Share on Facebook

Main News Page

ਸਿੰਘ ਸਭਾ ਇੰਟਰਨੈਸ਼ਨਲ ਨੇ ਵਿਨੀਪੈਗ ਵਿਖੇ ਨਗਰ ਕੀਰਤਨ ਵਿੱਚ ਸਟਾਲਾਂ ਲਾਈਆਂ ਤੇ ਪ੍ਰਚਾਰ ਕੀਤਾ

ਵਿਨੀਪੈਗ (ਮੈਨੀਟੋਬਾ), ਕੈਨੇਡਾ ਵਿੱਚ ਸਤੰਬਰ 4 ਨੁੰ ਸਿੱਖ ਸੰਗਤਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੁੰ ਮਨਾਉਂਦੇ ਹੋਏ ਇੱਕ ਭਾਰੀ ਨਗਰ ਕੀਰਤਨ ਦਾ ਉਪਰਾਲਾ ਕੀਤਾ ਗਿਆ। ਵਿਨੀਪੈਗ ਵਿੱਚ ਸਿੰਘ ਸਭਾ ਇੰਟਰਨੈਸ਼ਨਲ (ਕਨੇਡਾ) ਦੇ ਮਿਹਨਤੀ ਸੇਵਾਦਾਰਾਂ ਦਾ ਇੱਕ ਸੁਹਿਰਦ ਗਰੁਪ ਹੈ। ਸਿੰਘ ਸਭਾ ਦੇ ਸੇਵਾਦਾਰ ਵੀਰਾਂ ਵਲੋਂ ਨਗਰ ਕੀਰਤਨ ਦੇ ਦੌਰਾਨ ਗੁਰਮਤਿ ਸੰਬੰਧੀ ਪੁਸਤਕਾਂ ਅਤੇ ਆਡੀਓ , ਵੀਡੀਓ ਦੇ ਸਟਾਲ ਲਗਾਏ ਗਏ।

ਖਾਸ ਕਰਕੇ ਅਖੌਤੀ ਦਸਮ ਗ੍ਰੰਥ ਨੂੰ ਸੰਗਤਾਂ ਲਈ ਸਟਾਲ ਤੇ ਮੁਹੱਈਆ ਕਰਵਾਕੇ ਸੰਗਤਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਗੁਰਮਤਿ ਗਿਆਨ ਮਿਸ਼ਨਰੀ ਕਾਲਿਜ ਅਤੇ ਸਿੰਘ ਸਭਾ ਦੇ ਉਦਮ ਨਾਲ ਚੱਲਦੇ ਗੁਰਮਤਿ ਪ੍ਰਚਾਰ ਕੇਂਦਰਾਂ ਦੀ ਜਾਣਕਾਰੀ ਤਸਵੀਰਾਂ ਸਹਿਤ ਪ੍ਰਦਾਸ਼ਿਤ ਕੀਤੀ ਗਈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top