Share on Facebook

Main News Page

ਸਿਮਰਨਜੀਤ ਸਿੰਘ ਮਾਨ ਨੇ ਸਿੱਖ ਪੰਥ ਤੋਂ ਮਾਫੀ ਮੰਗੀ

* ਕਿਹਾ, ਧੁੰਮੇ ਦੇ ਦਸਤਾਰਬੰਦੀ ਸਮਾਗਮ ਵਿਚ ਸ਼ਾਮਿਲ ਹੋਣਾ ਮੇਰੀ ਬਹੁਤ ਵੱਡੀ ਗਲਤੀ ਸੀ

ਫ਼ਤਹਿਗੜ੍ਹ ਸਾਹਿਬ, 30ਅਗਸਤ (ਗੁਰਪ੍ਰੀਤ ਮਹਿਕ): ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸ: ਸਿਮਰਨਜੀਤ ਸਿੰਘ ਮਾਨ ਨੇ ਅੱਜ ਸਮੁੱਚੇ ਸਿੱਖ ਪੰਥ ਤੋ ਮਾਫੀ ਮੰਗੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ: ਮਾਨ ਨੇ ਕਿਹਾ ਕਿ ਉਨ੍ਹਾਂ ਦਸਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਦੀ ਦਸਤਾਰਬੰਦੀ ਦਾ ਸਮਾਗਮ ਵਿੱਚ ਹਾਜਰ ਹੋ ਕੇ ਬਹੁਤ ਵੱਡੀ ਗਲਤੀ ਕੀਤੀ ਸੀ, ਇਸ ਲਈ ਉਹ ਅੱਜ ਸਮੁੱਚੇ ਸਿੱਖ ਪੰਥ ਤੋ ਮਾਫੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਜਦੋ ਧੁੰਮਾ ਦੀ ਦਸਤਾਬੰਦੀ ਸੀ ਤਾਂ ਉਹ ਇੱਕ ਜਰੂਰੀ ਸਮਾਗਮ ਵਿੱਚ ਅਸਟੇਰਲੀਆਂ ਜਾਣਾ ਸੀ ਪ੍ਰੰਤੂ ਸ: ਧੁੰਮਾਂ ਦੇ ਬੇਨਤੀ ਕਰਨ ਤੇ ਉਨ੍ਹਾਂ ਇਹ ਸਮਾਗਮ ਛੱਡ ਕੇ ਦਸਤਾਰਬੰਦੀ ਦੇ ਸਮਾਗਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਮੰਨਿਆ ਕਿ ਉਨ੍ਹਾਂ ਦੇ ਇਸ ਸਮਾਗਮ ਵਿੱਚ ਹਾਜਰ ਹੋਣ ਨਾਲ ਬਾਬਾ ਧੁੰਮਾ ਨੂੰ ਉਸ ਦੇ ਅਹੁਦੇ ਤੇ ਕਿਸੇ ਹੱਦ ਤਾ ਮਾਨਤਾ ਮਿਲੀ। ਉਨ੍ਹਾਂ ਕਿਹਾ ਕਿ ਬਾਬਾ ਧੁੰਮਾ ਨੇ ਬਾਦਲ ਦਲ ਨਾਲ ਸਾਂਠ ਗਾਂਠ ਕਰਕੇ ਸਿੱਖ ਕੌਮ ਨਾਲ ਬਹੁਤ ਵੱਡਾ ਧਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਬਾਬਾ ਧੁੰਮਾ ਨੂੰ ਦਿੱਤੇ ਸਮਰਥਨ ਦਾ ਉਨ੍ਹਾਂ ਨੂੰ ਬਹੁਤ ਅਫਸੋਸ ਹੈ ਅਤੇ ਉਨ੍ਹਾਂ ਕਿਹਾ ਕਿ ਉਹ ਸਿੱਖ ਕੌਮ ਤੋਂ ਮਾਫੀ ਮੰਗਦੇ ਹਨ। ਉਨ੍ਹਾਂ ਕਿਹਾ ਨਾ ਕੇਵਲ ਬਾਬਾ ਧੁੰਮਾ ਬਲਕਿ ਜਸਵੀਰ ਰੋਡੇ, ਹਰਚਰਨ ਰੋਡੇ, ਭਾਈ ਰਾਮ ਸਿੰਘ ਜੋਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੇੜੇ ਰਹੇ ਵੀ ਸਿੱਖ ਕੌਮ ਦਾ ਧਰੋਮ ਕਮਾਇਆ ਹੈ, ਇਸ ਲਈ ਸਿੱਖ ਕੌਮ ਕਦੇ ਵੀ ਇਨ੍ਹਾਂ ਨੂੰ ਮਾਫ ਨਹੀਂ ਕਰੇਗੀ।

ਸ਼੍ਰ: ਮਾਨ ਨੇ ਕਿਹਾ ਕਿ ਸੰਤ ਸਮਾਜ ਦਾ ਆਰ ਐਸ ਐਸ ਅਤੇ ਬੀ ਜੇ ਪੀ ਅਤੇ ਪੰਥਕ ਮੋਰਚੇ ਦੇ ਲੋਕਾਂ ਦਾ ਕਾਂਗਰਸ ਨਾਲ ਮਿਲ ਜਾਣਾ ਕੌਮ ਦੀ ਪਿੱਠ ਵਿਚ ਛੁਰਾ ਮਾਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਨ੍ਹਾ ਲੋਕਾਂ ਨੂੰ ਪਾਕਿਸਤਾਨ ਦੇ ਏਜੰਟ ਕਹਿਣਾਂ ਗਲਤ ਹੈ ਇਹ ਸਾਰੇ ਘਾਰਤ ਸਰਕਾਰ ਦੇ ਏਜੰਟ ਹਨ ਅਤੇ ਇਨਹਾ ਲੋਕਾਂ ਨੇ ਜਥੇਦਾਰ ਤਲਵਿੰਦਰ ਸਿੰਘ ਪਰਮਾਰ, ਸੁਖਦੇਵ ਸਿੰਘ ਬੱਬਰ, ਗੁਰਜੰਟ ਸਿੰਘ ਬੁਧ ਸਿੰਘ ਵਾਲਾ ਅਤੇ ਰਾਜਸਥਾਨੀ ਵਰਗਿਆਂ ਨੂੰ ਸਰਕਾਰ ਨਾਲ ਮਿਲ ਕੇ ਸ਼ਹੀਦ ਕਰਵਾਇਆ ਹੈ।ਸ: ਮਾਨ ਨੇ ਕਿਹਾ ਕਿ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੀ ਸਜਾ ਮਾਫ ਕਰਵਾਉਣ ਲਈ ਨਾ ਤਾਂ ਸ਼੍ਰੋਮਣੀ ਅਕਾਲੀ ਦੱਲ ਗੰਭੀਰ ਹੈ ਅਤੇ ਨਾ ਹੀ ਕਾਂਗਰਸ। ਉਨ੍ਹਾਂ ਕਿਹਾ ਸ: ਪਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਤੇ ਕੇਵਲ ਬਿਆਨ ਹੀ ਦੇ ਰਹੇ ਹਨ ਕਿ ਪ੍ਰੋ: ਭੁੱਲਰ ਦੀ ਸਜਾ ਮਾਫ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਦੋਵੇ ਨੇਤਾ ਅਸਲ ਵਿੱਚ ਗੰਭੀਰ ਹਨ ਤਾ ਆਪਣੀ ਅਤੇ ਆਪਣੀਆਂ ਸਹਿਯੋਗੀ ਪਾਰਟੀਆਂ ਦੇ ਵਿਧਾਇਕ ਤੋ ਪੰਜਾਬ ਵਿਧਾਨ ਸਭਾ ਵਿੱਚ ਪ੍ਰੋ: ਭੁੱਲਰ ਦੇ ਹੱਕ ਵਿੱਚ ਮਤਾ ਪਵਾ ਕੇ ਕੇਂਦਰ ਸਰਕਾਰ ਨੂੰ ਭੇਜਣ। ਇਸ ਕੇਂਦਰ ਸਰਕਾਰ ਤੇ ਦਬਾਓ ਪਾਉਣ ਦਾ ਅਹਿਮ ਢੰਗ ਹੈ ਜਿਸ ਦਾ ਪ੍ਰੋ: ਭੁੱਲਰ ਦੀ ਸਜਾ ਮਾਫ ਹੋ ਸਕਦੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਧੀ ਹਰਪ੍ਰੀਤ ਕੌਰ ਕਥਿਤ ਕਤਲ ਕੇਸ ਵਿਚ ਸਹੀ ਜਾਂਚ ਤੇ ਕਾਰਵਾਈ ਨਾ ਕਰਨ ਕਰਕੇ ਉਸ ਸਮੇਂ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਤੇ ਆਈ.ਪੀ.ਸੀ ਦੀ ਧਾਰਾ 201 ਤਹਿਤ ਮਾਮਲਾ ਦਰਜ਼ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਸ ਕੇਸ ਨੂੰ ਰਫਾ ਦਫਾ ਕਰਨ ਵਿਚ ਪ੍ਰਕਾਸ ਸਿੰਘ ਬਾਦਲ ਨੇ ਮੁੱਖ ਭੂਮਿਕਾ ਅਦਾ ਕੀਤੀ ਸੀ।

ਸ. ਮਾਨ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚਾਹੀਦਾ ਹੈ ਕਿ ਆਪਣੀ ਧੀ ਦੇ ਕਤਲ ਕੇਸ ਵਿਚ ਲਿਪਤ ਬੀਬੀ ਜਾਗੀਰ ਕੋਰ ਨੂੰ ਕਿਸੇ ਵੀ ਚੋਣ ਲੜਣ ਤੇ ਪਾਬੰਦੀ ਲਗਾਉਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਗੁਰੂ ਨਾਨਕ ਸਾਹਿਬ ਜੀ ਦੇ ਫੁਰਮਾਨ ‘‘ਨਾ ਹਮ ਹਿੰਦੂ, ਨਾ ਮੁਸਲਮਾਨੂ ਨੂੰ ਪ੍ਰਵਾਨ ਕਰਨਾ ਹੈ ਜਾਂ ਫਿਰ ਉਸ ਹਿੰਦੂ ਵਿਧਾਨ ਨੂੰ ਜਿਸ ਨੇ ਸਾਡੇ ਸਭ ਸਮਾਜਿਕ, ਇਖਲਾਕੀ, ਧਾਰਮਿਕ ਅਤੇ ਮਾਲੀ ਹੱਕਾ ਨੂੰ ਕੁਚਲਦੇ ਹੋਏ ਸਿੱਖ ਕੌਮ ਦੀ ਨਸਲਕੁਸੀ ਤੇ ਕਤਲੇਆਮ ਕੀਤਾ ਅਤੇ ਅੱਜ ਸਿੱਖਾ ਦੀ ਵੱਖਰੀ ਹੋਦ ਨੂੰ ਉਜਾਗਰ ਕਰਨ ਵਾਲੇ ਆਨੰਦ ਮੈਰਿਜ ਐਕਟ ਨੂੰ ਰੱਦ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਹਿੰਦ ਵਿਚ ਸਿੱਖ ਕੌਮ ਯਤੀਮ ਹੈ ਅਤੇ ਇਥੇ ਉਨ੍ਹਾਂ ਦਾ ਕੋਈ ਸਟੇਟਸ ਨਹੀ। ਸ. ਮਾਨ ਨੇ ਸਿੱਖ ਇਤਿਹਾਸ ਉਤੇ ਚਾਨਣਾ ਪਾਉਦੇ ਹੋਏ ਕਿਹਾ ਕਿ ਐਸ ਜੀ ਪੀ ਸੀ ਦੀ ਸੰਸਥਾਂ ਸਿੱਖ ਕੌਮ ਦੀ ਏਸੀਆ ਵਿਚ ਸਭ ਤੋ ਪਹਿਲੀ ਤੇ ਪੁਰਾਣੀ ਪਾਰਲੀਆਮੈਟ ਹੈ ਜੋ 1925 ਵਿਚ ਅੰਗਰੇਜਾ ਵਲੋ ਹੋਦ ਵਿਚ ਲਿਆਦੀ ਗਈ ਸੀ । ਉਸ ਸਮੇ ਵੀ ਗੁਰੂ ਘਰਾਂ ਉਤੇ ਮਹੰਤ ਸੋਚ ਦਾ ਕਬਜਾ ਸੀ ਤੇ ਸਿੱਖਾ ਨੇ ਇਸ ਲੋਟੂ ਤੇ ਵਿਹਲੜ ਟੋਲੇ ਨੂੰ ਗੁਰੂਘਰਾ ਵਿਚੋ ਕੱਢਣ ਲਈ ਜੈਤੂ, ਗੁਰੂ ਕੇ ਬਾਗ, ਨਨਕਾਣਾ ਸਾਹਿਬ, ਪੰਜਾ ਸਾਹਿਬ ਦੇ ਮੋਰਚੇ ਲਗਾਉਣੇ ਪਏ । ਪੰਜਾ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸਿੱਖਾ ਨੇ ਗੱਡੀ ਅੱਗੇ ਲੇਟ ਕੇ ਆਪਣੇ ਧੜਾ ਅਤੇ ਸਿਰਾ ਨੂੰ ਅਲੱਗ ਕਰਵਾਉਣਾ ਪਿਆ । ਅੱਜ ਵੀ ਸ. ਪਰਕਾਸ ਸਿੰਘ ਬਾਦਲ ਨੇ ਅਖੌਤੀ ਸੰਤ ਸਮਾਜ ਨਾਲ ਮਿਲ ਕੇ ਜੋ ਦੁਆਰਾ ਗੁਰੂ ਦੀ ਗੋਲਕ ਤੇ ਧਾਰਮਿਕ ਅਸਥਾਨਾ ਤੇ ਕਬਜਾ ਕਰਨ ਦੀ ਸਾਜਿਸ ਬਣਾਈ ਹੈ, ਉਸ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਧਰਮ ਵਿਚ ‘‘ ਸਬਦ ਗੁਰੂ ਤੋ ਬਿਨਾ ਜਨਤਾ ਨੂੰ ਲੁੱਟਣ ਵਾਲੇ ਸੰਤਾਂ ਦਾ ਕੋਈ ਵਰਣਨ ਨਹੀ । ਸਿੱਖ ਕੌਮ ਵਿਚ ਕੇਵਲ ਦੋ ਟਕਸਾਲਾ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਨੂੰ ਹੀ ਮਾਨਤਾ ਪ੍ਰਾਪਤ ਹੈ । ਉਥੋ ਸਿੱਖ ਸੰਖਿਆ, ਕੀਰਤਨ, ਵਿੱਦਿਆ ਅਤੇ ਪ੍ਰਚਾਰਕ ਤਿਆਰ ਕਰਨ ਦੇ ਗੁਣ ਪ੍ਰਾਪਤ ਕਰਦੇ ਹਨ । ਉਨ੍ਹਾਂ ਕਿਹਾ ਕਿ ਸ. ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਸਿੱਖ ਸੜਕਾ, ਰੈਸਟੋਰੈਟ, ਹੋਟਲ, ਹਵਾਈ ਅੱਡੇ, ਮੁਰਗੀ ਫਾਰਮ ਆਦਿ ਤਾ ਬਣਾ ਸਕਦੇ ਹਨ ਪਰ ਸਿੱਖ ਸੋਚ ਅਤੇ ਨਾ ਤਾ ਪਹਿਰਾ ਦੇ ਸਕਦੇ ਹਨ ਤੇ ਨਾ ਹੀ ਦ੍ਰਿੜਤਾ ਨਾਲ ਸਿੱਖ ਸੋਚ ਦੀ ਰਾਖੀ ਕਰ ਸਕਦੇ ਹਨ ।

ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਧਾਰਮਿਕ ਤੇ ਇਖਲਾਕੀ ਸੇਵਾ ਕਰਨ ਦਾ ਮੌਕਾ ਬਖਸਿਆ ਤਾ ਅਸੀ ਸਭ ਤੋ ਪਹਿਲੇ ਗੁਰੂਘਰਾਂ ਦੀਆ ਜਮੀਨਾ ਉਤੇ ਅਖੋਤੀ ਸਾਧਾਂ ਤੇ ਐਸ ਜੀ ਪੀ ਸੀ ਦੇ ਮੈਬਰਾ ਵਲੋ ਕੀਤੇ ਗਏ ਕਬਜਿਆ ਅਤੇ ਬਣਾਏ ਗਏ ਨਿੱਜੀ ਟਰੱਸਟਾ ਨੂੰ ਖਤਮ ਕਰਕੇ ਐਸ ਜੀ ਪੀ ਸੀ ਦੀ ਸੰਸਥਾਂ ਦੇ ਅਧੀਨ ਲਿਆਵਾਗੇ । ਉਪਰੰਤ ਗੁਰੂ ਦੀ ਗੋਲਕ ਜੋ ਗਰੀਬ ਦਾ ਮੂੰਹ ਹੈ, ਉਸ ਦੂ ਸਹੀ ਰੂਪ ਵਿਚ ਵਰਤੋ ਕਰਦੇ ਹੋਏ, ਲੋੜਵੰਦਾ, ਲਿਤਾੜੇ ਵਰਗਾ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਵਰਤਾਗੇ । ਇਸ ਸੰਸਥਾ ਦੇ ਬਜਟ ਤੇ ਬਹਿਸ ਲਈ 7 ਦਿਨ ਦਾ ਸਮਾ ਰੱਖਦੇ ਹੋਏ ਵਿਰੋਧੀ ਜਮਾਤ ਨੂੰ ਆਪਣੇ ਖਿਆਲਾਤ ਪ੍ਰਗਟਾਉਣ ਦਾ ਪੂਰਾ ਮੌਕਾ ਦਿੰਦੇ ਹੋਏ ਸਰਬ-ਸੰਮਤੀ ਜਾ ਬਹੁ-ਸੰਮਤੀ ਦੀ ਰਾਏ ਨਾਲ ਹੀ ਫੈਸਲੇ ਹੋਣਗੇ । ਇਸ ਸੰਸਥਾ ਵਿਚ ਕਿਸੇ ਵੀ ਗੈਰ ਇਖਲਾਕੀ ਕਾਰਵਾਈ ਨੂੰ ਸਹਿਣ ਨਹੀ ਕੀਤਾ ਜਾਵੇਗਾ । ਪਾਰਦਰਸੀ ਨਿਜ਼ਾਮ ਕਾਇਮ ਹੋਵੇਗਾ । ਹਰ ਸਿੱਖ ਨੂੰ ਆਮਦਨ ਅਤੇ ਖਰਚਿਆ ਦੀ ਤੁਰੰਤ ਜਾਣਕਾਰੀ ਪ੍ਰਾਪਤ ਕਰਨ ਦੇ ਹੱਕ ਮਹਿਫੂਜ ਹੋਣਗੇ ਅਤੇ ਸਿੱਖ ਕੌਮ ਦੀ ਸੋਚ ਤੇ ਅਧਾਰਿਤ ਖ਼ਾਲਿਸਤਾਨ ਨੂੰ ਕਾਮਨਵੈਲਥ ਦਾ ਮੈਬਰ ਬਣਾਇਆ ਜਾਵੇਗਾ । ਹਰ ਵੱਡੇ ਮੁਲਕ ਅਮਰੀਕਾ, ਬਰਤਾਨੀਆ, ਫਰਾਸ, ਆਸਟਰੇਲੀਆ, ਜਰਮਨ, ਅਤੇ ਹੋਰ ਯੂਰਪਿਨ ਮੁਲਕਾਂ ਵਿਚ ‘‘ਸਿੱਖ ਹਾਊਸ ਸਥਾਪਿਤ ਕਰਦੇ ਹੋਏ ਸਮੁੱਚੇ ਮੁਲਕਾਂ ਵਿਚੋ ਐਸ ਜੀ ਪੀ ਸੀ ਲਈ ਨੁਮਾਇੰਦੇ ਲੈ ਕੇ ਸੰਸਾਰ ਪੱਧਰ ਦੀ ਸਿੱਖ ਪਾਰਲੀਆਮੈਟ ਬਣਾਈ ਜਾਵੇਗੀ । ਸਿੱਖੀ ਇਖਲਾਕ ਤੇ ਸੋਚ ਨੂੰ ਬੁਲੰਦੀਆ ਵੱਲ ਲਿਜਾਣ ਵਿਚ ਕੋਈ ਕਸਰ ਨਹੀ ਛੱਡਾਗੇ ਅਤੇ ਸਿੱਖ ਬੱਚਿਆ ਨੂੰ ਸੰਸਾਰ ਪੱਧਰ ਦੀ ਜਾਣਕਾਰੀ ਤੇ ਮਿਆਰੀ ਤਾਲੀਮ ਦੇਣ ਲਈ ਉਚੇਚੇ ਤੌਰ ਤੇ ਇਸਟੀਚਿੳਸਨ ਕਾਇਮ ਕਰਦੇ ਹੋਏ ਆਈ ਏ ਐਸ, ਆਈ ਐਫ ਐਸ ਅਤੇ ਆਈ ਪੀ ਐਸ ਪੱਧਰ ਦੀਆ ਟਰੇਨਿੰਗਾ ਤੇ ਮੁਫਤ ਸਿੱਖਿਆ ਦੇਣ ਲਈ ਸਿੱਖ ਕੌਮ ਦੇ ਬੁੱਧੀ ਜੀਵੀਆ ਤੇ ਰਟਾਇਰਡ ਅਫਸਰਾਂ ਤੇ ਆਧਾਰਿਤ ਸੰਸਥਾਵਾ ਕਾਇਮ ਕੀਤੀਆ ਜਾਣਗੀਆ ।ਉਨ੍ਹਾਂ ਕਿਹਾ ਕਿ ਸਿਆਸਤ ਵਿਚ ਕਾਮਯਾਬੀ ਪ੍ਰਾਪਤ ਕਰਨ ਲਈ ਹਰੇਕ ਵਿਅਕਤੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਦਾ ਸਹਾਰਾ ਲਿਆ ਹੈ, ਜਦ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹਮੇਸ਼ਾ ਆਪਣੇ ਅਸੂਲਾਂ ਤੇ ਹੱਕਾਂ ਉਪਰ ਪਹਿਰਾ ਦਿੰਦੇ ਹੋਏ ਸਿੱਖ ਧਰਮ ਬੁਨਿਆਦੀ ਆਵਾਜ਼ ਨੂੰ ਬੁ¦ਦ ਕੀਤਾ ਹੈ।

ਸ. ਮਾਨ ਨੇ ਕਿਹਾ ਕਿ ਮੁਹਾਲੀ, ਖਰੜ, ਡੇਰਾਬਸੀ ਆਦਿ ਸੀਟਾਂ ਤੇ ਸੱਤਾ ਧਾਰੀ ਧਿਰ ਵਲੋਂ ਪਾਰਟੀ ਉਮੀਦਵਾਰਾਂ ਨੂੰ ਡਰਾਬੇ ਤੇ ਲਾਲਚੇ ਦੇ ਕੇ ਚੋਣ ਮੈਦਾਨ ਵਿਚੋਂ ਹਟਾਉਣ ਬਦਲੇ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿਚ ਰਿੱਟ ਪੁਟੀਸ਼ਨ ਦਾਇਰ ਕੀਤੀ ਜਾਵੇਗੀ ਤੇ ਇਸ ਤੋਂ ਪਹਿਲਾ ਵੀ ਅਮ੍ਰਿੰਤਸਰ ਜ਼ਿਲੇ ਦੀਆਂ ਪੰਜ ਸੀਟਾਂ ਸਬੰਧੀ ਵੀ ਰਿਟ ਪੁਟੀਸ਼ਨ ਦਾਇਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਬਾਦਲ ਦਲ ਵਰਗੇ ਤੁਹਾਡੇ ਲਈ ਸੜਕਾਂ ਅਤੇ ਪੁਲ ਬਣਾਉਣ ਵਰਗੇ ਕੰਮ ਤਾਂ ਕਰ ਸਕਦੀਆਂ ਹਨ ਪਰ ਗੁਰੁ ਘਰ ਦਾ ਪ੍ਰਬੰਧ ਨਹੀ ਸਾਂਭ ਸਕਦੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅੰਮ੍ਰਿਤਸਰ ਸਿੱਖ ਸੰਗਤਾਂ ਦੇ ਮਿਲ ਰਹੇ ਸਹਿਯੋਗ ਸਦਕਾ ਦੁਰਦਵਾਰਾ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਸਿੱਖੀ ਦਾ ਵੱਡੇ ਪੱਧਰ ਤੇ ਪ੍ਰਚਾਰ ਟਰੱਸਟਾਂ ਦਾ ਖਤਮ ਕਰਨਾ ਵੀ ਸੀ ਆਹਲੂਵਾਲੀਆ ਵਰਗੇ ਨੂੰ ਬਰਖਤਾਸਤ ਕਰਨਾ ਅਤੇ ਐਸ, ਜੀ, ਪੀ, ਸੀ, ਵਿਚ ਵਿਦੇਸ਼ ਰਹਿੰਦੇ ਸਿੱਖਾਂ ਨੂੰ ਮੈਂਬਰਸ਼ਿਪ ਅਤੇ ਸਰਕਾਰ ਵੱਲੋਂ ਸਿੱਖਾਂ ਨੂੰ ਵੱਖਰਾ ਐਕਟ ਦੇਣ ਤੋਂ ਸਾਫ ਇਨਕਾਰ ਕਰਨਾ ਦੇ ਅਤੇ ਵੱਖਰਾ ਸਿੱਖ ਮੈਰਿਜ ਐਕਟ ਹਾਸਲ ਕਰਨ ਲਈ ਸੰਘਰਸ਼ ਕਰੇਗੀ।ਉਨ੍ਹਾਂ ਕਿਹਾ ਕਿ ਐਸ, ਜੀ, ਪੀ, ਸੀ, ਚੀਨ, ਜਾਪਾਨ ਅਤੇ ਏਸ਼ੀਆ ਦੇ ਹੋਰ ਮੁਲਕਾਂ ਵਿਚ ਸਭ ਤੋਂ ਪੁਰਾਣੀ ਸਿੱਖ ਪਾਰਲੀਮੈਂਟ ਹੈ।

ਉਨ੍ਹਾਂ ਕਿਹਾ ਕਿ ਇਸ ਉਤੇ ਮਹੰਤਾ ਦਾ ਕਬਜਾ ਸੀ ਅਤੇ ਮਹੰਤਾਂ ਨੇ ਗੁਰ ਮਰਿਆਦਾ ਦੇ ਉਲਟ ਹਿੰਦੂ ਰੀਤੀ ਰਿਵਾਜਾਂ ਦੀ ਕਿਵਾਇਤ ਚਲਾ ਦਿੱਤੀ ਸੀ ਜਿਵੇਂ ਮੂਰਤੀ ਪੂਜਾ ਕਰਨੀ, ਮੱਤੇ ਤੇ ਟਿੱਕਾ ਲਗਾਉਣਾਂ ਅਤੇ ਗੁਰਦਵਾਰਿਆਂ 'ਤੇ ਜਬਰੀ ਕਬਜੇ ਕਰਨੇ ਆਦਿ ਅਤੇ ਸਿੱਖ ਸੰਗਤਾਂ ਨੇ ਗੁਰਦਵਾਰਿਆਂ ਨੂੰ ਮਹੰਤਾਂ ਦੇ ਕਬਜੇ ਹੇਠੋਂ ਮੁਕਤ ਕਰਵਾਉਣ ਲਈ ਕਈ ਮੋਰਚੇ ਲਗਵਾਏ ਜਿਵੇਂ ਜੈਤੋ ਦਾ ਮੋਰਚਾ, ਗੁਰੂ ਕਾ ਬਾਗ, ਨਨਕਾਣਾ ਸਾਹਿਬ, ਪੰਜਾ ਸਾਹਿਬ ਆਦਿ ਮੋਰਚੇ ਲਗਵਾਕੇ ਅਤੇ ਰੇਲ ਗੱਡੀ ਹੇਠਾਂ ਆਪਣੀਆਂ ਧੌਣਾਂ ਕਟਵਾਕੇ ਹਜ਼ਾਰਾਂ ਦੀ ਗਿਣਤੀ ਜਾਨਾ ਦੇ ਕੇ ਮਹੰਤਾਂ ਦੇ ਕਬਜੇ ਹੇਠੋਂ ਗੁਰਦਵਾਰਿਆਂ ਨੂੰ ਮੁਕਤ ਕਰਵਾਇਆ ਸੀ ਅਤੇ ਉਸ ਸਮੇਂ ਦੀ ਅੰਗਰੇਜ ਸਰਕਾਰ ਨੇ ਗੁਰਦਆਰਾ ਐਕਟ 1925 ਵਿਚ ਬਣਾਕੇ ਗੁਰਦਆਰਿਆਂ ਦਾ ਪ੍ਰਬੰਧ ਸਿੱਖ ਸੰਗਤਾਂ ਦੇ ਹਵਾਲੇ ਕੀਤਾ ਸੀ। ਪਰ ਅੱਜ ਸਿੱਖ ਕੌਮ ਲਈ ਫਿਰ ਇੱਕ ਵਾਰ ਮਹੰਤਾਂ ਦੇ ਕਬਜੇ ਵਾਲੀ ਕਸੂਤੀ ਸਥਿਤੀ ਪੈਦਾ ਹੋ ਰਹੀ ਹੈ। ਉਨ੍ਹਾਂ ਸੰਤ ਸਮਾਜ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੰਤ ਸਮਾਜ ਬਣਾਉਣਾ ਸਿੱਖ ਧਰਮ ਵਿਚ ਨਹੀ ਹਿੰਦੂ ਪ੍ਰੰਪਰਾ ਵਿਚ ਆਉਂਦਾ ਹੈ ਅਤੇ ਸਿੱਖ ਧਰਮ ਵਿਚ ਸਿਰਫ ਟਕਸਾਲ ਨੂੰ ਮਾਨਤਾ ਹੈ। ਉਨ੍ਹਾਂ ਕਿਹਾ ਕਿ ਬਾਬਿਆਂ ਵੱਲੋਂ ਜੋ ਅਖੌਤੀ ਸੰਤ ਸਮਾਜ ਬਣਾਇਆ ਗਿਆ ਹੈ ਉਹ ਸਾਰੇ ਲੋਟੂ ਟੋਲਿਆਂ ਨੇ ਬਣਾਇਆ ਹੈ ਜਿਨਹਾ ਦਾ ਕੰਮ ਗੁਰਆਰਿਆਂ ਤੇ ਜਬਰੀ ਕਬਜੇ ਕਰਨਾ ਹੈ। ਸ੍ਰ: ਮਾਨ ਨੇ ਕਿਹਾ ਕਿ ਸਾਧਾਂ ਨੇ ਬਾਦਲ ਸਰਕਾਰ ਦੀ ਸ਼ਹਿ ਨਾਲ ਡੇਰੇ ਤੇ ਗੁਰ ਮਰਿਆਦਾ ਦੇ ਉਲਟ ਜਬਰੀ ਕਬਜੇ ਕੀਤੇ ਹੋਏ ਹਨ।ਇਸ ਮੋਕੇ ਹੋਰਨਾ ਤੋਂ ਇਲਾਵਾ ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਰਾਜਿੰਦਰਗੜ, ਧਰਮ ਸਿੰਘ ਕਲੋੜ, ਨੰਬਰ ਕੁਲਵੰਤ ਸਿੰਘ ਝਾਮਪੁਰ ਆਦਿ ਵੀ ਹਾਜਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top