Share on Facebook

Main News Page

ਗੁਰਦੁਆਰੇ ਆ ਕੇ ਜੋ ਅੱਜ ਤੱਕ ਨਹੀਂ ਸਿਖਿਆ ਉਹ ਧਾਰਮਿਕ ਪਰੀਖਿਆ ਤੋਂ ਸਿਖਣ ਨੂੰ ਮਿਲਿਆ

* ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਮੌਕੇ ਧਾਰਮਿਕ ਪਰੀਖਿਆ ਦਾ ਆਯੋਜਨ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਬਾਰੇ ਸੰਗਤਾਂ ਨੂੰ ਜਾਣੂ ਕਰਾਇਆ

(3 ਸਤੰਬਰ 2011 ਸਤਨਾਮ ਕੌਰ: ਫਰੀਦਾਬਾਦ)

ਗੁਰਦੁਆਰੇ ਆ ਕੇ ਜੋ ਅੱਜ ਤਕ ਨਹੀਂ ਸਿਖਿਆ ਉਹ ਧਾਰਮਿਕ ਪਰੀਖਿਆ ਤੋਂ ਸਿਖਣ ਨੂੰ ਮਿਲਿਆ ਇਹ ਸ਼ਬਦ ਗੁਰਸਿੱਖ ਫੈਮਿਲੀ ਕਲਬ ਫ਼ਰੀਦਾਬਾਦ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਮੌਕੇ ਗੁਰਦੁਆਰਾ ਰਾਮਦਾਸ ਸਾਹਿਬ ਡਬੂਆ ਕਾਲੋਨੀ ਫ਼ਰੀਦਾਬਾਦ ਵਿਖੇ ਕਰਵਾਈ ਧਾਰਮਿਕ ਪਰੀਖਿਆ ਮੌਕੇ ਗੁਰਦੁਆਰਾ ਸਾਹਿਬ ਦੇ 70 ਸਾਲਾ ਪ੍ਰਧਾਨ ਨੇ ਭਰੀ ਸੰਗਤ ਵਿਚ ਆਖੇ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਹਰ ਗੁਰਦੁਆਰਿਆਂ ਵਿਚ ਹੋਣੇ ਚਾਹੀਦੇ ਹਨ। ਇਸ ਪ੍ਰਤੀਯੋਗਤਾ ਦੀ ਖਾਸ ਗੱਲ ਇਹ ਰਹੀ ਕਿ ਇਸ ਵਿਚ 5 ਤੋਂ ਲੈ ਕੇ 70 ਸਾਲ ਤਕ ਦੀ ਉਮਰ ਵਾਲੇ ਬਜ਼ੁਰਗਾਂ ਨੇ ਹਿੱਸਾ ਲਿਆ। ਇਸ ਪਰੀਖਿਆ ਵਿਚ ਡਬੂਆ ਕਾਲੌਨੀ ਦੇ ਇਲਾਕੇ ਤੋਂ 101 ਪ੍ਰਤੀਯੋਗੀਆਂ ਨੇ ਹਿੱਸਾ ਲਿਆ ਜਿਸ ਵਿਚ ਸੀਨੀਅਰ ਤੇ ਜੂਨੀਅਰ ਦੋ ਗਰੁੱਪ ਬਣਾਏ ਗਏ। ਪਰੀਖਿਆ, ਪਹਿਲਾਂ ਤੋਂ ਨਿਰਧਾਰਤ ਸਲੇਬਸ ਮੁਤਾਬਕ ਲਈ ਗਈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣ ਪਛਾਣ ਨਾਲ ਸਬੰਧਤ ਸਵਾਲਾਂ ਨੂੰ ਹੱਲ ਕਰਨਾ ਸੀ।

ਇਸ ਪਰੀਖਿਆ ਵਿਚ ਪਹਿਲੇ ਗਰੁੱਪ ਵਿਚੋਂ ਪਹਿਲਾ ਸਥਾਨ ਜਸਵਿੰਦਰ ਸਿੰਘ, ਦੂਜਾ ਗੌਰਵ ਕੁਮਾਰ ਅਤੇ ਤੀਜਾ ਸਥਾਨ ਸਾਖਸ਼ੀ ਕੌਰ ਨੇ ਪ੍ਰਾਪਤ ਕੀਤਾ। ਦੂਜੇ ਗਰੁੱਪ ਵਿਚ ਪਹਿਲਾ ਸਥਾਨ ਜਯੋਤੀ ਕੌਰ, ਦੂਜਾ ਸਥਾਨ ਮਾਧੂਰੀ ਅਤੇ ਤੀਜਾ ਸਥਾਨ ਸ. ਅਵਤਾਰ ਸਿੰਘ ਨੇ ਹਾਸਲ ਕੀਤਾ। ਸਾਰੇ ਜੇਤੂਆਂ ਨੂੰ ਟ੍ਰਾਫੀਆਂ ਦੇ ਕੇ ਸਨਮਾਨਤ ਕੀਤਾ ਅਤੇ ਇਸ ਤੋਂ ਅਲਾਵਾ ਪਰੀਖਿਆ ਵਿਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਵੀ ਮੈਡਲ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਸ਼੍ਰੌਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ, ਗੁਰਸਿੱਖ ਫੈਮਿਲੀ ਕਲੱਬ ਤੋਂ ਸ. ਸੁਰਿੰਦਰ ਸਿੰਘ, ਗੁਰਦੁਆਰਾ ਰਾਮਦਾਸ ਸਾਹਿਬ ਡਬੂਆ ਕਾਲੌਨੀ ਦੇ ਸੇਵਾਦਾਰ ਸ. ਜਗਜੀਤ ਸਿੰਘ, ਸ. ਹਰਭਾਗ ਸਿੰਘ, ਸਮਾਜਸੇਵੀ ਸ. ਸੁਰਜੀਤ ਸਿੰਘ ਆਦਿ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top