Share on Facebook

Main News Page

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪਰਚਾਰਕ ਭਾਈ ਗੁਰਸ਼ਰਨ ਸਿੰਘ ਨੇ ਨਾਗਪੂਰ ਵਿਖੇ ਪੁਲਿਸ ਕਮੀਸ਼ਨਰ ਨਾਗਪੁਰ ਵਲੋਂ ਕਰਵਾਏ ਗਏ ਸਰਬ ਧਰਮ ਸੰਮੇਲਨ ਵਿਚ ਹਾਜਰੀ ਭਰੀ

ਇਸ ਮੌਕੇ ਪਹਿਲੇ ਦਿਨ ਦੇ ਸਮਾਗਮ ਵਿੱਚ ਸਿੱਖ ਪਰਚਾਰਕ ਭਾਈ ਗੁਰਸ਼ਰਨ ਸਿੰਘ ਨੇ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਗੁਰੁ ਨਾਨਕ ਸਾਹਿਬ ਜੀ ਸਿੱਖ ਧਰਮ ਦੇ ਬਾਨੀ ਹਨ। ਧਰਮ ਦੇ ਵਿਸ਼ੇ 'ਤੇ ਬੋਲਦਿਆਂ ਕਿਹਾ ਕਿ ਸਚਾਈ ਦੇ ਰਾਹ 'ਤੇ ਚਲਣਾ ਹੀ ਧਰਮ ਹੈ। ਬਾਹਰੀ ਨਿਸ਼ਾਨੀਆਂਕਦੇ ਵੀ ਧਰਮ ਦਾ ਹਿਸਾ ਨਹੀਂ, ਜੇ ਜੀਵਨ ਵਿਚ ਸੱਚਾਈ ਨਹੀਂ ਤਾਂ ਕੋਈ ਵੀ ਧਰਮੀ ਨਹੀ ਜੇ ਤੇ ਜੇ ਸਚਾਈ ਹੀ ਧਰਮ ਹੈ ਤਾਂ ਪਹਿਚਾਣ ਕਰਨੀ ਪਵੇਗੀ ਕੇ ਉਹ ਲੋਕ ਕੌਣ ਹਨ, ਜੋ ਕਦੇ ਮੰਦਿਰ, ਕਦੇ ਮਸੀਤਾਂ ਤੇ ਕਦੇ ਗੁਰਦਆਰਿਆਂ ਵਿੱਚ ਤੇ ਕਦੇ ਦਿੱਲੀ ਵਿੱਚ ਮੱਨੁਖਤਾ ਦਾ ਘਾਣ ਕਰਦੇ ਹਨ, ਕੀ ਇਹ ਲੋਕ ਧਰਮੀ ਕਹਿਲਾੳਣ ਦੇ ਹਕਦਾਰ ਹਨ?

ਦੂਸਰੇ ਦਿਨ ਦੇ ਸਮਾਗਮ ਸਮਾਜਿਕ ਏਕਤਾ ਦੇ ਮੁੱਦੇ ਬਾਰੇ ਗਲ ਕਰਦਿਆਂ ਵੱਖ ਵੱਖ ਧਰਮਾਂ ਤੋਂ ਆਏ ਹੋਏ ਬੁਲਾਰਿਆਂ ਨੇ ਵਿਚਾਰਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਸਮਾਜ ਨੂੰ ਇਕ ਸੂਤਰ ਵਿਚ ਬੰਨਣ ਲਈ ਆਪ ਨੇ ਜਗਾ ਜਗਾ ਜਾ ਕਿ ਪਰਚਾਰ ਕੀਤਾ, ਅਜ ਵੀ ਗੁਰੂ ਸਾਹਿਬ ਜੀ ਦੇ, ਬਣਾਏ ਹੋਏ ਸਰੋਵਰ, ਚਲਾਏ ਲੰਗਰ ਇਸ ਸਮਾਜਿਕ ਏਕਤਾ ਦਾ ਹੀ ਪ੍ਰਤੀਕ ਹਨ ਜਿਸ ਵਿਚ ਬੈਠ ਕਿ ਹਰ ਮਜ੍ਹਬ, ਜਾਤ ਦੇ ਲੋਕ ਬਿਨਾਂ ਵਿਤਕਰੇ ਤੋਂ ਆ ਸਕਦੇ ਹਨ। ਜਦੋਂ ਬਾਦਸ਼ਾਹ ਅਕਬਰ ਆਇਆ, ਤਦ ਉਸ ਨੇ ਵੀ ਪੰਗਤ ਵਿਚ ਬੈਠ ਕੇ ਲੰਗਰ ਛਕਿਆ। ਪੰਜਵੇ ਗੁਰੂ ਅਰਜਨ ਸਾਹਿਬਜੀ ਤੇ ਨੌਵੇਂ ਗੁਰੁ ਜੀ ਦੀ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਮਨੁੱਖਤਾ ਦੀ ਖਾਤਰ ਦਿਤੀ ਸ਼ਹੀਦੀ, ਮਨੁੱਖੀ ਏਕਤਾ ਦੀ ਸਭ ਤੋ ਵਡੀ ਮਿਸਾਲ ਹੈ, ਤੇ ਨਾਲ ਹੀ ਕਿਹਾ ਜੇ ਗੁਰੂ ਜੀ ਦੀ ਦੁਆਰਾ ਰਚੀ ਬਾਣੀ ਵਿੱਚ ਹਰ ਜਾਤ ਤੇ ਮਜਹਬ ਵਾਲੇ ਦੀ ਬਾਣੀ ਬਿਨਾਂ ਵਿਤਕਰੇ ਤੋ ਦਰਜ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top