਚਿੰਤਾ ਦਾ ਵਿਸ਼ਾ: ਪ੍ਰਭਦਿਆਲ ਸਿੰਘ "ਹਾਂਗਕਾਂਗ"

ਹਾਂਗ ਕਾਂਗ, ਸਤੰਬਰ 19, 2011 (ਜੰਗਬਹਾਦਰ ਸਿੰਘ) : ਪੰਜਾਬ ਅਤੇ ਪੰਜਾਬ ਤੋ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪਾ ਦੀਆਂ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਜਿਥੇ ਅਤਿ ਨਿੰਦਣਯੋਗ ਹਨ ਉਥੇ ਅਜਿਹੇ ਸੰਵੇਦਨਸ਼ੀਲ ਮਸਲਿਆਂ ਪ੍ਰਤੀ ਸਿਖ ਲੀਡਰਾਂ ਅਤੇ ਸਿਖ ਸੰਸਥਾਂਵਾਂ ਦਾ ਅਵੇਸਲਾਪਨ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ੍ਰ ਪ੍ਰਭਦਿਆਲ ਸਿੰਘ ਵਾਈਸ ਪ੍ਰੈਸੀਡੈਂਟ "ਹਾਂਗਕਾਂਗ ਸਿਖ ਐਸੋਸੀਏਸ਼ਨ" ਅਤੇ ਮਾਲਕ "ਸਮਰਾਟ ਰੈਸਟੋਰੈਂਟ" ਵਲੋਂ ਕਿਹਾ ਗਿਆ ਕਿ ਐਸੇ ਗੰਭੀਰ ਮਸਲਿਆਂ ਨੂੰ ਲੈ ਕੇ ਸਿਖ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ "ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ" ਅਤੇ "ਤਖਤਾਂ ਦੇ ਜਥੇਦਾਰ ਸਾਹਿਬਾਨ" ਵਲੋਂ ਯੋਗ ਅਗਵਾਈ ਨਾ ਮਿਲਣ ਕਰਕੇ ਸਿਖ ਕੌਮ ਅਜ ਦਿਸ਼ਾਹੀਣ ਹੋਈ ਪਈ ਹੈ।

ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਹਾਂਗਕਾਂਗ ਦੀ ਸੰਗਤ ਸਮੇਤ ਸੰਸਾਰ ਦੇ ਕੋਨੇ ਕੋਨੇ ਵਿਚ ਬੈਠੇ ਹਰੇਕ "ਨਾਨਕ ਨਾਮ ਲੇਵਾ" ਵਲੋਂ ਐਸੀਆਂ ਹਿਰਦੇਵੇਧਕ ਘਟਨਾਵਾਂ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਜੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾ ਕੇ ਸਖਤ ਤੋ ਸਖਤ ਸਜਾਵਾਂ ਦਿਵਾਈਆਂ ਜਾ ਸਕਣ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਰਹਿਬਰ ਹਨ ਅਤੇ ਆਪਣੇ ਗੁਰੂ ਖਿਲਾਫ ਹੋ ਰਹੀ ਹਰ ਸਾਜਿਸ਼ ਦਾ ਸਿਖਾਂ ਵਲੋ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਤਾਂ ਜੋ ਦੁਬਾਰਾ ਕੋਈ ਵੀ ਐਸੀ ਘਿਨੌਣੀ ਹਰਕਤ ਕਰਨ ਦੀ ਜੁਅਰਤ ਨਾ ਕਰ ਸਕੇ। ਉਨ੍ਹਾਂ ਦੇ ਇਨ੍ਹਾਂ ਵਿਚਾਰਾਂ ਦਾ ਭਾਈ ਸਤਪਾਲ ਸਿੰਘ, ਜੁਝਾਰ ਸਿੰਘ, ਜਗਰੂਪ ਸਿੰਘ, ਨਿਰਮਲ ਸਿੰਘ ਨਿੰਮਾ, ਰਣਜੀਤ ਸਿੰਘ ਔਜਲਾ, ਸੁਖਬੀਰ ਸਿੰਘ, ਕਰਤਾਰ ਸਿੰਘ ਭਾਲਾ, ਮਲਕੀਤ ਸਿੰਘ, ਨਿਸ਼ਾਨ ਸਿੰਘ, ਬਲਦੇਵ ਸਿੰਘ "ਬੁਧ ਸਿੰਘ ਵਾਲਾ", ਦਰਸ਼ਨ ਸਿੰਘ ਝਾੜੂ ਨੰਗਲ, ਦਵਿੰਦਰ ਪਾਲ ਸਿੰਘ ਵਲੋ ਭਰਭੂਰ ਸਮਰਥਨ ਕੀਤਾ ਗਿਆ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top