Share on Facebook

Main News Page

ਸਿੱਖ ਕੌਮ ਨੇ ਮੋਰਚੇ ਲਗਾ ਕੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਏ ਸਨ ਪਰ ਬਾਦਲ ਨੇ ਸੰਤ ਸਮਾਜ ਨਾਲ ਗਠਜੋੜ ਕਰਕੇ ਸਿੱਖ ਕੌਮ ਲਈ ਇਕ ਵੱਡੀ ਚੁਣੋਤੀ ਖੜੀ ਕਰਕੇ ਰੱਖ ਦਿੱਤੀ ਹੈ: ਸ੍ਰ. ਸਿਮਰਨਜੀਤ ਸਿੰਘ ਮਾਨ

ਬਸੀ ਪਠਾਣਾ, 30 ਅਗਸਤ (ਹਰਪ੍ਰੀਤ ਕੋਰ ਟਿਵਾਣਾ)
ਸ਼੍ਰੋਮਣੀ ਕਮੇਟੀ ਚੋਣਾਂ ਵਿਚ ਦਲ ਵਲੋਂ ਬਹੁੱਮਤ ਪ੍ਰਾਪਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਰਲਡ ਸਿੱਖ ਪਾਰਲੀਮੈਂਟ ਬਣਾਇਆ ਜਾਵੇਗਾ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਭਰਵੀਂ ਪ੍ਰੈੱਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਮਾਨ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਸਬੰਧੀ ਕਿਹਾ ਕਿ ਪਹਿਲਾ ਵੀ ਸਿੱਖ ਕੋਮ ਨੇ ਮੋਰਚੇ ਲਗਾ ਕੇ ਮਹੰਤਾਂ ਦੇ ਕਬਜ਼ਿਆਂ ਵਿਚੋਂ ਵੱਡੀਆਂ ਕੁਰਬਾਨੀਆਂ ਕਰਕੇ ਗੁਰਦੁਆਰੇ ਆਜ਼ਾਦ ਕਰਵਾਏ ਸਨ ਪਰ ਪ੍ਰਕਾਸ ਸਿੰਘ ਬਾਦਲ ਨੇ ਇਨ ਸੰਤ ਸਮਾਜ ਨਾਲ ਗਠਜੋੜ ਕਰਕੇ ਸਿੱਖ ਕੌਮ ਲਈ ਇਕ ਵੱਡੀ ਚੁਣੋਤੀ ਖੜੀ ਕਰਕੇ ਰੱਖ ਦਿੱਤੀ ਹੈ।

ਸ. ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਬਜ਼ਟ ਪਾਸ ਕਰਨ ਲਈ ਬਹਿਸ ਦਾ ਸਮਾਂ 7 ਦਿਨਾਂ ਦਾ ਰੱਖਿਆ ਜਾਵੇਗਾ ਤੇ ਵਿਰੋਧੀ ਧਿਰ ਦੇ ਵਿਚਾਰਾਂ ਦਾ ਪੂਰਾ ਸਤਿਕਾਰ ਪੂਰਾ ਕਰਨ ਦੇ ਨਾਲ ਨਾਲ ਸੰਸਾਰ ਭਰ ਦੇ ਦੂਜੇ ਮੁਲਕਾਂ ਵਿਚੋਂ ਵੀ ਸਿੱਖਾਂ ਨੂੰ ਵਿਸ਼ੇਸ ਨੁਮਾਇੰਦਗੀ ਦਿੱਤੀ ਜਾਵੇਗੀ ਅਤੇ ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ਤੇ ਹੋਏ ਨਜਾਇਜ਼ ਕਬਜ਼ਿਆਂ, ਟਰੱਸਟਾਂ ਨੂੰ ਖ਼ਤਮ ਕੀਤਾ ਜਾਵੇਗਾ। ਸ. ਮਾਨ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਸਬੰਧੀ ਬੋਲਦਿਆਂ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਨੂੰ ਫੋਕੀ ਬਿਆਨਬਾਜ਼ੀ ਤੋਂ ਉਪਰ ਉੱਠ ਕੇ ਪ੍ਰੋ. ਭੁੱਲਰ ਦੇ ਹੱਕ ਵਿਚ ਪੰਜਾਬ ਵਿਧਾਨ ਸਭਾ ਵਿਚ ਫਾਂਸੀ ਰੱਦ ਕਰਵਾਉਣ ਲਈ ਮਤਾ ਪਾਸ ਕਰਕੇ ਰਾਸ਼ਟਰਪਤੀ ਨੂੰ ਭੇਜਣਾ ਚਾਹੀਦਾ ਹੈ।

ਉਨਾਂ ਕਿਹਾ ਕਿ ਸਿਆਸਤ ਵਿਚ ਕਾਮਯਾਬੀ ਪ੍ਰਾਪਤ ਕਰਨ ਲਈ ਹਰੇਕ ਵਿਅਕਤੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਦਾ ਸਹਾਰਾ ਲਿਆ ਹੈ, ਜਦ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹਮੇਸ਼ਾ ਆਪਣੇ ਅਸੂਲਾਂ ਤੇ ਹੱਕਾਂ ਉਪਰ ਪਹਿਰਾ ਦਿੰਦੇ ਹੋਏ ਸਿੱਖ ਧਰਮ ਬੁਨਿਆਦੀ ਆਵਾਜ਼ ਨੂੰ ਬੁ¦ਦ ਕੀਤਾ ਹੈ। ਸ. ਮਾਨ ਨੇ ਕਿਹਾ ਕਿ ਮੁਹਾਲੀ, ਖਰੜ, ਡੇਰਾਬਸੀ ਆਦਿ ਸੀਟਾਂ ਤੇ ਸੱਤਾ ਧਾਰੀ ਧਿਰ ਵਲੋਂ ਪਾਰਟੀ ਉਮੀਦਵਾਰਾਂ ਨੂੰ ਡਰਾਬੇ ਤੇ ਲਾਲਚੇ ਦੇ ਕੇ ਚੋਣ ਮੈਦਾਨ ਵਿਚੋਂ ਹਟਾਉਣ ਬਦਲੇ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿਚ ਰਿੱਟ ਪੁਟੀਸ਼ਨ ਦਾਇਰ ਕੀਤੀ ਜਾਵੇਗੀ ਤੇ ਇਸ ਤੋਂ ਪਹਿਲਾ ਵੀ ਅਮ੍ਰਿੰਤਸਰ ਜ਼ਿਲੇ ਦੀਆਂ ਪੰਜ ਸੀਟਾਂ ਸਬੰਧੀ ਵੀ ਰਿਟ ਪੁਟੀਸ਼ਨ ਦਾਇਰ ਕੀਤੀ ਜਾ ਚੁੱਕੀ ਹੈ। ਇਸ ਮੋਕੇ ਹੋਰਨਾ ਤੋਂ ਇਲਾਵਾ ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਰਾਜਿੰਦਰਗੜ, ਧਰਮ ਸਿੰਘ ਕਲੋੜ, ਕੁਲਵੰਤ ਸਿੰਘ ਝਾਮਪੁਰ ਆਦਿ ਵੀ ਹਾਜਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top