Share on Facebook

Main News Page

ਆਸ਼ੂਤੋਸ਼ ਨੂਰਮਹਿਲੀਏ ਦੇ ਸਾਬਕਾ ਡਰਾਇਵਰ ਪੂਰਨ ਸਿੰਘ ਦੇਸਲ ਨੂੰ ਉਸ ਦੇ ਚੇਲਿਆਂ ਨੇ ਜੀਪ ਦੀ ਫੇਟ ਮਾਰੀ

* ਜੇ ਕੋਈ ਇਨਸਾਨੀ ਦਰਦ ਰੱਖਣ ਵਾਲਾ ਇਨਸਾਨ ਉਸ ਦੀ ਮਾਲੀ ਜਾਂ ਇਖ਼ਲਾਖ਼ੀ ਮੱਦਦ ਕਰਨਾ ਚਾਹੇ ਤਾਂ ਉਹ ਉਸ ਦੇ ਫ਼ੋਨ ਨੰਬਰ +91 81466 48150 ’ਤੇ ਸੰਪਰਕ ਕਰਕੇ ਕਰ ਸਕਦਾ ਹੈ

ਬਠਿੰਡਾ, 28 ਅਗਸਤ (ਕਿਰਪਾਲ ਸਿੰਘ): ਆਸ਼ੂਤੋਸ਼ ਨੂਰ ਮਹਿਲੀਏ ਦੇ ਸਾਬਕਾ ਡਰਾਇਵਰ ਪੂਰਨ ਸਿੰਘ ਦੇਸਲ ਨੂੰ ਉਸ ਦੇ ਚੇਲਿਆਂ ਨੇ ਜੀਪ ਦੀ ਫੇਟ ਮਾਰ ਦਿਤੀ। ਇਹ ਜਾਣਕਾਰੀ ਕਪੂਰਥਲੇ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਇਲਾਜ਼ ਕਰਵਾ ਰਹੇ ਪੂਰਨ ਸਿੰਘ ਨੇ ਫ਼ੋਨ ’ਤੇ ਗੱਲ ਕਰਦਿਆਂ ਇਸ ਪੱਤਰਕਾਰ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ 26 ਅਗੱਸਤ ਨੂੰ ਉਹ ਆਪਣੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਨੂਰ ਮਹਿਲ ਤੋਂ ਫਲੌਰ ਜਾ ਰਿਹਾ ਸੀ। ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ।

ਪੂਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਰੁਕਣ ਲਈ ਮੋਟਰ ਸਾਈਕਲ ਸਾਈਡ ’ਤੇ ਲਾ ਕੇ ਰੋਕਿਆ ਹੀ ਸੀ ਕਿ ਪਿੱਛੋਂ ਆ ਰਹੀ ਜੀਪ ਨੇ ਉਸ ਵਿੱਚ ਜਾਣ ਬੁੱਝ ਕੇ ਫੇਟ ਮਾਰ ਦਿੱਤੀ, ਜਿਸ ਕਾਰਣ ਉਸ ਦੀ ਇੱਕ ਲੱਤ ’ਤੇ ਕੁਝ ਪਸਲੀਆਂ ਟੁੱਟ ਗਈਆਂ, ਤੇ ਉਹ ਬੇਹੋਸ਼ ਹੋ ਕੇ ਸੜਕ ’ਤੇ ਡਿੱਗ ਪਿਆ। ਉਨ੍ਹਾਂ ਮੋਟਰਸਾਈਕਲ ਸਵਾਰਾਂ ਨੇ ਪੂਰਨ ਸਿੰਘ ਦਾ ਮੋਬਾਈਲ ਕੱਢਿਆ, ਤੇ ਉਸ ਤੋਂ ਸਭ ਤੋਂ ਅਖੀਰਲੀ ਕੀਤੀ ਗਈ ਫ਼ੋਨ ਕਾਲ ’ਤੇ ਕਾਲ ਕਰਕੇ ਗਾਲਾਂ ਕਢਦੇ ਹੋਏ ਦੱਸਿਆ ਕਿ ਇਸ ਫ਼ੋਨ ’ਤੋਂ ਕਾਲ ਕਰਨ ਵਾਲੇ ਦੀਆਂ ਲੱਤਾਂ ਤੋੜ ਕੇ ਸੁੱਟਿਆ ਪਿਆ ਹੈ, ਉਸ ਨੂੰ ਚੁੱਕ ਕੇ ਲੈ ਜਾਵੋ। ਪੂਰਨ ਸਿੰਘ ਨੇ ਦੱਸਿਆ ਕੇ ਉਹ ਨੰਬਰ ਉਸ ਦੀ ਭੈਣ ਦਾ ਸੀ ਜਿਸ ਨੇ ਦੱਸਿਆ ਕਿ ਹੋਈ ਗੱਲਬਾਤ ਤੋਂ ਪਤਾ ਲਗਦਾ ਹੈ ਕਿ ਉਹ ਆਸ਼ੂਤੋਸ਼ ਦੇ ਚੇਲੇ ਸਨ, ਤੇ ਪਿੱਛੋਂ ਫੇਟ ਮਾਰਨ ਵਾਲਾ ਵੀ ਉਨ੍ਹਾਂ ਦਾ ਵਾਕਿਫਕਾਰ ਹੀ ਸੀ, ਜਿਨ੍ਹਾਂ ਨੇ ਮਿਲੀ ਭੁਗਤ ਅਨੁਸਾਰ ਮੈਨੂੰ (ਪੂਰਨ ਸਿੰਘ) ਨੂੰ ਸਬਕ ਸਿਖਾਉਣ ਲਈ ਹੀ ਇਹ ਸਾਰੀ ਕਾਰਵਾਈ ਕੀਤੀ ਸੀ। ਪੂਰਨ ਸਿੰਘ ਨੇ ਦੱਸਿਆ ਕਿ ਇਹ ਫ਼ੋਨ ਕਾਲ ਸੁਣਨ ਪਿੱਛੋਂ ਉਸ ਦੇ ਪੁੱਤਰ ਨੇ ਬੇਹੋਸ਼ੀ ਦੀ ਹਾਲਤ ਵਿੱਚ ਚੁੱਕ ਕੇ ਉਸ ਨੂੰ ਕਪੂਰਥਲੇ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਿਥੇ ਉਸ ਨੂੰ ਅਗਲੇ ਦਿਨ ਹੋਸ਼ ਆਈ।

ਇਹ ਦੱਸਣਯੋਗ ਹੈ ਕਿ ਇਹ ਪੂਰਨ ਸਿੰਘ ਆਸ਼ੂਤੋਸ਼ ਦਾ ਉਹੀ ਸਾਬਕਾ ਡਰਾਈਵਰ ਹੈ ਜਿਸ ਨੇ ਸਭ ਤੋਂ ਪਹਿਲਾਂ 1992 ਵਿੱਚ ਆਸ਼ੂਤੋਸ਼ ਦੀਆਂ ਮੰਦ ਕਰਤੂਤਾਂ ਦਾ ਪਰਦਾ ਫਾਸ਼ ਕੀਤਾ ਸੀ ਅਤੇ 2001 ਵਿੱਚ ਮਲੋਟ ਵਿਖੇ ਚੱਲੀ ਗੋਲੀ ਕਾਂਡ ਸਮੇਂ ਆਸ਼ੂਤੋਸ਼ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਸ਼੍ਰੋਮਣੀ ਖ਼ਾਲਸਾ ਪੰਚਾਇਤ ਨਾਲ ਮਿਲ ਕੇ ਪੂਰਨ ਸਿੰਘ ਨੇ ਮੋਹਰੀ ਰੋਲ ਅਦਾ ਕੀਤਾ ਸੀ। ਇਸੇ ਗੁੱਸੇ ਨੂੰ ਲੈ ਕੇ ਆਸ਼ੂਤੋਸ਼ ਦੇ ਚੇਲੇ ਉਸ ਨੂੰ ਸਬਕ ਸਿਖਾਉਣ ਦੀ ਤਾਕ ਵਿੱਚ ਰਹਿੰਦੇ ਸਨ ਤੇ ਕਈ ਵਾਰ ਉਸ ਨਾਲ ਤਕਰਾਰਬਾਜ਼ੀ ਹੋਈ ਹੈ। ਪੂਰਨ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਹੀ ਆਸ਼ੂਤੋਸ਼ ਵਲੋਂ ਕੀਤੇ ਕੇਸ ਭੁਗਤਦਾ ਆਰਥਕ ਤੌਰ ’ਤੇ ਕਾਫੀ ਕਮਜੋਰ ਹੋ ਚੁੱਕਿਆ ਹੈ, ਤੇ ਹੁਣ ਉਸ ਨੂੰ ਆਪਣਾ ਸਹੀ ਇਲਾਜ਼ ਕਰਵਾਉਣ ਵਿੱਚ ਵੀ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top