Share on Facebook

Main News Page

52 ਦੇਸ਼ਾਂ ਵਿੱਚ ਸਿੱਖ ਬੀਬੀਆਂ ਨੇ ਕੀਤਾ ਸੁਖਮਨੀ ਸਾਹਿਬ ਦਾ ਪਾਠ ਤੇ ਵਿਸ਼ਵ ਸ਼ਾਂਤੀ ਲਈ ਅਰਦਾਸ
  • ਚੰਗਾ ਹੋਵੇ ਜੇਕਰ ਐਸੇ ਸਮਾਗਮਾਂ ਵੇਲੇ ਸੁਖਮਨੀ ਸਾਹਿਬ ਦੀ ਇੱਕ ਅਸਟਪਦੀ ਦੇ ਅਰਥ ਵੀ ਕੀਤੇ ਜਾਣ: ਗਿਆਨੀ ਜਗਤਾਰ ਸਿੰਘ ਜਾਚਕ

18 ਸਤੰਬਰ ( ਪਤਰ ਪ੍ਰੇਰਕ ) ਲਾਂਗਆਈਲੈਂਡ ਨਿਊਯਾਰਕ ਦੇ ਗੁਰੁਦਆਰਾ ਸਾਹਿਬ ਗਲੈਨਕੋਵ ਵਿਖੇ ‘ਈਸਟ ਵੈਸਟ ਸਿੱਖ ਵੋਮੈਨ ਐਸੋਸੀਏਸ਼ਨ ਫਾਰ ਵਰਡ ਪੀਸ’ ਸੰਸਥਾ ਦੇ ਸੰਸਥਾਪਕ ਤੇ ਬਾਨੀ ਮੁਖੀ ਬੀਬੀ ਰਾਜਹਰਿਬੰਸ ਕੌਰ ਦੀ ਪ੍ਰੇਰਨਾ ਅਤੇ ਸਿੱਖ ਫੋਰਮ ਤੇ ਇਲਾਕੇ ਦੀਆਂ ਸਿੱਖ ਸੰਗਤਾਂ ਦੇ ਭਰਵੇਂ ਸਹਿਯੋਗ ਸਕਦਾ ‘ਸੁਖਮਨੀ ਸਾਹਿਬ ਸੰਸਾਰਕ ਸ਼ਾਂਤੀ ਦਾ ਇੱਕੋ ਇੱਕ ਰਾਹ’ ਦੇ ਬੈਨਰ ਹੇਠ ਇੱਕ ਵਿਸ਼ੇਸ਼ ਸ਼ਾਨਦਾਰ ਸਤਿਸੰਗ ਸਮਾਗਮ ਹੋਇਆ। ਵੱਡੀ ਗਿਣਤੀ ਵਿੱਚ ਪਹੁੰਚੀਆਂ ਸਿੱਖ ਬੀਬੀਆਂ ਤੇ ਹੋਰ ਸ਼ਰਧਾਲੂਆਂ ਨੇ ‘ਸ੍ਰੀ ਸੁਖਮਨੀ ਸਾਹਿਬ ਜੀ’ ਦਾ ਮਿਲ ਕੇ ਪਾਠ ਕੀਤਾ ਅਤੇ ਫਿਰ ਸੰਸਾਰ ਦੀ ਸ਼ਾਂਤੀ ਲਈ ਅਰਦਾਸ ਕੀਤੀ। ਪੰਥ ਪ੍ਰਸਿੱਧ ਕੀਰਤਨੀਏ ਭਾਈ ਗੁਰਮੇਲ ਸਿੰਘ ਜੀ ਨੇ ਕੀਰਤਨ ਰਾਹੀਂ ਅਤੇ ਗਿਆਨੀ ਗੁਰਮੀਤ ਸਿੰਘ ਜੱਬਲਪੁਰ ਨੇ ਗੁਰਬਾਣੀ ਵੀਚਾਰ ਦੁਆਰਾ ਸਿੱਖ ਸੰਗਤਾਂ ਨਿਹਾਲ ਕੀਤਾ।

ਵਰਨਣ ਯੋਗ ਹੈ ਕਿ ਬੀਬੀ ਰਾਜ ਹਰਿਬੰਸ ਕੌਰ ਇੱਕ ਪ੍ਰਸਿੱਧ ਸਮਾਜ ਸੇਵਕਾ ਹਨ। ਜਿਨ੍ਹਾਂ ਦੀ ਸੰਸਾਰ ਦੀ ਸ਼ਾਂਤੀ ਲਈ ਕੀਤੀ ਸੇਵਾ ਨੂੰ ਮੁਖ ਰੱਖ ਕੇ ਯੂਨੀਵਰਸਲ ਪੀਸ ਫੈਡਰੇਸ਼ਨ ਨਿਊਯਾਰਕ ਵੱਲੋਂ ਉਨ੍ਹਾਂ ਨੂੰ ‘ਸ਼ਾਤੀ ਦੂਤ’ ਦਾ ਖ਼ਿਤਾਬ ਦੇ ਕੇ ਵੀ ਨਿਵਾਜਿਆ ਗਿਆ ਹੈ। ਉਨ੍ਹਾਂ ਨੇ 9/11 ਦੀ ਦੁਰਘਟਨਾਂ ਪਿਛੋਂ ਸਿੱਖਾਂ ਦੀ ਪਹਿਚਾਨ ਕਰਾਉਣ ਲਈ ਸਕੂਲਾਂ ਕਾਲਜਾਂ ਵਿੱਚ ਜਾ ਕੇ ‘ਦਸਤਾਰ ਸਜਾਓ’ ਸਮਾਗਮ ਕੀਤੇ। ਸਿੱਖੀ ਸਭਿਆਚਾਰ ਦੀ ਜਾਣਕਾਰੀ ਦਿੱਤੀ ਤੇ ਅੱਜ ਦੇ ਸਮਾਗਮ ਵਿੱਚ ਛੋਟੇ ਬੱਚਿਆਂ ਨੂੰ ਦਸਤਾਰਾਂ ਸਜਾਈਆਂ ਗਈਆਂ। ਯਾਦ ਰਹਿਣਾ ਚਾਹੀਦਾ ਹੈ ਕਿ ਇਸ ਸਮਾਗਮ ਦੀ ਸ਼ੁਰਆਤ ਵੀ 2008 ਵਿੱਚ ਬੀਬੀ ਰਾਜ ਨੇ ਇਸੇ ਅਸਥਾਨ ਤੋਂ ਕੀਤੀ ਸੀ ਅਤੇ ਉਨ੍ਹਾਂ ਦੇ ਦਸਣ ਮੁਤਾਬਿਕ ਅੱਜ ਅਮਰੀਕਾ, ਕਨੇਡਾ, ਇੰਗਲੈਂਡ, ਇੰਡੀਆ ਤੇ ਨਿਊਜ਼ੀਲੈਂਡ ਆਦਿਕ ਸੰਸਾਰ ਦੇ 50 ਤੋਂ ਵੱਧ ਦੇਸ਼ਾਂ ਵਿੱਚ ਇਹ ਸਮਾਗਮ ਹੋਇਆ ਹੈ ਅਤੇ 8 ਮਿਲੀਆਨ ਲੋਕਾਂ ਨੇ ਅਰਦਾਸ ਵਿੱਚ ਭਾਗ ਲਿਆ ਹੈ।

ਯੂਨੀਵਰਸਲ ਪੀਸ ਫੈਡਰੇਸ਼ਨ ਦੇ ਸ਼ਾਂਤੀ ਦੂਤ ਅਤੇ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਗਲਬਾਤ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਸ਼ਵ ਸ਼ਾਂਤੀ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਵਿਸ਼ਵ ਭਾਈਚਾਰੇ ਦੀ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਵਿੱਚ ਵੀ ਸਹਾਇਕ ਹੋਣਗੇ। ਚੰਗਾ ਹੋਵੇ ਜੇਕਰ ਐਸੇ ਸਮਾਗਮਾਂ ਵੇਲੇ ਸੁਖਮਨੀ ਸਾਹਿਬ ਦੀ ਇੱਕ ਅਸਟਪਦੀ ਦੇ ਅਰਥ ਵੀ ਕੀਤੇ ਜਾਣ। ਕਿਉਂਕਿ ਮਨੁੱਖੀ ਮਨਾ ਦੀ ਸਕਾਰਤਮਕ ਵੀਚਾਰਧਾਰਾ ਹੀ ਨੇ ਵਿਸ਼ਵ-ਸ਼ਾਂਤੀ ਦਾ ਅਧਾਰ ਬਣਨਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਸਿੱਖ ਭਾਈਚਾਰੇ ਲਈ ਫਖ਼ਰ ਵਾਲੀ ਗੱਲ ਹੈ ਕਿ ਸਿੱਖ ਬੀਬੀਆਂ ਨੇ ਮਿਲ ਕੇ ਇਹ ਇੱਕ ਇਤਿਹਾਸਕ ਕਾਰਜ ਕਰ ਵਿਖਾਇਆ ਹੈ ਅਤੇ ਹੁਣ ਇਸ ਵਿੱਚ ਅਨੇਕਾਂ ਹੀ ਸ਼ਾਂਤੀ ਪਸੰਦ ਅਨਮਤੀ ਲੋਕ ਵੀ ਸ਼ਾਮਲ ਹੋ ਰਹੇ ਹਨ। ਇਉਂ ਪ੍ਰਤੀਤ ਹੁੰਦਾ ਹੈ ਕਿ ਭਵਿਖ ਵਿੱਚ ਇਹ ਦਿਹਾੜਾ ਕ੍ਰਿਸਮਿਸ ਡੇਅ ਵਾਂਗ ਮਨੁਖੀ ਯਾਦ ਇੱਕ ਪੱਕਾ ਅੰਗ ਬਣ ਕੇ ਸੰਸਾਰ ਭਰ ਉਤਸ਼ਾਹ ਪੂਰਵਕ ਮਨਾਇਆ ਜਾਣ ਲੱਗੇਗਾ ਅਤੇ ਸੁਖਮਨੀ ਸਾਹਿਬ ਦੀ ਮਿੱਠੀ ਤੇ ਸ਼ਾਂਤਮਈ ਧੁਨੀ ਅਨਹਦ ਨਾਦ ਵਾਂਗ ਘਰ ਘਰ ਗੂੰਜੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top