Share on Facebook

Main News Page

ਅਕਸਰ ਸਟੇਜਾਂ ’ਤੇ ਚੜ੍ਹ ਕੇ ਲੰਮੇ ਲੰਮੇ ਭਾਸ਼ਨ ਕਰਨ ਵਾਲੇ ਅਪਨੀ ਵਾਰੀ ਆਉਣ ’ਤੇ ਸਮਝੌਤਾਵਾਦੀ ਹੋ ਜਾਂਦੇ ਹਨ: ਸ. ਹਰਮਿੰਦਰ ਸਿੰਘ ਲੁਧਿਆਣਾ

  • ਸਿੱਖੀ ਸਿਧਾਂਤਾਂ ਨੂੰ ਮਜ਼ਬੂਤ ਕਰਦਿਆਂ ਸਮਾਜ ਨੂੰ ਸੇਧ ਦੇਣੀ ਚਾਹੀਦੀ ਹੈ

12 ਸਤੰਬਰ 2011 ( ਸਤਨਾਮ ਕੌਰ ਫ਼ਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੁਧਿਆਣਾ ਤੋਂ ਸ੍ਰ. ਹਰਮਿੰਦਰ ਸਿੰਘ ਨੇ ਕੀਤਾ। ਉਨ੍ਹਾਂ ਬੀਤੇ ਦਿਨੀਂ ਸਪੋਕਸਮੈਨ ਵਿਚ ਛਪੀ ਖਬਰ ਕਿ ਸ. ਉਪਕਾਰ ਸਿੰਘ ਫਰੀਦਾਬਾਦ ਦੇ ਸਪੁੱਤਰ ਸ. ਮਨਪ੍ਰੀਤ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਅਨੁਸਾਰ ਕੀਤੇ ਅਨੰਦ ਕਾਰਜ ’ਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਵੀਰ ਮਨਪ੍ਰੀਤ ਸਿੰਘ ਅਤੇ ਭੈਣ ਅਮਨਜੋਤ ਕੌਰ ਵਧਾਈ ਦੇ ਹਕਦਾਰ ਹਨ, ਕਿਉਂਕਿ ਇੰਨ੍ਹਾਂ ਨੇ ਸਮਾਜ ਦੀਆਂ ਮੌਜੂਦਾ ਅਖੌਤੀ ਰਵਾਇਤਾਂ ਵੱਲ ਪਿੱਠ ਕਰ ਕੇ ਗੁਰੂ ਸਨਮੁਖ ਹੋ ਕੇ ਗੁਰੂ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਅਨੁਸਾਰ ਕਾਰਜ ਕੀਤਾ।

ਉਨ੍ਹਾਂ ਕਿਹਾ ਕਿ ਇਸ ਸਭ ਦਾ ਸਿਹਰਾ ਸ. ਉਪਕਾਰ ਸਿੰਘ ਅਤੇ ਉਨ੍ਹਾਂ ਦੀ ਸੁਪਤਨੀ ਪਰਮਜੀਤ ਕੌਰ ਜੀ ਦੀ ਪਰਵਰਿਸ਼ ਨੂੰ ਜਾਂਦਾ ਹੈ। ਜਿਨ੍ਹਾਂ ਨੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਗੁਰੂ ਗਿਆਨ ਦੀਆਂ ਸਿੱਖਿਆਵਾਂ ਅਨੁਸਾਰ ਕੀਤਾ ਹੈ। ਸ. ਹਰਮਿੰਦਰ ਸਿੰਘ ਨੇ ਕਿਹਾ ਕਿ ਅਕਸਰ ਸਟੇਜਾਂ ’ਤੇ ਚੜ੍ਹ ਕੇ ਲੰਮੇ ਲੰਮੇ ਭਾਸ਼ਨ ਕਰਨ ਵਾਲੇ ਅਪਣੀ ਵਾਰੀ ਆਉਣ ’ਤੇ ਸਮਝੌਤਾਵਾਦੀ ਬਣ ਕੇ, ਗੁਰੂ ਨੂੰ ਪਿੱਠ ਵਿਖਾ ਜਾਂਦੇ ਹਨ ਅਤੇ ਹਰ ਉਸ ਕੰਮ ਨੂੰ ਸਿੱਖਾਂ ਦੇ ਘਰ ਤਰਜੀਹ ਦਿੱਤੀ ਜਾਂਦੀ ਜਿੰਨ੍ਹਾਂ ਕੰਮਾਂ ਦਾ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ।

ਇਸ ਸਭ ਨੂੰ ਵੇਖ ਕੇ ਮਨ ਨਿਰਾਸ਼ ਤਾਂ ਹੋ ਜਾਂਦਾ ਹੈ, ਪਰ ਜਦੋਂ ਅਖੌਤੀ ਰਵਾਇਤਾਂ ਦਾ ਮੁੰਹ ਭੰਨ ਕੇ ਗੁਰੂ ਦੀ ਗੋਦ ਵਿਚ ਬੈਠ ਕੇ ਇਸ ਤਰਾਂ ਕਾਰਜ ਹੁੰਦੇ ਹਨ ਤਾਂ ਉਸ ਵੇਲੇ ਇਕ ਨਵੀਂ ਉਮੰਗ ਵੀ ਪੈਦਾ ਹੁੰਦੀ ਹੈ। ਉਨ੍ਹਾਂ ਸਿੱਖਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਗੁਰਮਤਿ ਅਨੁਸਾਰ ਇਨਕਲਾਬੀ ਕੰਮ ਕਰ ਕੇ ਸਿੱਖੀ ਸਿਧਾਂਤਾਂ ਨੂੰ ਮਜ਼ਬੂਤ ਕਰਦਿਆਂ ਸਮਾਜ ਨੂੰ ਸੇਧ ਦੇਣੀ ਚਾਹੀਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top