Share on Facebook

Main News Page

ਬਾਦਲ ਉਮੀਦਵਾਰਾਂ ਲਈ ਹਮਾਇਤ ਮੰਗਣ ਡੇਰੇਦਾਰਾਂ ਕੋਲ ਪੁੱਜਾ

ਰਛਪਾਲ ਸਿੰਘ ਸੋਸਨ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੀਤੇ ਦਿਨ ਮੋਗਾ ਜਿਲ੍ਹੇ ਦੇ ਡੇਰਿਆਂ ਵਿੱਚ ਜਾ ਕੇ ਡੇਰੇਦਾਰਾਂ ਤੋਂ ਸ਼ਰੋਮਣੀ ਕਮੇਟੀ ਚੋਣਾਂ ਲਈ ਵੋਟ ਮੰਗੇ । ਅਕਾਲੀ ਦਲ ਦੇ ਉਮੀਦਵਾਰਾਂ ਨਾਲ ਮੁੱਖ ਮੰਤਰੀ ਨੇ ਅੱਧੀ ਦਰਜਨ ਡੇਰਿਆਂ ਵਿੱਚ ਹਾਜ਼ਰੀ ਭਰੀ ।

ਬਾਬਾ ਤੇਗਾ ਸਿੰਘ ਦੇ ਡੇਰੇ ਵਿੱਚ ਪਿੰਡ ਚੰਦ ਪੁਰਾਣਾ ਵਿੱਚ ਮੁੱਖ ਮੰਤਰੀ ਬੀਤੇ ਮੰਗਲਵਾਰ ਆਪਣੇ ਬਾਘਾਪੁਰਾਣਾ ਦੌਰੇ ਦੌਰਾਨ ਨਤਮਸਤਕ ਹੋਏ ।

ਜਿਕਰਯੋਗ ਹੈ ਕਿ ਸ਼ਰੋਮਣੀ ਅਕਾਲੀ ਦਲ ਨੇ 30 ਸੀਟਾਂ ਸੰਤ ਸਮਾਜ ਨੂੰ ਦਿੱਤੀਆਂ ਹਨ ਅਤੇ ਮੋਗਾ ਜਿਲ੍ਹੇ ਵਿੱਚ ਘੱਟੋ ਘੱਟੋ ਸੰਤ ਸਮਾਜ ਨਾਲ ਸਬੰਧਤ 20 ਡੇਰੇ ਹਨ। ਜਿੰਨ੍ਹਾਂ ਦਾ ਆਪਣੇ ਇਲਾਕਿਆਂ ਵਿੱਚ ਚੰਗਾ ਪ੍ਰਭਾਵ ਹੈ।

ਸੰਤ ਆਸ਼ਰਮ ਦਰਬਾਰ ਸਰ ਦੇ ਸ਼ਰਧਾਲੂਆਂ ਦੀ ਗਿਣਤੀ ਸਭ ਤੋਂ ਵੱਧ ਹੈ। ਜਿਸਦੇ ਮੁਖੀ ਸੰਤ ਜਗਜੀਤ ਸਿੰਘ ਲੋਪੋ ਹਨ। ਜਿਸਨੇ ਲੋਕ ਭਲਾਈ ਪਾਰਟੀ ਦੀ ਟਿਕਟ ਤੋਂ 2 ਵਾਰ ਜਗਰਾਉਂ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ ਅਤੇ ਬਾਅਦ ਵਿੱਚ ਉਹ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਿਆ ਸੀ।

ਮੁੱਖ ਮੰਤਰੀ ਨੇ ਡੇਰਾ ਲੋਪੋ ਵਿੱਚ ਜਾ ਕੇ ਐਸਜੀਪੀਸੀ ਉਮੀਦਵਾਰਾਂ ਦੀਆਂ ਹਮਾਇਤ ਦੀ ਮੰਗ ਕੀਤੀ। ਸੰਤ ਜ਼ੋਰਾ ਸਿੰਘ ਬੱਧਨੀ ਕਲਾਂ ਵੀ ਸਰਧਾਲੂਆਂ ਵਿੱਚ ਮਜਬੂਤ ਰੱਖਦੇ ਹਨ। ਸੰਤ ਜੋਰਾ ਸਿੰਘ ਨੇ ਮੁੱਖ ਮੰਤਰੀ ਨੂੰ ਠਾਠ ਨਾਨਕਸਰ ਆਉਣ ਤੇ ਜੀ ਆਇਆ ਕਿਹਾ ਅਤੇ ਉਮੀਦਵਾਰਾਂ ਦੀ ਸਹਾਇਤਾ ਕਰਨ ਦਾ ਵਾਅਦਾ ਕੀਤਾ। ਡੇਰਾ ਮਹਿੰਦਰ ਸਿੰਘ ਨੇ ਬਾਦਲ ਦਲ ਦੀ ਹਮਾਇਤ ਦਾ ਐਲਾਨ ਕੀਤਾ ਹੈ।

ਮੁੱਖ ਮੰਤਰੀ ਨੇ ਦੋਲੇ ਵਾਲਾ ਵਿੱਚ ਡੇਰਾ ਤੁਲਸੀਦਾਸ ਦੇ ਮੁਖੀ ਅਵਤਾਰ ਸਿੰਘ, ਪਿੰਡ ਖੋਸਾ ਕੋਟਲਾ ਦੇ ਮੁਖੀ ਸੰਤ ਫਤਿਹ ਸਿੰਘ ਤੋਂ ਇਲਾਵਾ ਦੋ ਹੋਰ ਡੇਰਿਆਂ ਵਿੱਚ ਸੀਸ ਝੁਕਾ ਕੇ ਸਹਿਯੋਗ ਲੈਣ ਪੁੱਜੇ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top