Share on Facebook

Main News Page

ਪਖੰਡੀ ਸਾਧ ਅਮਰ ਸਿੰਘ ਬੜੂੰਦੀ ਦੀ ਐਡਮਿੰਟਨ ਫ਼ੇਰੀ ਦਾ ਜਾਗਰੂਕ ਸੰਗਤਾਂ ਵਲੋਂ ਵਿਰੋਧ ਕਾਰਨ ਪ੍ਰੋਗਰਾਮ ਰੱਦ

ਐਡਮਿੰਟਨ 18 ਸਤੰਬਰ 2011: ਫ਼ੇਸ ਬੁਕ ਤੇ ਇਕ ਛੋਟੇ ਜਿਹੇ ਗਰੁਪ ‘ਅਖੌਤੀ ਸੰਤਾਂ ਦੇ ਕੌਤਕ’ ਨੂੰ ਸ਼ੁਰੂ ਕਰਨ ਲਗਿਆਂ ਸ਼ਇਦ ਇਨ੍ਹਾਂ ਨੂੰ ਆਪ ਵੀ ਇਹ ਭਰੋਸਾ ਨਹੀਂ ਹੋਵੇਗਾ ਕਿ ਕਦੀ ਸਾਡੇ ਵਲੋਂ ਚਲਾਈ ਇਹ ਮੁਹਿੰਮ ਇੰਨਕਲਾਬ ਬਣ ਜਾਵੇਗੀ। ਪਰ ਅੱਜ ਇਹ ਸਚ ਹੋ ਰਿਹਾ ਹੈ। ਇਸ ਗਰੁੱਪ ਦੀ ‘ਸਿੰਘ ਸਭਾ ਇੰਟਰਨੈਸ਼ਨਲ’ ਵਲੋਂ ਸਰੀ ਵਿਚ ਕਰਵਾਈ ਗੁਰਮਤ ਕਾਨਫਰੰਸ ਵਿਚ ਸ਼ਮੂਲੀਅਤ ਨੇ ਇੱਕ ਨਵੀਂ ਲਹਿਰ ਨੂੰ ਜਨਮ ਦਿੱਤਾ ਹੈ। ਗਰੁਪ ਵਲੋਂ ਕਾਨਫਰੰਸ ਵਿਚ ਭਾਗ ਲੈਣ ਤੋਂ ਇਲਾਵਾ ਦੋ ਗੁਰੂਘਰਾਂ ਵਿਚ ਹਾਜ਼ਰੀ ਲਵਾਈ ਗਈ। ਜਿਥੇ ਇਨ੍ਹਾਂ ਨੇ ਆਪਣੇ ਕਾਰਜ ਨੂੰ ਬੜੀ ਸੰਜੀਦਗੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ। ਅੱਜ ਜੋ ਕਦਮ ਇਨ੍ਹਾਂ ਵੀਰਾਂ ਨੇ ਐਡਮਿੰਟਨ ਵਿਚ ਚੁੱਕਿਆ ਹੈ ਉਹ ਆਉਣ ਵਾਲੇ ਦਿਨਾਂ ਵਿਚ ਐਡਮਿੰਟਨ ਵਾਸੀਆਂ ਲਈ ਵੀ ਇੱਕ ਚਰਚਾ ਦਾ ਵਿਸ਼ਾ ਬਣੇਗਾ। ਜਿਥੇ ਇਕ ਗੁਰਦੁਆਰੇ ਵਿਚ ਪ੍ਰਬੰਧਕ ਵਲੋਂ ਸਾਧ ਅਮਰ ਸਿੰਘ ਬੜੂੰਦੀ ਨੂੰ ਸਦਿਆ ਗਿਆ ਸੀ, ਜਿਸ ਬਾਰੇ ਕਮੇਟੀ ਨੂੰ ਪਹਿਲਾਂ ਪਤਾ ਨਹੀਂ ਸੀ। ਪਰ ਜਦੋਂ ‘ਅਖੌਤੀ ਸੰਤਾ ਦੇ ਕੌਤਕ’ ਗਰੁਪ ਵਲੋਂ ਇਸ ਸਾਧ ਬਾਰੇ ਕਮੇਟੀ ਨੂੰ ਜਾਣਕਾਰੀ ਦਿੱਤੀ ਗਈ ਤਾਂ ਉਨ੍ਹਾਂ ਨੇ ਇਸ ਸਾਧ ਦਾ ਪ੍ਰੌਗਰਾਮ ਕੈਂਸਲ ਕਰ ਦਿੱਤਾ। ਜਿਸ ਵਿਚ ਵੀਰ ਕੁਲਦੀਪ ਸਿੰਘ ਰੇਡੀਓ ਸ਼ੇਰੇ ਪੰਜਾਬ ਨੇ ਵੀ ਖ਼ਾਸ ਰੋਲ ਪਲੇਅ ਕੀਤਾ। ਕੁਲਦੀਪ ਸਿੰਘ ਨੇ ਜਦੋਂ ਲੋਕਾਂ ਲਈ ਲਾਈਨਾਂ ਖੋਲੀਆਂ ਤਾਂ ਜਿਵੇਂ ਸਾਧ ਦੇ ਖਿਲਾਫ਼ ਹੜ੍ਹ ਜਿਹਾ ਆ ਗਿਆ। ਸਾਧ ਦੇ ਝੰਬੇ ਕਈ ਸਰੋਤੇ ਆਪਣੀ ਵਿਥਿਆ ਸੁਣਾਉਣ ਲਈ ਕਾਹਲੇ ਨਜ਼ਰ ਆਏ।

ਇਨ੍ਹਾਂ ਵਲੋ ਅਰੰਭੇ ਸੰਘਰਸ਼ ਨੂੰ ਹੋਰ ਅਖਬਾਰ ਅਤੇ ਰੇਡੀਓ ਸਟੇਸ਼ਨ ਜੋ ਪਹਿਲਾਂ ਦੱਬਵੀਂ ਜ਼ੁਬਾਨ ਵਿੱਚ ਗੱਲ ਕਰਦੇ ਸਨ, ਅੱਜ ਖੁੱਲ ਕੇ ਇਨ੍ਹਾਂ ਵਲੋਂ ਕੀਤੇ ਕਾਰਜਾਂ ਨਾਲ ਆ ਖੜੇ ਹੋਏ ਹਨ। ਜਿਸ ਦਾ ਗਰੁਪ ਵਲੋਂ ਤਹਿ ਦਿਲੋਂ ਧੰਨਵਾਦ ਅਤੇ ਸਵਾਗਤ ਕੀਤਾ ਗਿਆ। ਉਨ੍ਹਾਂ ਦਸਿਆ ਕਿ ‘‘ਵੀਰ ਕੁਲਦੀਪ ਸਿੰਘ ਰੇਡੀਓ ਸ਼ੇਰ ਏ ਪੰਜਾਬ, ਗੁਰਪ੍ਰੀਤ ਲੱਕੀ ਸਹੋਤਾ ਹੋਰਾਂ ਦਾ ਸਾਡੇ ਇਸ ਗਰੁੱਪ ਦੇ Active ਮੈਂਬਰ ਹੋਣਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਉਮੀਦ ਹੈ, ਆਉਣ ਵਾਲੇ ਦਿਨਾਂ ਵਿਚ ਦੂਜੇ ਅਖਬਾਰ ਅਤੇ ਰੇਡੀਓ ਸਟੇਸ਼ਨ ਵੀ ਸਾਡੀ ਇਸ ਲੜਾਈ ਵਿਚ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣਗੇ। ਅੱਜ ਦੀ ਐਡਮਿੰਟਨ ਵਿੱਚ ਹੋਈ ਸਾਡੀ ਜਿੱਤ ਲਈ ਸਾਡੇ ਸਾਰੇ ਵੀਰ ਭੈਣਾਂ ਵਧਾਈ ਦੇ ਹੱਕਦਾਰ ਹਨ’’।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top