Share on Facebook

Main News Page

ਦਰਬਾਰ ਸਾਹਿਬ ਦੇ ਖਾਤਿਆਂ ’ਚ 23 ਕਰੋੜ ਦੇ ਘਾਟੇ ਬਾਰੇ ਸ਼੍ਰੋਮਣੀ ਕਮੇਟੀ ਸਫ਼ਾਈ ਦੇਵੇ: ਕੈਪਟਨ ਅਮਰਿੰਦਰ ਸਿੰਘ

* ਉਨ੍ਹਾਂ ਕਿਹਾ ਕਿ ਇਹ ਵੀ ਸਾਫ਼ ਹੋ ਗਿਆ ਹੈ ਕਿ ਇਸ ਧਾਰਮਕ ਸੰਸਥਾ ਨੂੰ ਕੰਟਰੋਲ ਕਰਨ ਵਾਲੇ ਲੋਕ ਗੋਲਕ ਚੋਰ ਹਨ

ਚੰਡੀਗੜ੍ਹ, 6 ਸਤੰਬਰ (ਜਗਤਾਰ ਸਿੰਘ ਭੁੱਲਰ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਹੈ ਕਿ ਦਰਬਾਰ ਸਾਹਿਬ ਦੇ ਖਾਤਿਆਂ ਵਿਚ 23 ਕਰੋੜ ਰੁਪਏ ਦੇ ਘਾਟੇ ਦੇ ਜਨਤਕ ਹੋਏ ਮਾਮਲੇ ਲਈ ਸਮੁੱਚੀ ਸਾਧ ਸੰਗਤ ਨੂੰ ਤੁਰਤ ਸਫ਼ਾਈ ਦੇਵੇ। ਵੱਡੀ ਗਿਣਤੀ ਵਿਚ ਸੰਗਤ ਦੇ ਦਰਬਾਰ ਸਾਹਿਬ ਆਉਣ ਅਤੇ ਉਨ੍ਹਾਂ ਵਲੋਂ ਵੱਡੀ ਮਾਤਰਾ ਵਿਚ ਦਾਨ ਦੇਣ ਦੇ ਬਾਵਜੂਦ ਦਰਬਾਰ ਸਾਹਿਬ ਘਾਟੇ ਵਿਚ ਕਿਵੇਂ ਚੱਲ ਰਿਹਾ ਹੈ। ਇਸ ਕਰ ਕੇ ਇਸ ਮਾਮਲੇ ਬਾਰੇ ਕਮੇਟੀ ਨੂੰ ਅਪਣਾ ਪੱਖ ਰਖਣਾ ਚਾਹੀਦਾ ਹੈ। ਕੈਪਟਨ ਨੇ ਇਸ ਅਹਿਮ ਮਸਲੇ ’ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਉਪਰੋਕਤ ਤੱਥ ਜਨਤਕ ਹੋਣ ਨਾਲ ਸ਼੍ਰੋਮਣੀ ਕਮੇਟੀ ਅਤੇ ਉਸ ਦੇ ਪ੍ਰਬੰਧਕ ਪੂਰੀ ਤਰ੍ਹਾਂ ਸ਼ੱਕ ਦੇ ਘੇਰੇ ਵਿਚ ਆ ਗਏ ਹਨ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਫ਼ੰਡਾਂ ਦੀ ਦੁਰਵਰਤੋਂ ਨੂੰ ਲੈ ਕੇ ਪਹਿਲਾਂ ਹੀ ਅਜਿਹੀਆਂ ਰੀਪੋਰਟਾਂ ਮਿਲ ਰਹੀਆਂ ਹਨ ਅਤੇ ਇਨ੍ਹਾਂ ਦੋਸ਼ਾਂ ਨੂੰ ਦਰਬਾਰ ਸਾਹਿਬ ਦੇ ਖਾਤਿਆਂ ’ਚ ਘਾਟੇ ਨੇ ਸਾਬਤ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਸਾਫ਼ ਹੋ ਗਿਆ ਹੈ ਕਿ ਇਸ ਧਾਰਮਕ ਸੰਸਥਾ ਨੂੰ ਕੰਟਰੋਲ ਕਰਨ ਵਾਲੇ ਲੋਕ ਗੋਲਕ ਚੋਰ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਫ਼ਾਦਾਰ ਵਲੋਂ ਕੰਟਰੋਲ ਕੀਤੇ ਜਾ ਰਹੇ ਕੇਬਲ ਚੈਨਲ ਵੀ ਕਰੀਬ 12 ਕਰੋੜ ਰੁਪਏ ਦਬਾਈ ਬੈਠੇ ਹਨ। ਉਨ੍ਹਾਂ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲੋਕਾਂ ਦੀ ਪਾਰਟੀ ਵਾਸਤੇ ਸ਼ਰਮਨਾਕ ਗੱਲ ਹੈ ਜਿਹੜੇ ਇਨ੍ਹਾਂ ਚੈਨਲਾਂ ਦੀ ਮਲਕੀਅਤ ਰਖਦੇ ਹਨ। ਇਹ ਚੈਨਲ ਗੁਰੂ ਦੇ ਨਾਮ ’ਤੇ ਪੈਸਿਆਂ ਦੀ ਟਕਸਾਲ ਤਾਂ ਲਗਾਈ ਬੈਠੇ ਹਨ ਪਰ ਇਸ ਦੇ ਬਦਲੇ ਕੁੱਝ ਵੀ ਦੇਣ ਨੂੰ ਤਿਆਰ ਨਹੀਂ। ਇਸ ਮਾਮਲੇ ਨੂੰ ਬਹੁਤ ਹੀ ਗੰਭੀਰ ਕਰਾਰ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਦੀ ਮੈਨੇਜਮੈਂਟ ਦੇ ਬਹੁਤ ਹੀ ਮਾੜੇ ਪ੍ਰਬੰਧ ਦਾ ਪ੍ਰਗਟਾਵਾ ਕਰਦਾ ਹੈ ਕਿ 86 ਵਿਚੋਂ 42 ਗੁਰਦੁਆਰੇ ਘਾਟੇ ਵਿਚ ਚੱਲ ਰਹੇ ਹਨ। ਅਜਿਹਾ ਇਸ ਕਾਰਨ ਹੋਇਆ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਮਿਸ਼ਨ ਵਿਚ ਫ਼ੇਲ੍ਹ ਰਹੀ ਹੈ ਅਤੇ ਜਿਸ ਨੇ ਸਹਿਜਧਾਰੀਆਂ ਵਰਗੇ ਲੋਕਾਂ ਨੂੰ ਪਤਿਤ ਕਰਾਰ ਦੇ ਕੇ ਸਿਰਫ਼ ਉਨ੍ਹਾਂ ਨੂੰ ਵਖਰਾ ਕੀਤਾ ਹੈ।

ਉਨ੍ਹਾਂ ਕਮੇਟੀ ਨੂੰ ਸਪੱਸ਼ਟ ਕਰਨ ਨੂੰ ਕਿਹਾ ਹੈ ਕਿ ਉਸ ਨੇ ਧਰਮ ਪ੍ਰਚਾਰ ਵਾਸਤੇ ਕਿੰਨਾ ਪੈਸਾ ਖ਼ਰਚ ਕੀਤਾ ਹੈ? ਇਸੇ ਦੌਰਾਨ ਕਾਂਗਰਸ ਪ੍ਰਧਾਨ ਨੇ ਕਿਸਾਨ ਹਿਤੈਸ਼ੀ ਕੇਂਦਰੀ ਜ਼ਮੀਨ ਅਕਵਾਇਰ ਸਬੰਧੀ ਬਿਲ ਨੂੰ ਕੈਬਨਿਟ ਵਲੋਂ ਪ੍ਰਵਾਨਗੀ ਦਿਤੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਜਦ ਕਾਂਗਰਸ ਸਰਕਾਰ ਸੱਤਾ ਵਿਚ ਆਏਗੀ ਤਾਂ ਇਸ ਬਿਲ ਨੂੰ ਲਿਖਤੀ ਅਤੇ ਆਤਮਕ ਤੌਰ ’ਤੇ ਪੰਜਾਬ ਵਿਚ ਲਾਗੂ ਕੀਤਾ ਜਾਵੇਗਾ ਤੇ ਗੋਬਿੰਦਪੁਰਾ ਦੇ ਕਿਸਾਨਾਂ ਨੂੰ ਵੀ ਸਿਰਫ਼ ਇਸ ਬਿਲ ਮੁਤਾਬਕ ਹੀ ਮੁਆਵਜ਼ਾ ਦਿਤਾ ਜਾਵੇਗਾ ਕਿਉਂਕਿ ਉਨ੍ਹਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਕੋਈ ਜ਼ਿਆਦਾ ਆਸਾਂ ਨਹੀਂ ਹਨ। ਕੈਪਟਨ ਨੇ ਮੁੱਖ ਮੰਤਰੀ ਅਤੇ ਉਸ ਦੇ ਪੁੱਤਰ ਉਪ ਮੁੱਖ ਮੰਤਰੀ ਬਾਰੇ ਕਿਹਾ ਕਿ ਦੋਵੇਂ ਪਿਉ-ਪੁੱਤ ਖ਼ੁਦ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸਰਗਰਮ ਹਨ ਜਦਕਿ ਅੱਧਾ ਪੰਜਾਬ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ। ਲੋਕ ਰਾਹਤ ਵਾਸਤੇ ਦੁਹਾਈ ਪਾ ਰਹੇ ਹਨ ਪਰ ਪਿਉ-ਪੁੱਤ ਸੂਬੇ ਭਰ ਵਿਚ ਘੁੰਮ ਕੇ ਕਮੇਟੀ ਵਾਸਤੇ ਵੋਟਾਂ ਮੰਗਣ ਵਿਚ ਪੂਰੇ ਸਰਗਰਮ ਹਨ।

Capt. Amarinder asks SGPC to explain Rs 23 crore deficit in Darbar Sahib accounts

Punjab Newsline Network
Tuesday, 06 September 2011

CHANDIGARH: Punjab Pradesh Congress Committee President Capt Amarinder Singh today asked the Shiromani Gurdwara Prabhandik Committee to explain the deficit of Rs 23 crores in the Darbar Sahib accounts. He said, it was shocking that Darbar Sahib was running deficit despite a large inflow of devotees.

In a statement issued here today, Capt Amarinder maintained that the finger of suspicion points towards the people who control and are at the helm of affairs at the SGPC. He pointed out, there have always been reports of the SGPC funds being misappropriated and the Darbar Sahib, deficit proves the charges. "It only reinforces the suspicion
among people that the people controlling the SGPC are golak chors", he remarked.

The former Chief Minister said, from the information he had got, the cable channels being controlled by Sukhbir's henchmen had also withheld about Rs 12 crores which was due to Darbar Sahib for the daily kirtan telecast live from the channel. "It is shameful on part of the people who own these channels that while they are minting money in the name of the Guru, they are not ready to pay anything in return", he observed.


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top