Share on Facebook

Main News Page

ਬਾਦਲਾਂ ਦੀ ਸੱਤਾ ਫੂਕ ਨਾਲ ਉਡਿਆ ਪੰਥਕ ਮੋਰਚਾ

* ਪਤਿਤ ਵੋਟਰਾਂ ਸਿਰ ਤੇ ਬਾਦਲ ਨੇ ਪੰਥਕ ਮੋਰਚੇ, ਫੇਡਰੇਸ਼ਨ ਅਤੇ ਵੱਖਰੀ ਕਮੇਟੀ ਦੀ ਮੰਗ ਕਰਨ ਵਾਲਿਆਂ ਦੀਆਂ ਫੂਕਾਂ ਉਡਾਈਆ
* ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਚੋਣਾਂ 'ਚ ਹੂੰਝਾਂ ਫੇਰ ਜਿੱਤ ਹਾਸਲ ਕੀਤੀ, ਲਗਭਗ 8-9 ਸੀਟਾਂ ਛੱਡ ਕੇ ਬਾਕੀ ਸਾਰੀਆਂ ਤੇ ਬਾਦਲ ਦਲ ਜੇਤੂ
* ਪਿੰਡ ਬਾਦਲ 'ਚ ਸਹਿਜ ਨਾਲ ਵੋਟਾਂ ਪਾਉਂਦੇ ਰਹੇ ‘ਸਹਿਜਧਾਰੀ'

 

ਅੰਮ੍ਰਿਤਸਰ (18 ਸਤੰਬਰ ,ਪੀ.ਐਸ.ਐਨ): ਸਿੱਖਾਂ ਦੀ ਧਾਰਮਿਕ ਪਾਰਲੀਮੈਂਟ ਸ਼੍ਰੋਮਣੀ ਕਮੇਟੀ ਚੋਣਾਂ 'ਚ ਘੋਨ ਮੋਨ ਵੋਟਰਾਂ ਅਤੇ ਸੱਤਾ ਦੀ ਤਾਕਤ ਨਾਲ ਬਾਦਲ ਦਲ ਨੇ ਪੰਥਕ ਮੋਰਚੇ ਨੂੰ ਹੂੰਝਾਂ ਫੇਰਦਿਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਲਗਭਗ ਅੱਧੀ ਦਰਜਨ ਸੀਟਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ਤੇ ਕਬਜ਼ਾ ਕਰ ਲਿਆ। ਜਿਹੜੀਆਂ ਅੱਧੀ ਦਰਜਨ ਸੀਟਾਂ ਤੇ ਅਜ਼ਾਦ ਜਾਂ ਦੂਜੀਆਂ ਧਿਰਾਂ ਦੇ ਉਮੀਦਵਾਰ ਥੋੜੀਆਂ ਥੋੜੀਆਂ ਵੋਟਾਂ ਨਾਲ ਜੇਤੂ ਹਨ, ਉਨ੍ਹਾਂ ਦੀ ਵੀ 22 ਸਤੰਬਰ ਤੱਕ ਰੇਖ 'ਚ ਮੇਖ ਵੱਜਣ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੇ 120 ਹਲਕਿਆਂ 'ਚ 50 ਤੋਂ 65 ਫੀਸਦੀ ਤੱਕ ਪੋਲਿੰਗ ਹੋਈ ਅਤੇ 1-2 ਘਟਨਾਵਾਂ ਨੂੰ ਛੱਡ ਕੇ ਵੋਟਾਂ ਅਮਨ ਅਮਾਨ ਨਾਲ ਹੀ ਨੇਪਰੇ ਚੜ ਗਈਆਂ। ਬਾਦਲ ਦਲ ਦੇ ਹੱਕ 'ਚ ਪ੍ਰਸ਼ਾਸਨ ਅਤੇ ਖਾਕੀ ਵਰਦੀ ਪੂਰੀ ਤਰਾਂ ਭੁਗਤੀ ਜਿਸ ਕਾਰਣ ਘੋਨ ਮੋਨ ਵੋਟਰਾਂ ਨੇ ਵੱਡੀ ਗਿਣਤੀ 'ਚ ਵੋਟਾਂ ਪਾਈਆਂ, ਜਦੋਂ ਕਿ ਪੰਥਕ ਮੋਰਚੇ ਨੂੰ ਪਿੱਠ ਪਿਛੇ ਮਦਦ ਦੇਣ ਵਾਲੀ ਕਾਂਗਰਸ ਅੱਜ ਕਿਧਰੇ ਨਜ਼ਰ ਨਾ ਆਈ, ਜਿਸ ਕਾਰਣ ਪੰਥਕ ਮੋਰਚੇ ਦੇ ਕਈ ਉਮੀਦਵਾਰਾਂ ਨੂੰ ਆਪਣੇ ਬੂਥ ਲਾਉਣ ਵਿਚ ਅਤੇ ਪੋਲਿੰਗ ਏਜੰਟ ਬਿਠਾਉਣ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਖਾਲੀ ਮੈਦਾਨ ਦਾ ਬਾਦਲ ਦਲ ਵਾਲਿਆਂ ਨੇ ਪੂਰਾ ਪੂਰਾ ਲਾਹਾ ਲਿਆ।

ਬਾਦਲ ਦਲ ਦੇ ਜੇਤੂਆਂ 'ਚ ਸ਼੍ਰੋਮਣੀ ਕਮੇਟੀ ਦੇ ਵਰਤਮਾਨ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ, ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਮੀਤ ਪ੍ਰਧਾਨ ਕੇਵਲ ਸਿੰਘ ਬਾਦਲ, ਬੀਬੀ ਕਿਰਨਜੋਤ ਕੌਰ, ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ, ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ, ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਦੇ ਪੁੱਤਰ ਜਥੇਦਾਰ ਜਗਜੀਤ ਸਿੰਘ ਤਲਵੰਡੀ, ਫੈਡਰੇਸ਼ਨ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਅਮਰਜੀਤ ਸਿੰਘ ਚਾਵਲਾ ਅਤੇ ਵਿਧਾਇਕ ਸੰਤ ਬਲਵੀਰ ਸਿੰਘ ਘੁੰਨਸ ਆਦਿ ਸ਼ਾਮਿਲ ਸਨ। ਪਤਿਤ, ਕਲੀਨਸ਼ੇਵ ਅਤੇ ਗੈਰ ਸਿੱਖਾਂ ਨੇ ਅੱਜ ਸ਼੍ਰੋਮਣੀ ਕਮੇਟੀ ਦੇ ਜਰਨਲ ਹਾਉਸ ਦੀਆਂ ਚੋਣਾਂ ਵਿਚ ਵੋਟਾਂ ਪਾ ਕੇ ਨਵੇ ਹਾਉਸ ਦੀ ਨੀਂਹ ਰਖ ਦਿਤੀ।

ਅੰਮ੍ਰਿਤਸਰ: ਅਜ ਸਵੇਰ ਤੋ ਹੀ ਅੰਮ੍ਰਿਤਸਰ ਸ਼ਹਿਰ ਸਮੇਤ ਲਾਗਲੇ ਇਲਾਕਿਆਂ ਵਿਚ ਅਕਾਲੀ ਦਲ ਬਾਦਲ ਦੇ ਆਗੂਆਂ,ਵਿਧਾਇਕਾਂ ਅਤੇ ਮੰਤਰੀਆਂ ਨੇ ਸਾਰੀ ਕਮਾਂਡ ਸਭੰਾਲੀ ਹੋਈ ਸੀ। ਅਫਸੋਸ ਦੀ ਗਲ ਇਹ ਵੀ ਰਹੀ ਕਿ ਅਕਾਲੀ ਦਲ ਬਾਦਲ ਕੋਲ ਇਸ ਹਲਕੇ ਵਿਚ ਪੋਲਿੰਗਏਜੰਟ ਵੀ ਪਤਿਤ ਸਨ। ਹਲਕਾ ਪਛਮੀ ਵਿਚ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਬਣੇ ਪੋਲਿੰਗਸ਼ਟੇਸ਼ਨ ਵਿਚ ਪੰਜਾਬ ਟ੍ਰੇਡ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਮਰਵਾਹਾ ਪਤਿਤਾਂ ਤੇ ਗੈਰ ਸਿੱਖਾਂ ਨੂੰ ਖੁਦ ਵੋਟਾਂ ਪਾਉਣ ਲਈ ਪ੍ਰੇਰਦੇ ਰਹੇ। ਜਦ ਕਿ ਇਂਥੇ ਤੈਨਾਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਿਜਿਕਸ ਵਿਭਾਗ ਦੇ ਤਜਿੰਦਰ ਮੋਹਨ ਸਿੰਘ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ। ਸਣ ਤੋ ਵਧ ਹਾਸੋਹੀਣੀ ਸਥਿਤੀ ਕੋਟ ਖਾਲਸਾ ਦੇ ਵਿਚ ਪੈਂਦੇ ਬੂਥ ਤੇ ਬਣਂ ਜਿਥੇ ਅਕਾਲੀ ਦਲ ਮਾਨ ਦਾ ਸਾਥ ਛਡ ਕੇ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਛਤਰੀ ਤੇ ਬੈਠੇ ਸਵਿੰਦਰ ਸਿੰਘ ਕੋਟ ਖਾਲਸਾ ਜਿਹੜੈ ਚੋਣ ਐਲਾਣ ਹੁੰਦੇ ਸਾਰ ਹੀ ਬਾਦਲਕਿਆਂ ਦਾ ਚੋਗਾ ਚੁਗ ਗਏ ਸਨ ਖੁਦ ਹੀ ਜਾਅਲੀ ਵੋਟਾਂ ਪਾਉਦੇ ਧਰੇ ਗਏ। ਇਸ ਬੂਥ ਦੇ ਅੰਦਰ ਹੀ ਅਕਾਲੀ ਦਲ ਬਾਦਲ ਦੇ ਕੁਝ ਆਗੂ ਪਗਾਂ ਤੇ ਪੀਲੇ ਪਟਕੇ ਰਖੀ ਬੈਠੇ ਸਨ ਜਿਉਂ ਹੀ ਕਿਸੇ ਪਤਿਤ ਜਾਂ ਗੈਰ ਸਿੱਖ ਨੂੰ ਵੋਟ ਲਈ ਲਿਆਂਦਾਂ ਜਾਂਦਾਂ ਤਾਂ ਪਹਿਲਾਂ ਉਸ ਦੀ ਮੌਕੇ ਤੇ ਹੀ' ਦਸਤਾਰ ਬੰਦੀ ਕੀਤੀ ਜਾਂਦੀ। ਸ਼ਾਮ ਕਰੀਬ ਚਾਰ ਵਜਣ ਤੋ ਕੁਝ ਪਲ ਪਹਿਲਾਂ ਟਿੱਕਾ ਬ੍ਰਿਗੇਡ ਨੇ ਅਮ੍ਰਿਤਸਰ ਕੇਂਦਰੀ ਜੇਲ ਵਿਚ ਬਣੇ ਬੂਥਾਂ ਤੇ ਕਬਜਾ ਕਰ ਲਿਆ। ਅਮ੍ਰਿਤਸਰ ਦੇ ਨਾਲ ਲਗਦੇ ਇਲਾਕੇ ਚੋਗਾਵਾਂ ਵਿਚ ਕਮੇਟੀ ਹਲਕਾ ਰਾਜਾਸਾਂਸੀ ਤੋ ਅਕਾਲੀ ਦਲ ਬਾਦਲ ਦੇ ਉਮੀਦਵਾਰ ਸ੍ਰ ਸੁਰਜੀਤ ਸਿੰਘ ਭਿੱਟੇਵਡ ਨੇ ਵੀ ਆਪਣੇ ਹਲਕੇ ਵਿਚ ਚੰਮ ਦੀਆਂ ਚਲਾਉਂਣ ਵਿਚ ਕੋਈ ਕਸਰ ਬਾਕੀ ਨਹੀ ਛਡੀ। ਅੱਜ ਇਸ ਸੰਬਧੀ ਜਾਣਕਾਰਹ ਦਿੰਦੇ ਾੋਏ ਪੰਥਕ ਮੋਰਚੇ ਦੇ ਉਮੀਦਵਾਰ ਸ੍ਰ ਮਨਦੀਪ ਸਿੰਘ ਰਾਜਾਸਾਂਸੀ ਦੇ ਪਿਤਾ ਸ੍ਰ ਰਘਬੀਰ ਸਿੰਘ ਰਾਜਾਸਾਂਸੀ ਨੇ ਦਸਿਆ ਕਿ ਪੋਲਿੰਗਸ਼ੁਰੂ ਹੁੰਦੇ ਸਾਰ ਹੀ ਸ੍ਰ ਭਿੱਟੇਵਡ ਦੇ ਰਿਸ਼ਤੇਦਾਰਾਂ ਨੇ ਬੂਥਾਂ ਤੇ ਕਬਜਾ ਕਰਕੇ ਵੋਟਾਂ ਭੁਗਤਾਈਆਂ। ਉਨ੍ਹਾਂ ਦਸਿਆ ਕਿ ਅਧਿਕਾਰਤਤ ਤੋਰ ਤੇ ਜਦ ਉਹ ਬੂਥ ਵਿਚ ਦਾਖਲ ਹੋਣ ਲਗੇ ਤਾਂ ਬੂਥ ਤੇ ਤੈਨਾਤ ਪੁਲੀਸ ਅਧਿਕਾਰੀ ਮੁਖਤਿਆਰ ਸਿੰਘ ਨੇ ਉਨ੍ਹਾਂ ਨਾਲ ਗਲਤ ਵਤੀਰਾ ਅਪਣਾਈਆ। ਉਧਰ ਸਰਕਾਰੀ ਤੋਰ ਤੇ ਜਾਣਕਾਰੀ ਦਿੰਦੇ ਹੋਏ ਦਸਿਆ ਗਿਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (ਬੋਰਡ) ਦੇ 7 ਚੋਣ ਹਲਕਿਆਂ ਵਿੱਚ ਵੋਟਾਂ ਪਾਉਣ ਦਾ ਕੰਮ ਅੱਜ ਪੂਰੇ ਅਮਨ ਅਮਾਨ ਨਾਲ ਸੰਪਨ ਹੋਇਆ।


ਬਠਿੰਡਾ - ਅੱਜ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਚੋਣਾਂ ਵਿਚ ਬਾਦਲਕਿਆਂ ਵਲੋਂ ਕਿਆਸੀ ਜਾ ਰਹੀ ਵੱਡੀ ਜਿੱਤ ਦੇ ਪਿੱਛੇ ਵੀ ਪਤਿਤ ਵੋਟਰਾਂ ਦਾ ਵੱਡਾ ਯੋਗਦਾਨ ਰਹਿਣਾ ਹੈ। ਹਾਲਾਂਕਿ ਸਿੱਧੇ ਤੌਰ 'ਤੇ ਕੇਂਦਰ ਸਰਕਾਰ, ਚੋਣ ਕਮਿਸ਼ਨਰ ਜਾਂ ਫਿਰ ਅਦਾਲਤਾਂ ਵਲੋਂ ਸ਼ਹਿਜਧਾਰੀ ਸਿੱਖਾਂ ਨੂੰ ਵੋਟ ਦਾ ਅਧਿਕਾਰ ਨਹੀਂ ਦਿਤਾ ਗਿਆ ਪ੍ਰੰਤੂ ਅੱਜ ਹੋਈਆਂ ਚੋਣਾਂ ਨੂੰ ਦੇਖ ਕੇ ਕੋਈ ਵੀ ਨਿਰਪੱਖ ਦਰਸ਼ਕ ਇਹ ਨਹੀਂ ਕਹਿ ਸਕਦਾ ਕਿ ਇਨ੍ਹਾਂ ਚੋਣਾਂ ਵਿਚ ਕੇਸਾਧਾਰੀ ਵੋਟਰਾਂ ਦੀ ਵੱਡੀ ਭੂਮਿਕਾ ਰਹੀ ਹੈ ਕਿਉਂਕਿ ਹਰ ਹਲਕੇ ਵਿਚ 25-30 ਫ਼ੀ ਸਦੀ ਕੇਸਾਧਾਰੀ ਵੋਟਰਾਂ ਨੂੰ ਛੱਡ ਬਾਕੀ ਸਾਰੇ ਵੋਟਰ ਪਤਿਤ ਸਿੱਖ ਹੀ ਸਨ ਜਿਨ੍ਹਾਂ ਨੇ ਅੱਜ ਮੌਕੇ ਦੀ ਨਜ਼ਾਕਤ ਮੁਤਾਬਕ ਸਿਰਾਂ ਉਪਰ ਕੱਪੜੇ ਬੰਨ੍ਹ ਕੇ ਵੋਟਾਂ ਵਿਚ ਹਿੱਸਾ ਲਿਆ। ਹਾਲਾਂਕਿ ਚੋਣ ਕਮਿਸ਼ਨਰ ਵਲੋਂ ਇਨ੍ਹਾਂ ਚੋਣਾਂ ਵਿਚ ਸਿਰਫ਼ ਕੇਸਾਧਾਰੀ ਵੋਟਰਾਂ ਦੀ ਵੋਟ ਹੀ ਪਵਾਉਣ ਦੇ ਸਖ਼ਤ ਆਦੇਸ਼ ਦਿਤੇ ਸਨ ਪ੍ਰੰਤੂ ਹਰੇਕ ਬੂਥ ਉਪਰ ਘੋਨੇ ਮੋਨੇ ਵੋਟਰਾਂ ਦੀਆਂ ਹੀ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਬਾਦਲ ਦਲ ਦੇ ਨਾਲ ਨਾਲ ਸਹਿਜਧਾਰੀਆਂ ਦੀਆਂ ਵੋਟਾਂ ਪਵਾਉਣ ਲਈ ਬਾਕੀ ਦੀਆਂ ਧਿਰਾਂ ਦੀ ਵੀ ਸਹਿਮਤੀ ਬਣੀ ਹੋਈ ਸੀ ਜਿਸ ਕਾਰਨ ਬਿਨਾਂ ਕਿਸੇ ਡਰ ਭੈਅ ਦੇ ਸਹਿਜਧਾਰੀ ਵੋਟਰ ਅਪਣੀ ਵੋਟ ਪਾਉਂਦੇ ਰਹੇ। ਸੂਤਰਾਂ ਅਨੁਸਾਰ ਚੋਣ ਕਮਿਸ਼ਨ ਵਲੋਂ ਕੇਸਾਧਾਰੀ ਸਿੱਖਾਂ ਦੀਆਂ ਵੋਟਾਂ ਬਾਰੇ ਭੇਜਿਆ ਗਿਆ ਨੋਟੀਫ਼ਿਕੇਸ਼ਨ ਵੀ ਹਲਕੇ ਦੇ ਚੋਣ ਅਧਿਕਾਰੀਆਂ ਨੂੰ ਉਸ ਸਮੇਂ ਹੀ ਦਿਤਾ ਗਿਆ ਜਦ ਸਾਰੀਆਂ ਪੋਲਿੰਗਪਾਰਟੀਆਂ ਅਪਣੇ ਬੂਥਾਂ ਵਲ ਰਵਾਨਾ ਹੋ ਗਈਆਂ ਸਨ। ਜਿਸ ਦੇ ਚਲਦੇ ਉਨ੍ਹਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅੱਗੇ ਦਿਤੀਆਂ ਹੀ ਨਹੀਂ ਜਾ ਸਕੀਆਂ। ਕਈ ਅਧਿਕਾਰੀਆਂ ਨੇ ਵੀ ਅਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦਸਿਆ ਕਿ ਬਾਦਲ ਅਤੇ ਬਾਕੀ ਧਿਰਾਂ ਵਲੋਂ ਕੁੱਝ ਇਕ ਥਾਵਾਂ ਨੂੰ ਛੱਡ ਗ਼ੈਰ ਕੇਸਾਧਾਰੀ ਵੋਟਰਾਂ ਵਲੋਂ ਵੋਟਾਂ ਪਾਉਣ ਬਾਰੇ ਕੋਈ ਸ਼ਿਕਾਇਤ ਹੀ ਨਹੀਂ ਕੀਤੀ ਗਈ। ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਬੇਸੱਕ ਵਿਰੋਧੀ ਧਿਰਾਂ ਦੇ ਸਮਰਥਕਾਂ ਵਿਚ ਸ਼ਹਿਜਧਾਰੀ ਸਨ ਪ੍ਰੰਤੂ ਜ਼ਿਆਦਾ ਗਿਣਤੀ ਬਾਦਲ ਦਲ ਵਿਚ ਹੀ ਸੀ। ਜ਼ਿਲ੍ਹੇ ਦੇ ਪਿੰਡ ਸੁਖਲਧੀ ਵਿਖੇ ਸਵੇਰੇ ਸਾਢੇ 9 ਵਜੇ ਤਕ ਭੁਗਤੀਆਂ 83 ਵੋਟਾਂ ਵਿਚੋਂ 78 ਸਹਿਜਧਾਰੀਆਂ ਦੀਆਂ ਸਨ। ਅਜਿਹਾ ਹਾਲ ਬਾਕੀ ਦੇ ਪੋਲਿੰਗਸਟੇਸ਼ਨਾਂ ਉਪਰ ਆਮ ਦੇਖਣ ਨੂੰ ਮਿਲਿਆ। ਜਿਸ ਦੇ ਚਲਦੇ ਬਾਦਲ ਦਲ ਸਹਿਜਧਾਰੀਆਂ ਦੀ ਆੜ ਵਿਚ ਪਹਿਲਾਂ ਹੀ ਘੋਨੇ ਮੋਨੇ ਵੋਟਰਾਂ ਦੀਆਂ ਵੋਟਾਂ ਬਣਾ ਕੇ ਲਾਹਾ ਖੱਟਣ ਵਿਚ ਸਫ਼ਲ ਰਿਹਾ।

ਚੰਡੀਗੜ੍ਹ - ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੰਡੀਗੜ੍ਹ ਤੋਂ ਮੈਂਬਰੀ ਲਈ ਚਾਰਕੋਨੀ ਟੱਕਰ ਵਿਚ ਬੀਬੀ ਹਰਜਿੰਦਰ ਕੌਰ ਜੋ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਉਮੀਦਵਾਰ ਸੀ, ਚੰਡੀਗੜ੍ਹ ਅਕਾਲੀ ਦਲ ਦੇ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਤੋਂ ਅਪੁਸ਼ਟ ਖ਼ਬਰਾਂ ਅਨੁਸਾਰ 250-300 ਵੋਟਾਂ ਨਾਲ ਅੱਗੇ ਹੈ। ਇਹ ਫ਼ਰਕ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਕੁੱਝ ਬੂਥਾਂ ਦੀ ਗਿਣਤੀ ਪ੍ਰਾਪਤ ਨਹੀਂ ਹੋਈ। ਤੀਜੇ ਨੰਬਰ ਉਤੇ ਪ੍ਰਾਪਤ ਵੋਟਾਂ ਦੀ ਗਿਣਤੀ ਅਨੁਸਾਰ ਗੁਲਾਬ ਸਿੰਘ ਮਨੀਮਾਜਰਾ ਹੈ ਅਤੇ ਚੌਥੇ ਸਥਾਨ ਉਤੇ ਪੰਥਕ ਮੋਰਚੇ ਦੇ ਉਮੀਦਵਾਰ ਰਾਜਿੰਦਰ ਸਿੰਘ ਰਾਜੂ ਹਨ। ਗੁਰਨਾਮ ਸਿੰਘ ਸਿੱਧੂ ਨੇ ਟੈਲੀਫ਼ੋਨ 'ਤੇ ਦਸਿਆ ਕਿ ਉਸ ਦੀਆਂ ਵੋਟਾਂ ਨੂੰ ਧਨਾਸ ਵਿਚ ਕਾਕਾ ਸਿੰਘ ਧਨਾਸ ਅਤੇ ਮਨੀਮਾਜਰਾ ਤੋਂ ਗੁਲਾਬ ਸਿੰਘ ਮਨੀਮਾਜਰਾ ਨੇ ਬਹੁਤ ਖੋਰਾ ਲਾਇਆ ਹੈ ਜਿਸ ਕਰ ਕੇ ਉਹ ਪਹਿਲੇ ਸਥਾਨ ਤੋਂ ਖਿਸਕ ਕੇ ਦੂਜੇ ਨੰਬਰ 'ਤੇ ਆ ਗਿਆ ਹੈ। ਸੈਕਟਰ 7, ਸੈਕਟਰ 26, ਬਾਪੂ ਧਾਮ ਕਾਲੋਨੀ, ਪੁਲਿਸ ਲਾਈਨ ਕਾਲੋਨੀ ਆਦਿ ਦੇ ਬੂਥ ਨੰਬਰ 1 ਵਿਚ ਇਕ ਅੰਦਾਜ਼ੇ ਅਨੁਸਾਰ ਹਰਜਿੰਦਰ ਕੌਰ ਨੂੰ 141, ਸਿੱਧੂ ਨੂੰ 51, ਗੁਲਾਬ ਸਿੰਘ ਨੂੰ 5 ਵੋਟਾਂ ਪ੍ਰਾਪਤ ਹੋਣ ਦੀ ਖ਼ਬਰ ਮਿਲੀ ਹੈ। ਇਵੇਂ ਹੀ ਬੂਥ ਨੰ. 2 ਸੈਕਟਰ 4, 5, 6, 8, 9, ਕੈਂਬਵਾਲਾ ਆਦਿ ਵਿਚ ਬੀਬੀ ਨੂੰ 22, ਸਿੱਧੂ ਨੂੰ 71, ਬਡਹੇੜੀ ਨੂੰ 5 ਤੇ ਗੁਲਾਬ ਸਿੰਘ ਨੂੰ 1 ਵੋਟ ਮਿਲੀ ਹੈ। ਸੈਕਟਰ 1, 2, 3, 10, 11, 12, ਪੀ.ਜੀ.ਆਈ. ਕਾਲੋਨੀ ਦੇ ਬੂਥ ਨੰ: 3 ਵਿਚ ਬੀਬੀ ਨੂੰ 37, ਸਿੱਧੂ ਨੂੰ 43, ਰਾਜੂ ਨੂੰ 7 ਤੇ ਗੁਲਾਬ ਸਿੰਘ ਨੂੰ 4 ਵੋਟਾਂ ਪ੍ਰਾਪਤ ਹੋਈਆਂ ਹਨ। ਬੂਥ ਨੰ. 7 ਜਿਸ ਵਿਚ ਸੈਕਟਰ 27, 28, 29, 30 ਆਉਂਦੇ ਹਨ ਵਿਚ ਹਰਜਿੰਦਰ ਕੌਰ ਨੇ 204, ਸਿੱਧੂ ਨੇ 280 ਤੇ ਗੁਲਾਬ ਸਿੰਘ ਨੇ 24 ਵੋਟਾਂ ਬਟੋਰੀਆਂ ਦਸੀਆਂ ਜਾ ਰਹੀਆਂ ਹਨ। ਬੂਥ ਨੰ. 11 ਸੈਕਟਰ 40, 41, 42, ਅਟਾਵਾ ਵਿਚ ਬੀਬੀ ਨੂੰ 412, ਸਿੱਧੂ ਨੰ: 178, ਗੁਲਾਬ ਸਿੰਘ ਨੂੰ 7 ਵੋਟਾਂ ਅਤੇ ਬੂਥ ਨੰ. 12 ਵਿਚ ਬੀਬੀ ਨੂੰ 203, ਸਿੱਧੂ ਨੂੰ 22, ਰਾਜਿੰਦਰ ਸਿੰਘ ਨੂੰ 207 ਤੇ ਗੁਲਾਬ ਸਿੰਘ ਨੂੰ 5 ਵੋਟਾਂ, ਬੂਥ ਨੰ. 13 ਜਿਸ ਵਿਚ ਸੈਕਟਰ 43, ਸੈਕਟਰ 44 ਹਨ ਵਿਚ ਬੀਬੀ ਨੂੰ 288, ਸਿੱਧੂ ਨੂੰ 171, ਗੁਲਾਬ ਸਿੰਘ ਨੂੰ 4 ਅਤੇ ਬੂਥ ਨੰ: 14 ਅਰਥਾਤ ਸੈਕਟਰ 45, ਬੁੜੈਲ, ਲੇਬਰ ਕਲੌਨੀ 5 ਵਿਚ ਬੀਬੀ ਨੂੰ 239, ਸਿੱਧੂ ਨੂੰ 134, ਰਾਜਿੰਦਰ ਸਿੰਘ ਨੂੰ 27 ਤੇ ਗੁਲਾਬ ਸਿੰਘ ਨੂੰ 31 ਵੋਟਾਂ ਪ੍ਰਾਪਤ ਹੋਣ ਦਾ ਪਤਾ ਲੱਗਾ ਹੈ। ਇੰਜ ਹੀ ਸੈਕਟਰ 31, 46, 47, 48, 49, 50 ਬੂਥ ਨੰ. 15 ਵਿਚ ਬੀਬੀ ਨੂੰ 393, ਸਿੱਧੂ ਨੂੰ 63 ਤੇ ਗੁਲਾਬ ਸਿੰਘ ਨੂੰ 12 ਵੋਟਾਂ ਪ੍ਰਾਪਤ ਹੋਈਆਂ ਅਤੇ ਬੂਥ ਨੰ. 16 ਜਿਸ ਵਿਚ ਧਨਾਸ, ਮਿਲਕ ਕਾਲੋਨੀ, ਸਾਰੰਗਪੁਰ, ਖੁੱਡਾ ਲਹੌਰਾ, ਖੁੱਡਾ ਜੱਸੂ ਪੈਂਦਾ ਹੈ, ਵਿਚ ਬੀਬੀ ਨੂੰ 28, ਸਿੱਧੂ ਨੰ: 165, ਰਾਜਿੰਦਰ ਸਿੰਘ ਨੂੰ 31, ਗੁਲਾਬ ਸਿੰਘ ਨੂੰ 9, ਪਰ ਕਾਕਾ ਸਿੰਘ ਧਨਾਸ ਨੇ ਇਥੋਂ 674 ਵੋਟ ਪ੍ਰਾਪਤ ਕੀਤੀਆਂ। ਬੂਥ ਨੰ. 22 ਜਿਸ ਵਿਚ ਕਿਸ਼ਨਗੜ੍ਹ, ਭਗਵਾਨਪੁਰਾ, ਐਨ.ਏ.ਸੀ. ਮਨੀਮਾਜਰਾ, ਡੇਹਰਾ ਸਾਹਿਬ ਗੁਰਦਵਾਰਾ ਪੈਂਦਾ ਵਿਚ ਗੁਲਾਬ ਸਿੰਘ ਨੇ ਲੀਡ ਲਈ ਅਤੇ 297 ਵੋਟਾਂ ਪ੍ਰਾਪਤ ਕੀਤੀਆਂ ਜਦਕਿ ਬੀਬੀ ਨੂੰ 40, ਸਿੱਧੂ ਨੂੰ 49 ਵੋਟਾਂ ਮਿਲੀਆਂ ਹਨ। ਇੰਜ ਹੀ ਬੂਥ ਨੰ. 23 ਜਿਸ ਵਿਚ ਮਨੀਮਾਜਰਾ ਪੀਪਲੀ ਵਾਲਾ ਟਾਊਨ, ਨਗਲਾ ਬਸਤੀ, ਸਾਂਤੀ ਨਗਰ, ਦੁੱਖ ਭੰਜਨ ਡੇਰਾ ਮਨੀਮਾਜਰਾ ਪੈਂਦਾ ਹੈ, ਵਿਚ ਬੀਬੀ ਨੰ. 127, ਸਿੱਧੂ ਨੂੰ 197 ਗੁਲਾਬ ਸਿੰਘ ਨੇ 171 ਵੋਟਾਂ ਪ੍ਰਾਪਤ ਹੋਈਆਂ ਹਨ। ਵੋਟਾਂ ਪੈਣ ਦਾ ਕੰਮ ਭਾਵੇਂ ਅਮਨ ਅਮਾਨ ਨਾਲ ਹੋ ਗਿਆ ਹੈ ਪ੍ਰੰਤੂ ਵੋਟ ਪਾਉਣ ਵਾਲੇ ਨਿਰੋਲ ਸਿੱਖ ਨਹੀਂ ਕਹੇ ਜਾ ਸਕਦੇ। ਅਸਲ ਸਥਿਤੀ ਦਾ ਪ²ਤਾ ਭਾਵੇਂ 22 ਤਰੀਕ ਨੂੰ ਲੱਗੇਗਾ ਪਰ ਬੂਥ ਵਾਰ ਗਿਣਤੀ ਕਰ ਕੇ ਵੋਟਾਂ ਨੂੰ ਸੀਲ ਕਰ ਕੇ ਇਕੱਠਾ ਕੀਤਾ ਗਿਆ ਹੈ ਅਤੇ ਹਾਲ ਦੀ ਘੜੀ ਨਤੀਜਾ ਐਲਾਨਿਆ ਨਹੀਂ ਗਿਆ ਪਰ ਜੇਤੂ ਉਮੀਦਵਾਰ ਜ਼ਸਨਾਂ ਵਿਚ ਰੁੱਝਿਆ ਹੋਇਆ ਹੈ । ਬੀਬੀ ਹਰਜਿੰਦਰ ਕੌਰ ਦਾ ਕਹਿਣਾ ਹੈ ਕਿ ਵੋਟਰਾਂ ਨੇ ਵੋਟਾਂ ਦਾ ਸਹੀ ਇਸਤੇਮਾਲ ਕੀਤਾ ਹੈ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top