Share on Facebook

Main News Page

ਅਖੌਤੀ ਸੰਤ ਸਮਾਜ ਦੇ ਉਮੀਦਵਾਰਾਂ ਨੂੰ ਹਰਾਉਣ ਅਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਵਰਗੇ ਉਮੀਦਵਾਰ ਜਿਤਾਉਣ ਦਾ ਸੱਦਾ

ਅਨੰਦਪੁਰ ਸਾਹਿਬ (3 ਸਤੰਬਰ, ਸੁਰਿੰਦਰ ਸਿੰਘ ਸੋਨੀ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਜਿਤਣ ਵਾਲੇ ਉਮੀਦਵਾਰਾਂ ਨੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਬਨਣਾ ਹੈ, ਇਸ ਲਈ ਜਰੂਰੀ ਹੈ ਕਿ ਅਜਿਹੇ ਉਮੀਦਵਾਰਾਂ ਨੂੰ ਹੀ ਜਿਤਾਇਆ ਜਾਵੇ, ਜੋ ਆਪ ਸਿੱਖੀ ਸਿਧਾਂਤਾਂ ਤੇ ਚਲਦੇ ਹੋਣ ਤੇ ਦੂਜਿਆਂ ਵਿਚ ਸਿੱਖ ਧਰਮ ਦਾ ਪ੍ਰਚਾਰ ਸੁਚੱਜੇ ਢੰਗ ਨਾਲ ਕਰਨ ਦੀ ਕਾਬਲੀਅਤ ਰਖਦੇ ਹੋਣ। ਹਲਕਾ ਅਨੰਦਪੁਰ ਸਾਹਿਬ ਤੋ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰ. ਸੁਰਿੰਦਰ ਸਿੰਘ ਅਜਿਹੇ ਹੀ ਉਮੀਦਵਾਰ ਹਨ, ਜਿਨਾਂ ਤੋ ਸੇਧ ਲੈਕੇ ਅਜਿਹੇ ਉਮੀਦਵਾਰਾਂ ਨੂੰ ਹੀ ਜਿਤਾਉਣ ਲਈ ਸਿੱਖ ਸੰਗਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿ: ਰਣਜੋਧ ਸਿੰਘ ਨੇ ਕੀਤਾ। ਨ੍ਹਾਂ ਕਿਹਾ ਇਸ ਚੋਣ ਵਿਚ ਗੁਰਸਿਖ ਸੰਗਤਾਂ ਦਾ ਵਿਸ਼ੇਸ਼ ਫਰਜ ਬਣਦਾ ਹੈ, ਕਿ ਉਹ ਆਪ ਸੁਚੇਤ ਹੋਣ ਤੇ ਹੋਰਨਾਂ ਨੂੰ ਵੀ ਸੁਚੇਤ ਕਰਨ। ਨ੍ਹਾਂ ਕਿਹਾ ਅਖੌਤੀ ਸੰਤ ਸਮਾਜ ਦੇ ਉਮੀਦਵਾਰ ਕਿਉਕਿ ਆਪ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਯਾਦਾ ਤੋ ਮੁਨਕਰ ਹਨ, ਤੇ ਉਨ੍ਹਾਂ ਤੋ ਇਹ ਆਸ ਰੱਖਣੀ ਵੀ ਫਜੂਲ ਹੈ, ਕਿ ਉਹ ਗੁਰਦੁਆਰਿਆਂ ਵਿਚ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਲਾਗੂ ਕਰਵਾਉਣਗੇ। ਇਸ ਲਈ ਜਰੂਰੀ ਹੈ ਕਿ ਸੰਤ ਸਮਾਜ ਦੇ ਉਮੀਦਵਾਰਾਂ ਨੂੰ ਤੱਕੜੀ ਹਾਰ ਦਿਤੀ ਜਾਵੇ।

ਨ੍ਹਾਂ ਕਿਹਾ ਜੇਕਰ ਸੰਤ ਲਾਣਾ ਇਨਾਂ ਚੋਣਾਂ ਵਿਚ ਜਿਤ ਗਿਆ, ਤਾਂ ਨਾ ਹੀ ਸਿੱਖੀ ਸਿਧਾਂਤ ਲਾਗੂ ਹੋਣਗੇ ਤੇ ਨਾ ਹੀ ਸਿੱਖ ਰਹਿਤ ਮਰਯਾਦਾ। ਗਿ: ਰਣਜੋਧ ਸਿੰਘ ਨੇ ਕਿਹਾ ਕਿ ਜੇਕਰ ਸਿੱਖ ਸਮਾਜ ਆਪਣੇ ਗੁਰੂ ਪ੍ਰਤੀ ਸ਼ਰਧਾ ਰਖਦਾ ਹੈ, ਤਾਂ ਇਹ ਜਰੂਰੀ ਹੈ ਕਿ ਸੰਤ ਸਮਾਜ ਨੂੰ ਕਿਸੇ ਵੀ ਹਾਲਤ ਵਿਚ ਗੁਰੂ ਘਰਾਂ ਤੇ ਕਾਬਜ ਨਾ ਹੋਣ ਦਿਤਾ ਜਾਵੇ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top