Share on Facebook

Main News Page

ਅਨੰਦ ਮੈਰਿਜ ਐਕਟ ਬਾਰੇ ਪ੍ਰਤੀਕਰਮ

ਵੀਰੋ ਤੇ ਭੈਣੋ ਸਿਖਾਂ ਦੇ ਇਸ ਅਨੰਦ ਮੈਰਿਜ ਐਕਟ ਨੂੰ ਰੱਦ ਕਰਨਾ ਵੀ ਉਸੇ ਪਾਲਿਸੀ ਦਾ ਹਿੱਸਾ ਹੈ ਜਿਸਦੇ ਅਧੀਨ ਸਰਕਾਰ ਬਾਦਲ ਨੂੰ ਸ਼ਰੋਮਣੀ ਕਮੇਟੀ ਚੋਣਾਂ ਵਿਚ ਜਿਤਾਉਣਾ ਚਾਹੁੰਦੀ ਹੈ | ਪਹਿਲਾਂ ਸ਼ਰੋਮਣੀ ਕਮੇਟੀ ਚੋਣਾਂ ਦਾ ਇੱਕਦਮ ਐਲਾਨ ਕਰ ਦਿੱਤਾ ਗਿਆ ਤਾਂ ਕਿ ਬਾਦਲ ਦੀ ਸਰਕਾਰ ਨੂੰ ਆਪਣੀਆਂ ਮਨਮਾਨੀਆਂ ਕਰਨ ਦਾ ਮੌਕਾ ਦਿੱਤਾ ਜਾ ਸਕੇ ਤੇ ਉਹ ਗੁੰਡਾਗਰਦੀ ਦੇ ਨਾਲ ਇਹ ਚੋਣਾਂ ਜਿੱਤ ਜਾਣ ਨਹੀਂ ਤਾਂ ਇਹ ਚੋਣਾਂ ਅਸੰਬਲੀ ਚੋਣਾਂ ਤੋਂ ਬਾਅਦ ਹੋਣ ਵਾਲੀਆਂ ਸਨ ਪਰ ਇਸਦਾ ਅਚਾਨਕ ਹੀ ਐਲਾਨ ਕਿਉਂ ਹੋ ਗਿਆ ? ਸੋਚੋ ਜਰਾ ਜਵਾਬ ਸਾਫ਼ ਹੈ ਕਿਉਂਕਿ ਖੁਫੀਆਂ ਏਜੰਸੀਆਂ ਬਾਦਲ ਨੂੰ ਜਿਤਾਉਣਾ ਚਾਹੁੰਦੀਆਂ ਹਨ |

ਇਹਨਾਂ ਨੂੰ ਪਤਾ ਹੈ ਕਿ ਕੇਪਟਨ ਅਮਰਿੰਦਰ ਸਿੰਘ ਨੇ ਅਸੈਂਬਲੀ ਚੋਣਾਂ ਵਿਚ ਇਹਨਾਂ ਦੀ ਫੱਟੀ ਪੋਚ ਦੇਣੀ ਹੈ, ਤੇ ਉਸਦਾ ਅਸਰ ਸ਼ਰੋਮਣੀ ਕਮੇਟੀ ਚੋਣਾਂ ਤੇ ਵੀ ਪਵੇਗਾ ਇਸ ਨਾਲ ਬਾਦਲ ਵੇ ਵਿਰੋਧੀ ਧੜਿਆਂ ਨੂੰ ਤਾਕਤ ਮਿਲੇਗੀ ਤੇ ਉਹ ਗੁਰਦਵਾਰਿਆਂ ਦੇ ਉੱਤੇ ਕਾਬਜ ਹੋ ਜਾਣਗੇ ਇਸ ਨਾਲ ਸੇੰਟਰ ਸਰਕਾਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ ਸੋ ਇਹ ਸਾਰਾ ਡਰਾਮਾ ਬਾਦਲ ਨੂੰ ਚੋਣਾਂ ਜਿਤਾਉਣ ਲਈ ਹੀ ਕੀਤਾ ਜਾ ਰਿਹਾ ਹੈ | ਜੇਕਰ ਆਪ ਵੀਰਾਂ ਭੈਣਾਂ ਮਾਤਾਵਾਂ ਬਜੁਰਗਾਂ ਦੇ ਅੰਦਰ ਵਾਕਈ ਸਿਖੀ ਦਾ ਦਰਦ ਹੈ ਤਾਂ ਇਹਨਾਂ ਸਰਕਾਰੀ ਚਾਲਾਂ ਨੂੰ ਫੇਲ ਕਰਨ ਵਾਸਤੇ ਬਾਦਲ ਦਲ ਦੇ ਉਮੀਦਵਾਰਾਂ ਨੂੰ ਹਰਾਉਣਾ ਬਹੁਤ ਜਰੂਰੀ ਹੈ ਤੇ ਆਪਣੀ ਵੋਟ ਦੀ ਵਰਤੋਂ ਗੁਰਸਿਖੀ ਜੀਵਨ ਵਾਲੇ ਤੇ ਸਿਰਫ ਗੁਰੂ ਗਰੰਥ ਸਾਹਿਬ ਜੀ ਦੀ ਸੋਚ ਨੂੰ ਪ੍ਰਣਾਏ ਹੋਏ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਕਰੋ ਜੀ ਤਾਂ ਹੀ ਅਸੀਂ ਅਸਲ ਵਿਚ ਕੇਂਦਰੀ ਏਜੰਸੀਆਂ ਦੀ ਇਸ ਸਾਜਿਸ਼ ਤੋਂ ਬਚ ਸਕਾਂਗੇ |

ਸਾਡੀ ਕੌਮ ਦੀ ਬਦਕਿਸਮਤੀ ਹੈ ਕਿ ਅਸੀਂ ਬਿਮਾਰੀ ਦੇ ਬਾਰੇ ਵਿਚ ਰੌਲਾ ਬਹੁਤ ਪਾਉਂਦੇ ਹਾਂ ਪਰ ਬਿਮਾਰੀ ਨੂੰ ਜੜ ਤੋਂ ਫੜਨ ਤੇ ਪੁੱਟਣ ਦੀ ਕੋਸ਼ਿਸ਼ ਨਹੀਂ ਕਰਦੇ ਬਾਦਲ ਤਾਂ ਪਹਿਲਾਂ ਹੀ ਇਹੋ ਜਿਹੇ ਬਿਆਨ ਦੇ ਚੁੱਕਾ ਹੈ ਕਿ ਅਨੰਦ ਮੈਰਿਜ ਐਕਟ ਦੀ ਲੋੜ ਨਹੀਂ ਤੇ ਜੋ ਇਸਦੇ ਬਾਰੇ ਵਿਚ ਦਿਲੋਂ ਕੋਸ਼ਿਸ਼ਾਂ ਕਰ ਰਹੇ ਸਨ ਤੇ ਕਾਂਗਰਸ ਨਾਲ ਮਿਲਕੇ ਪਿਆਰ ਨਾਲ ਸਿਖ ਮਸਲੇ ਹੱਲ ਕਰਨ ਦੇ ਹੱਕ ਵਿਚ ਸਨ ਉਹਨਾਂ ਨੂੰ ਹੀ ਫੇਲ ਕਰਨ ਵਾਸਤੇ ਤੇ ਬਾਦਲਾਂ ਨੂੰ ਫਾਇਦਾ ਪੁਚਾਉਣ ਵਾਸਤੇ ਇਹ ਚਾਲ ਚੱਲੀ ਗਈ ਹੈ, ਇਸਨੂੰ ਸਮਝਣ ਦੀ ਕੋਸ਼ਿਸ਼ ਕਰੋ ਇਸਦੇ ਬਾਰੇ ਵਿਚ ਜੋ ਸਿਖਾਂ ਨਾਲ ਹਮਦਰਦੀ ਰਖਣ ਵਾਲੇ ਵੀਰ ਭੈਣ ਹਨ ਉਹਨਾਂ ਨੂੰ ਸਰਕਾਰ ਦੇ ਖਿਲਾਫ਼ ਆਪਣੀ ਲੜਾਈ ਜਾਰੀ ਰਖਣੀ ਚਾਹੀਦੀ ਹੈ|ਪਰ ਕਿਸੇ ਵੀ ਤਰਾਂ ਬਾਦਲ ਦਲ ਨੂੰ ਉਸ ਲੜਾਈ ਦੇ ਨੇੜੇ ਨਹੀਂ ਲੱਗਣ ਦੇਣਾ ਚਾਹੀਦਾ ਕਿਉਂਕਿ ਇਹ ਸਿਰਫ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰੇਗਾ |

ਆਉ ਅਸੀਂ ਲਾਮਬੰਦ ਹੋ ਕੇ ਅਨੰਦ ਮੈਰਿਜ ਦੇ ਹੱਕ ਵਿਚ ਆਵਾਜ ਬੁਲੰਦ ਕਰੀਏ ਜੋ ਕਾਨੂੰਨੀ ਲੜਾਈ ਹੈ ਉਸਨੂੰ ਜਾਰੀ ਰਖੀਏ ਪਰ ਕਿਸੇ ਗੰਦੇ ਸਿਆਸਤਦਾਨ ਨੂੰ ਇਸਦਾ ਚੋਣਾਂ ਵਾਸਤੇ ਲਾਹਾ ਨਾਂ ਲੈਣ ਦੇਈਏ|ਇੱਕ ਗੱਲ ਹੋਰ ਜੋ ਬਚਿੱਤਰ ਨਾਟਕ ਨੂੰ ਮੰਨਦੇ ਹਨ ਤੇ ਮਥੇ ਟੇਕਦੇ ਹਨ ਉਹਨਾਂ ਨੂੰ ਕੋਈ ਹੱਕ ਨਹੀਂ ਕਿ ਉਹ ਅਨੰਦ ਮੈਰਿਜ ਐਕਟ ਦੇ ਹੱਕ ਵਿਚ ਵਿਚ ਕੁਝ ਕਹਿਣ ਕਿਉਂਕਿ ਇਹ ਬਚਿੱਤਰ ਨਾਟਕ ਹੀ ਸਾਡੇ ਗੁਰੂਆਂ ਨੂੰ ਤੇ ਸਾਨੂੰ ਹਿੰਦੂ ਦੱਸ ਰਿਹਾ ਹੈ ਤੇ ਸਾਡਾ ਇਸ਼ਟ ਵੀ ਹਿੰਦੂ ਦੇਵੀ ਦੇਵਤਿਆਂ ਨੂੰ ਦਰਸਾ ਰਿਹਾ ਹੈ| ਇਹ ਹੀ ਉਹ ਗਰੰਥ ਹੈ ਜੋ ਸਾਨੂੰ ਲਵ ਤੇ ਕੁਸ਼ ਦੀ ਔਲਾਦ ਦੱਸਕੇ ਸਿਖੀ ਦਾ ਮਜ਼ਾਕ ਉਡਾ ਰਿਹਾ ਹੈ ਸੋ ਅਨੰਦ ਮੈਰਿਜ ਐਕਟ ਦਾ ਵਿਰੋਧ ਕਰਨ ਵਾਲਿਉ ਪਹਿਲਾਂ ਇਸ ਬਚਿੱਤਰ ਨਾਟਕ ਦਾ ਵਿਰੋਧ ਕਰੋ |

ਜੇ ਇਸ ਬਚਿੱਤਰ ਨਾਟਕ ਨੂੰ ਸਿਖੀ ਦੇ ਵਿਹੜੇ ਵਿਚੋਂ ਨਾਂ ਹਟਾਇਆ ਗਿਆ ਤਾਂ ਇਹ ਅਨੰਦ ਮੈਰਿਜ ਐਕਟ ਤਾਂ ਕੁਝ ਵੀ ਨਹੀ ਇਹ ਸਾਡੀ ਸਿਖੀ ਨੂੰ ਸਿਖ ਵਿਰਸੇ ਨੂੰ, ਸਾਡੀਆਂ ਮਹਾਨ ਪਰੰਪਰਾਵਾਂ ਨੂੰ ਤੇ ਸਾਡੇ ਜੀਵਨ ਨੂੰ ਹੀ ਖਤਮ ਕਰ ਦੇਵੇਗਾ | ਅੰਤ ਵਿਚ ਯਾਦ ਰਖਿਉ ਕਿ ਇਸ ਅਨੰਦ ਮੈਰਿਜ ਐਕਟ ਦਾ ਅਸਰ ਸਿਰਫ ਭਾਰਤ ਅੰਦਰ ਵਸਣ ਵਾਲੇ ਸਿਖਾਂ ਤੱਕ ਹੀ ਹੋਵੇਗਾ ਤੇ ਬਾਹਰਲੇ ਸਿਖ ਇਸ ਤੋਂ ਪ੍ਰਭਾਵਿਤ ਨਹੀਂ ਹੋਣਗੇ ਪਰ ਬਚਿੱਤਰ ਨਾਟਕ ਤਾਂ ਪੂਰੀ ਹੀ ਕੌਮ ਨੂੰ ਬ੍ਰਾਹਮਣਵਾਦ ਦੇ ਡੂੰਘੇ ਤੇ ਖਾਰੇ ਸਮੁੰਦਰ ਵਿਚ ਗਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ| ਦੂਜਾ ਇਸਤੋਂ ਕੇਵਲ ਗੁਰੂ ਦੇ ਸਿਖ ਹੀ ਪ੍ਰਭਾਵਿਤ ਹੋਣਗੇ ਗੁਰੂ ਨਹੀਂ ਪਰ ਬਚਿੱਤਰ ਨਾਟਕ ਤਾਂ ਸਾਡੇ ਗੁਰੂਆਂ ਦੇ ਉੱਤੇ ਹੀ ਇਲਜਾਮ ਲਗਾ ਰਿਹਾ ਹੈ ਤੇ ਗੁਰੂ ਸਾਹਿਬਾਨ ਦੇ ਉਚੇ ਸੁਚੇ ਜੀਵਨ ਨੂੰ ਗੰਦਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ| ਆਉ ਇੱਕ ਪ੍ਰਣ ਕਰੀਏ ਕਿ :"ਗੁਰੂ ਨੂੰ ਮੰਦਾ ਕਹਿਣ ਨੀਂ ਦੇਣਾ ਬਚਿੱਤਰ ਨਾਟਕ ਰਹਿਣ ਨੀਂ ਦੇਣਾ" ਉਸਤੋਂ ਬਾਅਦ ਸਿਖੀ ਦੇ ਬਾਰੇ ਵਿਚ ਸੁਚੇਤ ਹੋਕੇ ਅੱਗੇ ਵਧੀਏ ਫਿਰ ਕੋਈ ਦੁਨੀਆਂ ਦੀ ਤਾਕਤ ਅਨੰਦ ਮੈਰਿਜ ਐਕਟ ਬਣਨ ਤੋਂ ਰੋਕ ਨਹੀਂ ਸਕੇਗੀ|

ਗੁਰੂ ਗਰੰਥ ਸਾਹਿਬ ਜੀ ਨੂੰ ਮੰਨਣ ਵਾਲੀਆਂ ਸੰਗਤਾਂ ਦੇ ਦਾਸਰੇ
ਸਮੂੰਹ ਐਡਮਿਨ ਤੇ ਸਲਾਹਕਾਰ ਕਮੇਟੀ ਔਫ ਫੇਸਬੁੱਕ ਗਰੁੱਪ ਬਚਿੱਤਰ ਨਾਟਕ (ਅਖੌਤੀ ਦਸਮ ਗਰੰਥ)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top