Share on Facebook

Main News Page

ਪ੍ਰੋ. ਧੂੰਦਾ ਨੂੰ ਇਕ ਬੇਨਤੀ, ਕਿ ਸੋਹਣ ਸਿੰਘ ਸੀਤਲ ਦੀ ਇਹ ਪੁਸਤਕ ਜ਼ਰੂਰ ਪੜ੍ਹਨ, ਤੇ ਫਿਰ ਅਕਾਲ ਤਖਤ 'ਤੇ ਪੇਸ਼ ਹੋਣ ਦੀ ਸੋਚਣ
ਗਿਆਨੀ ਸੋਹਣ ਸਿੰਘ ਸੀਤਲ ਬਨਾਮ ਪ੍ਰੋ. ਦਰਸ਼ਨ ਸਿੰਘ ਖਾਲਸਾ
(ਇਹ ਲੇਖ 13 Sep 2011 ਨੂੰ ਪੋਸਟ ਕੀਤਾ ਗਿਆ ਸੀ, ਪਰ ਸਮੇਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ, ਪਾਠਕਾਂ ਦੀ ਬੇਨਤੀ 'ਤੇ ਫਿਰ ਤੋਂ ਪੋਸਟ ਕੀਤਾ ਗਿਆ ਹੈ)

ਆਮ ਕਰਕੇ ਕਿਹਾ ਜਾਂਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ।

ਸਿੱਖ ਪੰਥ ਦੇ ਸਿਰਮੌਰ, ਵਿਦਵਾਨ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਨਾਲ ਵੀ ਇਨ੍ਹਾਂ ਅਕਲੋਂ ਖਾਲੀ ਅਕਾਲੀਆਂ ਨੇ ਘੱਟ ਨਹੀਂ ਕੀਤੀ। ਗਿ. ਕਰਤਾਰ ਸਿੰਘ, ਸ. ਹੁਕਮ ਸਿੰਘ, ਮਾਸਟਰ ਤਾਰਾ ਸਿੰਘ ਵਲੋਂ ਸਿੱਖਾਂ ਨਾਲ ਕੀਤੀ ਬੇਵਫਾਈ ਕਾਰਣ, ਗਿਆਨੀ ਸੋਹਣ ਸਿੰਘ ਸੀਤਲ ਵਲੋਂ ਸੱਚ ਬੋਲਣਾ, ਅਕਾਲੀਆਂ ਨੂੰ ਚੰਗਾ ਨਾ ਲੱਗਿਆ ਅਤੇ ਗਿਆਨੀ ਜੀ ਨੂੰ ਪੰਥ ਗੱਦਾਰ, ਗੱਦਾਰੇ ਆਜ਼ਮ ਵਰਗੇ ਲਫਜ਼ਾਂ ਨਾਲ ਨਵਾਜ਼ਿਆ। ਉਨ੍ਹਾਂ ਦੇ ਸਮਾਗਮ ਰੱਦ ਕਰਵਾਏ ਗਏ, ਜਿੱਥੇ ਕਿਤੇ ਵੀ ਪ੍ਰੋਗ੍ਰਾਮ ਉਲੀਕੇ ਜਾਂਦੇ ਧਮਕੀਆਂ ਦਿੱਤੀਆਂ ਜਾਂਦੀਆਂ, ਚਿੱਠੀਆਂ ਲਿਖੀਆਂ ਜਾਂਦੀਆਂ, ਪਰ ਜਾਗਰੂਕ ਸਿੱਖਾਂ ਨੇ ਗਿਆਨੀ ਜੀ ਦਾ ਸਾਥ ਨਾ ਛੱਡਿਆ। ਗਿਆਨੀ ਜੀ ਵੀ ਸੱਚ 'ਤੇ ਅੜੇ ਰਹੇ ਅਤੇ ਕੋਈ ਮੁਆਫੀ ਨਹੀਂ ਮੰਗੀ।

ਇਹੀ ਕੁੱਝ ਪ੍ਰੋ. ਦਰਸ਼ਨ ਸਿੰਘ ਖਾਲਸਾ ਨਾਲ ਹੋਇਆ, ਸੱਚ ਬੋਲਣ ਕਰਕੇ ਬੇਗੈਰਤ ਅਕਾਲੀਆਂ ਨੇ ਆਪਣੇ ਟੁੱਕੜਬੋਚ ਜਥੇਦਾਰਾਂ ਤੋਂ ਉਨ੍ਹਾਂ ਨੂੰ ਛੇਕਿਆ, ਕੀਰਤਨ 'ਤੇ ਪਾਬੰਦੀ ਲਗਾ ਦਿੱਤੀ, ਧਮਕੀਆਂ ਦਿੱਤੀਆਂ, ਹਮਲੇ ਕਰਵਾਏ, ਹੋਰ ਕਈ ਹੋਛੀਆਂ ਹਰਕਤਾਂ ਕੀਤੀਆਂ। ਪਰ ਸੱਚ ਦਾ ਸਾਥ ਦੇਣ ਵਾਲੀ ਸਿੱਖ ਸੰਗਤਾਂ ਨੇ ਇਸ ਸਭ ਦੇ ਬਾਵਜੂਦ ਹੋਰ ਵੱਧ ਚੜ੍ਹ ਕੇ ਕੀਰਤਨ ਸਮਾਗਮ ਕਰਵਾਏ, ਸਨਮਾਨਿਤ ਕੀਤਾ ਅਤੇ ਕਰ ਰਹੇ ਨੇ। 

ਪ੍ਰੋ. ਦਰਸ਼ਨ ਸਿੰਘ ਪਿਛਲੇ ਚਾਲੀ ਸਾਲਾਂ ਤੋਂ ਸੰਗਤਾਂ ਨੂੰ ਸਿੱਖ ਵਿਰੋਧੀ ਅਨਸਰਾਂ, ਭਰਮਾਂ, ਪਖੰਡੀ ਸਾਧਾਂ, ਅਤੇ ਹੋਰ ਗੁਰਮਤਿ ਵਿਰੋਧੀ ਕੰਮਾਂ ਤੋਂ ਸਿੱਖ ਪੰਥ ਨੂੰ ਗੁਰਬਾਣੀ ਅਤੇ ਉਸਦੀ ਵਿਆਖਿਆ ਨਾਲ ਸੁਚੇਤ ਕਰ ਰਹੇ ਹਨ ਅਤੇ ਅੱਜ ਵੀ ਲਗਾਤਾਰ ਰਹੇ ਹਨ। ਇਨ੍ਹਾਂ ਅਖੌਤੀ ਅਕਾਲੀਆਂ ਅਤੇ ਉਨ੍ਹਾਂ ਦੇ ਜਥੇਦਾਰਾਂ ਦੇ ਫਤਵਿਆਂ ਦੀ ਪ੍ਰਵਾਹ ਕੀਤੇ ਬਗੈਰ ਉਹ ਅੱਜ ਵੀ ਸਿੱਖ ਸੰਗਤਾਂ ਨੂੰ ਜਾਗਰੂਕ ਕਰ ਰਹੇ ਹਨ। ਉਨ੍ਹਾਂ ਨੇ ਵੀ ਝੂਠ ਦੇ ਅੱਗੇ ਗੋਡੇ ਨਹੀਂ ਟੇਕੇ ਅਤੇ ਸੱਚ 'ਤੇ ਡੱਟ ਕੇ ਪਹਿਰਾ ਦੇ ਰਹੇ ਹਨ।

ਸੱਚ ਕਦੇ ਨਹੀਂ ਝੁੱਕਦਾ, ਚਾਹੇ ਜਿੰਨਾਂ ਮਰਜ਼ੀ ਕੋਈ ਜ਼ੋਰ ਲਾ ਲਵੇ। ਸੰਗਤਾਂ ਆਪ ਪੜ੍ਹ ਸਕਦੀਆਂ ਹਨ, ਗਿਆਨੀ ਸੋਹਣ ਸਿੰਘ ਸੀਤਲ ਜੀ ਵਲੋਂ ਲਿਖੀ ਸਵੈ ਜੀਵਨੀ "ਵੇਖੀ ਮਾਣੀ ਦੁਨੀਆਂ"...


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top