Share on Facebook

Main News Page

ਸ਼੍ਰੋਮਣੀ ਕਮੇਟੀ ਚੋਣਾਂ ਵਿਚ ਕੇਸਧਾਰੀ ਸਿੱਖ ਹੀ ਪਾ ਸਕਣਗੇ ਵੋਟ: ਐਚ.ਐਸ ਬਰਾੜ

ਚੰਡੀਗੜ੍ਹ, 25 ਅਗਸਤ (ਪੰਜਾਬ ਹੈੱਡਲਾਈਨ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਦੇ ਲਈ ਸਿਰਫ ਕੇਸਧਾਰੀ ਸਿੱਖ ਹੀ ਵੋਟ ਪਾ ਸਕਣਗੇ। ਜੇਕਰ ਬੂਥ ’ਤੇ ਕਿਸੇ ਗੈਰ ਕੇਸਧਾਰੀ ਵਿਅਕਤੀ ਨੂੰ ਵੋਟ ਪਾਉਣ ਦੀ ਕੋਸ਼ਿਸ਼ ਕਰਦੇ ਦੇਖਿਆ ਗਿਆ ਤਾਂ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਗੱਲ ਗੁਰਦੁਆਰਾ ਚੋਣ ਕਮਿਸ਼ਨਰ ਸੇਵਾ ਮੁਕਤ ਜਸਟਿਸ ਐਚਐਸ ਬਰਾੜ ਨੇ ਕਹੀ। ਉਨ੍ਹਾਂ ਨੇ ਕਿਹਾ ਕਿ ਇਕ ਹੋਰ ਹੁਕਮ ਜਾਰੀ ਕਰਕੇ ਵੋਟ ਬਨਾਉਣ ਦੀ ਤਾਰੀਕ 2 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਚੋਣਾਂ ਦੇ ਦੌਰਾਨ ਗੜਬੜੀ ਰੋਕਣ ਦੇ ਲਈ ਕੇਂਦਰੀ ਬਲਾਂ ਦੀ ਤੈਨਾਤੀ ਰਾਜ ਸਰਕਾਰਾਂ ਦੀ ਮੰਗ ’ਤੇ ਹੀ ਹੋਵੇਗੀ। ਬਰਾੜ ਨੇ ਕਿਹਾ ਕਿ ਸਾਰੇ ਸਬੰਧਤ ਰਾਜਾਂ ਦੇ ਚੋਣ ਕਮਿਸ਼ਨਰਾਂ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਵੋਟ ਪਾਉਣ ਦਾ ਅਧਿਕਾਰ ਸਿਰਫ ਕੇਸਧਾਰੀ ਸਿੱਖਾਂ ਨੂੰ ਹੀ ਹੈ।

ਜੇਕਰ ਇਸ ਦੀ ਉਲੰਘਣਾ ਹੁੰਦੀ ਹੈ ਤਾਂ ਸਬੰਧਤ ਵਿਅਕਤੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਸ ਦੀ ਸੂਚਨਾ ਵੀ ਦਿੱਤੀ ਜਾਵੇ। ਹਾਲਾਂਕਿ ਜਸਟਿਸ ਬਰਾੜ ਨੇ ਮਹਿਲਾਵਾਂ ਵਲੋਂ ਥਰੈਡਿੰਗ ਵਗੈਰਾ ਕਰਾਏ ਜਾਣ ਦੀ ਗੱਲ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਇੰਨਕਾਰ ਕਰ ਦਿੱਤਾ। ਜਸਟਿਸ ਬਰਾੜ ਨੇ ਦੱਸਿਆ ਕਿ ਚੋਣਾਂ ਦੇ ਲਈ ਪੰਜਾਬ ਵਿਚ 19, ਹਰਿਆਣਾ ਵਿਚ 7, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਲਈ 1-1 ਚੋਣ ਨਿਗਰਾਨ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਨਾਲ ਹੀ ਦੱਸਿਆ ਕਿ ਇਕ ਹੁਕਮ ਜਾਰੀ ਕਰਕੇ ਸਪਸ਼ਟ ਕਰ ਦਿੱਤਾ ਗਿਆ ਹੈ, ਕਿ ਐਸਜੀਪੀਸੀ ਚੋਣਾਂ ਦੇ ਲਈ 2 ਸਤੰਬਰ ਤੱਕ ਵੋਟ ਬਣਾਏ ਜਾ ਸਕਣਗੇ। ਅਰਧ ਸੈਨਿਕ ਬਲਾਂ ਦੀ ਤੈਨਾਤੀ ਦੇ ਬਾਰੇ ਵਿਚ ਪੁੱਛੇ ਗਏ ਪ੍ਰਸ਼ਨ ਦੇ ਜਵਾਬ ਵਿਚ ਜਸਟਿਸ ਬਰਾੜ ਨੇ ਕਿਹਾ ਕਿ ਚੋਣਾਂ ਨੂੰ ਸ਼ਾਤੀ ਅਤੇ ਨਿਰਪੱਖਤਾ ਨਾਲ ਸੰਪੰਨ ਕਰਾਉਣਾ ਰਾਜਾਂ ਦੀ ਜ਼ਿੰਮੇਵਾਰੀ ਹੈ, ਜੇਕਰ ਰਾਜਾਂ ਦੁਆਰਾ ਮੰਗ ਕੀਤੀ ਜਾਵੇਗੀ ਤਦ ਹੀ ਕੇਂਦਰੀ ਬਲਾਂ ਦੀ ਤੈਨਾਤੀ ਕੀਤੀ ਜਾਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top