Share on Facebook

Main News Page

Makkar courts controversy
Puneet Pal Singh Gill/TNS

Ludhiana, September 15
A video of Shiromani Gurdwara Parbandhak Committee (SGPC) president Avtar Singh Makkar using derogatory language for former Akal Takht Jathedar Ranjit Singh is making rounds on social networking site Facebook these days. Uploaded on Youtube and other social networking sites a few days ago, the video was shot when Makkar was replying to a question related to his petrol expenses.

The video, titled as “Dekh Hamaara Haal…”, was uploaded by a user named Satpalsinghk on September 10. It has been viewed by 14,484 people till date.

In the video, Makkar, is seen talking to someone over the phone and is passing derogatory remarks against Bhai Ranjit Singh, former Akal Takht Jathedar and Delhi Sikh Gurdwara Management Committee president Paramjit Singh Sarna. He even accused Bhai Ranjit Singh of grabbing SGPC property and says that he would bury him into earth.

Bhai Ranjit Singh said that the property, which Makkar is accusing him of grabbing, was given to him after passing a resolution. “If they (SGPC) pass another resolution that they want this property (house) back, I would return it that very day. And regarding the issue of burying me in earth, I laugh when I hear that Makkar is making these statements,” he said. Commenting on the issue, Makkar said he was reacting sharply because Sarna and his group were levelling baseless allegations on him. “When they didn’t find anything wrong against me, they have started uploading such videos over the internet. I didn’t use such language intentionally and maybe I was not in a good mood at the time when this video was made. Who is Sarna to comment on it.” when everyone knows the kind of language he uses,” said Makkar.

ਮੱਕੜ ਵੱਲੋਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਿਰੁੱਧ ਬੋਲੀ ਗਈ ਭੱਦੀ ਸ਼ਬਦਾਵਲੀ ਅਤੇ ਭਾਈ ਰਣਜੀਤ ਸਿੰਘ ਵਲੋਂ ਜਵਾਬ

ਬਰਨਾਲਾ, 14 ਸਤੰਬਰ (ਜਗਸੀਰ ਸਿੰਘ ਸੰਧੂ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਸੰਬਧੀ ਬੋਲੀ ਗਈ ਬਹੁਤ ਹੀ ਭੱਦੀ ਸ਼ਬਦਾਂਵਲੀ ਨਾਲ ਸਿੱਖ ਕੌਮ ਅੰਦਰ ਇਕ ਰੋਸ ਦੀ ਲਹਿਰ ਪੈਦਾ ਹੋ ਗਈ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਸਿਰ 'ਤੇ ਹੋਣ ਕਰਕੇ ਬਾਦਲ ਦਲ ਨੂੰ ਬਹੁਤ ਮਹਿੰਗੀ ਪੈ ਸਕਦੀ ਹੈ।

ਇਹ ਵੀਡੀਓ ਕਲਿਪਿੰਗ ਵਿਚ ਇਕ ਸਾਥੀ ਨਾਲ ਬੈਠੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਟੈਲੀਫੂਨ 'ਤੇ ਹੋ ਰਹੀ ਗੱਲਬਾਤ ਰਾਹੀਂ ਕਿਸੇ ਨੂੰ ਕਹਿ ਰਹੇ ਹਨ ਕਿ ‘‘ਮੈਂ ਉਸ ਨੂੰ ਘੂਰ 'ਤਾ, ਮੈਂ ਕਿਹਾ ਉਸ ਸਾਲੇ ਬ੍ਰਾਹਮਣ ਦੇ ਪੁੱਤ ਦਾ ਕੁਛ ਨਹੀਂ ਜਾਣਾ ਨੁਕਸਾਨ ਤੇਰਾ ਹੋ ਰਿਹੈ, ਉਹਨੂੰ ਹਰਾਮ ਦੇ ਨੂੰ ਤਾਂ ਕੋਈ ਹਰਜ ਨਹੀਂ, ਬੇਇੱਜਤੀ ਸਾਡੀ ਹੋਣੀ, ਕਿਉਂਕਿ ਅਸੀਂ ਦਾਹ 'ਤੇ ਲੱਗੇ ਹੋਏ ਹਾਂ'' ਇਸ ਗੱਲਬਾਤ ਤੋਂ ਬਾਅਦ ਮੱਕੜ ਸਾਹਿਬ ਅੱਗੋਂ ਕਿਸੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਅਵਤਾਰ ਸਿੰਘ ਮੱਕੜ 'ਤੇ 1 ਕਰੋੜ 62 ਲੱਖ ਰੁਪਏ ਦਾ ਪੈਟਰੋਲ ਫੂਕੇ ਜਾਣ ਸਬੰਧੀ ਲਾਏ ਦੋਸ਼ਾਂ ਬਾਰੇ ਕੀਤੇ ਹੋਏ ਸਵਾਲ ਦਾ ਜਵਾਬ ਦਿੰਦਿਆਂ ਮੱਕੜ ਸਾਹਿਬ ਕਹਿੰਦੇ ਹਨ ‘‘ਉਹਨੂੰ ਕਹੋ, ਤੂੰ ਕੋਠੀ ਦੱਬੀ ਫਿਰਦੈ, ਤੈਨੂੰ ਕਿੰਨੇ ਸਾਲ ਹੋਗੇ, ਅਕਾਲ ਤਖ਼ਤ ਦੀ ਜਥੇਦਾਰੀ ਛੱਡੇ ਨੂੰ, ਮੈਂ ਤਾਂ ਪ੍ਰਧਾਨ ਆਂ, ਮੈਂ ਤਾਂ ਕੁਛ ਕੀਤਾ, ਉਦੇ 'ਤੇ ਮੈਂ ਖਰਚਿਐ, ਮੈਂ ਤਾਂ ਸਾਬਿਤ ਕਰਦੂਗਾ, ਬਈ ਮੈਂ ਕਿਉਂ ਖਰਚਿਐ, ਮੇਰੀਆਂ ਤਿੰਨ ਗੱਡੀਆਂ ਚਲਦੀਆਂ ਨੇ, ਮੇਰੀਆਂ ਤਿੰਨੇ ਗੱਡੀਆਂ ਪੈਟਰੋਲ 'ਤੇ ਨੇ, ਦੋ ਮੇਰੀ ਸਕਿਊਰਟੀ ਦੀਆਂ ਤੇ ਇਕ ਗੱਡੀ ਮੇਰੀ ਆਪਣੀ ਐ ਕੈਮਰੀ, ਉਹਨੂੰ ਪੁੱਛੋਂ ਬਈ ਤੂੰ ਕੋਠੀ ਕਿਹੜੀ ਆੜ 'ਚ ਦੱਬੀ ਬੈਠੈ, ਛੱਜ ਤਾਂ ਬੋਲੇ ਛਾਣਨੀ ਕੀ ਬੋਲੇ, ਜਿਹੜਾ ਬੰਦਾ ਆਪ ਗੁਰੂਘਰ ਦੀ ਪ੍ਰਾਪਰਟੀ ਦੱਬੀ ਬੈਠੈ, ਉਹ ਲੋਕਾਂ ਨੂੰ ਕੀ ਨਸੀਅਤ ਦਿਊ, ਜੇ ਉਹ ਐਨਾ ਈ ਨਸੀਅਤ ਦੇਣ ਜੋਗਾ ਹੁੰਦਾ ਤਾਂ ਅਕਾਲ ਤਖ਼ਤ ਦੀ ਜਥੇਦਾਰੀ ਨਾ ਨਿਭਾਅ ਲੈਂਦਾ, ਇਸ ਵਾਸਤੇ ਉਹਨੂੰ ਕਹੋ ਤੂੰ ਆਪਣੀ ਜਬਾਨ-----, ਜਿੱਦਾਂ ਮਰਜੀ ਝੂਠੀ ਬੋਲੀ ਜਾਵੇ, ਉਹਦੇ ਝੂਠ ਦਾ ਸੰਗਤ 'ਤੇ ਕੋਈ ਅਸਰ ਨਹੀਂ, ਇਸ ਤੋਂ ਇਲਾਵਾ ਵੀ ਮੇਰੇ ਕੋਲ ਹੈਗਾ ਬਈ ਦਿੱਲੀ ਦੇ ਜਿਹੜੇ ਮੈਂਬਰ ਬਣਦੇ ਨੇ, ਉਹਨਾਂ ਵਾਸਤੇ ਕੀ ਕਰਦੈ ਇਹੈ'' ਇਸ ਤੋਂ ਬਾਅਦ ਸਾਹਮਣੇ ਵਾਲੇ ਦੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਮੱਕੜ ਸਾਹਿਬ ਕਹਿੰਦੇ ਹਨ ‘‘ਥੋਨੂੰ ਦੱਸਿਆ ਤਾਂ ਹੈ, ਜ਼ਮੀਨ 'ਚ ਗੱਡ ਕੇ ਤੋਰਾਂਗੇ'' ਇਸ ਉਪਰੰਤ ਮੱਕੜ ਸਾਹਿਬ ਖਚਰੀ ਜਿਹੀ ਹਾਸੀ ਹੱਸਣ ਲੱਗਦੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਸਿੱਖੀ ਦੀ ਸਰਬ ਉਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਕ ਸਾਬਕਾ ਜਥੇਦਾਰ ਪ੍ਰਤੀ ਬੋਲੀ ਗਈ ਅਜਿਹੀ ਮੰਦੀ ਭਾਸ਼ਾ ਸਾਬਿਤ ਕਰਦੀ ਹੈ ਕਿ ਜਾਂ ਤਾਂ ਮੱਕੜ ਸਾਹਿਬ ਬੁਖਲਾਹਟ ਵਿਚ ਆ ਚੁੱਕੇ ਹਨ ਅਤੇ ਜਾਂ ਫਿਰ ਉਹਨਾਂ ਦੀ ਨਜ਼ਰ ਵਿਚ ਤਖ਼ਤਾਂ ਦੇ ਜਥੇਦਾਰਾਂ ਦੀ ਕੋਈ ਅਹਿਮੀਅਤ ਹੀ ਨਹੀਂ ਹੈ।

ਸੁਣੋ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਦੀ  ਮਿੱਠੀ ਜ਼ੁਬਾਨ

ਭਾਈ ਰਣਜੀਤ ਸਿੰਘ ਵਲੋਂ ਜਵਾਬ

 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top