Share on Facebook

Main News Page

ਜੇ ਕੌਮ ਸੁਚੇਤ ਹੋ ਕੇ ਇਕਜੁੱਟ ਨਾ ਹੋਈ ਤਾਂ ਅਖੌਤੀ ਸਹਿਜਧਾਰੀ ਸਿੱਖ ਦੇ ਨਾਮ ਤੇ ਲਿਆ ਗਿਆ ਕੇਂਦਰ ਸਰਕਾਰ ਦਾ ਫੈਂਸਲਾ ਸਿੱਖ ਕੌਮ ਦੇ ਖਾਤਮੇ ਲਈ ਆਖਿਰੀ ਕਿੱਲ੍ਹ ਸਾਬਤ ਹੋਵੇਗਾ: ਇਕਵਾਕ ਸਿੰਘ ਪੱਟੀ

ਅੰਮ੍ਰਿਤਸਰ: ਸ੍ਰੋਮਣੀ ਕਮੇਟੀ ਚੌਣਾ ਦੇ ਬਿਲਕੁਲ ਨੇੜੇ ਆ ਕੇ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਸਹਿਜਧਾਰੀ ਸਿੱਖ ਮੁੱਦੇ ‘ਤੇ ਸਟੇਅ ਦਿੰਦਿਆਂ ਹੋਇਆਂ 18 ਸਤੰਬਰ ਨੂੰ ਹੋਣ ਵਾਲੀਆਂ ਚੌਣਾਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਜਿਸਦਾ ਸਿੱਖ ਹਲਕਿਆਂ ਵੱਲੋਂ ਤਿੱਖਾ ਪਰਤੀਕਰਮ ਹੋ ਰਿਹਾ ਹੈ ਅਤੇ ਜਲਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਸ਼ੇਸ਼ ਬੈਠਕ ਸੱਦੀ ਜਾ ਰਹੀ ਹੈ। ਇਸ ਖਬਰ ਨੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ। ਇਸ ਬਾਰੇ ਗੱਲਬਾਤ ਕਰਦਿਆਂ ਸਿੱਖ ਨੌਜਵਾਨ ਅਤੇ ਆਗੂ ਸ. ਇਕਵਾਕ ਸਿੰਘ ਪੱਟੀ ਨੇ ਕਿਹਾ ਕਿ ਅਖੌਤੀ ਸਹਿਜਧਾਰੀ ਦੇ ਨਾਮ ਤੇ ਕੇਂਦਰ ਸਰਕਾਰ ਵੱਲੋਂ ਸੋਚੀ ਸਮਝੀ ਸਾਜਿਸ਼ ਤਹਿਤ ਚੌਣਾਂ ਦੇ ਐਨ ਮੌਕੇ ਤੇ ਇਹ ਐਲਾਨ ਕਰਕੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਈ ਹੈ।

ਸ. ਪੱਟੀ ਨੇ ਕਿਹਾ ਕਿ ਪੱਤਿਤ ਵੋਟਾਂ ਪੈਣਾ ਨਾਲ ਸਿੱਖੀ ਦਾ ਕੁੱਝ ਸਾਲਾਂ ਵਿੱਚ ਹੀ ਨਿਘਾਰ ਹੋ ਜਾਵੇਗਾ ਅਤੇ ਐਸੇ ਪ੍ਰਬੰਧਕ ਗੁਰਦੁਆਰਿਆਂ ਵਿੱਚ ਆ ਬੈਠਣਗੇ ਜੋ ਗੁਰਮਰਿਯਾਦਾ ਨੂੰ ਖੂੰਝੇ ਤਾਂ ਲਾਉਣਗੇ ਹੀ ਸਗੋਂ ਸਿੱਖੀ ਸਿਧਾਂਤਾਂ ਨੂੰ ਵੀ ਨੇਸਤੋਨਾਬੂਦ ਕਰ ਦੇਣਗੇ। ਸ. ਪੱਟੀ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਕੌਮ ਅੱਜ ਵੀ ਇੱਕਜੁੱਟ ਨਾ ਹੋਈ ਤਾਂ ਹਾਈ ਕੋਰਟ ਦਾ ਇਹ ਆਰਡਰ ਅਤੇ ਇਸ ਸਬੰਧੀ ਰਿੱਟ ਜਿੱਤ ਕੇ ਸਟੇਅ ਲੈਣ ਵਾਲੇ ਅਖੌਤੀ ਸਹਿਜਧਾਰੀ ਸਿੱਖ ਕੌਮ ਦੇ ਖਾਤਮੇ ਲਈ ਆਖਰੀ ਕਿੱਲ੍ਹ ਸਾਬਿਤ ਹੋਣਗੇ ਤੇ ਮਰਹੂਮ ਲੇਖਕ ਸ. ਕੁਲਬੀਰ ਸਿੱੰਘ ਕੌੜਾ ਦੀ ਲਿਖੀ ਪੁਸਤਕ ਮੁਤਾਬਿਕ ਸਿੱਖ ਹਮੇਸ਼ਾਂ ਲਈ ਹਿੰਦੁਸਤਾਨੀ ਅਜਗਰ ਵੱਲੋਂ ਨਿਗਲਿਆ ਜਾਵੇਗਾ। ਇਸ ਲਈ ਲੋੜ ਹੈ ਕਿ ਇਸ ਕਿਲ੍ਹ ਨੂੰ ਲੱਗਣ ਹੀ ਨਾ ਦੇਈਏ ਤੇ ਇਕਮੁੱਠ ਹੋ ਕੇ ਕੇਂਦਰ ਸਰਕਾਰ ਨੂੰ ਆਪਣੀ ਏਕਤਾ ਦਾ ਸਬੂਤ ਦਿੰਦਿਆਂ ਹੋਇਆਂ ਇਸ ਮੁੱਦੇ ਤੇ ਗੰਭੀਰ ਹੋ ਕੇ ਅਗਲੇਰੀ ਕਾਰਵਾਈ ਕਰੀਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top