Share on Facebook

Main News Page

ਮੋਦੀ ਅਤੇ ਬਾਦਲ ਵਿਚ ਫਰਕ - ਮੋਦੀ ਆਪਣੇ ਧਰਮ ਪ੍ਰਤੀ ਵਫਾਦਾਰ ਅਤੇ ਬਾਦਲ ਗੱਦਾਰ

* ਮੋਦੀ ਨੇ ਮੁਸਲਿਮ ਟੋਪੀ ਪਾਉਣ ਤੋਂ ਕੀਤਾ ਇਨਕਾਰ ਜਦਕਿ ਅਖੌਤੀ ਪੰਥਕ ਬਾਦਲ ਨੇ ਤਾਂ ਆਪਣੀ ਅਤੇ ਕੌਮ ਦੀ ਦਸਤਾਰ ਦੂਸਰਿਆਂ ਨੂੰ  ਸੌੰਪ ਦਿੱਤੀ ਅਤੇ ਉਨ੍ਹਾਂ ਦਾ ਮੁਕਟ ਪਹਿਨ ਲਿਆ

ਅਹਿਮਦਾਬਾਦ, (19 ਸਤੰਬਰ, ਪੀ.ਐਸ.ਐਨ): ਨਰਿੰਦਰ ਮੋਦੀ ਦਾ ਸਦਭਾਵਨਾ ਮਿਸ਼ਨ ਵਿਵਾਦ 'ਚ ਫੰਸਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਅੱਜ ਇਕ ਮੁਸਲਿਮ ਧਰਮਗੁਰੂ ਵਲੋਂ ਭੇਂਟ ਕੀਤੀ ਗਈ ਟੋਪੀ ਪਹਿਨਣ ਤੋਂ ਮਨਾ ਕਰ ਦਿੱਤਾ। ਮੁਸਲਿਮ ਰਮਗੁਰੂ ਸਈਅਦ ਇਮਾਮ ਸ਼ਾਹੀ ਸਈਅਦ ਨੇ ਗੁਜਰਾਤ ਦੇ ਮੁੱਖ ਮੰਤਰੀ ਨੂੰ ਇਕ ਟੋਪੀ ਭੇਂਟ ਕਰਨੀ ਚਾਹੀ ਪਰ ਮੋਦੀ ਨੇ ਟੋਪੀ ਲੈਣ ਤੋਂ ਮਨਾ ਕਰ ਦਿੱਤਾ। ਹਾਲਾਂਕਿ ਮੋਦੀ ਨੇ ਮੁਸਲਿਮ ਧਰਮਗੁਰੂ ਵਲੋਂ ਦਿੱਤੀ ਗਈ ਸ਼ਾਮਲ ਨੂੰ ਸਵੀਕਾਰ ਕਰ ਲਿਆ।

ਭਾਜਪਾ ਬੁਲਾਰੇ ਸ਼ਹਿਨਵਾਜ਼ ਹੁਸੈਨ ਨੇ ਕਿਹਾ ਕਿ ਟੋਪੀ ਇਬਾਦਤ ਲਈ ਹੁੰਦੀ ਹੈ, ਸਿਆਸਤ ਲਈ ਨਹੀਂ। ਸਈਅਦ ਨੇ ਕਿਹਾ ਕਿ ਮੈਨੂੰ ਇਸ ਨਾਲ ਬਹੁਤ ਦੁੱਖ ਹੋਇਆ ਹੈ। ਉਹ ਹਰ ਸਮੁਦਾਏ ਦੀ ਟੋਪੀ ਅਤੇ ਪਗੜੀ ਪਹਿਨ ਰਹੇ ਹਨ। ਪਰ ਉਨ੍ਹਾਂ ਮੁਸਲਿਮ ਟੋਪੀ ਪਾਉਣ ਤੋਂ ਇਨਕਾਰ ਕਰ ਦਿੱਤਾ। ਇਸ ਵਿਚਾਲੇ ਕਾਂਗਰਸ ਨੇ ਮੋਦੀ ਦੀ ਆਲੋਚਨਾ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਨੇ ਮੋਦੀ ਦੇ ਟੋਪੀ ਨਾ ਪਹਿਨਣ 'ਤੇ ਕਿਹਾ ਕਿ ਇਸ ਨਾਲ ਮੋਦੀ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਉਧਰ ਬੀ. ਜੇ. ਪੀ. ਦੇ ਬੁਲਾਰੇ ਸ਼ਹਿਨਵਾਜ ਹੁਸੈਨ ਨੇ ਕਿਹਾ ਕਿ ਟੋਪੀ ਸਿਆਸਤ ਲਈ ਨਹੀਂ ਸਗੋਂ ਇਬਾਦਤ ਲਈ ਪਹਿਨੀ ਜਾਂਦੀ ਹੈ।ਸਦਭਾਵਨਾ ਮਿਸ਼ਨ ਨੂੰ ਲੈ ਕੇ ਤਿੰਨ ਦਿਨਾਂ ਤੋਂ ਵਰਤ 'ਤੇ ਬੈਠੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਸਿੰਘ ਮੋਦੀ ਨੇ ਅੱਜ ਆਪਣਾ ਵਰਤ ਤੋੜ ਦਿੱਤਾ। ਸੰਤਾਂ-ਮਹਾਪੁਰਖਾਂ ਨੇ ਮੋਦੀ ਨੂੰ ਜੂਸ ਪਿਲਾ ਕੇ ਇਹ ਵਰਤ ਤੁੜਵਾਇਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top