ਅਨੰਦਪੁਰ
ਸਾਹਿਬ ( ) 18 ਸਤੰਬਰ ਨੂੰ ਹੋ ਰਹੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਸਿੱਖ
ਮਿਸ਼ਨਰੀ ਕਾਲਜ ਦੇ ਪਿੰ੍ਰ. ਸੁਰਿੰਦਰ ਸਿੰਘ ਦੇ ਹੱਕ ਵਿੱਚ ਸਿੱਖ ਮਿਸ਼ਨਰੀ ਨੌਜਵਾਨਾਂ ਵੱਲੋਂ ਇਲਾਕੇ
ਦੇ ਸਮੂਹ ਵੋਟਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਹੈ ਕਿ 18 ਸਤੰਬਰ ਨੂੰ
ਪ੍ਰਿੰ. ਸਾਹਿਬ ਦੇ ਹੱਕ ਵਿੱਚ ਵੱਧ ਤੋਂ ਵੱਧ
ਵੋਟਿੰਗ ਕਰਕੇ ਉਹਨਾਂ ਨੂੰ ਅਨੰਦਪੁਰ ਸਾਹਿਬ ਸੀਟ ਤੋਂ ਬਹੁਮਤ ਨਾਲ ਜਿਤਾਇਆ ਜਾਵੇ।
ਨੌਜਵਾਨ ਮਿਸ਼ਨਰੀ ਪ੍ਰਚਾਰਕਾਂ ਵਿੱਚ ਸ਼ਾਮਿਲ ਸ. ਗੁਰਚਰਨ ਸਿੰਘ, ਸ.
ਪਵਿੱਤਰਜੀਤ ਸਿੰਘ ਰਤਨ, ਸ. ਜਸਵਿੰਦਰ ਸਿੰਘ ਚਵਰੇਵਾਲ, ਗਿਆਨੀ ਗੁਰਮੁੱਖ ਸਿੰਘ ਧੰਦੋਈ, ਸ.
ਜਤਿੰਦਰ ਸਿੰਘ, ਸ. ਹਰਸ਼ਰਨ ਸਿੰਘ, ਸ. ਗੁਰਮੀਤ ਸਿੰਘ ਅਤੇ ਸਿੱਖ ਚਿੰਤਕ ਸ. ਇਕਵਾਕ ਸਿੰਘ ਪੱਟੀ
ਨੇ ਜਾਰੀ ਕੀਤੇ ਸਾਂਝੇ ਬਿਆਨ ਵਿੱਚ ਕਿਹਾ ਕਿ ਅੱਜ ਲੋੜ ਹੈ ਕਿ ਗੁਰਦੁਆਰਾ ਸਾਹਿਬਾਨਾਂ ਵਿੱਚ
ਗੁਰਮਤਿ ਸਿਧਾਂਤਾਂ ਨੂੰ ਪਹਿਲ ਦੇ ਆਧਾਰ ਤੇ ਲਾਗੂ ਕਰੀਏ ਪਰ ਇਹ ਸੱਭ ਤਾਂ ਹੀ ਹੋ ਸਕੇਗਾ ਜੇਕਰ
ਅਸੀਂ ਇਸ ਵਾਰ ਚੋਣਾਂ ਵਿੱਚ ਯੋਗ ਗੁਰਸਿੱਖ ਅਤੇ ਗੁਰਮਤਿ ਦੇ ਧਾਰਨੀ ਉਮੀਦਵਾਰਾਂ ਨੂੰ ਜਿਤਾ ਕੇ
ਗੁਰਦੁਆਰਾ ਪ੍ਰਬੰਧ ਯੋਗ ਹੱਥਾਂ ਵਿੱਚ ਦੇਵਾਂਗੇ। ਸ. ਪੱਟੀ ਨੇ ਕਿਹਾ ਕਿ ਇਸ ਲਈ ਲੋੜ ਹੈ ਕਿ
ਅਨੰਦਪੁਰ ਸਾਹਿਬ ਤੋਂ ਪ੍ਰਿੰ. ਸੁਰਿੰਦਰ ਸਿੰਘ ਅਤੇ ਪੰਜਾਬ ਵਿੱਚ ਚੋਣਾਂ
ਲੜ ਰਹੇ ਹਰ ਗੁਰਸਿੱਖ ਦੀ ਮਦਦ ਕੀਤੀ ਜਾਵੇ।
ਇਸ ਮੌਕੇ ਉਹਨਾਂ ਤੋਂ ਇਲਾਵਾ ਸ. ਭੁਪਿੰਦਰ ਸਿੰਘ, ਸ. ਮਨਜੀਤ ਸਿੰਘ ਮੰਨਣ,
ਸ. ਗੁਰਮੀਤ ਸਿੰਘ, ਸ. ਰਵਿੰਦਰ ਸਿੰਘ ਆਦਿ ਹਾਜ਼ਰ ਸਨ।