Share on Facebook

Main News Page

ਸ਼੍ਰੋਮਣੀ ਕਮੇਟੀ ਕਬਜ਼ੇ ਦੀਆਂ ਚੋਣਾਂ ੨੦੧੧ - ਹਲਕਾ ਪਟਿਆਲਾ (ਸ਼ਹਿਰੀ)
(੧੮-੦੯-੨੦੧੧ - ਸਵੇਰੇ ੧੧:੧੫)

ਹਾਜ਼ਰ ਸੂਤਰਾਂ ਅਨੁਸਾਰ ਹਲਕਾ ਪਟਿਆਲਾ (ਸ਼ਹਿਰੀ) ਵਿੱਚ ਵੱਡੇ ਪਧਰ 'ਤੇ ਚੋਣ-ਹੇਰਫੇਰ ਸ਼ਰੇਆਮ ਚੱਲ ਰਿਹਾ ਹੈ | ਸੱਤਾਧਾਰੀ ਪਾਰਟੀ ਦੇ ਵਰਕਰ, ਕੌਂਸਲਰ, ਤੇ ਹੋਰ ਛੋਟੇ-ਵੱਡੇ ਲੀਡਰ ਡੰਡੇ ਦੇ ਜੋਰ ਤੇ ਬੂਥਾਂ ਤੇ ਕਬਜਾ ਕਰੀ ਬੈਠੇ ਹਨ, ਅਤੇ ਸੂਤਰਾਂ ਦੀ ਭਾਸ਼ਾ ਵਿੱਚ ਇੱਕ-੨ ਬੰਦਾ ਦੱਸ-੨ ਵਾਰ ਵੋਟਿੰਗ ਕਰ ਰਿਹਾ ਹੈ, ਇੱਥੋਂ ਤਕ ਕਿ ਜਿਸ ਦੀ ਵੋਟ ਨਹੀਂ ਵੀ ਬਣੀ ਉਹ ਵੀ ਵਾਰ-੨ ਧੱਕਾਜੋਰੀ ਨਾਲ ਵੋਟਿੰਗ ਕਰਦਾ ਦਿਸ ਰਿਹਾ ਹੈ ! ਹਾਲਾਤ ਇਸ ਤੋਂ ਵੀ ਅਗਾਂਹ ਇਹ ਹਨ ਕਿ ਬੂਥਾਂ ਵਿੱਚ ਮੌਜੂਦ ਸੱਤਾਧਾਰੀ ਦਲ ਦੇ ਪੋਲਿੰਗ ਏਜੰਟ ਆਪਣੇ ਅਸਲੀ-ਨਕਲੀ ਵੋਟਰਾਂ ਨੂੰ ਵੋਟ-ਪਰਚੀ ਦੇਣ ਲੱਗੇ ਵੋਟ ਤੇ ਵੀ ਆਪ ਹੀ ਮੋਹਰ ਲਗਾ ਕੇ ਪਾਉਣ ਨੂੰ ਦੇ ਰਹੇ ਹਨ !!

ਸੱਤਾਧਾਰੀ ਵਰਕਰਾਂ ਦੀ ਬੂਥਾਂ 'ਤੇ ਭਾਰੀ ਹਾਜ਼ਰੀ ਅਤੇ ਵਿਰੋਧੀ ਵਰਕਰਾਂ ਦੀ ਗੈਰ-ਮੌਜੂਦਗੀ ਕਾਰਨ ਚੋਣ ਖਤਮ ਹੋਣ 'ਤੋਂ ਪਹਿਲਾਂ ਹੀ ਇਸ ਦਾ ਨਤੀਜਾ ਸਾਫ਼ ਦਿਸ ਰਿਹਾ ਹੈ | ਮਿਲ ਰਹੀਆਂ ਹਿੰਸਾ ਦੀਆਂ ਖ਼ਬਰਾਂ ਕਰਨ ਆਮ ਲੋਕ, ਜਿਨ੍ਹਾਂ ਵਿੱਚ ਪਹਿਲਾਂ ਹੀ ਇਹਨਾਂ ਚੋਣਾਂ ਲਈ ਕਾਫੀ ਘੱਟ ਉਤਸਾਹ ਪਾਇਆ ਜਾ ਰਿਹਾ ਸੀ, ਅਜੇ ਤੱਕ ਬੂਥਾਂ ਤੋਂ ਦੂਰ ਹੀ ਰਹਿ ਰਹੇ ਹਨ, ਜਿਸਦਾ ਸਿਧਾ ਫਾਇਦਾ ਨਕਲੀ ਵੋਟਾਂ ਭੁਗਤਾਉਣ ਲਈ ਹੋ ਰਿਹਾ ਹੈ |

ਜਿਕਰਯੋਗ ਹੈ ਕਿ ਇਹ ਸਭ ਮੌਜੂਦ ਪੋਲਿੰਗ ਅਫ਼ਸਰਾਂ ਅਤੇ ਸੁਰੱਖਿਆ ਦਸਤਿਆਂ ਦੀ ਮੌਜੂਦਗੀ ਵਿੱਚ ਹੋ ਰਿਹਾ ਹੈ ਅਤੇ ਵਿਰੋਧ ਕਰਨ ਵਾਲਿਆਂ ਨਾਲ ਸ਼ਰੇਆਮ ਗਾਲੀ-ਗਲੋਚ ਅਤੇ ਮਾਰਕੁਟਾਈ ਖ਼ਬਰਾਂ ਵੀ ਮਿਲੀਆਂ ਹਨ ਜਿਸਦਾ ਮੌਜੂਦ ਸੁਰੱਖਿਆ ਕਰਮਚਾਰੀਆਂ ਵਲੋਂ ਕੋਈ ਨੋਟਿਸ ਨਹੀਂ ਲਿਆ ਜਾ ਰਿਹਾ|

ਕੰਵਲਦੀਪ ਸਿੰਘ ਕੰਵਲ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top