Share on Facebook

Main News Page

ਕੌੜਾ ਸੱਚ: ਜਿਹੜੇ ਲੋਕ ਸੱਚ ਦਾ ਸਾਥ ਨਹੀਂ ਦੇ ਸਕਦੇ, ਉਹ ਬੁਜ਼ਦਿਲ, ਝੂਠ ਦਾ ਮੁਕਾਬਲਾ ਭੀ ਨਹੀਂ ਕਰ ਸਕਦੇ

ਸਚੁ ਸੁਣਾਇਸੀ ਸਚ ਕੀ ਬੇਲਾ

ਸ਼੍ਰੋਮਣੀ ਕਮੇਟੀ ਚੋਣਾਂ ਦੇ ਨਤੀਜਿਆਂ, ਬਾਦਲ ਦਲ ਦੀ ਹੂੰਝਾਂਫੇਰੂ ਜਿੱਤ ਅਤੇ ਬਾਕੀ ਦਲਾਂ ਦੀ ਦੂਰਦਸ਼ਾ 'ਤੇ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਅੱਜ ਬਰੈਂਪਟਨ ਵਿਖੇ ਕਿਹਾ ਕਿ ਧਰਮ ਦੇ ਨਾਮ ਹੇਠ ਉਸਰੇ ਝੂਠੇ ਨਜ਼ਾਮ ਅੱਗੇ ਹੱਥ ਜੋੜ ਕੇ ਖਲੋਣ ਵਾਲਿਆਂ ਦਾ ਇਹੋ ਹਸ਼ਰ ਹੁੰਦਾ ਹੈ। ਫਿਰ ਉਹ ਅਪਣੀ ਇਸ ਕੁਰਸੀ ਕਮਜ਼ੋਰੀ ਨੂੰ ਅਪਣੀ ਸਿਆਸੀ ਸਿਆਣਪ ਸਮਝ ਲੈਂਦੇ ਹਨ ਅਤੇ ਆਖਿਰ ਉਨ੍ਹਾਂ ਦੇ ਪਿਛਲੱਗ ਉਨ੍ਹਾਂ ‘ਤੇ ਟੇਕ ਆਸਰਾ ਰੱਖਣ ਵਾਲੇ ਲੋਕਾਂ ਦੀ ਝੋਲੀ ਭੀ ਨਮੋਸ਼ੀ ਹੀ ਪੈਂਦੀ ਹੈ। ਇਉਂ ਉਹ ਸਾਥੀਆਂ ਅਤੇ ਕੌਮ ਦਾ ਭਵਿਖ ਦਾਅ ਤੇ ਲਾਉਂਦੇ ਲਾਉਂਦੇ ਆਖਰ ਕੌਮੀ ਭਵਿੱਖ ਤਬਾਹ ਕਰ ਦੇਂਦੇ ਹਨ। ਪਰ ਇਹ ਬੁਜ਼ਦਿਲ ਲੋਕ ਸੱਚ ਦੀ ਛਤਰ ਛਾਇਆ ਹੇਠ ਇਕੱਠੇ ਨਹੀਂ ਹੁੰਦੇ।

ਉਨ੍ਹਾਂ ਕਿਹਾ ਕਿ ਮੈਂ ਇਕ ਵਾਰ ਲਿਖਿਆ ਸੀ ਕਿ ਤਾਕਤਵਰ ਨੂੰ ਜਦੋਂ ਭੁੱਖ ਲਗਦੀ ਹੈ, ਤਾਂ ਉਹ ਬੇਇਨਸਾਫ, ਜ਼ਾਲਮ ਬਣਦਾ ਹੈ, ਅਤੇ ਜ਼ਬਰਨ ਦੂਜੇ ਦੇ ਹੱਥੋਂ ਰੋਟੀ ਖੋਹ ਲੈਂਦਾ ਹੈ, ਅਤੇ ਨਿਰਬਲ ਕਮਜ਼ੋਰ ਮਨੁੱਖ ਨੂੰ ਜਦੋਂ ਭੁੱਖ ਲਗਦੀ ਹੈ, ਤਾਂ ਉਹ ਗੁਲਾਮ ਜਾਂ ਮੰਗਤਾ ਬਣਕੇ ਅਪਣੀ ਭੁਖ ਮਿਟਾਉਣ ਲਈ ਕੁਛ ਰੋਟੀ ਮੰਗਦਾ ਹੈ, ਅਸਲ ਵਿਚ ਤਾਕਤਵਰ ਅਤੇ ਨਿਰਬਲ ਦੋਨੋਂ ਹੀ ਕੁਰਸੀ ਦੇ ਭੁਖੇ ਹਨ, ਤਾਕਤਵਰ ਅਪਣੇ ਜ਼ਬਰ ਜ਼ੁਲਮ ਨਾਲ ਕੁਰਸੀ ਖੋਹ ਕੇ ਲੈ ਗਿਆ ਹੈ, ਅਤੇ ਨਿਰਬਲ ਉਸ ਬਲਵਾਨ ਦੇ ਧਰਮ ਨਾਮ ਹੇਠ ਬਣਾਏ ਹੋਏ ਝੂਠੇ ਨਜ਼ਾਮ ਅੱਗੇ ਹੱਥ ਜੋੜ ਕੇ ਅਪੀਲਾਂ ਹੀ ਕਰਦੇ ਰਹਿ ਗਏ, ਜੱਥੇਦਾਰ ਜੀ ਤੁਸੀਂ ਤਾਂ ਧਰਮ ਦੀ ਕੁਰਸੀ ‘ਤੇ ਸਸ਼ੋਭਿਤ ਹੋ ਇਨਸਾਫ ਨਾਲ ਸਾਡਾ ਹੱਕ ਤਾਂ ਸਾਨੂੰ ਦੁਆ ਦਿਓ, ਪਰ “ਬੈਲ ਕੋ ਨੇਤਰਾ ਪਾਏ ਦੁਹਾਵੈ” ਵਾਂਗੂੰ ਪੱਲੇ ਕੀ ਪਿਆ? ਨਮੋਸ਼ੀ।

ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਮੈਨੂੰ ਇਨ੍ਹਾਂ ਬੁਜ਼ਦਿਲ ਲੋਕਾਂ ‘ਤੇ ਅਜੇ ਭੀ ਆਸ ਨਹੀਂ ਕਿ ਧਰਮ ਦੇ ਬੁਰਕੇ ਵਿੱਚ ਧਰਮ ਦੀ ਅਖੌਤੀ ਕੁਰਸੀ ‘ਤੇ ਬੈਠੇ ਇਸ ਝੂਠੇਦਾਰਾਂ ਦੇ ਝੂਠੇ ਨਜ਼ਾਮ ਦੀ ਗ਼ੁਲਾਮੀ ਤੋਂ ਮੁਕਤ ਹੋਣਗੇ, ਕਿਉਂਕਿ ਗੁਲਾਮ ਅਤੇ ਮੰਗਤਿਆਂ ਦੀ ਭੀ ਅਪਣੀ ਜ਼ਮੀਰ ਜਾਂ ਸੁਭਾ ਬਣ ਜਾਂਦਾ ਹੈ।

ਇਸੇ ਲਈ ਗੁਰੂ ਗ੍ਰੰਥ ਸਾਹਿਬ ਨੂੰ ਨਾ ਜਾਲਮ ਦੀ ਭੁਖ ਪ੍ਰਵਾਨ ਹੈ ਨਾ ਬੁਜ਼ਦਿਲ ਦੀ ਭੁਖ ਪ੍ਰਵਾਨ ਹੈ। ਕੀ ਕੁਰਸੀਆਂ ਦੀ ਭੁੱਖ ਤੋਂ ਉੱਚਾ ਉਠ ਕੇ ਇਹ ਲੋਕ ਕੇਵਲ ਤੇ ਕੇਵਲ “ਗੁਰੂ ਗ੍ਰੰਥ ਦਾ ਖਾਲਸਾ ਪੰਥ” ਬਣਕੇ ਦ੍ਰਿੜਤਾ ਨਾਲ ਸੱਚ ਤੇ ਪਹਿਰਾ ਦੇਂਦਿਆਂ, ਅਪਣੇ ਅੰਦਰ ਸੱਚ ਕੀ ਬਾਣੀ ਦੀ ਸ਼ਕਤੀ ਨਾਲ ਸ਼ਕਤੀਸ਼ਾਲੀ ਬਨਣ ਦਾ ਫੈਸਲਾ ਕਰਨਗੇ? ਗੁਰੂ ਚਾਹੁੰਦਾ ਹੈ, ਸਿੱਖੀ ਨਾ ਜਾਲਮਾਂ ਦਾ ਧਰਮ ਬਣੇ ਨਾ ਬੁਜ਼ਦਿਲਾਂ ਦਾ ਧਰਮ ਬਣੇ, ਇਸ ਲਈ ਸਿੱਖੀ ਵਿਚੋਂ ਇਹ ਮਨਹੂਸ ਭੁੱਖ ਹੀ ਗੁਰੂ ਮਿਟਾ ਦੇਂਦਾ ਹੈ, ਤਾਂ ਕੇ ਸਿੱਖੀ ਧਰਮ ਅਣਖ ਅਤੇ ਜ਼ਮੀਰ ਵਿਚ ਜੀਉਣ ਵਾਲਿਆਂ ਦਾ ਧਰਮ ਹੋ ਨਿਬੜੇ

ਕਰਿ ਸੇਵਹਿ ਪੂਰਾ ਸਤਿਗੁਰੂ ਭੁਖ ਜਾਇ ਲਹਿ ਮੇਰੀ॥ ਗੁਰਸਿਖਾ ਕੀ ਭੁਖ ਸਭ ਗਈ ਤਿਨ ਪਿਛੈ ਹੋਰ ਖਾਇ ਘਨੇਰੀ॥

ਪ੍ਰੋ. ਦਰਸ਼ਨ ਸਿੰਘ ਖਾਲਸਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top