Share on Facebook

Main News Page

ਪ੍ਰਿੰ. ਸੁਰਿੰਦਰ ਸਿੰਘ ਨੂੰ ਜਿਤਾਉਣਾ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਦਾ ਪਹਿਲਾ ਫਰਜ਼: ਪੁਰਾਤਨ ਵਿਦਿਆਰਥੀ

ਪ੍ਰਿੰ. ਸੁਰਿੰਦਰ ਸਿੰਘ ਕੌਮ ਦੀ ਮਹਾਨ ਅਤੇ ਬੇਦਾਗ ਸਖਸ਼ੀਅਤ: ਇਕਵਾਕ ਸਿੰਘ ਪੱਟੀ

ਅੰਮ੍ਰਿਤਸਰ: ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜ ਰਹੇ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਦੀ ਹਿਮਾਇਤ ਕਰਦਿਆਂ ਸਿੱਖ ਮਿਸ਼ਨਰੀ ਕਾਲਜ ਤੋਂ ਸਿੱਖਿਆ ਪ੍ਰਾਪਤ ਕਰ ਚੁੱਕੇ ਪਰਾਤਨ ਵਿਦਿਆਰਥੀਆਂ ਵੱਲੋਂ ਸਾਂਝੇ ਰੂਪ ਵਿੱਚ ਅਨੰਦਪੁਰ ਸਾਹਿਬ ਦੇ ਸਿੱਖ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪ੍ਰਿੰ. ਸੁਰਿੰਦਰ ਸਿੰਘ ਨੂੰ ਜਿਤਾਉਣਾ ਹਰ ਸਿੱਖ ਦਾ ਪਹਿਲਾ ਫਰਜ਼ ਬਣਦਾ ਹੈ ।

ਪੁਰਾਤਨ ਵਿਦਿਆਰਥੀਆਂ ਵਿੱਚ ਸ. ਪਵਿੱਤਰਜੀਤ ਸਿੰਘ, ਸ. ਗੁਰਚਰਨ ਸਿੰਘ, ਸ. ਰਵਿੰਦਰ ਸਿੰਘ, ਭਾਈ ਗੁਰਮੁੱਖ ਸਿੰਘ, ਸ. ਜਤਿੰਦਰ ਸਿੰਘ, ਭਾਈ ਹਰਸ਼ਰਨ ਸਿੰਘ ਅਤੇ ਪ੍ਰਸਿੱਧ ਨੌਜਵਾਨ ਸਿੱਖ ਲੇਖਕ ਸ. ਇਕਵਾਕ ਸਿੰਘ ਪੱਟੀ ਨੇ ਕਿਹਾ ਅੱਜ ਇੱਕ ਯੋਗ ਸਮਾਂ ਬਣਿਆ ਹੈ ਕਿ ਅਸੀਂ ਆਪਣੇ ਗੁਰਧਾਮਾਂ ਵਿੱਚ ਮੁੜ ਗੁਰਮਰਿਯਾਦਾ ਬਹਾਲ ਕਰਵਾਉਣਾ ਚਾਹੁੰਦੇ ਹਾਂ ਤਾਂ ਪ੍ਰਬੰਧਕ ਕਮੇਟੀ ਵਿੱਚ ਆਪੋ ਆਪਣੇ ਇਲਾਕੇ ਵਿੱਚੋਂ ਉੱਚੇ-ਸੁੱਚੇ ਕਿਰਦਾਰ ਵਾਲੇ ਅਤੇ ਗੁਰਮਤਿ ਦੇ ਧਾਰਨੀ ਉਮੀਦਵਾਰਾਂ ਨੂੰ ਜਿਤਾ ਕੇ ਕਮੇਟੀ ਵਿੱਚ ਭੇਜੀਏ। ਸ. ਪੱਟੀ ਨੇ ਕਿਹਾ ਕਿ ਪ੍ਰਿੰਸੀਪਲ ਸੁਰਿੰਦਰ ਸਿੰਘ ਕੌਮ ਦੇ ਮਹਾਨ ਵਿਦਵਾਨ ਹੋਣ ਦੇ ਨਾਲ ਇੱਕ ਬੇਦਾਗ ਸਖਸ਼ੀਅਤ ਹਨ ਜਿਹਨਾਂ ਦੇ ਸ਼੍ਰੋਮਣੀ ਕਮੇਟੀ ਮੈਂਬਰ ਬਣਨ ਉਪਰੰਤ ਕਮੇਟੀ ਦਾ ਭਵਿੱਖ ਇਲਾਕੇ ਵਿੱਚ ਹੋਰ ਵੀ ਉਜਲਾ ਹੋਵੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top