Share on Facebook

Main News Page

ਸਰਕਾਰਾਂ ਅਕਾਲੀ, ਭਾਜਪਾਈ, ਕਾਂਗਰਸ ਰਲ ਮਿਲ ਕੇ ਸਿੱਖ ਦੀਆ ਹਰ ਨਿਸ਼ਾਨੀਆਂ ਨੂੰ ਮਿਟਾ ਦੇਣਾ ਚਾਹੁੰਦੇ ਹਨ

ਸਿੱਖ ਤੋਂ ਭਾਵ ਉਹ ਵਿਅਕਤੀ ਜੋ ਸਿੱਖ ਧਰਮ ਤੇ ਨਿਸ਼ਚਾ ਰੱਖਦਾ ਹੈ, ਜਾਂ ਫਿਰ, ਮ੍ਰਿਤਕ ਦੇ ਮਾਮਲੇ ਵਿੱਚ, ਜੋ ਵਿਅਕਤੀ, ਸਿੱਖ ਧਰਮ ਨੂੰ ਮੰਨਦਾ ਸੀ, ਜਾਂ ਜੀਵਨ ਦੌਰਾਨ ਉਸ ਨੂੰ ਸਿੱਖ ਮੰਨਿਆ ਜਾਂਦਾ ਸੀ।

“ਜੇ ਸੁਆਲ ਪੈਦਾ ਹੋ ਜਾਵੇ ਕਿ ਕੋਈ ਜੀਵਤ ਵਿਅਕਤੀ ਸਿੱਖ ਹੈ ਜਾਂ ਨਹੀਂ, ਤਾਂ ਸਰਕਾਰ ਦੁਆਰਾ ਨਿਰਧਾਰਤ ਮਸੌਦੇ ਅਨੁਸਾਰ ਉਸ ਦੁਆਰਾ ਹੇਠ ਲਿਖੀ ਘੋਸਣਾ ਕਰਨ ਜਾਂ ਨਾਂ ਕਰਨ ਦੇ ਆਧਾਰ ਤੇ ਉਸਦਾ ਸਿੱਖ ਹੋਣਾ ਜਾਂ ਨਾ ਹੋਣਾ ਮੰਨਿਆ ਜਾਵੇਗਾ”।

“ਮੈਂ ਸੱਚੀ ਨਿਸ਼ਠਾ ਨਾਲ਼ ਤਸਦੀਕ ਕਰਦਾ ਹਾਂ ਕਿ ਮੈਂ ਸਿੱਖ ਹਾਂ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ਼ ਕਰਦਾ ਹਾਂ, ਕਿ ਮੈਂ ਦਸ ਗੁਰੂ ਸਹਿਬਾਨ ‘ਤੇ ਵਿਸ਼ਵਾਸ ਕਰਦਾ ਹਾਂ, ਤੇ ਮੇਰਾ ਕੋਈ ਹੋਰ ਧਰਮ ਨਹੀਂ”।

“ਅੰਮ੍ਰਿਤਧਾਰੀ ਸਿੱਖ” ਦੇ ਅਰਥ ੳਤੇ ਘੇਰੇ ਵਿੱਚ ਹਰ ਉਹ ਵਿਅਕਤੀ ਆਉਂਦਾ ਹੈ, ਜਿਸਨੇ ਸਿੱਖ ਧਰਮ ਦੀਆਂ ਸਿੱਖਿਆਵਾਂ ਅਤੇ ਸਿਧਾਂਤਾਂ ਅਰਥਾਤ ਰਹਿਤ ਮਰਿਆਦਾ ਅਨੁਸਾਰ ਥਾਪੇ ਗਏ ਪੰਜਾਂ ਪਿਆਰਿਆਂ ਦੇ ਹੱਥੀਂ ਕੰਡੇ ਕੀ ਪਾਹੁਲ ਅਰਥਾਤ ਖੰਡੇ-ਕਾ-ਅੰਮ੍ਰਿਤ ਛਕਿਆ ਹੋਵੇ।

ਸਹਿਜਧਾਰੀ ਦਾ ਅਰਥ ਹੈ ਕਿ ਉਹ ਵਿਅਕਤੀ

  1. ਜੋ ਸਿੱਖ ਧਰਮ ਦੀਆਂ ਸਿੱਖਿਆਵਾਂ ਅਤੇ ਮਰਿਯਾਦਾ ਅਨੁਸਾਰ ਚਲਦਾ ਹੋਵੇ;

  2. ਜੋ ਤੰਬਾਕੂ ਜਾਂ ਕੁੱਠੇ (ਹਲਾਲ ਮੀਟ) ਦਾ ਕਿਸੇ ਵੀ ਤਰ੍ਹਾਂ ਸੇਵਨ ਨਾ ਕਰਦਾ ਹੋਵੇ;

  3. ਜੋ ਪਤਿਤ ਨਾ ਹੋਵੇ; ਅਤੇ

  4. ਮੂਲ ਮੰਤਰ ਦਾ ਪਾਠ ਕਰ ਸਕਦਾ ਹੋਵੇ

“ਪਤਿਤ” ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਕੇਸਾਧਾਰੀ ਸਿੱਖ ਹੁੰਦਿਆਂ ਹੋਇਆ ਆਪਣੀ ਦਾਹੜੀ ਨੂੰ ਕੁਤਰਦਾ ਹੈ ਜਾਂ ਦਾਹੜੀ ਤੇ ਕੇਸਾਂ ਦੀ ਸੇਵ ਕਰਦਾ ਹੈ, ਜਾਂ ਉਹ ਵਿਅਕਤੀ ਅੰਮ੍ਰਿਤਪਾਨ ਕਰਨ ਤੋਂ ਬਾਅਦ ਨਿਸ਼ਚਿਤ ਚੌਹਾਂ ਕੁਰਹਿਤਾਂ ‘ਚੋ ਕੋਈ ਇੱਕ ਜਾ ਵੱਧ ਕੁਰਹਿਤਾਂ ਕਰਦਾ ਹੈ।

ਵੋਟਰਾਂ ਦੀ ਯੋਗਤਾ

ਹਰ ਉਹ ਵਿਅਕਤੀ ਜੋ ਨਿਸਚਿਤ ਚੋਣ ਖੇਤਰ ਵਿੱਚ ਰਹਿੰਦਾ ਹੈ: ਅਤੇ ਸਿੱਖ ਹੈ , 21 ਸਾਲ ਤੋਂ ਵੱਧ ਉਮਰ ਦਾ ਹੈ, ਅਤੇ ਨਿਰਧਾਰਤ ਨਿਯਮਾ ਅਧੀਨ ਬਤੌਰ ਵੋਟਰ ਉਸਦਾ ਨਾਮ ਦਰਜ ਹੈ, ਮੈਂਬਰ ਜਾਂ ਕਮੇਟੀ ਦੇ ਮੈਂਬਰਾਂ ਦੀ ਚੋਣ ਲਈ ,(ਆਪਣੇ) ਚੋਣ ਖੇਤਰ ਦੀ ਵੋਟਰ ਸੂਚੀ ਵਿਚ ਆਪਣਾ ਨਾ ਦਰਜ ਕਰਵਾਉਣ ਦੀ ਯੋਗਤਾ ਰੱਖਦਾ ਹੈ ;
ਅਜਿਹਾ ਕੋਈ ਵਿਅਕਤੀ ਵੋਟਰ ਸੂਚੀ ਵਿੱਚ ਬਤੌਰ ਵੋਟਰ ਦਰਜ ਹੋਣ ਦਾ ਅਧਿਕਾਰੀ ਨਹੀਂ ਹੋਵੇਗਾ ਜੋ:

(ੳ) ਆਪਣੀ ਦਾਹੜੀ ਜਾ ਕੇਸਾਂ ਨੂੰ ਕੁਤਰਦਾ ਹੈ ਜਾਂ ਸ਼ੇਵ ਕਰਦਾ ਹੈ
(ਅ) ਕਿਸੇ ਵੀ ਤਰ੍ਹਾਂ ਤੰਬਾਕੂ ਦਾ ਸੇਵਨ ਕਰਦਾ ਹੈ ; ਅਤੇ
(ਭ) ਸ਼ਰਾਬ ਆਦਿ ਉਤਪਾਦਾਂ ਦਾ ਸੇਵਨ ਕਰਦਾ ਹੈ

ਵੋਟ ਦਾ ਅਧਿਕਾਰ

ਹਰ ਉਸ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਜੋ ਨਿਸ਼ਚਿਤ ਚੋਣ ਖੇਤਰ ਦੇ ਮੈਂਬਰ ਜਾਂ ਕਮੇਟੀ ਦੇ ਮੈਂਬਰਾਂ ਦੀ ਚੋਣ ਲਈ ਮੌਜੂਦਾ ਲਾਗੂ ਵੋਟਰ ਲਿਸਟ ਵਿੱਚ ਦਰਜ ਹੁੰਦਿਆਂ ਹੋਇਆਂ , ਚੋਣ ਖੇਤਰ ‘ਚੋ ਮੈਂਬਰਾਂ ਜਾਂ ਮੈਂਬਰਾਂ ਦੀ ਚੋਣ ਲਈ ਵੋਟ ਦੇਣ ਦੀ ਯੋਗਤਾ ਰੱਖਦਾ ਹੈ।

ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਅਨੁਸਾਰ ਸਿੱਖ ਦੀ ਤਾਰੀਫ

ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਰ ਗੁਰੂ ਸਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ੳਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ।

ਸਹਿਜਧਾਰੀ ਫੈਡਰੇਸਨ ਦੀ ਦੁਆਰਾ 2003 ਵਿੱਚ ਪਾਈ ਪਟੀਸਨ ਦਾ ਅੱਜ 01-09-2011 ਫੈਸਲਾ ਆ ਗਿਆ ਹੈ ਜਿਸ ਅਨੁਸਾਰ ਸਹਿਜਧਾਰੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ਼ ਗਿਆ ਹੈ। ਚੋਣਾ ਅਜੇ ਮੁਲਤਵੀ ਹੋਈਆ ਜਾ ਨਹੀਂ ਇਸ ਬਾਰੇ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ। ਹਾਂ ਜਦੋਂ ਹਾਈਕੋਰਟ ਦਾ ਫੈਸਲਾ ਚੋਣ ਕਮਿਸ਼ਨ ਕੋਲ਼ ਜਾਵੇਗਾ ਤਾਂ ਉਹਨਾਂ ਨੂੰ ਇਸ ਤੇ ਵਿਚਾਰ ਕਰਨਾ ਪਵੇਗਾ ਕਿ ਸਹਿਜਧਾਰੀਆਂ ਨੂੰ ਸਾਮਿਲ ਕਰ ਨਵੀਂ ਲਿਸਟ ਕਿਵੇਂ ਤੇ ਕਿੰਨੇ ਸਮੇਂ ਵਿੱਚ ਬਣਾਉਣਗੇ। ਸੰਭਵ ਹੈ ਕਿ ਹੁਣ ਐਸ.ਜੀ.ਪੀ.ਸੀ. ਚੋਣਾ ਸਾਇਦ ਵਿਧਾਨ ਸਭਾ ਚੋਣਾ ਤੋਂ ਬਾਅਦ ਹੋਣ। ਹੁਣ ਗੱਲ ਕਰੀਏ ਕਿ ਸਹਿਜਧਾਰੀ ਨੂੰ ਵੋਟ ਦਾ ਅਧਿਕਾਰ ਮਿਲ਼ ਗਿਆ ਹੈ। ਗੁਰਦਵਾਰਾ ਐਕਟ ਵਿੱਚ ਸਹਿਜਧਾਰੀ ਦੀ ਪਰਿਭਾਸ਼ਾ ਬਿਲਕੁਲ ਸਾਫ ਹੈ, ਫਿਰ ਘੋਨੇ ਮੋਨੇ ਵੋਟ ਕਿਵੇ ਪਾ ਸਕਦੇ ਹਨ?? ਗੁਰਦਵਾਰਾ ਐਕਟ ਨੂੰ ਪੜੇ ਬਿਨਾ ਅਸੀਂ ਬੜੀ ਜਲਦੀ ਉਤਾਵਲੇ ਹੋ ਜਾਂਦੇ ਹਾਂ। ਸਾਇਦ ਅਸੀਂ ਸਿਰ ਤਾ ਬਹੁਤਾ ਦੇਣ ਜਾਣਦੇ ਤਾਂ ਇਸ ਦੀ ਵਰਤੋਂ ਨੂੰ ਬਹੁਤੀ ਤਵੱਜੋ ਨਹੀਂ ਦਿੰਦੇ। ਹੁਣ ਸਾਨੂੰ ਇਸ ਤੇ ਗੌਰ ਰੱਖਣੀ ਪਵੇਗੀ ਕਿ ਅਗਰ ਘੋਨੇ ਮੋਨਿਆਂ ਨੂੰ ਰਲ ਗੱਡ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਸਾਨੁੰ ਚੁੱਪ ਕਰ ਹਥਿਆਰ ਸੁਟ ਕੇ ਨਹੀਂ ਬੇਠਣਾ ਚਾਹੀਦਾ। ਅਜੇ ਇਹ ਕਹਿਣਾ ਕਿ ਚੋਣਾ ਮੁਲਤਵੀ ਹੋ ਗਈਆਂ ਹਨ, ਬਚਕਾਨਾ ਬਿਆਨ ਹੈ। ਹੁਣ ਗੱਲ ਕਰੀਏ ਕਿ ਚੋਣਾ ਦਾ ਇਤਿਹਾਸ ਕੀ ਹੈ ??

  1. ਗੁਰਦੁਆਰਾ ਐਕਟ 1 ਨਵੰਬਰ 1925 ਨੂੰ ਲਾਗੂ ਹੋਇਆ

  2. ਪਹਿਲੀਆਂ ਚੋਣਾ 1926 ਵਿੱਚ ਹੋਈਆਂ

  3. ਪਹਿਲਾਂ ਇਹ ਹਰ ਤਿੰਨ ਸਾਲ ਮਗਰੋ ਹੋਈਆਂ ਜਿਵੇਂ 1926 ਤੋਂ ਬਾਅਦ 1930 ਫਿਰ 1933 ਫਿਰ 1936ਤੇ 1939 ਵਿੱਚ ਹੋਈਆਂ

  4. ਜੂਨ 1942 ਬਲਦੇਵ ਸਿੰਘ ਸਮਝੌਤੇ ਅਨੁਸਾਰ ਇਸ ਦੀ ਮਿਆਦ ਪੰਜ ਸਾਲ ਕਰ ਦਿਤੀ

  5. ਅਗਲੀਆਂ ਚੋਣਾ 1944 ਵਿੱਚ ਹੋਈਆ

  6. 1947 ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦਾ ਪ੍ਰਬੰਧ ਵਕਫ਼ ਬੋਰਡ ਕਰਨ ਲੱਗਾ, ਤੇ 1999 ਤੋਂਨ ਪਾਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ

  7. 1944 ਤੋਂ ਬਾਅਦ ਅਗਲੀਆਂ ਚੋਣਾ 1963 ਤੇ ਫਿਰ 1965 ਵਿੱਚ ਹੋਈਆਂ

  8. 1966 ਵਿੱਚ ਪੰਜਾਬ ਦੇ ਤਿੰਨ ਟੁਕੜੇ ਹੋ ਗਏ ਤੇ ਚੋਣਾ ਕਰਵਾਉਣਾ ਕੇਂਦਰ ਦੇ ਅਧਿਕਾਰ ਖੇਤਰ ਵਿੱਚ ਆ ਗਿਆ, ਇਹ ਪਿਛੋਂ ਚੋਣਾ ਕਦੇ ਵੀ ਸਮੇਂ ਸਿਰ ਨਹੀਂ ਹੋਈਆਂ

  9. 1965 ਤੋਂ ਬਾਅਦ ਅਗਲੀਆਂ ਚੋਣਾ 1970 ਵਿੱਚ ਹੋਣੀਆਂ ਚਾਹੀਦੀਆਂ ਸਨ ਪਰ ਇਹ 1979 ਵਿੱਚ ਹੋਈਆਂ

  10. ਅਗਲੀਆਂ 1984 ਦੀ ਬਜਾਏ 1996 ਵਿੱਚ ਹੋਈਆਂ, ਫਿਰ 2001 ਦੀ ਥਾਂ 2004 ਵਿੱਚ ਹੋਈਆਂ, ਹੁਣ ਜੋ 18 ਸਤੰਬਰ 2011 ਨੂੰ ਹੋ ਰਹੀਆਂ ਹਨ ਉਹ 2009 ਵਿੱਚ ਹੋਣੀਆਂ ਚਾਹੀਦੀਆਂ ਸਨ

ਮੇਰੀ ਤਾਂ ਇਹੋ ਸਮਝ ਵਿੱਚ ਆਉੰਦਾ ਹੈ ਕਿ ਸਾਰੇ ਕਾਗਰਸੀ ਤੇ ਬਾਜਪਾਈ ਰਲ਼ ਮਿਲ਼ ਸਾਡੀ ਵੱਖਰੀ ਹੋਦ ਨੂੰ ਰਲ਼ ਗੱਡ ਕਰਨ ਨੂੰ ਫਿਰਦੇ ਹਨ । ਇਹ ਬਾਰਤ ਵਿਚਲੇ ਸੱਭ ਧਰਮਾਂ ਨੂੰ ਮਿਲ਼ਾ ਪੀਸ ਕੇ ਚੱਟਣੀ ਬਣਾਉਣ ਨੂੰ ਫਿਰਦੇ ਹਨ । ਸਾਨੂੰ ਸਿੱਖਾਂ ਨੂੰ ਆਪਣੀ ਹੋਦ ਬਚਾਉਣ ਲਈ ਜੋਸ਼ ਦੇ ਨਾਲ਼ ਨਾਲ਼ ਹੋਸ਼ ਤੋਂ ਕੰਮ ਲੈਣਾ ਹੋਵੇਗਾ ਨਹੀਂ ਤਾਂ ???????????? ਯਾਦ ਰੱਖੋ ਭਾਰਤ ਸਰਕਾਰ ਦੇ 1925 ਦੇ ਐਕਟ ਅਨੁਸਾਰ ਸਹਿਜਧਾਰੀ ਸਿੱਖ ਦੀ ਉਪਰੋਕਤ ਪਰਿਭਾਸਾ ਦਿਤੀ ਗਈ ਹੈ, ਅਜਿਹੇ ਸਹਿਜਧਾਰੀਆਂ ਨੂੰ ਤਾਂ ਵੋਟ ਪਾਉਣ ਤੋਂ ਕਦੇ ਰੋਕਿਆ ਹੀ ਨਹੀਂ ਗਿਆ । ਹੁਣ ਇਹ ਸਪੱਸਟ ਕਰਨਾ ਬਣਦਾ ਹੈ ਕਿ ਕਿਸੇ ਰਾਣੂ ਨੇ ਕੋਈ ਸੋਧ ਤਾਂ ਨਹੀਂ ਕਰਵਾਈ ਜਾਂ ਸਹਿਜਧਾਰੀਆਂ ਦੀ ਕੋਈ ਪਰਿਭਾਸਾ ਬਦਲੀ ਤਾਂ ਨਹੀਂ ਗਈ, ਜਦਕਿ ਐਕਟ ਵਿੱਚ ਸੋਧ ਸਿਰਫ ਤੇ ਸਿਰਫ ਸ੍ਰੋਮਣੀ ਕਮੇਟੀ ਹੀ ਕਰ ਸਕਦੀ ਹੈ ।

ਹਾਂ ਅਗਰ ਸਰਕਾਰ ਕਹਿੰਦੀ ਹੈ ਕਿ ਹਿੰਦੂ ਵੀ ਸਿੱਖ ਹਨ ਜਿਵੇਂ ਧਾਰਾ 25 ਵਿੱਚ ਦਰਜ ਹੈ, ਫਿਰ ਤਾਂ ਸਿੱਖਾਂ ਨੇ ਹੀ ਸੋਚਣਾ ਕਿ ਉਹਨਾਂ ਕੀ ਕਰਨਾ ??? ਸਰਕਾਰਾਂ ਅਕਾਲੀ, ਭਾਜਪਾਈ, ਕਾਂਗਰਸ ਰਲ ਮਿਲ ਕੇ ਸਿੱਖ ਦੀਆ ਹਰ ਨਿਸ਼ਾਨੀਆਂ ਨੂੰ ਮਿਟਾ ਦੇਣਾ ਚਾਹੁੰਦੇ ਹਨ। ਇਹ ਮਿਟਾਉਣ ਲਈ ਇਹਨਾਂ 84 ਦਾ ਕਤਲੇਆਮ ਕੀਤਾ, ਅਕਾਲ ਤਖਤ ਢਾਅ ਢੇਰੀ ਕੀਤਾ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਪਾਕਿਸਤਾਨ ਵਿੱਚ ਸਿਰਫ ਪੰਜਾਹ ਹਜਾਰ ਸਿੱਖ ਹਨ ਤੇ ਉਥੋ ਦੀ ਸਰਕਾਰ ਨੇ ਅਨੰਦ ਮੈਰਜ ਐਕਟ ਨੂੰ ਮੰਨਜੂਰ ਕਰ ਲਿਆ ਹੈ, ਜਦਕਿ ਭਾਰਤ ਵਿੱਚ ਕਰੋੜਾਂ ਦੀ ਗਿਣਤੀ ਵਿਚ ਸਿੱਖ ਹਨ ਪਰ ਧੱਕੇ ਨਾਲ਼ ਅਨੰਦ ਮੈਰਿਜ ਐਕਟ ਲਾਗੂ ਨਹੀਂ ਕਰ ਰਹੇ। ਇਹ ਧੱਕੇਸਾਹੀ ਨਹੀਂ ਤਾਂ ਹੋਰ ਕੀ ਹੈ ??? ਸ. ਪ੍ਰਕਾਸ ਸਿੰਘ ਬਾਦਲ ਜੀ ਨੇ ਜੋ ਧਾਰਾ 25 ਵੀ ਸੀ ਉਹ ਉਹਨਾ ਦਾ ਫੈਸਲਾ ਬਿਲਕੁਲ ਠੀਕ ਸੀ। ਹੁਣ ਸੱਭ ਸਿੱਖਾਂ ਨੂੰ ਸੱਭ ਕੰਮ ਛੱਡ ਧਾਰਾ 25 ਵਿੱਚ ਸੋਧ ਕਰਵਾਉਣ ਲਈ ਧਰਨੇ / ਮੁਜਾਹਿਰੇ ਕਰਨੇ ਚਾਹੀਦੇ ਹਨ, ਤਾਂ ਜੋ ਸਾਡੀ ਵੱਖਰੀ ਹੋਦ ਤੋਂ ਕੋਈ ਮੁਨਕਰ ਨਾਂ ਹੋ ਸਕੇ।

ਵਾਹਿਗੁਰੂ ਭਲੀ ਕਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇੰਜੀ. ਮਨਵਿੰਦਰ ਸਿੰਘ ਗਿਆਸਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top