|
Share on Facebook | ||
ਭੱਠਲ ਨੇ ਆਪਣਾ ਅਸਲੀ ਚਿਹਰਾ ਦਿਖਾਇਆ - ਅਖੇ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜ਼ਾ ਜ਼ਾਇਜ਼ ਲੁਧਿਆਣਾ, (10 ਸਤੰਬਰ, ਪੀ.ਐਸ.ਐਨ): ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨੂੰ ਹੋਈ ਫਾਂਸੀ ਦੀ ਸਜ਼ਾ ਨੂੰ ਜਾਇਜ਼ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਰਾਏ ਹੈ ਕਿ ਅਤਿਵਾਦੀ ਭਾਵੇਂ ਕਿਸੇ ਵੀ ਕਿਸਮ ਦੇ ਹੋਣ, ਉਨ੍ਹਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭੁੱਲਰ ਦੇ ਮਾਮਲੇ ਵਿੱਚ ਜੇ ਅਕਾਲੀ ਸਰਕਾਰ ਨੇ ਕੋਈ ਮਤਾ ਲਿਆਂਦਾ ਤਾਂ ਕਾਂਗਰਸ ਪਾਰਟੀ ਇਸ ਸਬੰਧ ਵਿੱਚ ਮੀਟਿੰਗ ਕਰਕੇ ਫੈਸਲਾ ਕਰੇਗੀ ਕਿ ਪਾਰਟੀ ਨੇ ਭੁੱਲਰ ਦੇ ਸਬੰਧ ਵਿੱਚ ਕੀ ਫੈਸਲਾ ਲੈਣਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਬੀਬੀ ਭੱਠਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਵਿਧਾਨ ਸਭਾ ਲਈ ਕੋਈ ਟੈਸਟ ਕੇਸ ਨਹੀਂ, ਕਿਉਂਕਿ ਇਹ ਧਾਰਮਿਕ ਚੋਣ ਹੈ। ਕਾਂਗਰਸ ਸੈਕੂਲਰ ਪਾਰਟੀ ਹੋਣ ਕਰਕੇ ਇਸ ਵਿੱਚ ਭਾਗ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਪਰਮਜੀਤ ਸਿੰਘ ਸਰਨਾ ਪਿੱਛੇ ਕਾਂਗਰਸ ਦਾ ਹੱਥ ਹੋਣ ਦੀਆਂ ਅਫਵਾਹਾਂ ਅਕਾਲੀ ਦਲ ਕਿਸੇ ਬੁਖਲਾਹਟ ਵਿਚ ਫੈਲਾ ਰਿਹਾ ਹੈ। ਬੀਬੀ ਭੱਠਲ ਨੇ ਕਿਹਾ ਕਿ ਹੁਕਮਰਾਨ ਅਕਾਲੀ ਦਲ ਦੇ ਭ੍ਰਿਸ਼ਟਾਚਾਰ ਦਾ ਜਦੋਂ ਅੰਨਾ ਹਜ਼ਾਰੇ ਨੂੰ ਪਤਾ ਲੱਗਾ, ਉਹ ਅਕਾਲੀ ਦਲ ਸਮਰਥਕ ਲੈਣ ਤੋਂ ਹੀ ਨਾ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੇ ਕੋਈ ਭ੍ਰਿਸ਼ਟ ਟੋਲਾ ਹੈ ਤਾਂ ਉਹ ਅਕਾਲੀ ਦਲ ਹੈ। ਇਸ ਮੌਕੇ ਸਾਬਕਾ ਮੰਤਰੀ ਸ੍ਰੀ ਰਾਕੇਸ਼ ਪਾਂਡੇ, ਵਿਕਰਮਜੀਤ ਸਿੰਘ ਬਾਜਵਾ, ਪ੍ਰਮਿੰਦਰ ਮਹਿਤਾ ਆਦਿ ਕਾਂਗਰਸੀ ਆਗੂ ਮੌਜੂਦ ਸਨ। Source: Punjab Spectrum |
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |