Share on Facebook

Main News Page

ਸ਼੍ਰੋਮਣੀ ਖਾਲਸਾ ਪੰਚਾਇਤ ਵੱਲੋਂ ਪੰਥਕ ਮੋਰਚੇ ਦੇ ਹੱਕ ਵਿੱਚ ਕੀਤਾ ਗਿਆ ਸਮਾਗਮ ‘ਪੰਥ ਦੀ ਪਹਿਚਾਣ’ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਪੰਥਕ ਮੋਰਚੇ ਲਈ ਲੋਕ ਲਹਿਰ ਪੈਦਾ ਕਰੇਗਾ

18 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋ ਰਹੀਆਂ ਚੋਣਾਂ ਨੂੰ ਮੁੱਖ ਰੱਖ ਕੇ ਪੰਥਕ ਮੋਰਚੇ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਸ਼੍ਰੋਮਣੀ ਖਾਲਸਾ ਪੰਚਾਇਤ ਵੱਲੋਂ ਲੁਧਿਆਣਾ ਜਿਲੇ ਦੇ ਪਿੰਡ ਦੁੱਗਰੀ ਵਿਖੇ ਇਕ ਪੰਥਕ ਸਮਾਗਮ ‘ਪੰਥ ਦੀ ਪਹਿਚਾਣ’ ਕਰਵਾਇਆ ਗਿਆ ਜਿਸ ਵਿੱਚ ਪੰਥਕ ਮੋਰਚੇ ਦੇ ਉਮੀਦਵਾਰ ਸ.ਇਕਬਾਲ ਸਿੰਘ ਜੰਡਿਆਲੀ, ਸ.ਸਤਵਿੰਦਰ ਸਿੰਘ ਸਹਾਨੇਵਾਲ, ਬੀਬੀ ਪਰਮਿੰਦਰਪਾਲ ਕੌਰ ਪਤਨੀ ਸ਼ਹੀਦ ਡਾ.ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਗੋਸ਼ਾ, ਉਘੇ ਸਮਾਜ ਸੇਵੀ ਸ.ਜਸਬੀਰ ਸਿੰਘ ਜੱਸਲ, ਦਿੱਲੀ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਬਲੀਏਵਾਲ ਸਮੇਤ ਸਿੱਖ ਸੰਗਤ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਸ.ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸੈਕੜੇ ਸਾਥੀਆਂ ਸਮੇਤ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ।

ਇਸ ਸਮਾਗਮ ਵਿੱਚ ਸ਼ਾਮਲ ਪੰਥਕ ਉਮੀਦਵਾਰਾਂ, ਪੰਥਕ ਸ਼ਖਸ਼ੀਅਤਾਂ ਅਤੇ ਸਿੱਖ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਮੁਖੀ ਪੰਚ ਸ.ਚਰਨਜੀਤ ਸਿੰਘ ਖਾਲਸਾ ਨੇ ਕਿਹਾ ਕੇ ਅੱਜ ਸਿੱਖ ਸੰਗਤਾਂ ਦਾ ਮੁੱਢਲਾ ਫਰਜ ਇਹ ਹੈ ਕਿ ਉਹ ਪੰਥ ਦੀ ਪਹਿਚਾਣ ਕਰਨ 1920 ਦੇ ਦੋਰਾਨ ਸਿੱਖ ਕੌਮ ਵਿੱਚ ਰਾਜਸੀ ਤਾਕਤ ਪੈਦਾ ਕਰਨ ਲਈ ਹੋਂਦ ਵਿੱਚ ਆਏ ਸ਼੍ਰਮਣੀ ਅਕਾਲੀ ਦਲ ਅਤੇ ਸਿੱਖ ਗੁਰਧਾਮਾ ਦਾ ਪ੍ਰਬੰਧ ਚਲਾਉਣ ਲਈ ਭਾਰੀ ਕੁਰਬਾਨੀਆਂ ਰਾਹੀ ਵਜੂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਖ ਲੀਡਰਸ਼ਿਪ ਆਪਣੇ ਵਿਰਸੇ, ਆਪਣੇ ਧਰਮ ਅਤੇ ਸਿੱਖੀ ਸਿਧਾਤਾਂ ਨੂੰ ਤਿਲਾਜਲੀ ਦੇ ਚੁੱਕੀ ਹੈ ਮੋਜੂਦਾ ਅਖੋਤੀ ਅਕਾਲੀ ਲੀਡਰਸ਼ਿਪ ਵਿੱਚ ਗੁਰੂ ਦੀ ਥਾਂ ਗੋਲਕ ਪ੍ਰਸਤੀ ਆ ਗਈ ਹੈ, ਪੰਥ ਪ੍ਰਸਤੀ ਦੀ ਥਾਂ ਪ੍ਰਵਾਰ ਪ੍ਰਸਤੀ ਨੇ ਲੈ ਲਈ ਹੈ, ਧਰਮ ਪ੍ਰਸਤੀ ਦੀ ਥਾਂ ਧੜਾ ਪ੍ਰਸਤੀ ਭਾਰੂ ਹੋ ਚੁੱਕੀ ਹੈ, ਕੌਮੀ ਪ੍ਰਾਪਤੀ ਜਾਂ ਕੌਮੀ ਨਿਸ਼ਾਨਾ ਸਿਰਫ ਕੁਰਸੀ ਬਣ ਕੇ ਹੀ ਰਹਿ ਗਿਆ ਹੈ।

ਚਰਨਜੀਤ ਸਿੰਘ ਖਾਲਸਾ ਨੇ ਕਿਹਾ ਸਿੱਖ ਸ਼ਹੀਦਾ ਦੇ ਖੂਨ ਨਾਲ ਰਤੀਆਂ ਉਪਰੋਕਤ ਦੋਨੋ ਜੱਥੇਬੰਦੀਆਂ ਵਿੱਚ ਨਿਘਾਰ 1970 ਤੋ ਉਸ ਸਮੇਂ ਸ਼ੁਰੂ ਹੋਇਆ ਜਦੋਂ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਿਆ ਅਤੇ ਪੰਜਾਬ ਦੀ ਧਰਤੀ ਤੇ ਪਹਿਲੀ ਵਾਰ ਝੂਠੇ ਪੁਲਿਸ ਮੁਕਾਬਲਿਆ ਦੀ ਸ਼ੁਰੂਆਤ ਹੋਈ ਜਿਸ ਵਿੱਚ 38 ਸਿੱਖਾਂ ਦਾ ਕਤਲ ਕੀਤਾ ਗਿਆ ਜਿਸ ਵਿੱਚ ਇਕ ਸੱਭ ਤੋਂ ਘੱਟ ਉਮਰ 18 ਸਾਲ ਦਾ ਸਿੱਖ ਨੌਜਵਾਨ ਸ਼ਾਮਲ ਸੀ ਅਤੇ ਸੱਭ ਤੋਂ ਵੱਧ ਉਮਰ 80 ਸਾਲ ਦਾ ਬਾਬਾ ਬੂਝਾ ਸਿੰਘ ਸੀ ਜਿਸ ਨੇ ਇਸ ਦੇਸ਼ ਦੀ ਖਾਤਿਰ ਅੰਗਰੇਜ ਹਕੂਮਤ ਦੀ 30 ਸਾਲ ਦੇ ਲਗਪਗ ਜੇਲ ਕੱਟੀ ਸੀ। ਇਸ ਤੋਂ ਬਾਅਦ ਇਹ ਪ੍ਰਕਾਸ਼ ਸਿੰਘ ਬਾਦਲ 1977 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਿਆ ਤਾ ਇਸ ਨੇ 13 ਅਪ੍ਰੈਲ 1978 ਨੂੰ ਨਰਕਧਾਰੀਆਂ ਹੱਥੋਂ 13 ਨਿਹਥੇ ਸਿੰਘ ਸ਼ਹੀਦ ਕਰਵਾਏ ਫਿਰ 1979 ਵਿੱਚ ਆਪਣੇ ਚਹੇਤੇ ਐਸ ਐਸ ਪੀ ਫਰੀਦਕੋਟ ਦੇ ਹੱਥੌਂ ਸਰਾਏਨਾਗਾ ਵਿੱਖੇ ਝੂਠੇ ਪੁਲਿਸ ਮੁਕਾਬਲੇ ਵਿੱਚ ਪੰਜ ਸਿੰਘ ਸ਼ਹੀਦ ਕਰਵਾਏ ਪੰਥ ਦਾ ਮਖੋਟਾ ਪਾਈ ਬੈਠਾ ਪ੍ਰਕਾਸ਼ ਸਿੰਘ ਬਾਦਲ ਨਕਲੀ ਨਿਰੰਕਾਰੀਆਂ, ਭਨਿਆਰੇ ਵਾਲਿਆ, ਨੂਰਮਹਿਲੀਆਂ, ਝੂਠੇ ਸੋਧੇ ਵਾਲਿਆ ਅਤੇ ਆਰ ਐਸ ਐਸ ਦੇ ਬਣਾਏ ਇਹਨਾ ਅਖੋਤੀ ਸਾਧਾ ਦੇ ਹੱਥੋਂ ਕਿਨੇ ਕੂ ਸਿੰਘ ਸ਼ਹੀਦ ਕਰਵਾ ਬੈਠਾ ਹੈ ਅਤੇ ਕਿੰਨੇ ਸਿੰਘਾਂ ਨੂੰ ਇਹਨਾਂ ਅਖੋਤੀ ਡੇਰੇਦਾਰਾ ਦੇ ਕਾਰਨ ਜੇਲਾਂ ਵਿੱਚ ਬੰਦ ਕਰ ਬੈਠਾ ਇਸ ਦੀ ਗਿਣਤੀ ਹੀ ਨਹੀ ਹੋ ਸਕਦੀ।

ਇਸ ਲਈ ਸ਼੍ਰੋਮਣੀ ਖਾਲਸਾ ਪੰਚਾਇਤ ਆਪਣੀ ਸਮੁੱਚੀ ਕੌਮ ਨੂੰ ਇਹ ਅਪੀਲ ਕਰਦੀ ਹੈ ਕਿ ਪੰਥ ਦਾ ਮਖੋਟਾ ਪਾਈ ਬੈਠੇ ਇਹਨਾਂ ਬੁੱਕਲ ਦੇ ਸੱਪਾਂ ਦੀ ਪਹਿਚਾਣ ਕਰਨੀ ਅਤੇ ਪੰਥਕ ਉਮੀਦਵਾਰਾ ਦੇ ਹੱਕ ਵਿੱਚ ਵੋਟ ਪਾ ਕੇ, ਇਹਨਾਂ ਹੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜਾਦ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ।

ਸਮਾਗਮ ਵਿੱਚ ਸ਼ਾਮਲ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਸ.ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਸਾਹਿਬਜਾਦਾ ਅਜੀਤ ਸਿੰਘ, ਜੁਝਾਰ ਸਿੰਘ ਦੀ ਵਾਰਿਸ ਸਿੱਖ ਜੁਆਨੀ ਕੇਸਾਂ ਤੋਂ ਪਤਿਤ, ਦਸਤਾਰ ਤੋਂ ਬੇਮੁੱਖ, ਅੰਮ੍ਰਿਤ ਛੱਕਣ ਤੋਂ ਆਕੀ ਸ਼ਰਾਬ ਤੇ ਹੋਰ ਨਸ਼ਿਆਂ ਵਿੱਚ ਗਲਤਾਨ ਹੋ ਚੁੱਕੀ ਹੈ ਇਸ ਦੀ ਸਾਰੀ ਜਿੰਮੇਵਾਰੀ ਪ੍ਰਕਾਸ਼ ਸਿੰਘ ਬਾਦਲ ਦੀ ਆਰ.ਐਸ.ਐਸ. ਅਤੇ ਭਾਜਪਾ ਨਾਲ ਸਿਆਸੀ ਭਾਈਵਾਲੀ ਅਤੇ ਉਸ ਦੇ ਮੱਕੜ ਜਾਲ ਵਿੱਚ ਫਸੇ ਸ਼੍ਰਮਣੀ ਕਮੇਟੀ ਦੇ ਪਤਿਤ ਤੇ ਸ਼ਰਾਬੀ ਮੈਂਬਰਾ ਦੇ ਸਿਰ ਬਣਦੀ ਹੈ ਅੱਜ ਗੁਰਾਂ ਦੇ ਨਾਂ ਤੇ ਵੱਸਣ ਵਾਲਾ ਪੰਜਾਬ ਗੁਟਕੇ ਜਰਦੇ ਤੰਬਾਕੂ ਬੀੜੀ ਦੇ ਖੋਖਿਆ ਨਾਲ ਸਿੰਗਾਰਿਆਂ ਪਿਆ ਹੈ ਬਾਦਲ ਵੱਲੋਂ ਤੰਬਾਕੂ ਕੰਪਨੀ ਨੂੰ ਦਰਬਾਰ ਸਾਹਿਬ ਵਿੱਖੇ ਸਨਮਾਨਿਤ ਕਰਨਾ ਉਪਰੋਕਤ ਤਰਾਸਦੀ ਲਈ ਜਿੰਮੇਵਾਰ ਹੈ।

ਸ. ਪਰਮਜੀਤ ਸਿੰਘ ਜੀ ਸਰਨਾ ਨੇ ਕਿਹਾ ਕਿ ਜੇ ਸਿੱਖ ਸੰਗਤਾਂ ਇਸ ਵਾਰ ਪੰਥਕ ਮੋਰਚੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੌਂਪ
ਦੇਣ ਤਾਂ ਪਹਿਲੇ ਸਾਲ ਹੀ 50% ਤੋਂ ਵੱਧ ਪਤਿਤਪੁਣਾ ਦੂਰ ਕੀਤਾ ਜਾਵੇਗਾ, ਸ਼ਰਾਬ ਅਤੇ ਹੋਰ ਨਸ਼ਿਆਂ ਵਿੱਚ ਗਲਤਾਨ ਸਿੱਖ ਨੌਜਵਾਨਾਂ ਨੂੰ ਅੰਮ੍ਰਿਤ ਛੱਕਾ ਕੇ ਫਿਰ ਅਟਕ ਦਰਿਆ ਰੋਕਣ ਦੇ ਸਮਰਥ ਬਣਾ ਦਿੱਤਾ ਜਾਵੇਗਾ ਕਿਸੇ ਵੀ ਗਰੀਬ ਸਿੱਖ ਨੂੰ ਗਰੀਬੀ ਕਾਰਨ ਧਰਮ ਤਬਦੀਲ ਨਹੀਂ ਕਰਨਾ ਪਵੇਗਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬਰਾਬਰੀ ਅਤੇ ਨਰਾਦਰੀ ਨੂੰ ਠੱਲ ਪਾ ਦਿੱਤੀ ਜਾਏਗੀ, ਸਿੱਖ ਇਤਹਾਸ ਵਿੱਚ ਕੀਤੀ ਮਿਲਾਵਟ ਨੂੰ ਸਿੱਖ ਵਿਦਵਾਨਾ ਰਾਹੀ ਦੂਰ ਕਰਵਾ ਕੇ ਸ਼ੁੱਧ ਸਿੱਖ ਇਤਿਹਾਸ ਲਿਖਵਾਇਆ ਜਾਵੇਗਾ ਤਾ ਕਿ ਦੇਸ ਵਿਦੇਸ਼ ਵਿੱਚ ਬੈਠੇ ਗੁਰਸਿੱਖ ਆਪਣੇ ਇਤਹਾਸ ਨੂੰ ਪੜ੍ਹ ਕੇ ਤੇ ਆਲੇ-ਦੁਆਲੇ ਨੂੰ ਸੁਣਾ ਕੇ ਸਿਰ ਉੱਚਾ ਕਰਕੇ ਜੀਅ ਸਕੇ।

ਅਖੀਰ ਵਿੱਚ ਸ.ਪਰਮਜੀਤ ਸਿੰਘ ਜੀ ਸਰਨਾ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਦੇਸ ਵਿਦੇਸ਼ ਦੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਤੋਂ ਸਿੱਖ ਸੰਗਤਾਂ ਨੂੰ ਜਾਣੂ ਕਰਵਾਇਆ ਅਤੇ ਅਪੀਲ ਕੀਤੀ ਕਿ ਭਰਿਸ਼ਟ ਬਾਦਲ ਜੂੰਡਲੀ ਤੇ ਮੱਕੜ ਜਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜਾਦ ਕਰਵਾ ਕੇ ਇਸ ਦੀ ਸੇਵਾ ਪੰਥਕ ਮੋਰਚੇ ਨੂੰ ਸੋਂਪ ਦਿਉ ਤਾ ਕਿ ਕੌਮ ਦਾ ਭਵਿੱਖ ਸਵਾਰਿਆ ਜਾ ਸਕੇ। ਅੱਜ ਦੇ ਇਸ ਸਮਾਗਮ ਵਿੱਚ ਸ.ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਸ.ਚਰਨਜੀਤ ਸਿੰਘ ਖਾਲਸਾ, ਸ.ਜਸਬੀਰ ਸਿੰਘ ਜੱਸਲ, ਸ.ਜੋਗਿੰਦਰ ਸਿੰਘ ਜੰਗੀ, ਸ.ਤਨਵੀਰ ਸਿੰਘ ਰਣੀਆਂ, ਸ.ਦਲਜੀਤ ਸਿੰਘ ਸ਼ਾਹੀ, ਸ.ਬਲਜੀਤ ਸਿੰਘ, ਸ.ਕੁਲਦੀਪ ਸਿੰਘ, ਸ.ਮਨਜੀਤ ਸਿੰਘ ਝਬਾਲ ਤੋਂ ਇਲਾਵਾ ਪਿੰਡਾਂ ਦੇ ਸਰਪੰਚ-ਪੰਚ, ਮੋਹਤਬਰ ਸੱਜਣ ਅਤੇ ਇਲਾਕੇ ਦੀ ਸਿੱਖ ਸੰਗਤਾਂ ਨੇ ਹਿੱਸਾ ਲਿਆ।

ਮੁੱਖ ਪੰਚ : ਚਰਨਜੀਤ ਸਿੰਘ ਖਾਲਸਾ

ਮੋਬਾਇਲ ਨੰ: 98146-6-1984
ਜੋਗਿੰਦਰ ਸਿੰਘ ਫੌਜੀ, ਦਵਿੰਦਰ ਸਿੰਘ ਹਰੀਏਵਾਲ, ਹਰਿੰਦਰ ਸਿੰਘ ਦਰਵੇਸ਼, ਮਨਿੰਦਰ ਸਿੰਘ ਮੁਕਤਸਰ
93167-41699 96462-19616 94179-54537 94175-30345
ਮੁੱਖ ਦਫਤਰ :- 26 ਐਮ.ਆਈ.ਜੀ. ਫੇਸ-1 ਦੁੱਗਰੀ ਲੁਧਿਆਣਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top