Share on Facebook

Main News Page

ਆਨੰਦਪੁਰ ਸਾਹਿਬ ਹਲਕੇ ਤੋਂ ਖੜਾ ਅਮਰਜੀਤ ਸਿੰਘ ਚਾਵਲਾ ਪੰਥ ਦਾ ਗੱਦਾਰ

ਆਨੰਦਪੁਰ ਸਾਹਿਬ ਹਲਕੇ ਤੋਂ ਖੜਾ ਅਮਰਜੀਤ ਸਿੰਘ ਚਾਵਲਾ ਪੰਥ ਦਾ ਗੱਦਾਰ ਹੈ। ਕਦੀ ਇਹ ਸ਼ਖਸ ਆਪਣੇ ਆਪ ਨੂੰ ਸੰਤ ਜਰਨੈਲ ਸਿੰਘ ਖਾਲਸਾ “ਭਿੰਡਰਾਂਵਾਲਿਆ” ਦਾ ਨਿਕਟਵਰਤੀ ਦੱਸਦਾ ਸੀ, ਪਰ ਜੂਨ 1984 ਦੇ ਦਰਬਾਰ ਸਾਹਿਬ ਤੇ ਹਮਲੇ ਵੇਲੇ ਸੰਤਾਂ ਦੇ ਜੂਝਾਰੂ ਕਾਫਲੇ ਦਾ ਸਾਥ ਛੱਡ ਗਿਆ।ਉਹ ਮਹਾਨ ਯੋਧੇ ਤਾਂ ਦੁਸ਼ਮਣਾਂ ਨਾਲ ਜੂਝਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ ਪਰ ਇਹ ਬਹਿਰੂਪੀਆ ਮੌਤ ਕੋਲੋ ਇਨਾ ਤ੍ਰਬਕਿਆ ਕਿ ਇਹ ਪੰਥ ਵਿਰੋਧੀ ਤਾਕਤਾਂ ਨਾਲ ਟਕਰਾਉਣ ਦੀ ਬਜਾਏ ਉਨਾਂ ਦਾ ਏਜੰਟ ਬਣ ਗਿਆ ਅਤੇ ਇਸ ਨੇ ਹਮੇਸ਼ਾ ਸਿੱਖ ਸਿਧਾਤਾਂ ਦੇ ਉਲਟ ਕੰਮ ਕੀਤੇ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਅਮੈਰਿਕਨ ਸਿੱਖ ਆਰਗੇਨਾਈਜੇਸ਼ਨ ਦੇ ਆਗੂਆਂ ਭਾਈ ਦਵਿੰਦਰ ਸਿੰਘ, ਭਾਈ ਦਿਦਾਰ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਲਾਲ ਸਿੰਘ ਅਤੇ ਚਰਨਜੀਤ ਸਿੰਘ ਸਮਰਾ ਨੇ ਸਾਂਝੇ ਤੌਰ ਤੇ ਕੀਤਾ।ਸਿੱਖ ਆਗੂਆਂ ਨੇ ਕਿਹਾ ਕਿ ਅਸੀ ਇਸ ਗਦਾਰ ਤੋ ਪੁਛਦੇ ਹਾਂ ਕਿ ਇਸਨੇ ਜੂਨ 1984 ਦੇ ਹਮਲੇ ਤੋਂ ਸੰਤਾਂ ਦੇ ਜੂਝਾਰੂ ਕਾਫਲੇ ਨਾਲ ਗਦਾਰੀ ਕਰਨ ਤੋਂ ਬਾਅਦ ਕੌਮ ਲਈ ਕੀ ਕੀਤਾ ? ਹਾਂ ! ਇਸ ਨੇ ਜੋ ਕੀਤਾ ਅਤੇ ਜੋ ਕਰ ਰਿਹਾ ਉਹ ਸਭ ਕੌਂਮ ਦੇ ਸਾਹਮਣੇ ਹੈ।

ਸੰਤਾਂ ਦੀ ਸ਼ਹਾਦਤ ਤੋਂ ਬਾਅਦ ਇਸਨੇ ਉਨ੍ਹਾਂ ਦੇ ਸਿਧਾਂਤਕ ਵਿਰੋਧੀ ਪ੍ਰਕਾਸ਼ ਸਿੰਘ ਬਾਦਲ ਦੀ ਸ਼ਰਨ ਵਿੱਚ ਜਾ ਕੇ ਪਬਲਿਕ ਕਮਿਸ਼ਨ ਦਾ ਚੇਅਰਮੈਨ ਬਣ ਕੇ ਲੋਕਾਂ ਦੀ ਆਰਥਿਕ ਲੁੱਟ ਕੀਤੀ। ਸਿੱਖੀ ਦਾ ਭਗਵਾਂਕਰਨ ਕਰਨ ਲਈ ਇਹ ਹਿੰਦੂ ਮੰਦਰਾਂ ਵਿਚ ਜਾ ਕੇ ਮੱਥਾ ਹੀ ਨਹੀਂ ਟੇਕਦਾ ਸਗੋਂ ਉਥੇ ਇਹ ਹਿੰਦੂਆਂ ਦੀ ਦੇਵੀ ਮਾਤਾ ਮਹਾ ਮਾਈ ਦੀਆਂ ਭੇਟਾਂ ਵੀ ਗਾਉਂਦਾ ਵੇਖਿਆ ਗਿਆ ਕਦੀ ਇਹ ਹਿੰਦੂਆਂ ਨਾਲ ਰਲਕੇ “ਜਾਗਰਣ ਭੰਡਾਰੇ” ਵੀ ਕਰਵਾਉਦਾ ਹੈ, ਜੋ ਪਾਠਕ ਜਨ ਉਪਰੋਕਤ ਤਸਵੀਰਾਂ ਰਾਹੀਂ ਵੀ ਵੇਖ ਸਕਦੇ ਹਨ।

ਸੋ ਅਸੀ ਆਨੰਦਪੁਰ ਸਾਹਿਬ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਭੇਖੀ, ਬਹਿਰੂਪੀਏ ਅਤੇ ਕੌਮੀ ਗਦਾਰ ਅਮਰਜੀਤ ਚਾਵਲੇ ਦਾ ਕੋਈ ਪੰਥਕ ਕਿਰਦਾਰ ਨਹੀ ਹੈ ਸਗੋਂ ਇਹ ਬੰਦਾ ਤਾਂ ਖਾਲਸੇ ਦੇ ਨਿਆਰੇਪਣ ਨੂੰ ਸਿਧਾਂਤਕ ਢਾਹ ਲਗਾ ਕੇ ਹਿੰਦੂਆਂ ਵਿਚ ਰਲਗੱਡ ਕਰ ਰਿਹਾ ਹੈ। ਅਜਿਹੇ ਬੰਦੇ ਨੂੰ ਵੋਟ ਪਾਉਣਾ ਪੰਥ ਨਾਲ ਗਦਾਰੀ ਅਤੇ ਪੰਥ ਦੇ ਸਰਬਉੱਚ ਖਾਲਸੇ ਦੇ ਜਨਮ ਅਸਥਾਨ ਤਖਤ ਸ਼੍ਰੀ ਕੇਸਗੜ ਸਾਹਿਬ ਕਰਨ ਨੂੰ ਪਿੱਠ ਦਿਖਾਉਣ ਦੇ ਬਰਾਬਰ ਹੋਵੇਗਾ। ਸੋ ਅਸੀ ਸਮੂੰਹ ਵੋਟਰਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਜਮੀਰ ਦੀ ਆਵਾਜ ਸੁਣ ਕੇ ਕਿਸੇ ਵੀ ਪੰਥਕ ਉਮੀਦਵਾਰ ਨੂੰ ਵੋਟਾਂ ਪਾ ਕੇ ਅਮਰਜੀਤ ਚਾਵਲੇ ਦਾ ਇਸ ਹਲਕੇ ਵਿਚੋਂ ਸਫਾਇਆ ਕਰ ਦਿਉ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top