Share on Facebook

Main News Page

ਖਾਲਸਾ ਪੰਥ ਦੀ ਚੜਦੀ ਕਲਾ ਕਿਵੇਂ ਹੋਵੇ

ਗੁਰੂ ਸਾਹਿਬ ਜੀ ਵੱਲੋਂ ਸਾਜਿਆ ਖਾਲਸਾ ਸਿੱਖ ਧਰਮ ਬਿਨ੍ਹਾਂ ਭੇਦ ਭਾਵ ਦੇ ਇੱਕਜੁਟ ਸੀ, ਤੇ ਸਿਰਫ ਅਕਾਲ ਪੁਰਖ ਤੇ ਵਿਸ਼ਵਾਸ ਰੱਖਦਾ ਸੀ, ਪਰ ਅੱਜ ਪੰਜਾਬ ਵਿੱਚ ਸਾਧਾਂ ਅਤੇ ਡੇਰੇਦਾਰਾਂ ਦੀਆਂ ਵੱਖਰੀਆਂ ਮਰਿਯਾਦਾ ਕਾਰਣ, ਸਿੱਖ ਧਰਮ ਕਈ ਭਾਗਾਂ ਵਿੱਚ ਵੰਡਿਆਂ ਗਿਆ ਹੈ। ਲੋਕ ਗੁਰੂ ਦੀ ਗੱਲ ਸਮਝਣ ਦੀ ਬਜਾਏ, ਇਨ੍ਹਾਂ ਡੇਰੇਦਾਰਾਂ ਦੇ ਚੁੰਗਲ ਵਿੱਚ ਲਗਾਤਾਰ ਫਸਦੇ ਜਾ ਰਹੇ ਹਨ। ਸਿੱਖ ਧਰਮ ਦੀ ਲਗਾਤਾਰ ਗਿਰਾਵਟ ਦਾ ਕਾਰਨ ਹੈ, ਸਾਡੇ ਆਗੂ ਜਿਨ੍ਹਾਂ ਨੇ ਸਾਡੇ ਇਤਿਹਾਸ ਨਾਲ ਛੇੜ ਛਾੜ ਕੀਤੀ ਹੈ। ਜਿਨ੍ਹਾਂ ਨੇ ਸਿਰਫ ਇਮਾਰਤਾਂ ਬਣਾਉਣ ਅਤੇ ਚਮਕੀਲੇ ਪੱਥਰ ਲਾਉਣ ਤੱਕ ਹੀ ਸਿੱਖ ਧਰਮ ਦੀ ਸੇਵਾ ਸਮਝੀ ਹੈ। ਜਿਨ੍ਹਾਂ ਚਿਰ ਸਾਡੀ ਕੌਮ ਨੂੰ ਗੁਰਬਾਣੀ ਅਤੇ ਇਤਿਹਾਸ ਬਾਰੇ ਜਾਗਰੁਕ ਨਹੀਂ ਕੀਤਾ ਜਾਵੇਗਾ, ਸਾਡੇ ਧਰਮ ਵਿੱਚ ਗਰਾਵਟ ਆਵੇਗੀ।

ਜੇਕਰ ਇਨ੍ਹਾਂ ਇਮਾਰਤਾ ਬਣਾਉਣ ਤੇ ਪੱਥਰ ਲਾਉਣ ਦੀ ਬਜਾਏ, ਇਹ ਪੇਸੈ ਉਨ੍ਹਾਂ ਬੱਚਿਆਂ ਦੀ ਪੜ੍ਹਾਈ 'ਤੇ ਲਾਉਣ, ਜਿਹੜੇ ਪੜਣਾ ਚਾਹੰਦੇ ਹਨ, ਪਰ ਗਰੀਬੀ ਕਾਰਣ ਪੜ੍ਹ ਨਹੀਂ ਸਕਦੇ, ਜੇਕਰ ਸਾਡੀ ਕੌਮ ਪੜੀ ਲਿਖੀ ਹੋਵੇਗੀ, ਤਾਂ ਹੀ ਉਹ ਆਪਣੇ ਧਰਮ ਬਾਰੇ ਜਾਣਕਾਰੀ ਲੈ ਸਕੇਗੀ ਤੇ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਸਾਡਾ ਧਰਮ ਕੀ ਹੈ। ਸ਼ਬਦ ਗੁਰੁ ਕੀ ਹੈ। ਗੁਰ ਇਤਿਹਾਸ ਕੀ ਹੈ। ਸਿੱਖ ਰਹਿਤ ਮਰਿਯਾਦਾ ਕੀ ਹੈ। ਜਦੋਂ ਸਾਡੀ ਕੌਮ ਨੂੰ ਆਪਣੇ ਧਰਮ ਬਾਰੇ ਸਹੀ ਜਾਣਕਾਰੀ ਹੋਵੇਗੀ ਤਾਂ ਹੀ ਲੋਕ ਸਾਧਾਂ ਅਤੇ ਡੇਰੇਦਾਰਾਂ ਦੇ ਚੁੰਗਲ ਵਿੱਚ ਫਸਣ ਤੋਂ ਬਚ ਸਕਣਗੇ ਅਤੇ ਖਾਲਸਾ ਪੰਥ ਚੜਦੀ ਕਲਾ ਵਿੱਚ ਹੋ ਸਕਦਾ ਹੈ।

ਦਲਵਿੰਦਰ ਸਿੰਘ ਦੁਬਈ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top