Share on Facebook

Main News Page

ਸੰਗਤਾਂ ਦਾ ਰੋਮ ਰੋਮ ਰਿਣੀ ਰਹਾਂਗਾ: ਪ੍ਰਿੰ. ਸੁਰਿੰਦਰ ਸਿੰਘ

* ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅਨੰਦਪੁਰ ਸਾਹਿਬ, (19 ਸਤੰਬਰ, ਸੁਰਿੰਦਰ ਸਿੰਘ ਸੋਨੀ, ਸੁਖਵਿੰਦਰ ਪਾਲ ਸਿੰਘ): ਹਲਕਾ ਅਨੰਦਪੁਰ ਸਾਹਿਬ ਦੇ ਲੋਕਾਂ ਨੇ ਜੋ ਸਹਿਯੋਗ ਮੈਨੂੰ ਦਿਤਾ ਹੈ ਉਸ ਲਈ ਮੈ ਸੰਗਤਾਂ ਦਾ ਰੋਮ ਰੋਮ ਰਿਣੀ ਰਹਾਗਾਂ। ਇਸ ਗੱਲ ਦਾ ਪ੍ਰਗਟਾਵਾ ਨਵੇ ਚੁਣੇ ਗਏ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕੀਤਾ। ਅੱਜ ਆਪਣੀ ਹੋਈ ਸ਼ਾਨਦਾਰ ਜਿੱਤ ਤੋ ਬਾਅਦ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤਾਂ ਦੇ ਕਾਫਲੇ ਨਾਲ ਸਤਿਗੁਰੂ ਦਾ ਸ਼ੁਕਰਾਨਾ ਕਰਨ ਲਈ ਆਏ ਪ੍ਰਿੰ: ਸੁਰਿੰਦਰ ਸਿੰਘ ਨੇ ਕਿਹਾ, ਕਿ ਮੈਨੂੰ ਜੋ ਮਾਣ ਅਨੰਦਪੁਰ ਸਾਹਿਬ ਦੇ ਹਲਕਾ ਨਿਵਾਸੀਆਂ ਵਲੋ ਮਿਲਿਆ ਹੈ ਉਸਨੂੰ ਮੈ ਕਦੇ ਵੀ ਭੁੱਲ ਨਹੀ ਸਕਦਾ। ਉਨਾਂ ਕਿਹਾ ਸੰਗਤਾਂ ਨੇ ਮੈਨੂੰ ਜੋ ਜਿੰਮੇਵਾਰੀ ਬਖਸ਼ੀ ਹੈ ਉਸਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਗਾਂ।

ਪ੍ਰਿ: ਸੁਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ 40 ਸਾਲਾਂ ਤੋ ਜੋ ਧਰਮ ਪ੍ਰਚਾਰ ਦੀ ਸੇਵਾ ਨਿਸ਼ਕਾਮਤਾ ਨਾਲ ਨਿਭਾਈ ਗਈ ਹੈ ਉਸਨੂੰ ਹੋਰ ਵੀ ਉਤਸ਼ਾਹ ਨਾਲ ਨਿਭਾਇਆ ਜਾਵੇਗਾ। ਇਕ ਸੁਆਲ ਦੇ ਜੁਆਬ ਵਿਚ ਉਨਾਂ ਕਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਯਾਦਾ ਹਰ ਗੁਰਦੁਆਰੇ ਵਿਚ ਲਾਗੂ ਕਰਵਾਉਣੀ ਗੁਰੂ ਪੰਥ ਦਾ ਪਹਿਲਾ ਕੰਮ ਹੈ, ਜੋ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਪ੍ਰਿੰ: ਸੁਰਿੰਦਰ ਸਿੰਘ ਸੰਗਤਾਂ ਦੇ ਕਾਫਲੇ ਨਾਲ ਗੁਰੂ ਪਾਤਸ਼ਾਹ ਦੇ ਧੰਨਵਾਦ ਦੇ ਸ਼ਬਦ ਪੜਦੇ ਹੋਏ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ ਜਿਤੇ ਤਖਤ ਸਾਹਿਬ ਦੇ ਮੈਨੇਜਰ ਰਣਬੀਰ ਸਿੰਘ ਨੇ ਸਿਰੋਪਾਉ ਦਿਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪਾਖਰ ਸਿੰਘ ਭੱਠਲ, ਗੁਰਿੰਦਰ ਸਿੰਘ ਵਾਲੀਆ, ਜਥੇ: ਸੰਤੋਖ ਸਿੰਘ, ਜਥੇ: ਰਾਮ ਸਿੰਘ, ਜਗਮੋਹਣ ਸਿੰਘ, ਗੁਰਚਰਨ ਸਿੰਘ, ਪ੍ਰਿਤਪਾਲ ਸਿੰਘ ਛੈਲੀ, ਮਨੋਹਰ ਸਿੰਘ ਮੈਨੇਜਰ, ਜਸਵਿੰਦਰ ਪਾਲ ਸਿੰਘ, ਭੁਪਿੰਦਰ ਕੋਰ, ਮਾਤਾ ਗੁਰਚਰਨ ਕੋਰ, ਸੁਰਿੰਦਰ ਪਾਲ ਕੋਰ, ਜਸਵਿੰਦਰ ਕੋਰ ਸੱਗੂ, ਅਮਨਦੀਪ ਸਿੰਘ, ਆਦਿ ਹਾਜਰ ਸਨ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top