Share on Facebook

Main News Page

ਧੁੰਮੇ ਨੇ ਦਮਦਮੀ ਟਕਸਾਲ ਦੇ ਮਾਣਮੱਤੇ ਇਤਿਹਾਸ ਨੂੰ ਕਲੰਕਤ ਕੀਤਾ: ਏ.ਐਸ.ਓ

ਨਿਊਯਾਰਕ, (29 ਅਗਸਤ, ਪੀ.ਐਸ.ਐਨ): ਏ. ਐਸ. ਓ ਦੇ ਆਗੂਆਂ ਦੇ ਆਗੂਆਂ ਦੇ ਆਗੂਆਂ ਦੇ ਆਗੂਆਂ ਭਾਈ ਦਵਿੰਦਰ ਸਿੰਘ, ਭਾਈ ਦਿਦਾਰ ਸਿੰਘ, ਭਾਈ ਜਸਦੇਵ ਸਿੰਘ ਕੈਲੀਫੋਰਨੀਆਂ, ਭਾਈ ਦਲਜੀਤ ਸਿੰਘ ਪੋਰਟਲੈਡ, ਭਾਈ ਇੰਦਰਜੀਤ ਸਿੰਘ, ਭਾਈ ਸੁਖਦੇਵ ਸਿੰਘ ਨਾਗਰਾ ਸਿਆਟਲ ਅਤੇ ਭਾਈ ਸੁਰਜੀਤ ਸਿੰਘ, ਭਾਈ ਕਰਨੈਲ ਸਿੰਘ, ਸੁਖਵੀਰ ਸਿੰਘ ਅਤੇ ਚਰਨਜੀਤ ਸਿੰਘ ਸਮਰਾ ਨਿਊਯਾਰਕ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਸਾਂਝੇ ਤੌਰ ਤੇ ਬਿਆਨ ਜਾਰੀ ਸਾਂਝੇ ਤੌਰ ਤੇ ਬਿਆਨ ਜਾਰੀ ਸਾਂਝੇ ਤੌਰ ਤੇ ਬਿਆਨ ਜਾਰੀ ਸਾਂਝੇ ਤੌਰ ਤੇ ਬਿਆਨ ਜਾਰੀ ਸਾਂਝੇ ਤੌਰ ਤੇ ਬਿਆਨ ਜਾਰੀ ਸਾਂਝੇ ਤੌਰ ਤੇ ਬਿਆਨ ਜਾਰੀ ਸਾਂਝੇ ਤੌਰ ਤੇ ਬਿਆਨ ਜਾਰੀ ਸਾਂਝੇ ਤੌਰ ਤੇ ਬਿਆਨ ਜਾਰੀ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਰਦਿਆਂ ਕਿਹਾ ਕਿ ਕਰਦਿਆਂ ਕਿਹਾ ਕਿਕਰਦਿਆਂ ਕਿਹਾ ਕਿ ਪੁਰਾਤਨ ਸਮੇਂ ਤੋਂ ਅੱਜ ਤੱਕ ਦਾ ਦਮਦਮੀ ਟਕਸਾਲ ਦਾ ਸੁਨਿਹਰੀ ਇਤਿਹਾਸ ਕੁਰਬਾਨੀਆ ਨਾਲ ਭਰਿਆ ਪਿਆ ਹੈ।

ਟਕਸਾਲ ਦੇ ਪਹਿਲੇ ਮੁੱਖੀ ਬਾਬਾ ਦੀਪ ਸਿੰਘ ਜੀ ਨੇ ਜਿਥੇ ਸੀਸ ਤਲੀ ਤੇ ਧਰ ਕੇ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਲਈ ਵੈਰੀ ਦਲ ਨੂੰ ਲਲਕਾਰਦਿਆਂ ਜਾਮੇ-ਸ਼ਹਾਦਤ ਪੀਤਾ ਉਥੇ ਸਮਕਾਲੀ ਸਮੇਂ ਅੰਦਰ 20ਵੀ ਸਦੀ ਦਾ ਇਤਿਹਾਸ ਵੀ ਕੌਮ ਲਈ ਵੱਡਮੁੱਲਾ ਅਤੇ ਮਾਣਮੱਤਾ ਹੈ। ਜਿਥੇ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆ ਨੇ ਐਮਰਜੇਂਸੀ ਦੌਰਾਨ ਸਮੇਂ ਦੀ ਪਟਰਾਣੀ ਪੰਥ ਦੋਖਣ ਇੰਦਰਾ ਗਾਂਧੀ ਨੂੰ ਵੰਗਾਰਿਆ ਸੀ ਉਥੇ ਟਕਸਾਲ ਦੇ 14ਵੇਂ ਮੁੱਖੀ ਸੰਤ ਜਰਨੈਲ ਸਿੰਘ ਖਾਲਸਾ "ਭਿੰਡਰਾਂਵਾਲਿਆਂ" ਨੇ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਅਤੇ ਪੰਥ ਦੋਖੀ ਤਾਕਤਾਂ ਨੂੰ ਖਾਲਸੇ ਦੇ ਅਸਲ ਜਾਹੋ-ਜਲਾਲ ਦੇ ਪ੍ਰਤੱਖ ਦਰਸ਼ਨ ਵੀ ਕਰਾਏ। ਜਿਥੇ ਸੰਤ ਜੀ ਨੇ ਕੌਮ ਦੇ ਅੰਦਰ ਬੈਠੇ ਅਨੇਕਾਂ ਪਗੜੀਧਾਰੀ ਗਦਾਰਾਂ ਦਾ ਪਰਦਾਫਾਸ਼ ਕੀਤਾ ਉਥੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸੰਤ ਜਰਨੈਲ ਸਿੰਘ ਜੀ ਅਕਸਰ ਪਗੜੀਧਾਰੀ ਹਿੰਦੂ ਜਾਂ ਨਿੱਕਰਧਾਰੀ ਹਿੰਦੂ ਆਖਦੇ ਹੁੰਦੇ ਸਨ, ਇਥੇ ਇਹ ਜਿਕਰ ਕਰਨਾ ਜਰੂਰੀ ਹੈ ਕਿ ਕੌਮ ਦਾ ਸਿਧਾਂਤਕ ਬੇੜਾ ਹਿੰਦੂਵਾਦ ਦੇ ਖਾਰੇ ਸਮੁੰਦਰ ਵਿੱਚ ਜਿਨਾਂ ਇਸ ਪ੍ਰਕਾਸ਼ ਸਿੰਘ ਬਾਦਲ ਨੇ ਡਬੋਇਆ ਹੈ ਉਸ ਤੋਂ ਸਮੁੱਚੀ ਕੌਮ ਭਲੀਭਾਂਤ ਜਾਣੂ ਹੈ ਅਤੇ ਜਿਸ ਬਾਦਲ ਨਾਲ ਆਪਣੇ ਕਾਰਜਕਾਲ ਦੌਰਾਨ ਸੰਤ ਜਰਨੈਲ ਸਿੰਘ ਜੀ ਦਾ ਸਿਧਾਂਤਕ ਵਿਰੋਧ ਰਿਹਾ, ਅੱਜ ਦਾ ਅਜੋਕਾ ਮੁੱਖੀ ਹਰਨਾਮ ਸਿੰਘ ਧੁੰਮਾਂ ਤੋਂ ਉਸ ਹੀ ਬਾਦਲ ਦਾ ਝੋਲੀ ਚੁੱਕ ਬਣ ਚੁੱਕਾ ਹੈ ਜੋ ਟਕਸਾਲ ਦੇ ਮਾਣਮੱਤੇ ਅਤੇ ਸੁਨਿਹਰੀ ਇਤਿਹਾਸ ਤੇ ਕਲੰਕ ਹੈ ।

ਸੋ ਅਸੀਂ ਦੇਸ਼-ਵਿਦੇਸ਼ ਵੱਸਦੀ ਸਮੁੱਚੀ ਸਿੱਖ ਕੌਂਮ ਨੂੰ ਅਪੀਲ ਕਰਦੇ ਹਾਂ ਜਿਥੇ ਸ਼ੋਮਣੀ ਕਮੇਟੀ ਦੀਆ ਚੋਣਾਂ ਅੰਦਰ ਅਜਿਹੇ ਲੋਕਾਂ ਨੂੰ ਨਕਾਰਿਆ ਜਾਵੇ ਉਥੇ ਬਾਬੇ ਧੁੰਮੇਂ ਦੀਆਂ ਟਕਸਾਲ ਵਿਰੋਧੀ ਕਾਰਗੁਜਾਰੀਆਂ ਨੂੰ ਮੱਦੇਨਜਰ ਰੱਖਦਿਆਂ ਇਸਦਾ ਗੰਭੀਰਤਾ ਨਾਲ ਵਿਰੋਧ ਕੀਤਾ ਜਾਵੇ ਤਾਂ ਕਿ ਕੌਮ ਲਈ ਸਿਰਲੱਥ ਸੂਰਮੇਂ ਪੈਦਾ ਕਰਨ ਵਾਲੀ ਦਮਦਮੀ ਟਕਸਾਲ ਦੇ ਮਾਣਮੱਤੇ ਇਤਿਹਾਸ ਨੂੰ ਕਲੰਕਤ ਹੋਣੋ ਬਚਾਇਆ ਜਾ ਸਕੇ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top