Share on Facebook

Main News Page

ਅੰਨਾ ਹਜ਼ਾਰੇ ਖਾਲੀ ਬਰਤਨ ਦੀ ਤਰ੍ਹਾਂ ਹਨ, ਜਿਸ ਵਿੱਚ ਤੁਸੀਂ ਆਪਣੀ ਮਰਜੀ ਮੁਤਾਬਿਕ ਪਾਣੀ ਭਰ ਸਕਦੇ ਹੋ: ਅਰੁੰਧਤੀ ਰਾਏ

* ਬੁੱਕਰ ਪੁਰਸਕਾਰ ਵਿਜੇਤਾ ਅਰੁੰਧਤੀ ਰਾਏ ਨੇ ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਲੜ ਰਹੇ ਸਮਾਜਿਕ ਕਾਰਕੁੰਨ ਅੰਨਾ ਹਜ਼ਾਰੇ ਦੀ ਸਖ਼ਤ ਆਲੋਚਨਾ ਕੀਤੀ ਹੈ। ਉਸਨੇ ਜਨ ਲੋਕ ਪਾਲ ਬਿੱਲ ਵੀ ਬੇਹੱਦ ਖਤਰਨਾਕ ਦੱਸਿਆ ਹੈ ਜਿਸਦੀ ਮੰਗ ਟੀਮ ਅੰਨਾ ਕਰ ਰਹੀ ਹੈ

* ਅੰਨਾ ਹਜ਼ਾਰੇ ਨੂੰ ‘ ਖਾਲੀ ਬਰਤਨ ‘ ਕਹਿ ਕੇ ਵੀ ਉਸਦਾ ਮਜਾਕ ਉਡਾਇਆ ਹੈ

ਨਵੀਂ ਦਿੱਲੀ: ਲੇਖਿਕਾ ਅਰੁੰਧਤੀ ਰਾਏ ਕਿਹਾ ਕਿ ਜਨਲੋਕਪਾਲ ਬਿੱਲ ਵਿੱਚ ਵੀ ਕਾਫੀ ਕਮੀਆਂ ਹਨ, ਪਰ ਇਸਨੂੰ ਜ਼ਬਰਦਸਤੀ ਥੋਪਿਆ ਨਹੀਂ ਜਾ ਸਕਦਾ। ਅਜਿਹਾ ਵੀ ਨਹੀਂ ਕਿ ਸਰਕਾਰੀ ਲੋਕ ਪਾਲ ਬਿੱਲ ਪੂਰੀ ਤਰ੍ਹਾਂ ਸਹੀ ਹੈ , ਪਰ ਇਸ ਮਾਮਲੇ ਨੂੰ ਆਮ ਰਾਇ ਨਾਲ ਸੰਸਦ ਵਿੱਚ ਸੁਲਝਾਉਣਾ ਪਵੇਗਾ ਨਾ ਕਿ ਭੀੜ ਇਕੱਠਾ ਕਰਨ ਤੋਂ ਬਾਅਦ ਭੁੱਖ ਹੜਤਾਲ।

ਇੱਕ ਟੀ ਵੀ ਚੈਨਲ ਨਾਲ ਇੰਟਰਵਿਊ ਦੌਰਾਨ ਅਰੁੰਧਤੀ ਨੇ ਕਿਹਾ ਕਿ ਜਨਲੋਕਪਾਲ ਬਿੱਲ ਉਪਰ ਸੰਸਦ ਵਿੱਚ ਸਹਿਮਤੀ ਬਣਨ ਮਗਰੋਂ ਸਾਰੇ ਖੁਸ਼ ਹਨ ਅਤੇ ਲੋਕ ਇਸਨੂੰ ਆਪਣੀ ਜਿੱਤ ਕਰਾਰ ਦੇ ਰਹੇ ਹਨ। ਮੈਂ ਵੀ ਇਸਤੇ ਖੁਸ਼ ਹਾਂ ਕਿ ਮੈਨੂੰ ਲੱਗਦਾ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਨਲੋਕਪਾਲ ਬਿੱਲ ਆਪਣੇ ਮੌਜੂਦਾ ਸਰੂਪ ਵਿੱਚ ਸੰਸਦ ‘ਚ ਪਾਸ ਨਹੀਂ ਹੋ ਸਕਦਾ।

ਉਸਨੇ ਕਿਹਾ ਕਿ ਮੇਰੇ ਮੁਤਾਬਿਕ ਇਹ ਕਾਨੂੰਨ ਬੇਹੱਦ ਖਤਰਨਾਕ ਹੈ।

ਉਸਨੇ ਕਿਹਾ ਕਿ ਮੈਂ ਮੰਨਦੀ ਹਾਂ ਕਿ ਅੰਨਾ ਹਜ਼ਾਰੇ ਖਾਲੀ ਬਰਤਨ ਦੀ ਤਰ੍ਹਾਂ ਹਨ ਜਿਸ ਵਿੱਚ ਤੁਸੀਂ ਆਪਣੀ ਮਰਜੀ ਮੁਤਾਬਿਕ ਪਾਣੀ ਭਰ ਸਕਦੇ ਹੋ। ਉਹ ਗਾਂਧੀ ਦੀ ਤਰ੍ਹਾਂ ਨਹੀਂ ਹਨ ਜੋ ਆਪਣੇ ਜਨਤਕ ਜੀਵਨ ਵਿੱਚ ਆਪਣੇ ਆਪ ਵਿੱਚ ਇੱਕ ਨਾਮਵਰ ਸ਼ਖਸ਼ੀਅਤ ਸਨ। ਅੰਨਾ ਆਪਣੇ ਪਿੰਡ ਲਈ ਖਾਸ ਸ਼ਖਸ਼ੀਅਤ ਹੋ ਸਕਦੇ ਹਨ ਪਰ ਜੋ ਕੁਝ ਹੁਣੇ ਹੋਇਆ ਇਸ ਉਸਦਾ ਕੋੲ ਯੋਗਦਾਨ ਨਹੀਂ ਸੀ।

ਅਰੁੰਧਤੀ ਕਹਿੰਦੀ ਹੈ ਕਿ ਅੰਨਾ ਕੌਣ ਹੈ, ਉਸਦਾ ਕਿਹੜੇ ਵਿਅਕਤੀ ਨਾਲ ਮੇਲ ਜੋਲ ਰਿਹਾ ਹੈ ਅਤੇ ਪਹਿਲਾਂ ਉਹਨਾਂ ਨੇ ਕੀਤਾ ਹੈ, ਕੀ ਉਸ ਨੂੰ ਲੋਕ ਜਾਣਦੇ ਹਨ।

ਉਕਤ ਲੇਖਿਕਾ ਨੇ ਇੱਕ ਅਖ਼ਬਾਰ ਵਿੱਚ ਲਿਖੇ ਲੇਖ ਵਿੱਚ ਉਸਨੇ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਖਿਲਾਫ਼ ਇੱਕਜੁੱਟ ਕਰਨ ਵਾਲੇ ਅੰਨਾ ਦੇ ਤਰੀਕੇ ਅਤੇ ਸੰਘਰਸ ਨੂੰ ਗਲਤ ਦੱਸਿਆ ਸੀ।

ਉਸਨੇ ਅੰਨਾ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਹਜ਼ਾਰੇ ਆਪਣੇ ਰਿਹਾਇਸ਼ੀ ਰਾਜ ਮਹਾਰਾਸ਼ਟਰ ਵਿੱਚ ਕਿਸਾਨਾਂ ਦੀ ਆਤਮਹੱਤਿਆ ਦੇ ਮਾਮਲੇ ਤੇ ਚੁੱਪ ਕਿਉਂ ਹਨ।

ਅਰੁੰਧਤੀ ਨੇ ਲਿਖਿਆ ਸੀ ਕਿ ਅੰਨਾ ਦੇ ਤਰੀਕੇ ਭਲਾ ਗਾਂਧੀਵਾਦੀ ਹੋਣ ਪਰ ਮੰਗਾ ਸਹੀ ਨਹੀਂ ਹਨ। ਕੀ ਉਸਦੀ ਭੁੱਖ ਹੜਤਾਲ ਦਾ ਮਕਸਦ ਸਿਰਫ ਨਵਾ ਲੋਕਪਾਲ ਬਿਲ ਪਾਸ ਕਰਵਾਉਣਾ ਹੀ ਹੈ।

ਟਿੱਪਣੀ: ਸਿੱਖਾਂ ਨਾਲੋਂ ਤਾਂ ਅਰੁੰਧਤੀ ਰਾਏ ਹੀ ਚੰਗੀ ਹੈ, ਜਿਸਨੇ ਸੱਚ ਤਾਂ ਬੋਲਿਆ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top