ਕੱਲ
ਢਡਰੀ ਵਾਲੇ ਸਾਧ ਦਾ ਇੰਗ੍ਲੈੰਡ ਦੇ ਫ਼ੈਡਰੇਸ਼ਨ ਗਰੁਪ ਵੱਲੋਂ ਆਪਣੇ ਡੇਰੇ ਵਿਚ ਅਖਾੜਾ ਲਗਵਾਇਆ ਜਾ
ਰਿਹਾ ਸੀ। ਕੁੱਝ ਜਾਗਰੂਕ ਧਿਰਾਂ ਨੇ ਜੀਤੇ ਵੀਰ (ਢਡਰੀ ਵਾਲੇ) ਨੂੰ ਗੁਰਮਤਿ ਸੰਬੰਧੀ ਸਵਾਲ ਜੁਆਬ
ਕਰਨ ਵਾਸਤੇ, ਡੇਰੇ ਦੇ ਮੈਂਬਰਾਂ (ਫ਼ੈਡਰੇਸ਼ਨ ਗਰੁਪ) ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਵੀ
ਪਹਿਲਾ ਸਹਿਮਤੀ ਪ੍ਰਗਟਾਉਣ ਦਾ ਝੂਠਾ ਦਿਲਾਸਾ ਦਿੱਤਾ, ਪਰ ਇੰਨ੍ਹਾਂ ਫ਼ੈਡਰੇਸ਼ਨ ਗਰੁਪ ਵਾਲਿਆਂ ਦੀ
ਲੂੰਬੜ ਚਾਲ ਦਾ ਉਦੋਂ ਪਤਾ ਲੱਗਾ, ਜਦੋਂ ਇਨ੍ਹਾਂ ਅਖੌਤੀ ਸੰਤ
ਰਣਜੀਤ ਸਿੰਘ ਨੂੰ ਚੋਰੀ-ਚੋਰੀ ਅਖਾੜੇ ਅੰਦਰ ਲੈ ਕੇ ਜਾਣ ਦੀ
ਨਾਕਾਮਯਾਬ ਕੋਸਿਸ਼ ਕੀਤੀ।
ਇਸ ਚਾਲ ਨੂੰ ਭਾਂਪਦੇ ਹੋਏ ਕੁਝ ਪੰਥਕ ਵੀਰਾਂ ਨੇ ਜੀਤੇ ਨੂੰ ਬਾਹਰ ਹੀ
ਸਵਾਲ ਪੁਛਣ ਵਾਸਤੇ ਰੋਕਿਆ। ਮੌਕੇ ਨੂੰ ਤਾੜਦਾ ਹੋਇਆ, ਜੀਤਾ ਤਾਂ ਭੱਜ ਕੇ ਅਖਾੜੇ ਵਿੱਚ ਜਾ
ਵੜ੍ਹਿਆ, ਪਰ ਚਿਮਟਾ ਡਿਪਾਰਟਮੇਂਟ ਨਾਲ ਇੰਨਾ ਵੀਰਾਂ ਦੀ ਝੜਪ ਹੋ ਗਈ ਅਤੇ ਕੰਮ ਹੱਥੋਪਾਈ ਵੀ ਹੋ
ਗਿਆ। ਨਾਮ ਦੇ ਰਸੀਏ ਚਿਮਟਾ ਯੂਨੀਅਨ ਵਾਲਿਆਂ ਨੇ ਧਾਰਨਾ ਦੀ ਜਗ੍ਹਾ ਤੇ ਗਾਲਾਂ ਦੀ ਵੀ ਵਰਖਾ ਕੀਤੀ।
ਸਾਡੀ ਜਥੇਬੰਦੀ ਵੱਲੋ ਇੰਗਲੈਂਡ ਦੀ ਫ਼ੈਡਰੇਸ਼ਨ ਅੱਗੇ ਕੁੱਝ ਸਾਵਾਲ ਹਨ, ਕਿ ਇਕ ਪਾਸੇ ਤਾਂ ਇਹ
ਬਾਦਲ ਦਲ ਨੂੰ ਲੋਕਾਂ ਸਾਹਮਣੇ ਭੰਡ ਕੇ ਆਪਣੇ ਆਪ ਨੂੰ ਪੰਥਕ ਦਰਸਾ ਰਹੇ ਹਨ ਅਤੇ ਦੂਜੇ ਪਾਸੇ ਇਹ
ਓਸ ਸੰਤ ਸਮਾਜ ਦੇ ਝੋਲੀ ਚੁਕ ਬਣੇ ਹਨ ਜਿਸ ਨੂੰ ਬਾਦਲ ਪ੍ਰਮੋਟ ਕਰ ਰਿਹਾ ਹੈ ਨਹੀਂ ਤਾਂ ਇੰਨ੍ਹਾਂ
ਨੂੰ ਕਿ ਲੋੜ ਹੈ ਕਿ ਇਹ ਇਸ ਤਰ੍ਹਾਂ ਦੇ ਅਖੌਤੀ ਸਾਧਾਂ ਦੇ ਤਲਵੇ ਚਟਦੇ ਫਿਰ ਰਹੇ ਹਨ।
ਸਾਡੀ, ਇੰਗਲੈਂਡ ਦੇ ਅਖੌਤੀ ਪੰਥਕ ਚੈਨਲਾਂ ਨੂੰ ਵੀ ਬੇਨਤੀ ਹੈ, ਕਿ ਅਕਲ ਦੀ ਵਰਤੋਂ ਕਰਦੇ ਹੋਏ
ਇੰਨ੍ਹਾਂ ਅਖੌਤੀ ਸਾਧਾਂ ਦਾ ਪ੍ਰਚਾਰ ਬੰਦ ਕਰਨ।