Share on Facebook

Main News Page

ਵੱਡੇ-ਵੱਡੇ ਫੈਡਰੇਸ਼ਨ ਆਗੂ ਬਾਦਲ ਦੀ ਝੋਲੀ ’ਚ - ਸੋਹਲ ਅਤੇ ਭੋਮਾ ਸਮੇਤ 8 ਫੈਡਰੇਸ਼ਨੀਏ ਬਾਦਲ ਦਲ ’ਚ ਸ਼ਾਮਲ

ਚੰਡੀਗੜ੍ਹ, (23 ਅਗਸਤ, ਪੀ.ਐਸ.ਐਨ): ਪੰਜਾਬ ਦੀ ਸਿੱਖ ਰਾਜਨੀਤੀ 'ਚ ਅੱਜ ਉਸ ਸਮੇਂ ਇਕ ਹੋਰ ਧਮਾਕਾ ਹੋ ਗਿਆ ਜਦੋਂ ਕਿਸੇ ਸਮੇਂ ਖਾਲਿਸਤਾਨ ਦਾ ਨਾਅਰਾ ਲਾਉਣ ਵਾਲੇ ਅਤੇ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਤੇ ਠੋਕ ਕੇ ਪਹਿਰਾ ਦੇਣ ਲਈ ਮੁੱਕਾ ਲਹਿਰਾਉਣ ਵਾਲੇ ਵੱਡੇ ਵੱਡੇ ਫੈਡਰੇਸ਼ਨੀਏ ਆਗੂ ਬਾਦਲ ਦਲ ਦੀ ਛੱਤਰੀ ਤੇ ਜਾ ਬੈਠੇ। ਇਨਾਂ ਆਗੂਆਂ 'ਚ ਜਿਥੇ ਖਾੜਕੂ ਸਫਾ 'ਚ ਮੋਹਰੀ ਰਿਹਾ ਅਤੇ ਪੰਥਕ ਮੋਰਚੇ ਦੀਆਂ ਟਿਕਟਾਂ ਵੰਡਣ ਵਾਲਾ ਸਰਬਜੀਤ ਸਿੰਘ ਸੋਹਲ ਜਿਹੜਾ ਕਿ ਖੁਦ ਪੰਥਕ ਮੋਰਚੇ ਵਲੋਂ ਸ਼੍ਰੋਮਣੀ ਕਮੇਟੀ ਹਲਕਾ ਗੁਰੂ ਕਾ ਬਾਗ ਤੋਂ ਉਮੀਦਵਾਰ ਸੀ, ਨੇ ਫੈਡਰੇਸ਼ਨ ਪ੍ਰਧਾਨ ਰਹੇ ਮਨਜੀਤ ਸਿੰਘ ਭੋਮਾ ਅਤੇ ਪੰਥਕ ਮੋਰਚੇ ਦੇ ਹਲਕਾ ਅੰਮ੍ਰਿਤਸਰ ਪੱਛਮੀ ਤੋਂ ਉਮੀਦਵਾਰ ਸਵਿੰਦਰ ਸਿੰਘ ਕੋਠ ਖਾਲਸਾ ਤੇ ਹਲਕਾ ਮੱਤੇਵਾਲ ਤੋਂ ਉਮੀਦਵਾਰ ਜਥੇਦਾਰ ਤਰਲੋਕ ਸਿੰਘ ਅਠਵਾਲ ਨਾਲ ਬਾਦਲ ਦਲ ਦੀ ਛੱਤਰੀ ਤੇ ਬੈਠਣ ਦਾ, ਬਾਦਲ ਦੀ ਹਾਜ਼ਰੀ 'ਚ ਐਲਾਨ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਬਾਦਲ ਵਲੋਂ ਪੰਥਕ ਮੋਰਚੇ ਨੂੰ ਵੱਡੇ ਝਟਕੇ ਦੇਣ ਲਈ ਉਸਦੇ ਉਮੀਦਵਾਰਾਂ ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਸ਼ਾਮ-ਦਾਮ, ਦੰਡ-ਭੇਦ ਦੇ ਸਾਰੇ ਨੁਸਖੇ ਵਰਤਕੇ ਕਮਜ਼ੋਰ ਉਮੀਦਵਾਰਾਂ ਨੂੰ ਤੋੜਿਆ ਜਾ ਰਿਹਾ ਹੈ। ਇਨਾਂ ਅੱਠ ਆਗੂਆਂ 'ਚ ਭਾਈ ਮਨਜੀਤ ਸਿੰਘ ਫੈਡਰੇਸ਼ਨ ਦਾ ਸਾਬਕਾ ਜਨਰਲ ਸਕੱਤਰ ਸਰਬਜੀਤ ਸਿੰਘ ਜੰਮੂ, ਫੈਡਰੇਸ਼ਨ ਦਾ ਸਾਬਕਾ ਸਕੱਤਰ ਮੇਜਰ ਸਿੰਘ ਕੋਠ ਖਾਲਸਾ, ਇਸੇ ਤਰਾਂ ਫੈਡਰੇਸ਼ਨ ਦਾ ਸਾਬਕਾ ਮੀਤ ਪ੍ਰਧਾਨ ਅਤੇ ਭਾਈ ਮਨਜੀਤ ਸਿੰਘ ਦਲ ਦਾ ਜਨਰਲ ਸੈਕਟਰੀ ਬਲਵਿੰਦਰ ਸਿੰਘ ਖੋਜਕੀਪੁਰ, ਸਾਬਕਾ ਐਮ ਐਲ ਏ ਜਸਵੀਰ ਸਿੰਘ ਘੁਮਾਣ ਆਦਿ ਸ਼ਾਮਲ ਹਨ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top