Share on Facebook

Main News Page

ਪੰਥਕ ਖਬਰ ਤਰਾਸ਼ੀ

ਖਬਰ: ਬ੍ਰਾਹਮਣ ਸਮਾਜ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ : ਮੱਕੜ

ਟਿੱਪਣੀ:- ਮੱਕੜ ਜੀ ! ਤੂਸੀ ਦਿਲੋਂ ਕਿਸੇ ਦਾ ਕਿਤਨਾ ਸਨਮਾਨ ਕਰਦੇ ਹੋ, ਇਹ ਤਾਂ ਚਰਚਾ ਅਧੀਨ ਵੀਡੀਉ ਵਿਚਲੀ ਤੁਹਾਡੀ ਬੋਲ-ਬਾਣੀ ਤੋਂ ਹੀ ਸਾਫ ਹੋ ਜਾਂਦਾ ਹੈ। ਬਾਕੀ ਹੁਣ ਤਾਂ ਤੂਸੀ ‘ਬ੍ਰਾਹਮਣ ਸਮਾਜ’ ਦਾ ਸਤਿਕਾਰ ਕਰਨਾ ਹੀ ਹੈ, ਕਿਉਂਕਿ ਤੁਹਾਡੇ ‘ਆਕਾ’ ਦਾ ਮੀਡੀਆ ਵਿਚ ‘ਘੁਰਕੀ’ ਰੂਪੀ ਬਿਆਨ ਆ ਚੁੱਕਿਆ ਹੈ। ਤੁਹਾਨੂੰ ਜ਼ਮੀਰ ਮਾਰ ਕੇ ਜਿਹੜੀ ‘ਪ੍ਰਧਾਨਗੀ’ ਮਿਲੀ ਹੈ, ਉਸ ਨੂੰ ਐਂਵੇ ਹੀ ਹੱਥੋਂ ਥੋੜੀ ਜਾਣ ਦੇਣਾ ਹੈ, ਸੋ ਮਾਫੀ ਤਾਂ ਮੰਗਣੀ ਹੀ ਹੈ। ਕਾਸ਼! ਕਦੇ ਪੰਥ ਦੋਖੀ ਕਾਰਜ਼ਾਂ ਬਦਲੇ ਮਾਫੀ ਮੰਗਣ ਦਾ ਵੀ ਖਿਆਲ ਤੁਹਾਡੇ ਜਾਂ ਤੁਹਾਡੇ ਆਕਾ ਦੇ ਮਨ ਵਿਚ ਭੁੱਲ-ਭੁਲੇਖੇ ਆ ਜਾਵੇ। ਵੈਸੇ ਕੌਮ ਨੂੰ ਤੁਹਾਡੇ ਜਿਹੇ ਲੋਕਾਂ ਦੀ ਮਾਫੀ ਨਹੀਂ ਚਾਹੀਦੀ ਬਲਕਿ ਤੁਸੀ ਪੰਥ ਦਾ ਖਹਿੜਾ ਛੱਡ ਦੇਵੋ ਤਾਂ ਹੀ ਕੁਝ ਫਾਇਦਾ ਹੈ।

ਖਬਰ: ਪੰਥਕ ਤਾਲਮੇਲ ਕਮੇਟੀਚੋਣਾਂ ਵਿਚ ਸਿੱਖ ਸਿਧਾਂਤਾਂ ਦਾ ਘਾਣ ਹਰਗਿਜ਼ ਨਹੀਂ ਹੋਣ ਦੇਵੇਗੀ : ਗਿਆਨੀ ਕੇਵਲ ਸਿੰਘ

ਟਿੱਪਣੀ:- ਕੇਵਲ ਸਿੰਘ ਜੀ! ਬੇਸ਼ਕ ਚੋਣਾਂ ਵਿਚ ਪੰਥਕ ਘਾਣ ਨੂੰ ਰੋਕਣ ਦਾ ਯਤਨ ਕਰਨਾ ਇਕ ਬਹੁਤ ਅੱਛਾ ਉਪਰਾਲਾ ਹੈ। ਪਰ ‘ਘਾਣ ਹਰਗਿਜ਼ ਨਹੀਂ ਹੋਣ ਦੇਵੇਗੀ’ ਜਿਹੇ ਦਾਅਵੇ ਬੇਲੋੜੇ ਅਤੇ ਬੇਮਾਅਨਾ ਹਨ। ਚਲੋਂ (ਸੱਚ ਵੇਖਣ ਵਾਲੀਆਂ ਅੱਖਾਂ ਬੰਦ ਕਰਕੇ) ਇਕ ਪਲ ਲਈ ਤੁਹਾਡਾ ਦਾਅਵਾ ਮੰਨ ਲੈਂਦੇ ਹਾਂ ਕਿ ਤੁਹਾਡੀ ਹਿੰਮਤ ਨਾਲ ਇਨ੍ਹਾਂਚੋਣਾਂ ਵਿਚ ਸਿੱਖ ਸਿਧਾਂਤਾਂ ਦਾ ਘਾਣ ਬਿਲਕੁਲ ਨਹੀਂ ਹੋਇਆ/ਹੋਵੇਗਾ। ਇਸ ਦਾ ਸਪਸ਼ਟ ਮਤਲਬ ਇਹ ਨਹੀਂ ਹੋਵੇਗਾ ਕਿ ਇਨ੍ਹਾਂ ਚੋਣਾਂ ਵਿਚ ਬਾਦਲ ਦਲ ਦੀ ਜਿੱਤ ‘ਸਿੱਖ ਸਿਧਾਂਤਾਂ’ ਅਨੁਸਾਰ ਚਲ ਕੇ ਹੋਈ ਹੈ (ਕਿਉਂਕਿ ਘਾਣ ਦਾ ਤੁਹਾਡੀ ਕਮੇਟੀ ਨੇ ਹੋਣ ਨਹੀਂ ਦਿਤਾ)? ਬਾਦਲ ਦਲ ਦੀ ਜਿੱਤ (ਜੋ ਪੱਕੀ ਹੈ) ਨੂੰ ‘ਕਲੀਨ ਚਿੱਟ’ ਦੇਣ ਦਾ ਇਹ ਨਵਾਂ ਸ਼ੋਸ਼ਾ ਨਹੀਂ ਤਾਂ ਹੋ ਕੀ ਹੈ? ਸੋ ‘ਦਾਅਵੇ’ ਨਹੀਂ, ‘ਸੁਹਿਰਦ ਯਤਨ’ ਕਰਨ ਦੀ ਲੋੜ ਹੈ।

ਖਬਰ: ਬ੍ਰਾਹਮਣ ਹਮੇਸ਼ਾਂ ਤੋਂ ਸਾਡੇ ਲਈ ਪੂਜਨੀਕ ਰਹੇ ਹਨ : ਬਾਦਲ

ਟਿੱਪਣੀ:- ਬਾਦਲ ਜੀ! ਤੁਹਾਡਾ ਇਹ ਬਿਆਨ 100% ਸੱਚ ਲਗਦਾ ਹੈ, ਪਰ ਸੱਚ ਇਮਾਨਦਾਰੀ ਨਾਲ ਸਾਹਮਣੇ ਤਾਂ ਆਉਂਦਾ, ਜੇ ਇਸ ਬਿਆਨ ਵਿਚ ‘ਸਾਡੇ’ ਦਾ ਘੇਰਾ ਵੀ ਸਪਸ਼ਟ ਕਰ ਦਿੰਦੇ। ਇਹ ਬਿਆਨ ਤਾਂ ਹੀ ਸੱਚਾ ਹੈ, ਜੇ ਤੁਹਾਡਾ ਇਸ ਵਿਚ ‘ਸਾਡੇ’ ਤੋਂ ਮਤਲਬ ਤੁਹਾਡੇ ਪਰਿਵਾਰਕ ਮੈਂਬਰਾਂ ਅਤੇ ਸਵਾਰਥਾਂ ਖਾਤਿਰ ਤੁਹਾਡੇ ਨਾਲ ਜੁੜੇ ਪਿੱਛਲੱਗੂਆਂ ਤੱਕ ਸੀਮਿਤ ਹੈ। ਚਲੋ, ਤੂਸੀ ਇਹ ਬਿਆਨ ਪਹਿਲੀ ਵਾਰ (ਅਸਿੱਧੇ ਤਰੀਕੇ ਹੀ ਸਹੀ) ਆਪਣੇ ਮੁਹੌਂ ਇਹ ਸੱਚ ਸਵੀਕਾਰ ਕਰ ਲਿਆ ਕਿ ਤੁਹਾਡਾ ‘ਗੁਰਮਤਿ’ ਨਾਲ ਦੂਰ ਦਾ ਵੀ ਵਾਸਤਾ ਨਹੀਂ ਰਿਹਾ, ਕਿਉਂਕਿ ਜਿਸ ਬ੍ਰਾਹਮਣ ਨੂੰ ਤੂਸੀ ਆਪਣਾ ਹਮੇਸ਼ਾਂ ਤੋਂ ਪੂਜਨੀਕ ਮੰਨ ਰਹੇ ਹੋ, ਗੁਰਮਤਿ ਉਸ ਦੀ ਸੋਚ ਨੂੰ ਪੂਰੀ ਤਰ੍ਹਾਂ ਰੱਦ ਕਰਦੀ ਹੋਈ, ਉਸ ਤੋਂ ਬੱਚਣ ਦੀ ਸੇਧ ਦਿੰਦੀ ਹੈ।

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top