Share on Facebook

Main News Page

ਬਾਦਲ ਦੇ ਖ਼ਿਲਾਫ਼ ਡਟਣਗੇ ਸੁਰਜੀਤ ਸਿੰਘ ਬਰਨਾਲਾ

ਚੰਡੀਗੜ੍ਹ, 30 ਅਗਸਤ (ਪੰਜਾਬ ਹੈੱਡਲਾਈਨ): ਤਮਿਲਨਾਡੂ ਦੇ ਰਾਜਪਾਲ ਅਹੁਦੇ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਸੁਰਜੀਤ ਸਿੰਘ ਬਰਨਾਲਾ ਪੰਜਾਬ ਪਰਤ ਰਹੇ ਹਨ। ਬਾਦਲ ਵਿਰੋਧੀ ਪੰਥਕ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਵਿਚ ਉਨ੍ਹਾਂ ਨੂੰ ਪ੍ਰਮੁੱਖ ਪ੍ਰਚਾਰਕ ਦੇ ਤੌਰ ’ਤੇ ਪੇਸ਼ ਕਰਨ ਦੀ ਕੋਸ਼ਿਸ਼ ਵਿਚ ਹੈ। ਬਰਨਾਲਾ ਦੇ ਸਰਗਰਮ ਸਿਆਸਤ ਵਿਚ ਆਉਣ ਦੀ ਖ਼ਬਰਾਂ ਪਹਿਲਾਂ ਤੋਂ ਹੀ ਮਿਲਦੀ ਰਹੀਆਂ ਹਨ। ਉਨ੍ਹਾਂ ਦੀ ਪਤਨੀ ਸੁਰਜੀਤ ਕੌਰ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੀ ਪ੍ਰਧਾਨ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਰਨਾਲਾ ਦੇ ਸਰਗਰਮ ਰਾਜਨੀਤੀ ਵਿਚ ਆਉਣ ਦੇ ਮੱਦੇਨਜ਼ਰ ਹੀ ਪਿਛਲੇ ਦਿਨੀਂ ਉਨ੍ਹਾਂ ਨੂੰ ਨਿਸ਼ਾਨਾ ਬਨਾਉਣਾ ਸ਼ੁਰੂ ਕਰ ਦਿੱਤਾ ਸੀ।

ਉਨ੍ਹਾਂ ਨੇ ਰਾਜੀਵ ਲੌਂਗੋਵਾਲ ਸਮਝੌਤੇ ਨੂੰ ਅਪਣੇ ਨਿੱਜੀ ਹਿਤਾਂ ਦੀ ਪੂਰਤੀ ਦੇ ਲਈ ਬਰਨਾਲਾ ’ਤੇ ਪੰਜਾਬ ਦੇ ਨਾਲ ਧੋਖਾ ਕਰਨ ਤੱਕ ਦਾ ਦੋਸ਼ ਲਗਾਇਆ ਸੀ। ਬਰਨਾਲਾ ਨੇ ਫਿਲਹਾਲ ਬਾਦਲ ਦੇ ਖ਼ਿਲਾਫ਼ ਖੁੱਲ੍ਹ ਕੇ ਦੋਸ਼ ਨਹੀਂ ਲਗਾਇਆ ਸੀ ਅਤੇ ਅਗਲੇ ਦਿਨਾਂ ਵਿਚ ਰਾਜਨੀਤੀ ਵਿਚ ਹੋਰ ਗਰਮਾਹਟ ਆਉਣ ਦੀ ਸੰਭਾਵਨਾ ਹੈ। ਬਰਨਾਲਾ ਦੇ 31 ਅਗਸਤ ਨੂੰ ਚੰਡੀਗੜ੍ਹ ਆਉਣ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਚੋਣ ਪ੍ਰਚਾਰ ਦਾ ਬਿਉਰਾ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਖਾਸਮਖ਼ਾਸ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਜਨਰਲ ਸਕੱਤਰ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਉਹ ਇਕ ਜਾਂ ਦੋ ਸਤੰਬਰ ਤੋਂ ਹੀ ਸਰਗਰਮ ਭੂਮਿਕਾ ਨਿਭਾਉਣਾ ਸ਼ੁਰੂ ਕਰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਤਾਂ ਉਨ੍ਹਾਂ ਦੇ ਸੰਵਿਧਾਨਕ ਅਹੁਦੇ ’ਤੇ ਰਹਿਣ ਦੇ ਚਲਦੇ ਉਹ ਰਾਜਨੀਤਕ ਮਾਮਲਿਆਂ ’ਤੇ ਬੋਲ ਨਹੀਂ ਸਕਦੇ ਸਨ ਲੇਕਿਨ ਹੁਣ ਉਹ ਖੁੱਲ੍ਹ ਕੇ ਅਪਣੀ ਗੱਲ ਰੱਖਣਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top