Share on Facebook

Main News Page

ਇਟਲੀ 'ਚ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਨੇ ਦਸਤਾਰ ਦੀ ਬੇਅਦਬੀ ਨਾ ਹੋਣ ਦਿੱਤੀ, ਸਫਰ ਵਿਚਾਲੇ ਛੱਡਿਆ

ਕੁਵੈਤ (23 ਅਗਸਤ,ਅਰਜਨ ਸਿੰਘ "ਖੈਹਰਾ"): ਕਾਫੀ ਲੰਬੇ ਸਮੇ ਤੋਂ ਕਈ ਵਾਰ ਵੱਖ ਵੱਖ ਦੇਸ਼ਾਂ ਦੇ ਹਵਾਈ ਅੱਡਿਆਂ ਤੇ ਦਸਤਾਰ ਦੀ ਬੇਅਦਬੀ ਤੇ ਧੱਕੇ ਸ਼ਾਹੀ ਦੀਆਂ ਘਟਨਾਂਵਾਂ ਵਾਪਰ ਚੁੱਕੀਆਂ ਹਨ। ਜਿਸ ਲਈ ਨਾਂ ਹੀ ਸਿੱਖ ਕੌਮ ਦੀ ਨੁੰਮਾਂਇਦਾ ਜ਼ਮਾਤ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਤੇ ਨਾਂ ਹੀ ਪੰਥਕ ਕਹਾਂਉਦੀ ਪੰਜਾਬ ਸਰਕਾਰ ਨੇ ਕੋਈ ਪ੍ਰਭਾਵਸ਼ਾਲੀ ਕਦਮ ਚੁੱਕਿਆ ਹੈ। ਰਵਾਇਤੀ ਚਿੱਠੀਆਂ ਜਾਂ ਬੈਠਕਾਂ ਤੋਂ ਅੱਗੇ ਨਹੀਂ ਵਧ ਸਕੇ। ਸਿੱਖ ਕੌਮ ਦੀ ਅਣਖ ਤੇ ਗੈਰਤ ਦੀ ਇਸ ਲੜਾਈ ਨੂੰ ਸਿਰੇ ਲਾਉਣ ਲਈ ਅਤੇ ਪੂਰੇ ਸੰਸਾਰ ਵਿਚ ਅਤੇ ਯੂ.ਐੱਨ.ਓ.ਵਿਚ ਸਿੱਖੀ ਦੀ ਪ੍ਰਤੀਕ ਦਸਤਾਰ ਦੀ ਪਛਾਣ ਕਰਵਾਉਣ ਲਈ ਕੋਈ ਸਾਧ ਲਾਣੇ ਦਾ ਨੁੰਮਾਇਦਾ ਜਾਂ ਅਕਾਲੀ ਲੀਡਰ ਆਪੇ ਮਿਥੀ ਸਿੱਖੀ ਦੀ ਲਕੀਰ ਤੋਂ ਅੱਗੇ ਨਹੀਂ ਵੱਧਿਆ।

ਉਂਜ ਨਿਤ ਹਰ ਟੀਵੀ ਚੈਨਲ ਜਾਂ ਅਖਬਾਰਾਂ ਤੋਂ ਸਿੱਖੀ ਦੇ ਮੋਹਰੀ ਅਲੰਬਰਦਾਰ ਹੋਣ ਦੇ ਦਮਗਜ਼ੇ ਮਾਰਨ ਤੋਂ ਵਿਹਲ ਨਹੀਂ । ੨੨ ਅਗੱਸਤ ਸਵੇਰੇ ਹੀ ਇਟਲੀ ਦੇ ਵੇਰੋਨਾ ਏਰਪੋਰਟ ਤੇ ਅੱਤ ਅਫਸੋਸਨਾਕ ਘਟਨਾਂ ਵਾਪਰੀ ਹੈ।ਕੁਵੈਤ ਵਿਚ ਇਸ ਪੱਤਰਕਾਰ ਨੂੰ ਪੰਥ ਦੇ ਮਹਾਨ ਕਥਾਕਾਰ ਅਤੇ ਲੇਖਕ ਗਿ: ਗੁਰਬਖਸ ਸਿੰਘ "ਗੁਲਸ਼ਨ" ਦੀ ਮਿਲੀ ਈ ਮੇਲ ਤੋਂ ਪਤਾ ਲੱਗਾ ਹੈ ਕਿ ਜਦ ਉਹ ਆਪਣੇ ਤਹਿ ਸ਼ੁਦਾ ਸਫਰ ਤੇ ਰਵਾਨਾ ਹੋਣ ਲਈ ਇਟਲੀ ਦੇ ਵੇਰੋਨਾ ਏਅਰਪੋਰਟ ਤੇ ਪਹੁੰਚੇ ਤਾਂ ਇੰਮੀਗ੍ਰੇਸ਼ਨ ਤੇ ਸਿਕਿਉਰਟੀ ਅਧਿਕਾਰੀਆਂ ਨੇ ਦਸਤਾਰ ਉਤਾਰਨ ਲਈ ਕਿਹਾ।ਗਿ: ਜੀ ਨੇ ਬਹੁਤ ਚੰਗੇ ਤਰੀਕਿਆਂ ਤੇ ਸਿੱਖ ਧਰਮ ਦੀ ਅਨਿਖੜਵਾਂ ਅੰਗ ਦਸਤਾਰ ਬਾਰੇ ਵਿਸਥਾਰ ਪੂਰਬਕ ਸਮਝਾਉਣ ਦਾ ਯਤਨ ਕੀਤਾ। ਕਿਉਕਿ ਗੁਲਸ਼ਨ ਜੀ ਯੋਰਪੀਨ ਸਟਾਇਲ ਵਿਚ ਅੰਗਰੇਜ਼ੀ ਵੀ ਚੰਗੀ ਤਰਾਂ ਬੋਲ ਲੈਂਦੇ ਹਨ। ਪਰ ਉਨ੍ਹਾਂ ਇਕ ਨਹੀਂ ਸੁਣੀ ਤੇ ਫੈਸਲਾ ਦੇ ਦਿੱਤਾ ਕਿ ਜਾਂ ਦਸਤਾਰ ਉਤਾਰੋ ਜਾਂ ਫਲਾਈਟ ਛੱਡੋ।

ਏਅਰਪੋਰਟ ਅਧਿਕਾਰੀ ਤਲਾਸ਼ੀ ਵੇਲੇ ਆਪਣੇ ਹੱਥ ਜਾਂ ਮੈਟਲ ਡਿਟੈਕਟਰ ਦਾ ਵੀ ਇਸਤੇਮਾਲ ਨਹੀਂ ਕਰਦੇ।ਗਿ: ਜੀ ਨੇ ਆਪਣੀ ਦਸਤਾਰ ਦੀ ਬੇਅਦਬੀ ਨਹੀਂ ਹੋਣ ਦਿੱਤੀ ਤੇ ਆਪਣਾ ਸਫਰ ਵਿਚ ਵਿਚਾਲੇ ਛੱਡ ਕੇ ਵਾਪਿਸ ਇਟਲੀ ਪਹੁੰਚ ਗਏ ਹਨ। ਉਨ੍ਹਾਂ ਬਹੁਤ ਡੂੰਗੀ ਚਿੰਤਾ ਦਾ ਇਜ਼ਹਾਰ ਕਰਦਿਆਂ ਸਿੱਖ ਕੌਮ ਦੇ ਮੌਜ਼ੂਦਾ ਸਿਪਾਹ ਸਾਲਾਰ ਅਖਵਾਉਣ ਵਾਲਿਆਂ ਨੂੰ ਹਿਰਦੇਵੇਦਿਕ ਅਪੀਲ ਕੀਤੀ ਹੈ ਕਿ ਇਸ ਅਤਿ ਚਿੰਤਾਜਨਕ ਵਿਸ਼ੇ ਨੂੰ ਸੰਜੀਦਗੀ ਨਾਲ ਅਤੇ ਇਮਾਨਦਾਰਾਨਾ ਪਹਿਲ ਕਰਦਿਆਂ ਪੂਰੇ ਸੰਸਾਰ ਅੰਦਰ ਸਿੱਖ ਦੀ ਦਸਤਾਰ ਦੇ ਅਰਥ ਅਤੇ ਪਹਿਚਾਣ ਨੂੰ ਪ੍ਰਚੰਡ ਕਰਨ। ਗਿ: ਜੀ ਨੇ ਦੱਸਿਆ ਕਿ ਮੈਂ ਅਜੇ ਇਟਲੀ ਵਿਚ ਹੀ ਹਾਂ ਕਨੂੰਨੀ ਸਲਾਹ ਮਸ਼ਵਰਾ ਕਰ ਰਿਹਾ ਹਾਂ।ਜਿਵੇ ਜਿਵੇਂ ਅੱਗੇ ਹੋਵੇਗਾ ਮੈਂ ਆਪਣੇ ਟਵਿੱਟਰ ਅਤੇ ਫੇਸਬੁੱਕ ਤੇ ਪਾਈ ਜਾਵਾਂਗਾ।ਉਸ ਵਿਚੋ ਬਾਹਰਲੇ ਦੇਸ਼ਾਂ ਦੀ ਦਸਤਾਰ ਸਬੰਧੀ ਸੋਚ ਵੀ ਓਜ਼ਾਗਰ ਹੋਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top