Share on Facebook

Main News Page

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਬਜ਼ਾ ਚੋਣਾਂ
ਪੰਜਾਬ ਬਿਹਾਰ ਬਣ ਗਿਆ, ਸ਼ਰੇਆਮ ਗੁੰਡਾਗਰਦੀ ਹੋਈ, ਗੈਰ ਕੇਸਾਧਾਰੀਆਂ ਨੇ ਵੱਧਚੱੜ੍ਹ ਕੇ ਵੋਟਾਂ ਪਾਈਆਂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਬਜ਼ਾ ਚੋਣਾਂ 'ਚ "ਇਲਤਿ ਕਾ ਨਾਉ ਚਉਧਰੀ" ਲੋਕਾਂ ਦੀ ਜਿੱਤ ਹੋਈ, 'ਤੇ ਮੂਰਖ ਸਿੱਖਾਂ ਨੇ ਫਿਰ ਮੱਕੜ ਵਰਗੇ ਬਦਮਾਸ਼ ਅਤੇ ਉਸਦੇ ਆਕਾ ਨੂੰ ਜਿਤਾ ਦਿੱਤਾ। ਇਹ ਕੋਈ ਧਾਰਮਿਕ ਚੋਣਾਂ ਨਹੀਂ ਸਨ, ਰਾਜਨਿਤਕ ਚੋਣਾਂ ਸਨ, ਸਿਰਫ ਕੁੱਝ ਕੁ ਲੋਕਾਂ ਨੇ ਧਾਰਮਿਕ ਲਿਬਾਸ ਪਾਕੇ ਦਿਖਾਵਾ ਕੀਤਾ।

ਮੱਕੜ ਵਰਗੇ ਬਦਮਾਸ਼, ਚਾਵਲੇ ਵਰਗੇ ਮੂਰਤੀ ਪੂਜ, ਅਖੌਤੀ ਸਾਧਾਂ ਦੇ ਚੇਲੇ ਸ਼੍ਰੋਮਣੀ ਕਮੇਟੀ 'ਤੇ ਫਿਰ ਕਾਬਜ਼ ਹੋ ਗਏ। ਸਿਮਰਨਜੀਤ ਸਿੰਘ ਮਾਨ, ਜੋ ਪਾਰਟੀ ਪ੍ਰਧਾਨ ਹੋ ਕੇ ਵੀ ਜਿੱਤ ਨਹੀਂ ਸਕੇ, ਆਪਣੀ ਮੂਰਖਤਾ ਕਰਕੇ ਫਿਰ ਹਾਰ ਗਏ।

ਸਿਵਾਏ ਇੱਕਾ ਦੁੱਕਾ ਗੁਰਸਿੱਖ ਉਮੀਦਵਾਰ ਭਾਂਵੇਂ ਜਿੱਤ ਗਏ ਹੋਣ, ਪਰ 170 ਸੀਟਾਂ 'ਚੋਂ 157 ਸੀਟਾਂ ਬਾਦਲ ਦਲ ਨੇ ਹੀ ਜਿੱਤੀਆਂ। ਚੋਣਾਂ ਦਾ ਪੱਧਰ ਬਿਹਾਰ ਵਾਲਾ ਹੀ ਸੀ। ਬਹੁਤਾਤ ਥਾਂਵਾਂ 'ਤੇ ਗੈਰ ਕੇਸਾਧਾਰੀਆਂ ਨੇ ਵੋਟਾਂ ਪਾਈਆਂ, ਹੁੱਲੜਬਾਜ਼ੀ ਹੋਈ, ਗੁੰਡਾਗਰਦੀ ਦਾ ਨੰਗਾ ਨਾਚ ਹੋਇਆ, ਚੋਣ ਬੂਥਾਂ 'ਤੇ ਕਬਜ਼ੇਹੋਏ, ਇੱਕ ਇੱਕ ਬੰਦੇ ਵਲੋਂ ਦੋ-ਚਾਰ ਵਾਰੀ ਵੋਟਾਂ ਪਾਈਆਂ ਗਈਆਂ, ਪੱਗਾਂ ਲੱਥੀਆਂ, ਪ੍ਰੇਮੀਆਂ ਨੇ ਵੀ ਵੋਟਾਂ ਪਾਈਆਂ.....। ਵੋਟਾਂ ਪਾਉਣ ਵਾਲੇ ਪੀਪੇ ਜੰਗ ਖਾਏ ਹੋਏ ਸਨ, ਕਈਆਂ 'ਚ ਤਾਂ ਤੇਲ ਜਾਂ ਘਿਉ ਵੀ ਲੱਗਾ ਹੋਇਆ ਸੀ, ਅਤੇ ਧਾਂਧਲੀ ਜ਼ੋਰਾਂ 'ਤੇ ਸੀ।

ਇਹ ਕਹਿਣਾ ਅਤਕਥਨੀ ਨਹੀਂ ਹੋਵੇਗੀ ਅਤੇ ਬਹੁਤਿਆਂ ਨੂੰ ਚੁਭੇਗੀ ਵੀ, ਪਰ ਸੱਚ ਤਾਂ ਸੱਚ ਹੈ, ਕਿ ਪੰਜਾਬ 'ਚ ਮੂਰਖ ਵਸਦੇ ਨੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top