Share on Facebook

Main News Page

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਲੰਗੇਆਣਾ (ਮੋਗਾ) ਵਿਖੇ ਨਵਾਂ ਪ੍ਰਚਾਰ ਕੇਂਦਰ ਸਥਾਪਿਤ

ਲੁਧਿਆਣਾ 26 ਅਗਸਤ (ਸੰਦੀਪ ਸਿੰਘ): ਕੋਈ ਵੀ ਧਰਮ ਉਤਨੀ ਦੇਰ ਤੱਕ ਵੱਧ ਫੁੱਲ ਨਹੀਂ ਸਕਦਾ ਜਿੰਨਾਂ ਚਿਰ ਤੱਕ ਉਸ ਦਾ ਪ੍ਰਚਾਰ ਨਾ ਕੀਤਾ ਜਾਵੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਸਰਬਜੀਤ ਸਿੰਘ ਜੀ ਧੂੰਦਾ ਨੇ ਪਿੰਡ ਲੰਗੇਆਣਾ (ਮੋਗਾ) ਵਿਖੇ ਸੰਗਤਾਂ ਨੂੰ ਸਬੋਧਨ ਹੁੰਦਿਆਂ ਕੀਤਾ। ਇਸ ਸਮੇਂ ਉਨ੍ਹਾਂ ਦੇ ਨਾਲ ਭਾਈ ਗੁਰਜੰਟ ਸਿੰਘ ਰੂਪੋਵਾਲੀ ਅਤੇ ਗੁਰਮਤਿ ਪ੍ਰਚਾਰ ਕੇਂਦਰਾਂ ਦੇ ਇੰਚਾਰਜ ਭਾਈ ਸੰਦੀਪ ਸਿੰਘ ਖਾਲੜਾ ਵੀ ਮੌਜੂਦ ਸਨ।

ਪ੍ਰੋ: ਧੂੰਦਾ ਨੇ ਕਿਹਾ ਕਿ ਅੱਜ ਗੁਰਦੁਆਰਿਆਂ ਦੀਆਂ ਬਿਲਡਿੰਗਾ ਉਪਰ ਤਾਂ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ, ਪਰ ਉਹਨਾਂ ਵਿੱਚ ਪੜੇ ਲਿਖੇ ਤੇ ਸੂਝਵਾਨ ਗ੍ਰੰਥੀ ਪ੍ਰਚਾਰਕਾਂ ਦੀ ਘਾਟ ਹੋਣ ਕਾਰਨ ਉਥੋਂ ਗੁਰਮਤਿ ਦੀ ਵੀਚਾਰ ਜਨਤਾ ਤੱਕ ਨਹੀਂ ਪਹੁੰਚ ਰਹੀ, ਜਿਸ ਕਾਰਨ ਬੱਚੇ ਬੱਚੀਆਂ ਗੁਰਬਾਣੀ ਇਤਿਹਾਸ ਤੋਂ ਦੂਰ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਾਰਨਾਂ ਨੂੰ ਦੇਖਦਿਆਂ ਹੀ ਪਿੰਡਾਂ ਥਾਵਾਂ ਤੇ ਗੁਰਮਤਿ ਪ੍ਰਚਾਰ ਕੇਂਦਰ ਖੋਲਣ ਦਾ ਇੱਕ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰੇਕ ਐਨ. ਆਰ.ਆਈ.ਵੀਰ ਆਪਣੇ ਪਿੰਡ ਵਿੱਚ ਇਕ ਗੁਰਮਤਿ ਪ੍ਰਚਾਰ ਕੇਂਦਰ ਸਥਾਪਿਤ ਕਰਵਾਏ। ਇਸ ਵਕਤ ਗੁਰਮਤਿ ਪ੍ਰਚਾਰ ਕੇਂਦਰ ਲੰਗੇਆਣਾ ਦੀ ਸ਼ੁਰੂਆਤ ਕੀਤੀ ਗਈ ਤੇ ਉਥੋਂ ਦੇ ਪ੍ਰਚਾਰਕ ਭਾਈ ਜਰਨੈਲ ਸਿੰਘ ਜੀ ਨੂੰ ਲਗਾਇਆ ਗਿਆ।

ਇਸ ਸਮੇਂ ਸਰਪੰਚ ਸ੍ਰ: ਹਰਚਰਨ ਸਿੰਘ, ਸ੍ਰ: ਬਲਤੇਜ ਸਿੰਘ, ਗੁ: ਪ੍ਰਧਾਨ ਬਲਵੀਰ ਸਿੰਘ, ਗ੍ਰੰਥੀ ਹਰਮੇਸ਼ ਸਿੰਘ, ਸ੍ਰ:ਬਲਦੇਵ ਸਿੰਘ, ਸ੍ਰ: ਰਣਜੀਤ ਸਿੰਘ, ਸ੍ਰ: ਗੁਰਦੇਵ ਸਿੰਘ, ਸ੍ਰ: ਕੁਲਦੀਪ ਸਿੰਘ, ਸ੍ਰ: ਗੁਰਮੀਤ ਸਿੰਘ, ਸ੍ਰ: ਤੋਤਾ ਸਿੰਘ ਆਦਿ ਪਤਵੰਤੇ ਹਾਜਿਰ ਸਨ।

ਰਿਪੋਰਟ: ਸੰਦੀਪ ਸਿੰਘ ਖਾਲੜਾ
ਇੰਚਾਰਜ ਗੁਰਮਤਿ ਪ੍ਰਚਾਰ ਕੇਂਦਰ ਵਿੰਗ
9855341616


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top